ਸੂਚਨਾ ਤੇ ਪ੍ਰਸਾਰਣ ਮੰਤਰਾਲਾ
60 ਸਾਲਾਂ ਦੇ ਬਾਅਦ ਸੱਤਿਆਜੀਤ ਰੇਅ ਦੀ ‘ਅੱਪੂ’ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ: ‘ਅਵੀਜਾਟ੍ਰਿਕ’ ਨਿਰਦੇਸ਼ਕ ਸੁਭਰਜੀਤ ਮਿੱਤਰਾ
‘‘ਅਵੀਜਾਟ੍ਰਿਕ’ ਇੱਕ ਯਾਤਰਾ ਬਾਰੇ ਹੈ-ਬਾਹਰ ਦੀ ਯਾਤਰਾ ਅਤੇ ਅੰਦਰ ਦੀ ਯਾਤਰਾ’’
‘‘ਜੇਕਰ ਮੈਂ ਦੂਜਿਆਂ ਦੀ ਤੁਲਨਾ ਵਿੱਚ ਅੱਗੇ ਦੇਖਿਆ ਹੈ ਤਾਂ ਇਹ ਇਸ ਲਈ ਹੈ ਕਿਉਂਕਿ ਮੈਂ ਦਿੱਗਜਾਂ ਦੇ ਮੋਢਿਆਂ ’ਤੇ ਖੜ੍ਹਾ ਹਾਂ’’
ਜਿੱਥੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਇੱਕ ਐਡੀਸ਼ਨ ਭਾਰਤ ਦੇ ਦਿੱਗਜ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਨੂੰ ਸ਼ਰਧਾਂਜਲੀ ਦਿੰਦਾ ਹੈ, ਸਾਡੇ ਕੋਲ ਉਤਸਵ ਦੇ ਭਾਰਤੀ ਪੈਨੋਰਮਾ ਫੀਚਰ ਫਿਲਮ ਭਾਗ ਵਿੱਚ ਇੱਕ ਢੁਕਵੀਂ ਐਂਟਰੀ ਹੈ ਜੋ ਉਨ੍ਹਾਂ ਦੇ ਵਿਸ਼ਾਲ ਸਿਨੇਮਾਈ ਯੋਗਦਾਨ ’ਤੇ ਅਧਾਰਿਤ ਹੈ। ‘‘ਅਵੀਜਾਟ੍ਰਿਕ’’ ਰੇਅ ਦੀ ‘ਦਿ ਅੱਪੂ ਟ੍ਰਿਲੌਜੀ’ ਦੀ ਅਗਲੀ ਕੜੀ ਹੈ ਜਿਸ ਨੂੰ ਅਕਸਰ ਭਾਰਤੀ ਫਿਲਮ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਤਿੰਨ ਫਿਲਮਾਂ ਦੀ ਸੀਰੀਜ਼ ਵਿੱਚ ਸੱਤਿਆਜੀਤ ਰੇਅ ਵੱਲੋਂ ਨਿਰਦੇਸ਼ਤ ਤਿੰਨ ਬੰਗਾਲੀ ਫਿਲਮਾਂ ਸ਼ਾਮਲ ਹਨ: ਪੈਥਰ ਪੰਚਾਲੀ (1955), ਅਪਰਾਜਿਤੋ (1955) ਅਤੇ ਦ ਵਰਲਡ ਆਵ੍ ਅੱਪੂ (1959)।
‘‘60 ਸਾਲਾਂ ਬਾਅਦ ਅੱਪੂ ਵੱਡੇ ਪਰਦੇ ’ਤੇ ਪਰਤ ਰਿਹਾ ਹੈ।’’ ਇਸ ਤਰ੍ਹਾਂ ਨਿਰਦੇਸ਼ਕ ਸੁਭਰਜੀਤ ਮਿੱਤਰਾ ਨੇ ‘ਅਵੀਜਾਟ੍ਰਿਕ’ ਨੂੰ ਪੇਸ਼ ਕੀਤਾ। ਮਿੱਤਰਾ ਕੱਲ੍ਹ 21 ਜਨਵਰੀ 2021 ਨੂੰ ਫਿਲਮ ਦੀ ਸਕਰੀਨਿੰਗ ਤੋਂ ਬਾਅਦ ਅੱਜ 22 ਜਨਵਰੀ 2021 ਨੂੰ ਗੋਆ ਵਿੱਚ ਆਯੋਜਿਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਦੌਰਾਨ ਇੱਕ ਪ੍ਰੈੱਸ ਕਾਨਫਰੰਸ ਵਿੱਚ ਬੋਲ ਰਹੇ ਸਨ।
ਅਵੀਜਾਟ੍ਰਿਕ’ ਅਪੁਰ ਸੰਸਾਰ ਤੋਂ ਦੂਰ ਹੁੰਦਾ ਹੈ ਜਿੱਥੇ ਇਹ ਤਿੰਨ ਫਿਲਮਾਂ ਖਤਮ ਹੋ ਗਈਆਂ। ਫਿਲਮ ਬਿਭੂਤੀਭੂਸ਼ਣ ਬੰਦੋਪਾਧਿਆਏ ਦੇ ਨਾਵਲ ‘ਅਪਰਾਜਿਤਾ’ ਦੇ ਪਿਛਲੇ ਇੱਕ ਤਿਹਾਈ ਹਿੱਸੇ ’ਤੇ ਅਧਾਰਿਤ ਹੈ। ਇਹ ਇੱਕ ਪਿਤਾ ਅਤੇ ਉਸ ਦੇ ਬੇਟੇ ਦੀ ਯਾਤਰਾ ਹੈ ਅਤੇ ਕਿਵੇਂ ਪਿਤਾ ਆਪਣੇ ਪੂਰੇ ਬਚਪਨ ਨੂੰ ਆਪਣੇ ਬੇਟੇ ਦੀ ਨਜ਼ਰ ਨਾਲ ਦੇਖਦਾ ਹੈ। ਕਹਾਣੀ ਇੱਕ ਪਿਤਾ ਅੱਪੂ ਅਤੇ ਉਸ ਦੇ 6 ਸਾਲ ਦੇ ਬੇਟੇ ਕਾਜੋਲ ਵਿਚਕਾਰ ਇੱਕ ਬਿਹਤਰੀਨ ਬੰਧਨ ਦੁਆਲ਼ੇ ਘੁੰਮਦੀ ਹੈ ਜਿਸ ਨੇ ਬਦਕਿਸਮਤੀ ਨਾਲ ਆਪਣੇ ਜਨਮ ਦੇ ਸਮੇਂ ਆਪਣੀ ਮਾਂ ਨੂੰ ਖੋ ਦਿੱਤਾ ਸੀ। ਆਖਿਰਕਾਰ ਅੱਪੂ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੀ ਮਾਂ ਭੂਮੀ ਤੋਂ ਵਿਦਾਈ ਲੈਂਦਾ ਹੈ ਅਤੇ ਕਾਜੋਲ ਅਤੇ ਦੋਸਤ ਸ਼ੰਕਰ ਨਾਲ ਇੱਕ ਉਤਸ਼ਾਹੀ ਯਾਤਰਾ ’ਤੇ ਨਿਕਲਦਾ ਹੈ। ਉਹ ਨਵੀਂ ਸ਼ੁਰੂਆਤ ਦੀ ਤਲਾਸ਼ ਵਿੱਚ ਇੱਕ ਦੂਰ ਦੇ ਖੇਤਰ ਵਿੱਚ ਅਣਦੇਖੇ ਖੇਤਰਾਂ ਵੱਲ ਜਾਂਦੇ ਹਨ।
ਨਿਰਦੇਸ਼ਕ ਨੇ ਕਿਹਾ, ‘‘ਇਹ ਫਿਲਮ ਇੱਕ ਯਾਤਰਾ ਬਾਰੇ ਹੈ-ਇੱਕ ਬਾਹਰ ਦੀ ਯਾਤਰਾ ਅਤੇ ਇੱਕ ਅੰਦਰ ਦੀ ਯਾਤਰਾ।’’
80 ਸਾਲ ਪਹਿਲਾਂ ਦੇ ਕਲਾਸਿਕ ਕਾਰਜ ਨੂੰ ਦੁਬਾਰਾ ਬਣਾਉਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਡਾਇਰੈਕਟਰ ਨੇ ਇਸ ’ਤੇ ਪ੍ਰਕਾਸ਼ ਪਾਇਆ ਕਿ ਪੀਰੀਅਡ ਦੀ ਆਭਾ ਨੂੰ ਕਿਵੇਂ ਕੈਦ ਕੀਤਾ ਗਿਆ ਹੈ। ‘ਪ੍ਰੋਡਕਸ਼ਨ ਡਿਜ਼ਾਈਨ ਟੀਮ ਨੇ ਅੱਜ ਦੇ ਸ਼ਹਿਰ ਵਿੱਚੋਂ ਲਏ ਗਏ ਦ੍ਰਿਸ਼ਾਂ ਦੇ ਅਧਾਰ ’ਤੇ 1940 ਨੂੰ ਫਿਰ ਤੋਂ ਸਿਰਜਿਆ ਹੈ। ਇੱਕ ਵਿਸ਼ੇਸ਼ ¬ਕ੍ਰਮ ਵਿੱਚ ਹਾਵੜਾ ਬ੍ਰਿਜ ਨੂੰ ਵੀ ਨਿਰਮਾਣ ਅਧੀਨ ਦਿਖਾਇਆ ਗਿਆ ਹੈ।’’
ਵਿਸ਼ੇਸ਼ ਤੌਰ ’ਤੇ ਫਿਲਮ ਨੂੰ ਬਲੈਕ-ਐਂਡ-ਵ੍ਹਾਈਟ ਦੇ ਰੂਪ ਵਿੱਚ ਬਣਾਇਆ ਗਿਆ ਹੈ। ਇਸ ਨੂੰ ਸਮਝਾਉਂਦੇ ਹੋਏ, ਫਿਲਮ ਨਿਰਮਾਤਾ ਨੇ ਦੱਸਿਆ: ‘‘ਇਹ ਫਿਲਮ 1940 ਦੇ ਦਹਾਕੇ ’ਤੇ ਅਧਾਰਿਤ ਹੈ, ਜਦੋਂ ਵੀ ਅਸੀਂ ਅਜ਼ਾਦੀ ਤੋਂ ਪਹਿਲਾਂ ਦੇ ਕਿਸੇ ਯੁੱਗ ਦੀ ਤਸਵੀਰ ਬਾਰੇ ਸੋਚਦੇ ਹਾਂ, ਤਾਂ ਸਾਡਾ ਦਿਮਾਗ਼ ਇਸ ਨੂੰ ਕਾਲੇ ਅਤੇ ਸਫੈਦ ਰੰਗ ਵਿੱਚ ਦੇਖਦਾ ਹੈ। ਇਹ ਸਾਡੇ ਮਨ ਵਿੱਚ ਹੈ, ਇਹ ਸਾਡੀ ਸੋਚ ਵਿੱਚ ਹੈ। ਇਸ ਦੇ ਇਲਾਵਾ ਇਹ ‘ਅੱਪੂ ਟ੍ਰਿਲੌਜੀ’ ਦਾ ਸੀਕੁਏਲ ਹੋਣ ਦੇ ਨਾਤੇ ਅਸੀਂ ਇਸ ਨੂੰ ਕਾਲਪਨਿਕ ਅਤੇ ਦ੍ਰਿਸ਼ਾਤਮਕ ਫਿਰ ਤੋਂ ਬਣਾਉਣਾ ਚਾਹੁੰਦੇ ਸੀ।’’
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਅਤੇ ਸਿਨੇਮੈਟੋਗ੍ਰਾਫਰ ਸੁਪ੍ਰੀਤਮ ਭੋਲ ਨੇ ‘ਅੱਪੂ ਦੀ ਯਾਤਰਾ ਦੀ ਆਤਮਾ ਅਤੇ ਉਸ ਦੇ ਸਫ਼ਰ ਕਰਨ ਦੇ ਜਨੂੰਨ’ ਨੂੰ ਫੜਨ ਲਈ ਕਾਲੇ ਅਤੇ ਸਫੈਦ ਦਾ ਉਪਯੋਗ ਕਰਨ ਦਾ ਫੈਸਲਾ ਕੀਤਾ ਹੈ।
ਸੁਭਰਾਜੀਤ ਮਿੱਤਰਾ ਨੇ ਕਿਹਾ ਕਿ ਨਿਰਦੇਸ਼ਕ ਅਤੇ ਉਸ ਦੀ ਟੀਮ ਨੂੰ ਇੱਕ ਸੀਮਤ ਬਜਟ ਦੀ ਫਿਲਮ ਬਣਾਉਣ ਦਾ ਸਾਹਮਣਾ ਕਰਨਾ ਪਿਆ। ‘ਫਿਰ ਵੀ ਜੇਕਰ ਅਸੀਂ ਦਰਸ਼ਕਾਂ ਨੂੰ ਚੰਗੀ ਸਮੱਗਰੀ ਦਿੰਦੇ ਹਾਂ ਤਾਂ ਉਹ ਸਿਨੇਮਾ ਘਰਾਂ ਵੱਲ ਪਰਤ ਆਉਣਗੇ।’’
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਦਿੱਗਜ ਫਿਲਮਸਾਜ਼ ਸੱਤਿਆਜੀਤ ਰੇਅ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਨਿਮਨਲਿਖਤ ਫਿਲਮਾਂ ਨੂੰ ਇਸ ਸ਼ਰਧਾਂਜਲੀ ਦੇ ਹਿੱਸੇ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ:
1. ਚਾਰੂਲਤਾ (1964)
2. ਘਰੇ ਬਾਇਰੇ (1984)
3. ਪੈਥੇਰ ਪੰਜੋਲੀ (1955)
4. ਸਤਰੰਜ਼ ਕੇ ਖਿਲਾਰੀ (1977)
5. ਸੋਨਾਰ ਕੇਲਾ (1974)
https://youtu.be/fEdKU50ocJ8
***
ਡੀਜੇਐੱਮ/ਐੱਸਸੀ/ਇੱਫੀ-52
(Release ID: 1691439)
Visitor Counter : 185