ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਮੋਰਲ ਆਰਡਰ’ 20ਵੀਂ ਸਦੀ ਵਿੱਚ ਯੂਰੋਪੀਅਨ ਸਮਾਜ ਵਿੱਚ ਆਪਣੀ ਆਵਾਜ਼ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀਆਂ ਮਹਿਲਾਵਾਂ ਬਾਰੇ ਹੈ: ਅਦਾਕਾਰਾ ਜੇਓ ਪੇਡਰੋ ਮਾਮੇਡੀ ਅਤੇ ਵੀਰਾ ਮੌਰਾ

Posted On: 22 JAN 2021 5:05PM by PIB Chandigarh

ਯੂਰੋਪ ਵਿੱਚ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਮਹਿਲਾਵਾਂ ਆਪਣੀ ਹੋਂਦ ਦੇ ਸੰਘਰਸ਼ਾਂ ਦਾ ਸਾਹਮਣਾ ਕਰਦੇ ਹੋਏ ਆਪਣੀ ਆਵਾਜ਼ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਗੋਆ ਦੇ ਪਣਜੀ ਵਿੱਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਵਿਸ਼ਵ ਪੈਨੋਰਮਾ ਸੈਕਸ਼ਨ ਵਿੱਚ ਮਾਰਿਓ ਬੋਰੋਸੋ ਦੀ ਇਹ ਪੁਰਤਗਾਲੀ ਫਿਲਮ ‘ਮੋਰਲ ਆਰਡਰ’ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਰੋਸ਼ਨੀ ਪ੍ਰਦਾਨ ਕਰਦੀ ਹੈ ਜਿਸ ਦਾ ਕੱਲ੍ਹ ਵਿਸ਼ਵ ਪ੍ਰੀਮੀਅਰ ਹੋਇਆ।

 

ਸਾਲ 1918 ਵਿੱਚ ਮਾਰੀਆ ਅਡਿਲੇਡ ਕੋਹੇਲ ਇੱਕ ਪ੍ਰਮੁੱਖ ਅਖ਼ਬਰ ਦੀ ਮਾਲਕ, ਆਪਣੀ ਉਹ ਜ਼ਿੰਦਗੀ ਜਿਸ ਵਿੱਚ ਉਹ ਜੀਅ ਰਹੀ ਹੈ, ਉਹ ਉਸ ਦੀਆਂ ਸਮਾਜਿਕ, ਸੱਭਿਆਚਾਰ ਅਤੇ ਪਰਿਵਾਰਕ ਸੁੱਖ ਸੁਵਿਧਾਵਾਂ ਨੂੰ ਛੱਡ ਕੇ ਆਪਣੇ ਤੋਂ 22 ਸਾਲ ਦੇ ਚੌਫਰ ਨਾਲ ਭੱਜ ਜਾਂਦੀ ਹੈ। ਮਾਰੀਆ ਦੀ ਭੂਮਿਕਾ ਮਸ਼ਹੂਰ ਪੁਰਤਗਾਲੀ ਐਕਟਰ ਮਾਰੀਆ ਡੀ ਮੇਡੀਰੋਸ ਵੱਲੋਂ ਨਿਭਾਈ ਗਈ ਹੈ।

 

 

 

 

ਪਣਜੀ ਵਿੱਚ ਅੱਜ 22 ਜਨਵਰੀ, 2021 ਨੂੰ ਇੱਕ ਪੋਸਟ ਸਕ੍ਰੀਨਿੰਗ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਕਟਰ ਵੀਰਾ ਮੌਰਾ ਜਿਸ ਨੇ ਨਾਇਕਾ ਮਾਰੀਆ ਦੀ ਸੇਵਾ ਕਰਨ ਵਾਲੀ ਇੱਕ ਨੌਕਰਾਣੀ ਦੀ ਭੂਮਿਕਾ ਨਿਭਾਈ ਹੈ, ਨੇ ਕਿਹਾ, ‘‘ਇਹ ਫਿਲਮ ਕਾਫ਼ੀ ਹੱਦ ਤੱਕ 20ਵੀਂ ਸਦੀ ਵਿੱਚ ਯੂਰੋਪੀਅਨ ਸਮਾਜ ਵਿੱਚ ਆਪਣੀ ਆਵਾਜ਼ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀਆਂ ਮਹਿਲਾਵਾਂ ਬਾਰੇ ਹੈ। ਇਹ ਇੱਕ ਸੱਚੀ ਘਟਨਾ ’ਤੇ ਅਧਾਰਿਤ ਹੈ ਜੋ ਪੁਰਤਗਾਲ ਵਿੱਚ ਹੋਈ ਸੀ। ਇਹ ਮਹਿਲਾ ਦੀ ਅਜ਼ਾਦੀ ਬਾਰੇ ਹੈ ਜਿੱਥੇ ਇੱਕ ਮਹਿਲਾ ਉਸ ਯੁੱਗ ਦੌਰਾਨ ਸਾਹਸੀ ਕਦਮ ਉਠਾਉਣ ਦਾ ਸਾਹਸ ਦਿਖਾਉਂਦੀ ਹੈ। ਉਹ ਪੁਰਤਗਾਲ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹੈ ਅਤੇ ਉਹ ਉਸ ਸਮੇਂ ਉੱਚ ਵਰਗ ਦੇ ਸਮਾਜ ਨੂੰ ਛੱਡ ਦਿੰਦੀ ਹੈ।’’

 

ਐਕਟਰ ਨੇ ਕਿਹਾ ਕਿ ਮਹਿਲਾ ਕੇਂਦਰਿਤ ਫਿਲਮ ਸਮਾਜ ਦੇ ਉੱਚ ਅਤੇ ਨਿਮਨ ਦੋਵਾਂ ਪੱਧਰਾਂ ਵਿੱਚ ਮਹਿਲਾਵਾਂ ਦੇ ਸੰਘਰਸ਼ ਨੂੰ ਸਾਹਮਣੇ ਲਿਆਉਂਦੀ ਹੈ।

 

ਪ੍ਰੈੱਸ ਕਾਨਫਰੰਸ ਵਿੱਚ ਅਦਾਕਾਰ ਜੋਓ ਪੇਡਰੋ ਮਾਮੇਡੀ ਜੋ ਕਿ ਜੋ ਚਫਰ ਮੈਨੂਅਲ ਕਲੇਰੋ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਮਾਰੀਆ ਨਵੀਂ ਜ਼ਿੰਦਗੀ ਵੱਲ ਭੱਜਦੀ ਹੈ, ਵੀ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸੀ। ਉਸ ਨੇ ਗੁੰਝਲਦਾਰ ਜੀਵਨ ਦੀਆਂ ਸਥਿਤੀਆਂ ਬਾਰੇ ਗੱਲ ਕੀਤੀ, ਜਿਸ ਕਾਰਨ ਉਸ ਨੂੰ ਪ੍ਰਤਿੱਗਿਆ ਲੈਣੀ ਪਈ। ‘‘ਸਾਰੇ ਪਾਤਰ ਮੁੱਖ ਚਰਿੱਤਰ ਮਾਰੀਆ ਦੇ ਆਲੇ ਦੁਆਲੇ ਹਨ। ਹਰ ਕੋਈ ਉਸ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਕਈ ਕਾਰਨ ਹਨ ਜੋ ਉਸ ਨੂੰ ਆਪਣੇ ਪਿਛਲੇ ਸਮਾਜਿਕ ਮਾਹੌਲ ਤੋਂ ਦੂਰ ਜਾਣ ਲਈ ਪ੍ਰੇਰਿਤ ਕਰਦੇ ਹਨ। ਇਹ ਬਦਲਾ, ਪਿਆਰ ਜਾਂ ਪਾਗਲਪਣ ਕਾਰਨ ਵੀ ਹੋ ਸਕਦਾ ਹੈ। ਤੁਹਾਨੂੰ ਇਹ ਸਮਝਣ ਲਈ ਫਿਲਮ ਦੇਖਣੀ ਪਵੇਗੀ ਕਿ ਉਸ ਨੇ ਅਜਿਹਾ ਕਰਨ ਲਈ ਕੀ ਕੀਤਾ। 

 

ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਮਾਮੇਡੀ ਨੇ ਕਿਹਾ, ‘‘ਮੈਂ ਭੂਮਿਕਾ ਲਈ ਕੋਈ ਤਿਆਰੀ ਨਹੀਂ ਕੀਤੀ ਸੀ। ਮੇਰੇ ਕੋਲ ਉਸ ਸਮੇਂ ਡਰਾਈਵਰ ਦਾ ਲਾਇਸੈਂਸ ਵੀ ਨਹੀਂ ਸੀ। ਮੈਂ ਸ਼ੂਟਿੰਗ ਸ਼ੁਰੂ ਹੋਣ ਦੇ ਬਾਅਦ ਹੀ ਡਰਾਈਵਿੰਗ ਕਲਾਸ ਲੈਣੀ ਸ਼ੁਰੂ ਕੀਤੀ।’’

 

ਮੌਰਾ ਨੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਗੁੰਝਲਦਾਰ ਚਰਿੱਤਰਾਂ ਨੂੰ ਨਿਭਾਉਣ ਲਈ ਬਹੁਤ ਯਤਨ ਦੀ ਜ਼ਰੂਰਤ ਹੈ: ‘‘ਮੇਰੇ ਲਈ ਇਹ ਇੱਕ ਸੁੰਦਰ ਪ੍ਰਕਿਰਿਆ ਸੀ। ਇਹ ਇੱਕ ਖੂਬਸੂਰਤ ਫਿਲਮ ਹੈ, ਫਿਲਮ ਦਾ ਹਰ ਦ੍ਰਿਸ਼ ਇੱਕ ਪੇਂਟਿੰਗ ਦੀ ਤਰ੍ਹਾਂ ਹੈ। ਇਸ ਫਿਲਮ ਵਿੱਚ ਬਹੁਤ ਸਾਰਾ ਰੰਗਮੰਚ ਹੈ।’’ 

 

ਫਿਲਮ ਦੇ ਨਿਰਦੇਸ਼ਕ ਮਾਰਿਓ ਬੋਰੋਸੋ ਨੂੰ ਫੋਟੋਗ੍ਰਾਫੀ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਪ੍ਰਸਿੱਧ ਪੁਰਤਗਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਕਈ ਪ੍ਰਸਿੱਧ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਲਘੂ ਫਿਲਮਾਂ, ਦਸਤਾਵੇਜ਼ੀ ਫਿਲਮਾਂ, ਟੈਲੀਵਿਜ਼ਨ ਸ਼ੋਅ, ਟੀਵੀ ਫਿਲਮਾਂ ਅਤੇ ਤਿੰਨ ਫੀਚਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

 

ਇਸ ਸਮੇਂ ਉਤਸਵ ਦੇ ਆਯੋਜਨ ਲਈ ਇੱਫੀ ਦੀ ਸ਼ਲਾਘਾ ਕਰਦੇ ਹੋਏ ਜੋਓ ਅਤੇ ਮੌਰਾ ਨੇ ਇਕੱਠਿਆਂ ਕਿਹਾ, ‘‘ਮਹਾਮਾਰੀ ਦੌਰਾਨ ਫਿਲਮ ਸਮਾਰੋਹ ਆਯੋਜਿਤ ਕਰਨ ਲਈ ਬਹੁਤ ਸਾਹਸ ਚਾਹੀਦਾ ਹੈ। ਅਸੀਂ ਇੱਫੀ ਵਿੱਚ ਇੱਥੇ ਕੁਝ ਫਿਲਮਾਂ ਦੇਖਣਾ ਪਸੰਦ ਕਰਾਂਗੇ। ਗੋਆ ਵਿੱਚ ਆਉਣਾ ਚੰਗਾ ਅਨੁਭਵ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਅਗਲੀ ਵਾਰ ਵੀ ਵਾਪਸ ਆ ਸਕਦੇ ਹਾਂ।’’

 

https://youtu.be/8Wn5q0yhZdQ

 

***

 

 

ਡੀਜੇਐੱਮ/ਐੱਸਕੇਵਾਈ/ਇੱਫੀ-48(Release ID: 1691436) Visitor Counter : 112