ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਫਿਲਮਾਂ ਵਿੱਚ ਹਰ ਤਰ੍ਹਾਂ ਦਾ ਸੰਗੀਤ ਹੋਣਾ ਚਾਹੀਦਾ ਹੈ: ਸੰਗੀਤ ਮਾਹਿਰ ਹਰੀਹਰਨ ਅਤੇ ਬਿਕਰਮ ਘੋਸ਼


ਗੀਤ ਦਾ ਸ਼ਰੁਤੀ ਪਹਿਲੂ ਅੱਜ-ਕੱਲ੍ਹ ਅਕਸਰ ਗਾਇਬ ਰਹਿੰਦਾ ਹੈ: ਹਰੀਹਰਨ


ਖੇਤਰ ਅਧਾਰਿਤ ਸਿਨੇਮਾ ਸੰਗੀਤ ਨਿਰਦੇਸ਼ਕਾਂ ਨੂੰ ਜ਼ਮੀਨ ਦੇ ਇੱਕ ਹਿੱਸੇ ਨੂੰ ਚਿੱਤਰਤ ਕਰਨ ਦਾ ਮੌਕਾ ਦਿੰਦਾ ਹੈ: ਬਿਕਰਮ ਘੋਸ਼


“ਫਿਲਮ ਸੰਗੀਤ ਵਿੱਚ ਸਾਡੇ ਵਿਸ਼ਾਲ ਭਾਰਤੀ ਸੱਭਿਆਚਾਰਕ ਤਾਣੇ-ਬਾਣੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ: ਹਰੀਹਰਨ

ਭਾਰਤ ਵਿੱਚ ਸਾਡੇ ਜੀਵਨ ਵਿੱਚ ਸੰਗੀਤ ਹੈ। ਇੱਥੇ ਅਚਾਨਕ ਗੀਤ ਗਾਉਣਾ ਸ਼ੁਰੂ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਇਹੀ ਭਾਰਤ ਹੈ। ਇਸ ਲਈ ਫਿਲਮੀ ਗਾਣੇ ਇੱਥੇ ਮਕਬੂਲ ਹੋ ਜਾਂਦੇ ਹਨ। ਸਾਡੇ ਕੋਲ ਕੁਝ ਬਿਹਤਰੀਨ ਗਾਣੇ ਹਨ, ਜਿਨ੍ਹਾਂ ਨੂੰ ਦੇਖਿਆ ਜਾਂਦਾ ਹੈ ਚਾਹੇ ਫ਼ਿਲਮ ਨਾ ਵੀ ਦੇਖੀ ਹੋਵੇ।” – ਹਰੀਹਰਨ

 

“ਜਦੋਂ ਸਿਨੇਮਾ ਅਤੇ ਸੰਗੀਤ ਦਾ ਮਿਲਣ ਹੁੰਦਾ ਹੈ ਤਾਂ ਉਸਦਾ ਸਾਰੇ ਆਨੰਦ ਉਠਾਉਂਦੇ ਹਨ। ਭਾਰਤ ਵਿੱਚ ਸਿਨੇਮਾ, ਸੰਗੀਤ ਅਤੇ ਨ੍ਰਿਤ ਨਾਲ ਭਰੇ ਥਿਏਟਰ ’ਤੇ ਕਾਫ਼ੀ ਅਸਰ ਪਾਉਂਦਾ ਹੈ।ਨ੍ਰਿਤ, ਸੰਗੀਤ ਅਤੇ ਸਿਨੇਮਾ ਵਿੱਚ ਨਵਰਸ ਸਰਬਵਿਆਪੀ ਰਿਹਾ ਹੈ।” –ਹਰੀਹਰਨ

 

“ਖੇਤਰ ਅਧਾਰਿਤ ਸਿਨੇਮਾ ਸੰਗੀਤ ਨਿਰਦੇਸ਼ਕਾਂ ਨੂੰ ਉਸ ਜ਼ਮੀਨ ਦੇ ਇੱਕਹਿੱਸੇ ਨੂੰ ਚਿੱਤਰਤ ਕਰਨ ਦਾ ਮੌਕਾ ਦਿੰਦਾ ਹੈ।”- ਬਿਕਰਮ ਘੋਸ਼

 

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਦੌਰਾਨ ਸੰਗੀਤ ਅਤੇ ਸਿਨੇਮਾ ਬਾਰੇ ਆਯੋਜਿਤ ਵਰਚੁਅਲ ‘ਇਨ-ਕਨਵਰਸੇਸ਼ਨ’ ਐਡੀਸਨ ਵਿੱਚ ਸੰਗੀਤ ਦੇ ਉਸਤਾਦਾਂ –ਸੰਗੀਤ ਮਾਹਿਰ ਪਦਮ ਸ਼੍ਰੀ ਹਰੀਹਰਨ ਅਤੇ ਤਾਲਵਾਦਕ ਬਿਕਰਮ ਘੋਸ਼ ਨੇ ਕੁਝ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਿੱਤੀਆਂ।

 

ਬਹੁਤ ਚਰਚਿਤ ਸੰਗੀਤ ਗਾਇਕ ਹਰੀਹਰਨ ਨੇ ਕਿਹਾ, “ਆਧੁਨਿਕ ਫ਼ਿਲਮਾਂ ਵਿੱਚ ਸੰਗੀਤ ਬਦਲ ਗਿਆ ਹੈ, ਨਾਲ ਹੀ ਸਮਾਜ ਵਿੱਚ ਵੀ ਬਦਲਾਅ ਆਇਆ ਹੈ।” ਉਨ੍ਹਾਂ ਨੇ ਕਿਹਾ ਕਿ 50 ਦੇ ਦਹਾਕੇ ਵਿੱਚ ਫ਼ਿਲਮੀ ਗਾਣੇ ਅਤੇ ਸੰਗੀਤ ਆਵਾਜ਼ ਲਿੱਪੀ ਭਾਰਤੀ ਸ਼ਾਸਤਰੀ ਵਿਧਾ ਨਾਲ ਭਰੀ ਹੋਈ ਸੀ। ਭਾਰਤੀ ਸਿਨੇਮੇ ਵਿੱਚ ਸੰਗੀਤ ਦੇ ਕ੍ਰਮਵਾਰ ਵਿਕਾਸ ’ਤੇ ਟਿੱਪਣੀ ਕਰਦੇ ਹੋਏ, ਬਿਕਰਮ ਘੋਸ਼ ਨੇ ਕਿਹਾ: “ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ, ਉਸ ਸਮੇਂ ਦੀਆਂ ਫ਼ਿਲਮਾਂ ਵਿੱਚ ਭਾਰਤੀ ਹੋਣ ਦਾ ਜ਼ੋਰ ਸੀ। ਇਸ ਲਈ, ਦਰਸ਼ਕਾਂ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੇ ਮਾਧਿਅਮ ਨਾਲ ਭਾਰਤੀਅਤਾ ਦੀ ਪ੍ਰਗਤੀ ਦਿਖਾਈ ਜਾਂਦੀ ਸੀ।” ਬਾਅਦ ਦੇ ਸਮੇਂ ਬਾਰੇ, ਹਰੀਹਰਨ ਨੇ ਕਿਹਾ: “ਉਸ ਤੋਂ ਬਾਅਦ 70 ਦਾ ਦਹਾਕਾ ਆਇਆ, ਜਦੋਂ ਹਿੰਦੀ ਸਿਨੇਮਾ ਵਾਸਤਵਿਕ ਸਿਨੇਮਾ ਜਾਂ ‘ਕਲਾਤਮਕ ਸਿਨੇਮਾ’ ਦੀ ਲਹਿਰ ਤੋਂ ਪ੍ਰਭਾਵਿਤ ਸੀ, ਜਿਸ ਵਿੱਚ ਬਹੁਤ ਘੱਟ ਗਾਣੇ ਹੁੰਦੇ ਸੀ।90 ਦੇ ਦਹਾਕੇ ਵਿੱਚ ਆਵਾਜ਼ ਵਿੱਚ ਨਾਟਕੀ ਰੂਪ ਨਾਲ ਮਾਮੂਲੀ ਬਦਲਾਵ ਆਇਆ। ਇਸ ਮਿਆਦ ਵਿੱਚ, ਗਾਇਕਾਂ ਨੂੰ ਇੱਕ ਰਾਹਤ ਦਿੰਦੇ ਹੋਏ, ਹਰ ਤਰ੍ਹਾਂ ਦੇ ਸੁਰ ਸੁਣਾਈ ਦਿੰਦੇ ਸੀ। 60 ਅਤੇ 70 ਦੇ ਦਹਾਕੇ ਵਿੱਚ ਆਵਾਜ਼ ਦੀ ਸਪਸ਼ਟਤਾ ਸੀ,80 ਦੇ ਦਹਾਕੇ ਵਿੱਚ ਬਹੁਤ ਜ਼ਿਆਦਾ ਆਵਾਜ਼ ਰੋਕੂ ਯੰਤਰ ਦੇਖੇ ਗਏ ਅਤੇ 90 ਦੇ ਦਹਾਕੇ ਵਿੱਚ, ਆਵਾਜ਼ ਸਪਸ਼ਟਤਾ ਪੂਰੀ ਤਰ੍ਹਾਂ ਨਾਲ ਗਾਇਬ ਹੋ ਗਈ।”

 

ਮਸ਼ਹੂਰ ਸੰਗੀਤ ਗਾਇਕਨੇ ਕਿਹਾ,“ਨੌਸ਼ਾਦ ਦੀ ਗੰਗਾ-ਯਮੁਨਾ ਵਿੱਚ, ਉਨ੍ਹਾਂ ਨੇ ਲੋਕ ਸੰਗੀਤ ਦਾ ਬਹੁਤ ਇਸਤੇਮਾਲ ਕੀਤਾ। ਫਿਲਮ ਦਾ ਪੂਰਾ ਸੰਗੀਤ ਸਵਰ ਲਿਪੀ ਅਤੇ ਫ਼ਿਲਮ ਦੀ ਇੱਕ ਪ੍ਰਕਾਰ ਦੀ ਸੰਗੀਤ ਰਚਨਾ ਲਲਿਤ ਅਤੇ ਮਾਰਵਾ ਰਾਗਾਂ ’ਤੇ ਅਧਾਰਿਤ ਸੀ। ਇਸ ਨੇ ਦ੍ਰਿਸ਼ਾਂ ਵਿੱਚ ਡੂੰਘਾਈ ਜੋੜ ਦਿੱਤੀ। ਇਸ ਮਿਆਦ ਵਿੱਚ ਇੱਕ ਸੁਹਿਰਦਤਾ ਸੀ।”

 

ਇਸ ਸੰਦਰਭ ਵਿੱਚ, ਬਿਕਰਮ ਘੋਸ਼ ਦਾ ਮੰਨਣਾ ਹੈ ਕਿ ਏ. ਆਰ. ਰਹਿਮਾਨ ਦੇ ਆਉਣ ਦੇ ਨਾਲ, ਕਾਫ਼ੀ ਬਦਲਾਅ ਆਇਆ; ਬਹੁਤ ਸਾਰੇ ਉਪਕਰਣਾਂ ਦਾ ਇਸਤੇਮਾਲ ਕੀਤਾ ਜਾਣ ਲਗਿਆ। ਇਲਿਆਰਾਜਾ ਅਤੇ ਆਰ ਡੀ ਬਰਮਨ ਜਿਹੇ ਦਿੱਗਜ ਵੀ ਵਰਚੁਅਲ ਚਰਚਾ ਵਿੱਚ ਸ਼ਾਮਲ ਹੋਏ। ਹਰੀਹਰਨ ਨੇ ਕਿਹਾ ਇਲਿਆਰਾਜਾ ਦੀ ਅੰਨ ਕਲੀ ਵਿੱਚ, ਤਮਿਲ ਲੋਕ ਸੰਗੀਤ ਅਤੇ ਕਰਨਾਟਕ ਸੰਗੀਤ ਦੇ ਵਿੱਚ ਇੱਕ ਅਦਭੁਤ ਸੁਮੇਲ ਸੀ।” ਬਿਕਰਮ ਘੋਸ਼ ਨੇ ਸਹਿਮਤੀ ਜਤਾਈ ਕਿ,“ਜਦੋਂ ਇਲਿਆਰਾਜਾ ਦੱਖਣ ’ਤੇ ਸ਼ਾਸਨ ਕਰ ਰਹੇ ਸੀ, ਪੰਚਮਦਾ ਮੁੰਬਈ ਵਿੱਚ ਸੰਗੀਤ ਦੇ ਰਾਜਾ ਸੀ।ਉਨ੍ਹਾਂ ਨੇ ਬਹੁਤ ਸਾਰੇ ਰਸਤਿਆਂ ਨੂੰ ਪੱਛਮੀ ਕਰ ਦਿੱਤਾ। ਆਰ ਡੀ ਬਰਮਨ ਨੇ ਐਫ਼ਰੋ-ਕਿਊਬਨ ਅਤੇ ਲੇਟੀਨ ਸੰਗੀਤ ਨੂੰ ਰੂਪਾਂਤਰਿਤ ਕੀਤਾ।”

 

ਬਿਕਰਮ ਘੋਸ਼ ਨੇ ਕਿਹਾ, “ਕੁਝ ਫ਼ਿਲਮਾਂ ਵਿੱਚ ਆਰ ਡੀ ਬਰਮਨ ਦੁਆਰਾ ਇਸਤੇਮਾਲ ਕੀਤੀਆਂ ਗਈਆਂ ਰਚਨਾਵਾਂ ਭਾਰਤੀ ਸੰਗੀਤ ਦੇ ਲਈ ਇੱਕਵਿਰਾਸਤ ਹਨ।” ਸੱਤੇ ਪੇ ਸੱਤਾ ਫ਼ਿਲਮ ਵਿੱਚ, ਅਮਿਤਾਭ ਬੱਚਨ ਦਾ ਕਿਰਦਾਰ ਇੱਕ ਸੁਰ ਵਿੱਚ ਗੂੰਜ ਗਿਆ। ਸ਼ੋਅਲੇ ਵਿੱਚ, ਚਲ ਧੰਨੋ ਚਲ ਵਿੱਚ ਸ਼ਾਂਤਾ ਪ੍ਰਸਾਦ ਜੀ ਦੇ ਤਬਲੇ ਦਾ ਜਾਦੂ ਚਲ ਗਿਆ।ਯਾਦੋਂ ਕੀ ਬਾਰਾਤ ਵਿੱਚ ਗਾਣਾ ‘ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ’ ਇਸਤੇਮਾਲ ਕੀਤੀਆਂ ਗਈਆਂ ਆਵਾਜ਼ਾਂ ਬਾਕਮਾਲ ਹਨ, ਜਦੋਂ ਕਿ ਤੀਸਰੀ ਮੰਜ਼ਿਲ ਇੱਕ ਹੋਰ ਫ਼ਿਲਮ ਹੈ ਜਿਸ ਨੂੰ ਸੰਗੀਤ ਬਣਾਉਣ ਦੇ ਲਈ ਇਸਤੇਮਾਲ ਅਨੋਖੀਆਂ ਆਵਾਜ਼ਾਂ ਦੇ ਲਈ ਜਾਣਿਆ ਜਾਂਦਾ ਹੈ।”

 

ਹਰੀਹਰਨ ਨੇ ਕਿਹਾ,“70 ਦੇ ਦਹਾਕੇ ਵਿੱਚ, ਦੱਖਣੀ ਭਾਰਤ ਨੇ ਬਾਲੀਵੁੱਡ ਸੰਗੀਤ ਨਾਲ ਪਿਆਰ ਕਰਨਾ ਸ਼ੁਰੂ ਕੀਤਾ।” ਮੰਨੇ ਪ੍ਰਮੰਨੇ ਫ਼ਿਲਮ ਨਿਰਮਾਤਾ ਅਤੇ ਉੱਘੇ ਸੰਗੀਤਕਾਰ ਸੱਤਿਆਜੀਤ ਰੇਅ ਦਾ ਨਾਮ ਵੀ ਚਰਚਾ ਵਿੱਚ  ਲਿਆ ਗਿਆ। ਬਿਕਰਮ ਘੋਸ਼ ਨੇ ਕਿਹਾ,“ਉਨ੍ਹਾਂ ਨੇ ਬੰਗਾਲੀ ਸਿਨੇਮਾ ਵਿੱਚ  ਬਹੁਤ ਸਾਰੀਆਂ ਦੱਖਣ ਭਾਰਤੀ ਆਵਾਜ਼ਾਂ ਨੂੰ ਪਾਇਆ। ਉਨ੍ਹਾਂ ਨੇ ਆਪਣੀ ਫ਼ਿਲਮ ਗੋਪੀ ਗੇਨ ਬਾਘਾ ਬੈਨ ਵਿੱਚ ਦੱਖਣੀ ਭਾਰਤੀ ਸੰਗੀਤ ਦੇ ਪੂਰੇ ਗਲੈਮਰ ਦਾ ਇਸਤੇਮਾਲ ਕੀਤਾ।”

 

ਹਰੀਹਰਨ ਨੇ ਕਿਹਾ,“ਮੈਨੂੰ ਲਗਦਾ ਹੈ ਕਿ ਭਾਰਤੀ ਸਿਨੇਮਾ ਵਿੱਚ ਲਿਪ ਸਿੰਕਿੰਗ ਦੀ ਵਰਤੋਂ ਘੱਟ ਹੋ ਗਈ ਹੈ।ਫ਼ਿਲਮੀ ਗਾਣਿਆਂ ਵਿੱਚ ਮਾਡਿਊਲੇਟਰੀ ਨੋਟ ਵੀ ਘੱਟ ਹੋ ਰਿਹਾ ਹੈ। ਅੱਜ-ਕੱਲ੍ਹ ਬਹੁਤ ਸਾਰੀਆਂ ਸੁਰ ਲਿੱਪੀਆਂ ਇਲੈਕਟ੍ਰੌਨਿਕ ਸੰਗੀਤ ਦੁਆਰਾ ਬਣਾਈਆਂ ਜਾਂਦੀਆਂ ਹਨ।” ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ,“ਜਦਕਿ ਕੁਝ ਗਾਣੇ ਲਾਈਵ ਗਾਉਂਦੇ ਹੋਏ ਸੁੰਦਰ ਲਗਦੇ ਹਨ,ਡੱਬਿੰਗ ਤੋਂ ਬਾਅਦ ਆਵਾਜ਼ ਅਲਗ ਲਗਦੀ ਹੈ।”

 

ਹਰੀਹਰਨ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਮੌਜੂਦਾ ਫ਼ਿਲਮਾਂ ਅਤੇ ਸੰਗੀਤ ਬਾਰੇ, ਬਿਕਰਮ ਘੋਸ਼ ਨੇ ਇੱਕਸਕਰਾਤਮਕ ਨੋਟ ਵਿੱਚ ਕਿਹਾ, ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਤਿਆਰ ਹੁੰਦੀਆਂ ਹਨ।ਨਤੀਜੇ ਵਜੋਂ, ਵਿਭਿੰਨਤਾ ਨਾਲ ਭਰੇ ਸਾਡੇ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਲੋਕ ਅਤੇ ਸਥਾਨਕ ਸੰਗੀਤ ਲੋਕਪ੍ਰਿਯਤਾ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਨੇ ਕਿਹਾ,“ਭਾਰਤ ਦੇ ਵਿਸ਼ਾਲ ਸੱਭਿਆਚਾਰਕ ਤਾਣੇ-ਬਾਣੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।” ਸੰਗੀਤ ਦੇ ਉਸਤਾਦ ਨੇ ਕਿਹਾ, ਏ ਆਰ ਰਹਿਮਾਨ ਨੇ ਸ਼ਾਨਦਾਰ ਤਰੀਕੇ ਨਾਲ ਇਹ ਕੰਮ ਕੀਤਾ ਹੈ।ਫ਼ਿਲਮ ਲਗਾਨ ਇਸਦਾ ਇੱਕਸੁੰਦਰ ਉਦਾਹਰਣ ਹੈ।

 

ਬਿਕਰਮ ਘੋਸ਼ ਨੇ ਥ੍ਰਿਲਰ ਟੋਰਬਾਜ ਦੀ ਸਵਰ ਲਿਪੀ ਤਿਆਰ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਫ਼ਿਲਮ ਵਿੱਚ ਅਫ਼ਗਾਨਿਸਤਾਨ ਦਾ ਇੱਕ ਦ੍ਰਿਸ਼ ਹੈ ਜਿਸਦੇ ਲਈ ਸੰਗੀਤ ਨੂੰਮੱਧ ਪੂਰਵੀ ਆਵਾਜ਼ਾਂ ਦੀ ਲੋੜ ਸੀ।“ਹਾਲਾਂਕਿ ਨਿਰਦੇਸ਼ਕ ਉਸ ਖੇਤਰ ਦਾ ਆਡੀਓ-ਮੈਪ ਨਹੀਂ ਚਾਹੁੰਦੇ ਸੀ।ਉਸਨੇ ਮੈਨੂੰ ਉਸ ਖੇਤਰ ਦੀ ਭਾਵਨਾ ਪੈਦਾ ਕਰਨ ਦੇ ਲਈ ਵਿਭਿੰਨ ਸਵਦੇਸ਼ੀ ਤਰ੍ਹਾਂ ਦੀਆਂ ਆਵਾਜ਼ਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ।”

 

ਹਰੀਹਰਨ ਦਾ ਮੰਨਣਾ ਹੈ,“ਮੌਜੂਦਾ ਸਮੇਂ ਵਿੱਚ ਸੰਗੀਤ ਦੀਆਂ ਬਰੀਕੀਆਂ ਗਾਇਬ ਹਨ, ਜੋ ਕਿਸੇ ਦੀ ਰੂਹ ਦੇ ਲਈ ਆਵਸ਼ਕ ਹਨ। ਇੱਕ ਗੀਤ ਦਾ ਸ਼ਰੁਤੀ ਪਹਿਲੂ ਅੱਜਕੱਲ੍ਹ ਗਾਇਬ ਹੈ।” ਬਿਕਰਮ ਘੋਸ਼ ਨੇ ਇਸ ਤਰਜ਼ ’ਤੇ ਕਿਹਾ,“ਡਾਂਸ ਬੀਟਸ ਦੇ ਨਾਲ ਚੱਕਰ ਖਾਂਦੇ ਹੋਏ ਘੁੰਮਣਾ ਚਲਾ ਗਿਆ।”

 

ਸਮਾਪਤੀ ’ਤੇ, ਦੋਵਾਂ ਸੰਗੀਤਕਾਰਾਂ ਨੇ ਕਿਹਾ ਕਿ ਫ਼ਿਲਮਾਂ ਵਿੱਚ ਹਰ ਤਰ੍ਹਾਂ ਦਾ ਸੰਗੀਤ ਹੋਣਾ ਚਾਹੀਦਾ ਹੈ। “ਤੁਹਾਨੂੰ ਗਾਣਿਆਂ ਅਤੇ ਮਾਡਿਊਲੇਸ਼ਨ ਵਿੱਚ ਵਿਭਿੰਨਤਾ ਚਾਹੀਦੀ ਹੈ।”

 

*****

 

ਡੀਜੇਐੱਮ/ ਐੱਸਸੀ /ਇੱਫੀ - 35


(Release ID: 1691128) Visitor Counter : 260