ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਇਨਵੈਸਟਿੰਗ ਲਾਈਫ’-ਤਿੰਨ ਆਮ ਵਿਅਕਤੀਆਂ ’ਤੇ ਫਿਲਮ ਜੋ ਦੂਸਰਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ
ਸਮਾਜਿਕ ਬਾਈਕਾਟ, ਸੜਕ ਦੁਰਘਟਨਾਵਾਂ ਅਤੇ ਮਨੁੱਖ-ਪਸ਼ੂ ਸੰਘਰਸ਼ ਵਰਗੀਆਂ ਅਣਸੁਖਾਵੀਆਂ ਸਥਿਤੀਆਂ ਵਿੱਚ ਹਰੇਕ ਜੀਵ ਦੇ ਬਚਾਅ ਬਾਰੇ ਫਿਲਮ ਹੈ। ਇਸ ਪ੍ਰਕਾਰ ‘ਇਨਵੈਸਟਿੰਗ ਲਾਈਫ’ ਦੀ ਡਾਇਰੈਕਟਰ ਵੈਸ਼ਾਲੀ ਵਸਤ ਕੇਂਡਲੇ ਨੇ ਫਿਲਮ ਡਿਵੀਜ਼ਨ ਦੁਆਰਾ ਨਿਰਮਿਤ ਉਨ੍ਹਾਂ ਦੀ 52 ਮਿੰਟ ਦੀ ਗ਼ੈਰ ਫੀਚਰ ਫਿਲਮ ਦਾ ਵਰਣਨ ਕੀਤਾ ਹੈ, ਜਿਸ ਨੂੰ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ। ਅੱਜ ਆਯੋਜਿਤ ਪੋਸਟ ਸਕਰੀਨਿੰਗ ਪ੍ਰੈੱਸ ਕਾਨਫਰੰਸ ਵਿੱਚ ਡਾਇਰੈਕਟਰ ਨੇ ਕਿਹਾ, ਇਸ ਨੂੰ ਇੱਕ ਬਾਇਓਗ੍ਰਾਫੀ ਫਿਲਮ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਤਿੰਨ ਆਮ ਨਾਗਰਿਕਾਂ ਦੇ ਬਿਨਾ ਸ਼ਰਤ ਕੰਮ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਨੇ ਕਿਹਾ, ‘‘ਉਹ ਚੁੱਪਚਾਪ ਅਤੇ ਇਕੱਲੇ ਆਪਣੇ ਜੀਵਨ ਨੂੰ ਆਸ-ਪਾਸ ਦੇ ਖੇਤਰ ਵਿੱਚ ਹਰੇਕ ਜੀਵ ਲਈ ਨਿਵੇਸ਼ ਕਰ ਰਹੇ ਹਨ ਜਿਸ ਨਾਲ ਮਨੁੱਖ ਜਾਤੀ ਅਤੇ ਈਕੋਸਿਸਟਮ ਦੀ ਬਿਹਤਰੀ ਹੁੰਦੀ ਹੈ। ਅਜਿਹੇ ਕਈ ਲੋਕ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਹਨ। ਬਦਲੇ ਵਿੱਚ ਉਨ੍ਹਾਂ ਨੂੰ ਕੁਝ ਵੀ ਨਾ ਮਿਲਣ ਦੀ ਉਮੀਦ ਹੈ।
ਫਿਲਮ ਵਿੱਚ ਸੜਕ ਦੁਰਘਟਨਾ ਦ੍ਰਿਸ਼ ਬਾਰੇ ਗੱਲ ਕਰਦੇ ਹੋਏ ਡਾਇਰੈਕਟਰ ਨੇ ਕਿਹਾ, ‘‘ਮੈਂ ਦੁਰਘਟਨਾ ਨੂੰ ਦਿਖਾਉਣ ਦੇ ਪੱਖ ਵਿੱਚ ਨਹੀਂ ਸੀ। ਮੇਰੇ ਲਈ ਇੱਕ ਵੱਡੀ ਚੁਣੌਤੀ ਸੀ। ਮੇਰੀ ਨੈਤਿਕਤਾ ਸ਼ੂਟਿੰਗ ਵਿੱਚ ਮੇਰਾ ਸਮਰਥਨ ਨਹੀਂ ਕਰ ਰਹੀ ਸੀ ਅਤੇ ਦਰਸ਼ਕਾਂ ਨੂੰ ਇੱਕ ਦੁਰਘਟਨਾ ਦ੍ਰਿਸ਼ ਦਿਖਾ ਰਹੀ ਸੀ। ਕਈ ਲੋਕ ਇਸ ਦ੍ਰਿਸ਼ਟੀਕੋਣ ਦੇ ਵਿਰੋਧੀ ਸਨ, ਪਰ ਮੈਂ ਸੜਕ ਦੁਰਘਟਨਾ ਦਾ ਮਾਹੌਲ ਪੈਦਾ ਕਰਨ ਦਾ ਫੈਸਲਾ ਕੀਤਾ। ਮੈਂ ਇਸ ਲਈ ਮੋਰਟਾਜ ਦੀ ਵਰਤੋਂ ਕੀਤੀ। ਦੁਰਘਟਨਾ ਦਾ ਸੰਦੇਸ਼ ਇਸ ਤਰ੍ਹਾਂ ਭੇਜਿਆ ਗਿਆ ਹੈ।’’ ਫਿਲਮ ਨੇ ਤਿੰਨ ਸਮਾਨਾਂਤਰ ਕਹਾਣੀਆਂ ਦੱਸਣ ਲਈ ਅਤਿ ਯਥਾਰਥਵਾਦ ਅਤੇ ਰੂਪਕਾ ਦਾ ਉਪਯੋਗ ਕੀਤਾ ਹੈ।
ਡਾਇਰੈਕਟਰ ਨੇ ਕਿਹਾ, ‘‘ਫਿਲਮ ਵਿੱਚ ਦਿਖਾਏ ਗਏ ਆਮ ਜ਼ਮੀਨੀ ਪੱਧਰ ਦੇ ਲੋਕ ਦੂਸਰਿਆਂ ਲਈ ਆਪਣਾ ਜੀਵਨ ਸਮਰਪਿਤ ਕਰ ਰਹੇ ਹਨ। ਇਸ ਲਈ ਨਾਂ ‘ਇਨਵੈਸਟ ਲਾਈਫ’ ਹੈ।
ਕੇਂਡਲੇ ਨੇ ਫਿਲਮ ਦੇ ਪਿੱਛੇ ਕੀ ਹੈ, ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ‘‘ਬਾਇਓਗ੍ਰਾਫੀ ਮਹਾਨ ਲੋਕਾਂ ’ਤੇ ਬਣਾਈ ਜਾਂਦੀ ਹੈ, ਪਰ ਹਰ ਜੀਵਤ ਜੀਵ ਅਤੇ ਆਮ ਲੋਕਾਂ ਦੀ ਸਾਡੀ ਦੁਨੀਆ ਵਿੱਚ ਮਹੱਤਵਪੂਰਨ ਭੂਮਿਕਾ ਹੈ। ਅਜਿਹੀਆਂ ਸਾਰੀਆਂ ਵਿਅਕਤੀਗਤ ਭੂਮਿਕਾਵਾਂ ਮਹੱਤਵਪੂਰਨ ਹਨ।’’
https://youtu.be/ay5vzJBFNkc
***
ਡੀਜੇਐੱਮ/ਐੱਸਸੀ/ਇੱਫੀ- 42
(Release ID: 1691073)
Visitor Counter : 165