ਕਬਾਇਲੀ ਮਾਮਲੇ ਮੰਤਰਾਲਾ
ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਨੇ ਪ੍ਰਵਾਸੀ ਮਜ਼ਦੂਰਾਂ ਲਈ “ਸ਼ਰੱਮਸ਼ਕਤੀ” ਡਿਜੀਟਲ ਡੇਟਾ ਸੋਲਿਊਸ਼ਨ ਵਰਚੁਅਲੀ ਲਾਂਚ ਕੀਤਾ
Posted On:
22 JAN 2021 4:50PM by PIB Chandigarh
ਕੇਂਦਰੀ ਜਨਜਾਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵੀਡੀਓ ਕਾਨਫਰੰਸ ਜ਼ਰੀਏ ਅੱਜ ਗੋਆ ਦੇ ਪੱਣਜੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਇੱਕ ਰਾਸ਼ਟਰੀ ਪ੍ਰਵਾਸ ਸਹਾਇਤਾ ਪੋਰਟਲ “ਸ਼ਰੱਮਸ਼ਕਤੀ” (ShramShakti) ਵਰਚੁਅਲੀ ਲਾਂਚ ਕੀਤਾ। ਪ੍ਰਵਾਸੀ ਮਜ਼ਦੂਰਾਂ ਲਈ ਰਾਜ ਅਤੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਦੀ ਨਿਰਵਿਘਨ ਸਿਰਜਣਾ ਵਿੱਚ ਇਹ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਕਰੇਗਾ। ਉਨ੍ਹਾਂ ਗੋਆ ਵਿੱਚ ਇੱਕ ਆਦਿਵਾਸੀ ਮਾਈਗ੍ਰੇਸ਼ਨ ਸੈੱਲ, ਇੱਕ ਆਦਿਵਾਸੀ ਅਜਾਇਬ ਘਰ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਟ੍ਰੇਨਿੰਗ ਦਸਤਾਵੇਜ਼ "ਸ਼ਰੱਮਸਾਥੀ" ਵੀ ਲਾਂਚ ਕੀਤਾ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਵਿਭਿੰਨ ਰਾਜਾਂ ਤੋਂ ਆਏ ਪ੍ਰਵਾਸੀਆਂ ਦੀ ਸੁਵਿਧਾ ਅਤੇ ਸਹਾਇਤਾ ਲਈ ਗੋਆ ਵਿੱਚ ਇੱਕ ਸਮਰਪਿਤ ਪ੍ਰਵਾਸ ਸੈੱਲ ਦੀ ਵੀ ਸ਼ੁਰੂਆਤ ਕੀਤੀ।
ਕੇਂਦਰੀ ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ, ਰਾਜ ਮੰਤਰੀ ਸੁਸ਼੍ਰੀ ਰੇਣੂਕਾ ਸਿੰਘ ਸਰੂਤਾ ਅਤੇ ਸੱਕਤਰ, ਐੱਮਓਟੀਏ ਸ਼੍ਰੀ ਦੀਪਕ ਖਾਂਡੇਕਰ ਵੀਡੀਓ ਕਾਨਫਰੰਸ ਜ਼ਰੀਏ ਪ੍ਰੋਗਰਾਮ ਵਿੱਚ ਵਰਚੁਅਲੀ ਸ਼ਾਮਲ ਹੋਏ। ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਜੀ ਸਾਵੰਤ, ਜਨਜਾਤੀ ਕਲਯਾਣ ਮੰਤਰੀ ਸ਼੍ਰੀ ਗੋਵਿੰਦ ਜੀ ਗੌੜੇ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਸੁਸ਼੍ਰੀ ਜੈਨੀਫ਼ਰ ਮੌਨਸਰੇਟ ਮੁੱਖ ਮੰਤਰੀ ਦੇ ਨਿਵਾਸ, ਪੱਣਜੀ, ਗੋਆ ਤੋਂ ਪ੍ਰੋਗਰਾਮ ਵਿਚ ਸ਼ਾਮਲ ਹੋਏ। ਡਾ. ਨਵਲਜੀਤ ਕਪੂਰ, ਸੰਯੁਕਤ ਸਕੱਤਰ, ਐੱਮਓਟੀਏ ਨੇ ਗੋਆ ਰਾਜ ਲਈ ਆਦਿਵਾਸੀ ਮਾਮਲਿਆਂ ਬਾਰੇ ਮੰਤਰਾਲੇ ਦੁਆਰਾ ਫੰਡ ਕੀਤੇ ਗਏ ਵਿਭਿੰਨ ਪ੍ਰੋਜੈਕਟਾਂ ਅਤੇ ਮਾਈਗ੍ਰੇਸ਼ਨ ਰਿਪੋਜ਼ਿਟਰੀ ਪੋਰਟਲ ਬਾਰੇ ਵੇਰਵੇ ਦਿੰਦਿਆਂ ਇੱਕ ਪੇਸ਼ਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਸ੍ਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਪ੍ਰਵਾਸੀਆਂ ਦੇ ਅਸਲ ਸਮੇਂ ਦੇ ਅੰਕੜਿਆਂ ਦੀ ਕਮੀ ਸਰੋਤ ਅਤੇ ਮੰਜ਼ਿਲ ਦੋਵਾਂ ਰਾਜਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਅਤੇ ਨੀਤੀਗਤ ਫੈਸਲਿਆਂ ਨੂੰ ਤਿਆਰ ਕਰਨ ਵਿੱਚ ਰਾਜ ਅਤੇ ਰਾਸ਼ਟਰੀ ਸਰਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਸੀ। ਉਨ੍ਹਾਂ ਕਿਹਾ “ਕੋਰੋਨਾ ਵਾਇਰਸ ਦੇ ਚਲਦਿਆਂ ਮਹਾਮਾਰੀ ਦੇ ਕਾਰਨ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਦੇਸ਼ ਭਰ ਦੇ ਪ੍ਰਵਾਸੀਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਆਦਿਵਾਸੀ ਆਬਾਦੀ ਦਾ ਪ੍ਰਵਾਸ ਸੰਕਟ ਦੁਆਰਾ ਸੰਚਾਲਿਤ ਹੈ ਅਤੇ ਪ੍ਰਵਾਸੀ ਮੁਸ਼ਕਲ ਅਤੇ ਅਸੁਰੱਖਿਅਤ ਸਥਿਤੀਆਂ ਦੇ ਸਾਹਮਣਾ ਕਰ ਰਹੇ ਹਨ। ਕਈ ਵਾਰ ਉਨ੍ਹਾਂ ਨੂੰ ਕੰਮ ਦੇ ਸਥਾਨ 'ਤੇ ਕਈ ਪੇਸ਼ੇਵਰ ਖਤਰਿਆਂ ਤੋਂ ਇਲਾਵਾ ਤਸਕਰੀ ਜਾਂ ਮਜ਼ਦੂਰੀ ਨਾਲ ਸਬੰਧਤ ਪ੍ਰੇਸ਼ਾਨੀ ਦੇ ਮੁੱਦਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਕਬਾਇਲੀ ਮਾਈਗ੍ਰੇਸ਼ਨ ਰਿਪੋਜ਼ਿਟਰੀ, ਸ਼ਰੱਮਸ਼ਕਤੀ ਅੰਕੜਿਆਂ ਦੇ ਅੰਤਰ ਨੂੰ ਸਫ਼ਲਤਾਪੂਰਵਕ ਹੱਲ ਕਰਨ ਦੇ ਯੋਗ ਹੋ ਸਕੇਗੀ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਤਾਕਤ ਦੇਵੇਗੀ ਜੋ ਆਮ ਤੌਰ ‘ਤੇ ਰੋਜ਼ਗਾਰ ਅਤੇ ਆਮਦਨੀ ਪੈਦਾਵਾਰ ਦੀ ਤਲਾਸ਼ ਵਿੱਚ ਪ੍ਰਵਾਸ ਕਰਦੇ ਹਨ।
ਆਤਮਨਿਰਭਰ ਭਾਰਤ ਅਧੀਨ ਪ੍ਰਵਾਸੀਆਂ ਨੂੰ ਕਲਯਾਣ ਸਕੀਮ ਨਾਲ ਜੋੜਨ ਲਈ ਇਹ ਸਰਕਾਰ ਦੀ ਮਦਦ ਕਰੇਗੀ। ਵਿਭਿੰਨ ਡੇਟਾ ਜੋ ਸ਼ਰੱਮਸ਼ਕਤੀ ਦੁਆਰਾ ਦਰਜ ਕੀਤੇ ਜਾਣਗੇ ਉਹਨਾਂ ਵਿੱਚ ਜਨਸੰਖਿਆ ਪ੍ਰੋਫਾਈਲ, ਆਜੀਵਕਾ ਵਿਕਲਪ, ਹੁਨਰ ਮੈਪਿੰਗ ਅਤੇ ਮਾਈਗ੍ਰੇਸ਼ਨ ਪੈਟਰਨ ਸ਼ਾਮਲ ਹਨ।
ਸ਼੍ਰੀ ਮੁੰਡਾ ਨੇ ਆਜੀਵਕਾ ਪ੍ਰਵਾਸ ਦੀ ਪ੍ਰਕਿਰਿਆ ਸੁਰੱਖਿਅਤ ਅਤੇ ਲਾਭਕਾਰੀ ਹੋਣਾ ਯਕੀਨੀ ਬਣਾਉਣ ਲਈ, ਆਦਿਵਾਸੀ ਟ੍ਰੇਨਿੰਗ ਮੋਡਿਊਲ-ਸ਼ਰੱਮਸਾਥੀ ਵੀ ਲਾਂਚ ਕੀਤਾ। ਉਨ੍ਹਾਂ ਕਿਹਾ “ਆਦਿਵਾਸੀ ਪ੍ਰਵਾਸੀ ਮਜ਼ਦੂਰ ਅਕਸਰ ਆਪਣੇ ਅਧਿਕਾਰਾਂ ਅਤੇ ਹੱਕਾਂ ਬਾਰੇ ਅਤੇ ਸਰੋਤ ਅਤੇ ਮੰਜ਼ਿਲ ਦੇ ਖੇਤਰਾਂ ਵਿੱਚ ਸੇਵਾਵਾਂ ਅਤੇ ਸਮਾਜਿਕ ਸੁਰੱਖਿਆ ਤੱਕ ਪਹੁੰਚ ਦੇ ਤਰੀਕਿਆਂ ਬਾਰੇ ਘੱਟ ਜਾਗਰੂਕਤਾ ਰੱਖਦੇ ਹਨ।” ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੋਡੀਊਲ ਦੁਆਰਾ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ, ਆਦਿਵਾਸੀ ਪ੍ਰਵਾਸੀ ਮਜ਼ਦੂਰ ਆਪਣੇ ਪਿੰਡ ਤੋਂ ਪ੍ਰਵਾਸ ਤੋਂ ਪਹਿਲਾਂ ਦੇ ਨਾਲ ਨਾਲ ਮੰਜ਼ਿਲ ਵਾਲੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਪ੍ਰਵਾਸ ਤੋਂ ਬਾਅਦ ਆਜੀਵਕਾ ਅਤੇ ਸਮਾਜਿਕ ਸੁਰੱਖਿਆ ਨਾਲ ਸਬੰਧਤ ਸੇਵਾਵਾਂ, ਹੱਕਾਂ ਅਤੇ ਅਧਿਕਾਰਾਂ ਦੀ ਮੰਗ ਅਤੇ ਪਹੁੰਚ ਕਰ ਸਕਣਗੇ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਗੋਆ ਪ੍ਰਵਾਸੀ ਮਜ਼ਦੂਰਾਂ ਦੇ ਵਿਭਿੰਨ ਮੁੱਦਿਆਂ ਦੇ ਹੱਲ ਲਈ ਸਮਰਪਿਤ ਮਾਈਗ੍ਰੇਸ਼ਨ ਸੈੱਲ ਸਥਾਪਤ ਕਰਨ ਵਾਲਾ ਭਾਰਤ ਦਾ ਪਹਿਲਾ ਮੰਜ਼ਿਲ ਰਾਜ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ, “ਸੈੱਲ ਪ੍ਰਵਾਸੀਆਂ ਦੀਆਂ ਕਾਨੂੰਨੀ ਸਹਾਇਤਾ, ਹੁਨਰ ਵਿਕਾਸ, ਨੌਕਰੀ ਲਿੰਕੇਜ, ਜਨਤਕ ਸੇਵਾਵਾਂ -ਸਿਹਤ, ਬੀਮਾ ਅਤੇ ਵਿੱਤੀ ਸ਼ਮੂਲੀਅਤ ਦੀ ਪਹੁੰਚ ਸਮੇਤ ਬਹੁਤ ਸਾਰੀਆਂ ਜ਼ਰੂਰਤਾਂ ਦਾ ਹੱਲ ਕਰੇਗਾ।”
*********
ਐੱਨਬੀ/ਐੱਸਕੇ/ਜੇਕੇ/ਐੱਮਓਟੀਏ 22.01.2021
(Release ID: 1691442)
Visitor Counter : 235