ਸੂਚਨਾ ਤੇ ਪ੍ਰਸਾਰਣ ਮੰਤਰਾਲਾ

14 ਫ਼ਰਵਰੀ ਐਂਡ ਬਿਓਂਡ ਵੈਲੇਨਟਾਈਨ ਡੇਅ ਦੇ ਵਪਾਰਕ ਸੁਭਾਅ ਅਤੇ ਇਸਦੇ ਕਾਰਨ ਹੋਏ ਮਾਨਸਿਕ ਸਿਹਤ ਸੰਕਟ ਦੀ ਪੜਚੋਲ ਕਰਦੀ ਹੈ: ਡਾਇਰੈਕਟਰ ਉਤਪਾਲ ਕਲਾਲ




“ਵੈਲੇਨਟਾਈਨ ਡੇਅ ਜਿਸ ਵਿਧੀ ਨਾਲ ਮਨਾਇਆ ਜਾਂਦਾ ਹੈ, ਉਸ ਦਿਨ ਹਰ ਇਨਸਾਨ ਆਪਣੇ ਆਪ ਲਈ ਕੋਈ ਭਾਈਵਾਲ ਬਣਾਉਣ ਦੀ ਲੋੜ ਮਹਿਸੂਸ ਕਰਦਾ ਹੈ”: ਮਨੋਵਿਗਿਆਨੀ ਸ਼ਿਲਪਾ ਅਗਰਵਾਲ

Posted On: 22 JAN 2021 8:49PM by PIB Chandigarh

 

ਵੈਲੇਨਟਾਈਨ ਡੇਅ ਸਾਡੇ ਸਮਾਜ ਦੀ ਮਾਨਸਿਕ ਤੰਦਰੁਸਤੀ ਨਾਲ ਛੇੜਛਾੜ ਕਰ ਰਿਹਾ ਹੈ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51 ਵੇਂ ਇੰਡੀਅਨ ਪਨੋਰਮਾ ਦੀ ਨਾਨ ਫੀਚਰ ਫਿਲਮ ‘14 ਫ਼ਰਵਰੀ ਐਂਡ ਬਿਓਂਡ’ ਡਾਇਰੈਕਟਰ ਉਤਪਾਲ ਕਲਾਲ ਦੇ ਸ਼ਬਦਾਂ ਵਿੱਚ ਦਿੱਤਾ ਗਿਆ ਜ਼ਬਰਦਸਤ ਅਤੇ ਸਪਸ਼ਟ ਸੰਦੇਸ਼ ਹੈ। “ਫਿਲਮ ਇਸ ਉੱਚ ਪੂੰਜੀ ਵਾਲੇ ਦਿਨ ਦੇ ਵਪਾਰਕ ਸੁਭਾਅ ਦੀ ਪੜਚੋਲ ਕਰਦੀ ਹੈ” ਉਹ ਕੱਲ੍ਹ ਫਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਅੱਜ 22 ਜਨਵਰੀ, 2021 ਨੂੰ 51 ਵੇਂ ਇੱਫੀ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰ ਰਹੇ ਸਨ।

 

ਡਾਇਰੈਕਟਰ ਨੇ ਸਪੱਸ਼ਟ ਕੀਤਾ ਕਿ ਉਸ ਦੀ ਇਹ ਫਿਲਮ ਪਿਆਰ ਦਾ ਜਸ਼ਨ ਮਨਾਉਣ ਦੇ ਵਿਰੁੱਧ ਨਹੀਂ ਹੈ, ਪਰ ਇਹ ਦਰਸਾਉਂਦੀ ਹੈ ਕਿ ਕਿਵੇਂ ਮਲਟੀ-ਨੈਸ਼ਨਲ ਕੰਪਨੀਆਂ ਲੋਕਾਂ ਦੇ ਕੋਮਲ ਮਨੁੱਖੀ ਮਨਾਂ ਨੂੰ ਇਸ ਦਿਨ ਕਿਵੇਂ ਘੇਰਦੀਆਂ ਹਨ ਫਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਉਹ ਦਿਨ ਜੋ ਪਿਆਰ ਨਾਲ ਭਰਪੂਰ ਹੋਣਾ ਚਾਹੀਦਾ ਸੀ ਮਨੁੱਖੀ-ਨਿਰਮਿਤ ਬਿਪਤਾ ਅਤੇ ਵੱਡੀ ਹਫੜਾ-ਦਫੜੀ ਵਿੱਚ ਬਦਲ ਗਿਆ ਹੈ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੈਲੇਨਟਾਈਨ ਡੇਅ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦਿਆਂ, ਦਸਤਾਵੇਜ਼ੀ ਫਿਲਮ ਇਹ ਦਰਸਾਉਂਦੀ ਹੈ ਕਿ ਇਸ ਦਿਨ ਨੇ ਸਮਾਜ ਵਿੱਚ ਕੀ ਨਤੀਜੇ ਲਿਆਂਦੇ ਹਨ 59 ਮਿੰਟ ਦੀ ਦਸਤਾਵੇਜ਼ੀ ਫਿਲਮ ਵਿਚਲੀ ਸ਼ਖਸੀਅਤ ਸ਼ੀਲਪਾ ਅਗਰਵਾਲ ਨੇ ਕਿਹਾ, “ਜਿਸ ਤਰ੍ਹਾਂ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ, ਉਸ ਦਿਨ ਹਰ ਇਨਸਾਨ ਆਪਣੇ ਆਪ ਲਈ ਕੋਈ ਭਾਈਵਾਲ ਬਣਾਉਣ ਦੀ ਲੋੜ ਮਹਿਸੂਸ ਕਰਦਾ ਹੈ”, ਉਹ ਵੀ ਪ੍ਰੈੱਸ ਕਾਨਫ਼ਰੰਸ ਵਿੱਚ ਮੌਜੂਦ ਸਨ

 

 

ਕਲਾਲ ਨੇ ਖੁਲਾਸਾ ਕੀਤਾ ਕਿ ਉਹ ਸੁਨੇਹਾ ਇੱਕ ਕਹਾਣੀ ਰਾਹੀਂ ਦੇਣਾ ਚਾਹੁੰਦੇ ਸੀ “ਜਦੋਂ ਮੈਂ ਇਸ ਵਿਸ਼ੇ ਦੀ ਖੋਜ ਕਰ ਰਿਹਾ ਸੀ, ਮੈਂ ਨਹੀਂ ਚਾਹੁੰਦਾ ਸੀ ਕਿ ਫਿਲਮ ਦਾ ਪੱਤਰਕਾਰੀ ਬਿਰਤਾਂਤ ਹੋਵੇ ਮੈਂ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਸੀ

 

ਅਗਰਵਾਲ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਦਿਨ ਖ਼ਾਸਕਰ ਬਾਲਕਾਂ ਨੂੰ ਅਕਸਰ ਕੁਝ ਬਹੁਤ ਹੀ ਹਨੇਰੀਆਂ ਯਾਦਾਂ, ਅਪਮਾਨ, ਅਸਵੀਕਾਰਤਾ ਅਤੇ ਸਵੈ-ਮਾਣ ਦੇ ਸੰਕਟ ਵੱਲ ਲੈ ਜਾਂਦਾ ਹੈ “ਵੈਲੇਨਟਾਈਨ ਡੇਅ ਦੀ ਪ੍ਰਸਿੱਧ ਧਾਰਨਾ ਰੋਮਾਂਟਿਕ ਪਿਆਰ ਦੀ ਹੈ ਹਾਲਾਂਕਿ, ਰੋਮਾਂਸ ਮਨਾਉਣ ਦੀ ਇੱਕ ਉਮਰ ਹੈ ਰੋਮਾਂਸ ਦੇ ਨਾਂ ’ਤੇ 10-12 ਸਾਲ ਦੀਆਂ ਕੁੜੀਆਂ ਜਿਨਸੀ ਸੰਬੰਧਾਂ ਵਿੱਚ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਮੈਡੀਕਲੀ, ਮਨੋਵਿਗਿਆਨਕ ਤੌਰ ’ਤੇ, ਸਮਾਜਿਕ ਜਾਂ ਨੈਤਿਕ ਤੌਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਪਰ ਇਹ ਹੋ ਰਿਹਾ ਹੈ

 

 

 

ਮਨੋਵਿਗਿਆਨਕ ਡਾ. ਸੁਧੀਰ ਭਾਵੇ, ਪੁਲਿਸ ਅਧਿਕਾਰੀ ਡੀਐੱਸਪੀ ਮਨਜਿਤਾ ਵਣਜਾਰਾ, ਵਕੀਲ ਯਸ਼ਮਾ ਮਾਥੁਰ, ਅਮਰੀਕੀ ਭਾਰਤੀ ਲੇਖਕ ਰਾਜੀਵ ਮਲਹੋਤਰਾ, ਵਿਦਵਾਨ ਨਿਤਿਆਨੰਦ ਮਿਸ਼ਰਾ ਅਤੇ ਪੱਤਰਕਾਰ ਨਮਿਤਾ ਸਿੰਘ ਸਮੇਤ ਕਈ ਬੁੱਧੀਜੀਵੀ ਅਤੇ ਨਾਮਵਰ ਸ਼ਖਸੀਅਤਾਂ ਇਸ ਦਸਤਾਵੇਜ਼ੀ ਫਿਲਮ ਵਿੱਚ ਨਜ਼ਰ ਆਈਆਂ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀਆਂ ਦੇ ਪੁਰਾਲੇਖ ਵੀਡੀਓਜ਼ ਵੀ ਫਿਲਮ ਦੇ ਸੰਦੇਸ਼ ਨੂੰ ਤਾਕਤ ਦੇਣ ਲਈ ਵਰਤੇ ਗਏ ਹਨ

 

ਇੱਫੀ ਬਾਰੇ, ਨਿਰਦੇਸ਼ਕ ਉਤਪਾਲ ਕਲਾ ਨੇ ਕਿਹਾ: “ਮਹਾਮਾਰੀ ਦੀ ਹਾਲਤ ਦੇ ਵਿੱਚ ਇਸ ਫੈਸਟੀਵਲ ਦਾ ਆਯੋਜਨ ਕਰਨਾ ਬਹੁਤ ਹੀ ਸਕਾਰਾਤਮਕ ਹੈ

 

https://youtu.be/fEdKU50ocJ8

*****

 

ਡੀਜੇਐੱਮ/ ਐੱਸਸੀ/ ਇੱਫੀ - 54



(Release ID: 1691491) Visitor Counter : 125


Read this release in: Hindi , Urdu , Marathi , English