ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅਬ ਬੇਗਮ ਹੀਰੋ ਬਨੇਗੀ: ਮਹਿਰੂਨਿਸਾ


‘ਮਹਿਲਾ ਕਲਾਕਾਰਾਂ ਦੇ ਆਲ਼ੇ-ਦੁਆਲ਼ੇ ਕਹਾਣੀਆਂ ਕਿਉਂ ਨਹੀਂ ਹਨ’

‘ਹਮਾਰੀ ਜ਼ਿੰਦਗੀ ਕਾ ਨਵਾਬੀਅਤ ਤੋਂ ਮੈਨੇ ਖਤਮ ਕਰ ਦਿਆ’

ਮਹਿਰੂਨਿਸਾ ਪੁਰਸ਼ ਪ੍ਰਧਾਨ ਭਾਰਤੀ ਫਿਲਮ ਉਦਯੋਗ ਖਿਲਾਫ਼ ਜ਼ੋਰ ਨਾਲ ਆਵਾਜ਼ ਬੁਲੰਦ ਕਰਦੀ ਹੈ। ‘ਉਮਰਾਵ ਜਾਨ’ ਤੋਂ ਪ੍ਰਸਿੱਧੀ ਪ੍ਰਾਪਤ ਫਾਰੁਖ ਜਫਰ ਨੇ 80 ਸਾਲਾ ਅਭਿਨੇਤਰੀ ਦੀ ਭੂਮਿਕਾ ਨਿਭਾਈ ਹੈ ਜੋ ਦਰਸ਼ਕਾਂ ਨੂੰ ਸਾਹਸਪੂਰਨ ਆਪਣੇ ਸੁਪਨਿਆਂ ਦਾ ਪਾਲਨ ਕਰਨ ਲਈ ਕਹਿੰਦੀ ਹੈ ਅਤੇ ਇਸ ਲਈ ਉਮਰ ਮਾਅਨੇ ਨਹੀਂ ਰੱਖਦੀ।

 

 

ਹਿੰਦੀ ਭਾਸ਼ਾ ਵਿੱਚ ਆਸਟ੍ਰੀਆਈ ਫਿਲਮ ‘ਮਹਿਰੂਨਿਸਾ’ ਕੱਲ੍ਹ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ)  ਵਿੱਚ ਮਿਡ ਫੈਸਟ ਵਿੱਚ ਵਿਸ਼ਵ ਪ੍ਰੀਮੀਅਰ ਸੀ। 

 

ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾਇਰੈਕਟਰ, ਨਿਰਮਾਤਾ ਅਤੇ ਪਟਕਥਾ ਲੇਖਕ ਸੰਦੀਪ ਕੁਮਾਰ ਨੇ ਕਿਹਾ, ‘‘ਫਿਲਮ ਦੀ ਭਾਵਨਾ ਭਾਰਤੀ ਹੈ ਅਤੇ ਇਸ ਲਈ ਅਸੀਂ ਭਾਰਤੀ ਭੂਮੀ ’ਤੇ ਇਸ ਦਾ ਪ੍ਰੀਮੀਅਰ ਚਾਹੁੰਦੇ ਸੀ। ਮੈਂ ‘ਮਹਿਰੂਨਿਸਾ’ ਨਾਲ ਇੱਫੀ ਵਿੱਚ ਆਉਣਾ ਆਪਣਾ ਸੁਭਾਗ ਸਮਝਿਆ ਹੈ। ਅਸੀਂ ਕੱਲ੍ਹ ਦੀ ਸਕ੍ਰੀਨਿੰਗ ਦੀ ਪ੍ਰਤੀਕਿਰਿਆ ਤੋਂ ਬਹੁਤ ਪ੍ਰਸੰਨ ਹਾਂ। ਇਹ ਭਾਰਤੀ ਸਿਨੇਮਾ ਦੀ ਇਸ ਮਹਾਨ ਮਹਿਲਾ ਪ੍ਰਤੀ ਸ਼ਰਧਾਂਜਲੀ ਹੈ ਜਿਨ੍ਹਾਂ ਨੇ 40 ਤੋਂ ਜ਼ਿਆਦਾ ਸਾਲਾਂ ਲਈ ਭਾਰਤੀ ਸਿਨਮਾ ਵਿੱਚ ਇੱਕ ਪਵਿੱਤਰ ਸਥਾਨ ਪ੍ਰਾਪਤ ਕੀਤਾ ਹੈ।’’

 

 

ਭਾਰਤੀ ਫਿਲਮ ਉਦਯੋਗ ਵਿੱਚ ਇੱਕ ਮਹਿਲਾ ਦੀ ਉਮਰ ਹੀ ਮਾਅਨੇ ਰੱਖਦੀ ਹੈ। ਜਦੋਂ ਪੁਰਸ਼ ਜੋ ਸਮਾਨ ਰੂਪ ਨਾਲ ਬੁੱਢੇ ਹਨ ਤਾਂ ਉਹ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ, ‘ਮਹਿਲਾਵਾਂ ਕਿਉਂ ਨਹੀਂ?’’

 

ਫਿਲਮ ਇਸ ’ਤੇ ਸਵਾਲ ਉਠਾਉਂਦੀ ਹੈ, ਜਿਸ ਦੀ ਸ਼ੂਟਿੰਗ ਲਖਨਊ ਵਿੱਚ ਹੋਈ ਸੀ। ਡਾਇਰੈਕਟਰ ਨੇ ਕਿਹਾ, ‘‘ਮੈਂ ਅਸਲ ਸਥਾਨਾਂ ’ਤੇ ਸ਼ੂਟਿੰਗ ਵਿੱਚ ਵਿਸ਼ਵਾਸ ਕਰਦਾ ਹਾਂ। ‘ਮਹਿਰੂਨਿਸਾ’ ਦੀਆਂ ਸਾਰੀਆਂ ਲੋਕੇਸ਼ਨਾਂ ਅਸਲੀ ਹਨ।’’ ਕੁਮਾਰ ਨੇ ਦੱਸਿਆ ਕਿ ਫਿਲਮ ਲਈ ਵਿਚਾਰ ਨੇ ਕਿਸ ਤਰ੍ਹਾਂ ਜੜਾਂ ਜਮਾਈਆਂ। ‘‘ਇਸ ਫਿਲਮ ਦਾ ਵਿਚਾਰ ਉਦੋਂ ਸਾਹਮਣੇ ਆਇਆ ਜਦੋਂ ਮੈਂ ਸੋਚ ਰਿਹਾ ਸੀ ਕਿ ਪਿਛਲੇ ਸਾਲਾਂ ਦੀਆਂ ਅਭਿਨੇਤਰੀਆਂ ਕਿੱਥੇ ਹਨ ਅਤੇ ਉਹ ਭਾਰਤੀ ਸਿਨੇਮਾ ਵਿੱਚ ਕਿਉਂ ਨਹੀਂ ਦਿਖਾਈਆਂ ਗਈਆਂ। ਉਹ ਸਿਰਫ਼ ਪਲੇਸਹੋਲਡਰ ਦੇ ਰੂਪ ਵਿੱਚ ਆਉਂਦੀਆਂ ਹਨ। ਮੇਰਾ ਵਿਚਾਰ ਸੀ ਕਿ ‘ਉਨ੍ਹਾਂ ਦੇ ਆਲ਼ੇ ਦੁਆਲ਼ੇ ਕੋਈ ਕਹਾਣੀ ਕਿਉਂ ਨਹੀਂ ਸੀ?’’ ਯੂਰੋਪ ਵਿੱਚ 80 ਅਤੇ 90 ਦੀ ਉਮਰ ਦੇ ਬਜ਼ੁਰਗ ਜੋ ਅਦਾਕਾਰ ਹਨ, ਉਨ੍ਹਾਂ ਦੀਆਂ ਫਿਲਮਾਂ ਉਨ੍ਹਾਂ ਦੀਆਂ ਮੁੱਖ ਭੂਮਿਕਾਵਾਂ ਨਾਲ ਚੱਲ ਰਹੀਆਂ ਹਨ।’’

 

ਡਾਇਰੈਕਟਰ ਨੇ ਆਪਣੇ ਮੁੱਖ ਅਦਾਕਾਰ ਦੇ ਕਰੀਅਰ ਬਾਰੇ ਇੱਕ ਦਿਲਚਸਪ ਤੱਥ ਦੱਸਿਆ, ‘‘ ਆਪਣੇ 40 ਸਾਲ ਦੇ ਲੰਬੇ ਕਰੀਅਰ ਵਿੱਚ ਫਾਰੁਖ ਜਫਰ ਨੇ ਤਿੰਨੋਂ ਖਾਨਾਂ ਨਾਲ ਅਦਾਕਾਰੀ ਕੀਤੀ ਹੈ, ਪਰ ਇਹ 88 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਹੈ। ‘ਮਹਿਰੂਨਿਸਾ’ ਭਾਰਤੀ ਫਿਲਮ ਉਦਯੋਗ ਵਿੱਚ ਇੱਕ ਗੇਮ ਚੇਂਜਰ ਹੋਵੇਗੀ।’’

 

‘‘ਸਟੋਰੀ ਬੇਚ ਰਹੇ ਹੋ ਯਾ ਸਟਾਰ ਬੇਚ ਰਹੇ ਹੋ?: ਮਹਿਰੂਨਿਸਾ

 

ਫਿਲਮ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਅਭਿਨੇਤਰੀ ਅੰਕਿਤਾ ਦੁਬੇ ਜੋ ਮਹਿਰੂਨਿਸਾ ਦੀ ਦੋਹਤੀ ਦਾ ਕਿਰਦਾਰ ਨਿਭਾਉਂਦੀ ਹੈ, ਕਹਿੰਦੀ ਹੈ: ‘ਪਟਕਥਾ ਇੰਨੀ ਅਸਲ ਅਤੇ ਤਾਜ਼ੀ ਹੈ ਕਿ ਜਦੋਂ ਮੈਂ ਪਹਿਲੀ ਵਾਰ ਇਸ ਨੂੰ ਦੇਖਿਆ ਤਾਂ ਇਸ ਨੇ ਮੇਰਾ ਧਿਆਨ ਖਿੱਚਿਆ। ਇਸ ਵਿੱਚ ਕੁਝ ਛੁਪਿਆ ਹੋਇਆ ਸੀ।’’

 

 

ਮਹਿਰੂਨਿਸਾ ਦੀ ਬੇਟੀ ਦੀ ਭੂਮਿਕਾ ਨਿਭਾਉਣ ਵਾਲੀ ਅਭਿਨੇਤਰੀ ਤੁਲਿਕਾ ਬੈਨਰਜੀ ਨੇ ਕਿਹਾ: ‘‘ਨੌਜਵਾਨਾਂ ਕੋਲ ਗਿਆਨ ਅਤੇ ਗੈਜੇਟ ਹੋ ਸਕਦੇ ਹਨ, ਪਰ ਇਹ ਅਜਿਹੇ ਬਜ਼ੁਰਗ ਹਨ ਜਿਨ੍ਹਾਂ ਨੂੰ ਜੀਵਨ ਦਾ ਅਨੁਭਵ ਹੈ। ਉਮਰ ਸਿਰਫ਼ ਇੱਕ ਸੰਖਿਆ ਹੈ। ਇਹ ਇੱਕ ਮਜ਼ਬੂਤ ਸੰਦੇਸ਼ ਹੈ ਜੋ ਇਹ ਫਿਲਮ ਦਿੰਦੀ ਹੈ।’’

 

ਭਾਰਤੀ ਫਿਲਮ ਨਿਰਮਾਤਾਵਾਂ ਬਾਰੇ ਪੁੱਛੇ ਜਾਣ ’ਤੇ ਡਾਇਰੈਕਟਰ ਸੰਦੀਪ ਨੇ ਕਿਹਾ, ‘‘ਮੈਂ ਮੀਰਾ ਨਾਇਰ ਦਾ ਬਹੁਤ ਵੱਡਾ ਪ੍ਰਸੰਸਕ ਹਾਂ ਜਿਨ੍ਹਾਂ ਨੇ ਅਮਰੀਕੀ ਸਿਨੇਮਾ ਨੂੰ ਭਾਰਤੀ ਸਿਨੇਮਾ ਨਾਲ ਅਤੇ ਗੁਰਿੰਦਰ ਚੱਡਾ ਨੇ ਅੰਗਰੇਜ਼ੀ ਸਿਨੇਮਾ ਨੂੰ ਭਾਰਤੀ ਸਿਨੇਮਾ ਨਾਲ ਜੋੜਿਆ, ਮੈਨੂੰ ਅਨੁਰਾਗ ਕਸ਼ਿਅਪ ਦੀ ਫਿਲਮ ਬਣਾਉਣ ਦੀ ਸ਼ੈਲੀ ਵੀ ਪਸੰਦ ਹੈ।’’

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਬੌਲੀਵੁੱਡ ਖੇਤਰੀ ਸਿਨੇਮਾ ਦੀ ਪਰਛਾਵਾਂ ਹੈ ਜੋ ਭਾਰਤ ਨੂੰ ਮਿਲਿਆ ਹੈ ਅਤੇ ਇੱਫੀ ਖੇਤਰੀ ਸਿਨੇਮਾ ਲਈ ਇੱਕ ਵਧੀਆ ਪਲੈਟਫਾਰਮ ਹੈ।

 

https://twitter.com/PIB_Panaji/status/1351870611899908099?ref_src=twsrc%5Etfw%7Ctwcamp%5Etweetembed%7Ctwterm%5E1351870611899908099%7Ctwgr%5E%7Ctwcon%5Es1_&ref_url=https%3A%2F%2Fwww.pib.gov.in%2FPressReleasePage.aspx%3FPRID%3D1690961

 

ਉਨ੍ਹਾਂ ਨੇ ਲਖਨਊ ਦੀ ਮਹਿਮਾਨ ਨਿਵਾਜ਼ੀ ਅਤੇ ਪਿਆਰ ’ਤੇ ਗੱਲ ਕੀਤੀ। ‘‘ਇਹ ਪਹਿਲੀ ਵਾਰ ਸੀ ਜਦੋਂ ਮੇਰੀ ਟੀਮ ਭਾਰਤ ਆਈ ਅਤੇ ਉਨ੍ਹਾਂ ਨੂੰ ਲਖਨਊ ਦੇ ਲੋਕਾਂ ਵੱਲੋਂ ਦਿਖਾਈ ਗਈ ਮਹਿਮਾਨ ਨਿਵਾਜ਼ੀ ਨੂੰ ਕੀਲ ਲਿਆ।’’

 

‘‘ਤੁਸੀਂ ਆਸਟ੍ਰੀਆ ਤੋਂ ਜਫਰ ’ਤੇ ਫਿਲਮ ਬਣਾਉਣ ਆ ਰਹੇ ਹੋ, ਅਸੀਂ ਤੁਹਾਡੇ ਨਾਲ ਹਾਂ।’’ ਲਖਨਊ ਦੇ ਲੋਕਾਂ ਵੱਲੋਂ ਪ੍ਰਗਟਾਇਆ ਗਿਆ ਸਾਂਝਾ ਬਿਆਨ ਸੀ। 

 

ਫਾਰੁਖ ਜਫਰ ਦੀ ਬੇਟੀ ਮਹਿਰੂ ਜਫਰ ਨੇ ਕਿਹਾ, ‘‘ਇਹ ਫਿਲਮ ‘ਮਹਿਰੂਨਿਸਾ’ ਲੇਖਕਾਂ ਨੂੰ ਆਮ ਦੀ ਬਜਾਏ ਵਿਕਲਪਿਕ ਕਹਾਣੀਆਂ ਬਾਰੇ ਸੋਚਣ ਲਈ ਪ੍ਰੇਰਿਤ ਕਰੇਗੀ।’’ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਵਿਆਨਾ ਵਿੱਚ ਰਹਿਣ ਦੇ ਬਾਅਦ ਉਨ੍ਹਾਂ ਨੇ ਲਖਨਊ ਅਤੇ ਵਿਆਨਾ ਵਿਚਕਾਰ ਸੱਭਿਆਚਾਰਕ ਸਮਾਨਤਾ ਬਾਰੇ ਵੀ ਦੱਸਿਆ, ‘‘ਵਿਆਨਾ ਅਤੇ ਲਖਨਊ ਦੋਵੇਂ ਸ਼ਾਹੀ ਸ਼ਹਿਰ ਹਨ ਜੋ ਮਹਾਨ ਸਾਮਰਾਜਾਂ ਦੀਆਂ ਰਾਜਧਾਨੀਆਂ ਸਨ, ਸ਼ਹਿਰਾਂ ਦਾ ਇੱਕ ਚਰਿੱਤਰ ਹੈ, ਦੋਵਾਂ ਨੇ ਅਦਾਲਤਾਂ ਦੀ ਸੱਭਿਆਚਾਰ ਦਾ ਆਨੰਦ ਲਿਆ ਹੈ। ਲਖਨਊ ਦਾ ਇਤਿਹਾਸਕ ਲੋਕਾਚਾਰ-ਜਿੱਥੋਂ ਦੀਆਂ ਸਭ ਸੜਕਾਂ ਕਵੀਆਂ ਨਾਲ ਭਰੀਆਂ ਹੋਈਆਂ ਹਨ, ਵਿਆਨਾ ਨਾਲ ਇਹ ਇੱਕ ਵੱਡੀ ਸਮਾਨਤਾ ਹੈ। ਇਹ ਇਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ ਨੂੰ ਸਮਾਨ ਆਤਮਾ ਪ੍ਰਦਾਨ ਕਰਦਾ ਹੈ।’’

 

 

ਇਹ ਵੀ ਦੱਸਿਆ ਗਿਆ ਕਿ ਆਸਟ੍ਰੀਆ ਕਿਵੇਂ ਕੌਫ਼ੀ ਦਾ ਸਭ ਤੋਂ ਵੱਡਾ ਉਪਭੋਗਤਾ ਹੈ ਅਤੇ ਲਖਨਊ ਦੇ ਲੋਕ ਹਰ 15 ਮਿੰਟ ਵਿੱਚ ਚਾਹ ਪੀਂਦੇ ਹਨ। 

 

ਡਾਇਰੈਕਟਰ ਸੰਦੀਪ ਕੁਮਾਰ ਨੇ ਮਾਣ ਨਾਲ ਕਿਹਾ, ‘ਮਹਿਰੂਨਿਸਾ’ ਸਾਡਾ ਸਭ ਤੋਂ ਵੱਡਾ ਸੁਪਨਾ ਹੈ। ਇਹ ਪਹਿਲੀ ਵਾਰ ਹੈ ਜਦੋਂ ਇੱਕ ਆਸਟ੍ਰੀਆਈ ਪ੍ਰੋਡਕਸ਼ਨ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਅਤੇ ਇੱਕ ਭਾਰਤੀ ਭਾਸ਼ਾ ਵਿੱਚ ਫਿਲਮ ਬਣਾ ਰਿਹਾ ਹੈ। ਆਸਟ੍ਰੀਆ ਅਤੇ ਉਸ ਦਾ ਫਿਲਮ ਉਦਯੋਗ ਇਸ ਸਮੇਂ ਗੋਆ ਨੂੰ ਦੇਖ ਰਿਹਾ ਹੈ।’’ 

 

ਪਿਛੋਕੜ

 

ਮਹਿਰੂਨਿਸਾ ਜੋ ਚਾਰ ਦਹਾਕੇ ਪਹਿਲਾਂ ਇੱਕ ਪ੍ਰਸਿੱਧ ਅਭਿਨੇਤਰੀ ਸੀ, ਨੂੰ ਇੱਕ ਪ੍ਰਸਿੱਧ ਅਭਿਨੇਤਾ ਨਾਲ ਬੇਗਮ ਦੇ ਰੂਪ ਵਿੱਚ ਅਦਾਕਾਰੀ ਕਰਨ ਦਾ ਮੌਕਾ ਮਿਲਦਾ ਹੈ। ਉਹ ਸਕਰਿਪਟ ਪੜ੍ਹਦੀ ਹੈ ਅਤੇ ਇਹ ਦਾਅਵਾ ਕਰਦੇ ਹੋਏ ਖਾਰਜ ਕਰ ਦਿੰਦੀ ਹੈ ਕਿ ਇਹ ਝੂਠ ਨਾਲ ਭਰੀ ਹੋਈ ਹੈ। ਉਹ ਪਟਕਥਾ ਲੇਖਕ ਨੂੰ ਪਟਕਥਾ ਫਿਰ ਤੋਂ ਲਿਖਣ ਲਈ ਕਹਿੰਦੀ ਹੈ ਅਤੇ ਇਸ ਦੀ ਬਜਾਏ ਬੇਗਮ ਦੁਆਰਾ ਦਿੱਤੀਆਂ ਕੁਰਬਾਨੀਆਂ ਦਰਸਾਉਣ ਅਤੇ ਉਸ ਨੂੰ ਮੁੱਖ ਭੂਮਿਕਾ ਵਿੱਚ ਲੈਣ ਲਈ ਕਹਿੰਦੀ ਹੈ।

 

https://youtu.be/fRogZexv8Q0 

 

***

 

ਡੀਜੇਐੱਮ/ਡੀਐੱਲ/ਐੱਸਪੀ/ਇੱਫੀ- 40


(Release ID: 1691074) Visitor Counter : 206


Read this release in: English , Urdu , Hindi , Marathi