ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਿਲਮ ਹੋਲੀ ਰਾਈਟਸ, ਧਰਮ ਦੇ ਅੰਦਰ ਪਿੱਤਰਸੱਤਾ ਤੋਂ ਮੁਕਤ ਹੋਣ ਦੇ ਮੁਸਲਿਮ ਮਹਿਲਾਵਾਂ ਦੇ ਸੰਘਰਸ਼ ਨੂੰ ਦਿਖਾਉਂਦੀ ਹੈ: ਡਾਇਰੈਕਟਰ ਫਰ੍ਹਾ ਖਾਤੂਨ
“ਇੱਕ ਮਹਿਲਾ ਕਾਜੀ 'ਤੇ ਅਧਾਰਿਤ ਇਹ ਫਿਲਮ ਸੰਦੇਸ਼ ਦਿੰਦੀ ਹੈ ਕਿ ਜੇਕਰ ਅਸੀਂ ਚਾਹੀਏ ਤਾਂ ਕੁਝ ਵੀ ਹਾਸਲ ਕਰ ਸਕਦੇ ਹਾਂ”
51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਭਾਰਤੀ ਪਨੋਰਮਾ ਦੀ ਗੈਰ-ਫੀਚਰ ਫਿਲਮ ਸ਼੍ਰੇਣੀ ਵਿੱਚ ਦਿਖਾਈ ਗਈ ਫਿਲਮ ‘ਹੋਲੀ ਰਾਈਟਸ’ ਦੀ ਡਾਇਰੈਕਟਰ ਫਰ੍ਹਾ ਖਾਤੂਨ ਦਾ ਕਹਿਣਾ ਸੀ ਕੀ, “ਹੋਲੀ ਰਾਈਟਸ” ਟ੍ਰਿਪਲ ਤਲਾਕ ਦੇ ਖ਼ਿਲਾਫ਼ ਅੰਦੋਲਨ ਦਾ ਇੱਕ ਦਸਤਾਵੇਜ਼ ਹੈ। ਇਹ ਇਸ ਸਮੁਦਾਇ ਦੇ ਅੰਦਰ ਪਿੱਤਰਸੱਤਾ ਤੋਂ ਆਜ਼ਾਦ ਹੋਣ ਦੇ ਤਾਲਕ ਵਿਰੁੱਧ ਲਹਿਰ ਦੇ ਦਸਤਾਵੇਜ਼ ਪੇਸ਼ ਕਰਦੀ ਹੈ, ਨਾਲ ਨਾਲ ਆਪਣੇ ਰਾਜਨੀਤਿਕ ਏਜੰਡੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਬਾਹਰੀ ਤਾਕਤਾਂ ਦੁਆਰਾ ਇਸ ਅੰਦੋਲਨ ਨੂੰ ਹਥਿਆਉਣ ਦੀ ਕੋਸ਼ਿਸ਼ ਦੇ ਵਿਰੁੱਧ ਵੀ ਇਹ ਕਹਾਣੀ ਹੈ। ਹਾਲਾਂਕਿ ਇਹ ਫਿਲਮ ਖ਼ਾਸ ਤੌਰ ’ਤੇ ਮੁਸਲਿਮ ਸਮੁਦਾਇ ਦੇ ਬਾਰੇ ਵਿੱਚ ਹੀ ਗੱਲ ਕਰਦੀ ਹੈ, ਪਰ ਮੇਰਾ ਮੰਨਣਾ ਇਹ ਹੈ ਕਿ ਇਹ ਸਰਬਵਿਆਪੀ ਵਿਸ਼ੇ ਵਾਲੀ ਫਿਲਮ ਹੈ ਕਿਉਂਕਿ ਇਹ ਮਹਿਲਾਵਾਂ ਦੀਆਂ ਸ਼ਕਤੀਆਂ ਦੇ ਸ਼ੋਸ਼ਣ ਦੀ ਸਮੱਸਿਆ ਦੇ ਬਾਰੇ ਵਿੱਚ ਹੈ। ਇਹ ਫਿਲਮ ਇੱਕ ਸੰਦੇਸ਼ ਵੀ ਦਿੰਦੀ ਹੈ ਕਿ ਜੇਕਰ ਅਸੀਂ ਚਾਹੀਏ ਤਾਂ ਸਾਰਾ ਕੁਝ ਹਾਸਲ ਕੀਤਾ ਜਾ ਸਕਦਾ ਹੈ।” ਫਰ੍ਹਾ ਗੋਆ ਵਿੱਚ ਹੋ ਰਹੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਛੇਵੇਂ ਦਿਨ (21 ਜਨਵਰੀ, 2021) ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਸੀ।
ਫਰ੍ਹਾ ਕਹਿੰਦੀ ਹੈ ਕਿ ਇਹ ਫਿਲਮ ਉਸ ਸ਼ੋਸ਼ਣ ਦੇ ਬਾਰੇ ਗੱਲ ਕਰਦੀ ਹੈ ਜਿਸ ਦਾ ਸਾਹਮਣਾ ਮਹਿਲਾਵਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਰਦੀਆਂ ਹਨ, ਜਿਸ ਵਿੱਚ ਧਰਮ ਦਾ ਖੇਤਰ ਵੀ ਸ਼ਾਮਲ ਹੈ। ਇਸ ਫਿਲਮ ਵੇ ਬੀਜ ਕਿੱਥੋਂ ਤੋਂ ਆਏ ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਪ੍ਰਭਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਤੋਂ ਉਹ ਆਪਣੇ ਬਚਪਨ ਵਿੱਚ ਗੁਜ਼ਰੀ ਅਤੇ ਉਹ ਤਜ਼ਰਬੇ ਜਿਨ੍ਹਾਂ ਨੇ ਇਸ ਫਿਲਮ ਨੂੰ ਆਕਾਰ ਦਿੱਤਾ। ਉਨ੍ਹਾਂ ਨੇ ਕਿਹਾ, “ਮੈਨੂੰ ਬਚਪਨ ਤੋਂ ਹੀ ਤੀਹਰੇ ਤਲਾਕ ਬਾਰੇ ਕਾਫ਼ੀ ਜਾਣਕਾਰੀ ਸੀ। ਮੈਂ ਇਸ ਦੇ ਬਾਰੇ ਵਿੱਚ ਕਈ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਦੇਖੀਆਂ ਅਤੇ ਸੁਣੀਆਂ ਹਨ, ਉਨ੍ਹਾਂ ਨੇ ਮੈਨੂੰ ਅਸਲ ਵਿੱਚ ਪ੍ਰਭਾਵਿਤ ਕੀਤਾ ਅਤੇ ਮੇਰੇ ’ਤੇ ਅਸਰ ਪਾਇਆ। ਤੀਹਰਾ ਤਲਾਕ ਅਤੇ ਕੁਰਾਨ ਵਿੱਚ ਇਸ ਦੀ ਵਿਆਖਿਆ ਬਾਰੇ ਜ਼ਿਆਦਾ ਜਾਣਨ ਦੀ ਮੇਰੀ ਖੋਜ ਨੇ ਹੀ ਮੈਨੂੰ ਸਾਫੀਆ ’ਤੇ ਫ਼ਿਲਮ ਬਣਾਉਣ ਦੇ ਲਈ ਪ੍ਰੇਰਿਤ ਕੀਤਾ ਜੋ ਕਿ ਇੱਕ ਮਹਿਲਾ ਕਾਜ਼ੀ ਹੈ।” ਇਸ ਵਿਸ਼ੇ ਨੂੰ ਚੁਣਨ ਦੀ ਗੱਲ ’ਤੇ ਉਨ੍ਹਾਂ ਨੇ ਕਿਹਾ: “ਇਹ ਵਿਸ਼ਾ ਤਾਂ ਚੁਣਿਆ ਹੋਇਆ ਹੀ ਸੀ ਕਿਉਂਕਿ ਇਸ ਫਿਲਮ ਨੂੰ ਬਣਾਉਣ ਦੇ ਦੌਰਾਨ ਦੇਸ਼ ਵਿੱਚ ਤੀਹਰੇ ਤਲਾਕ ਦੇ ਮੁੱਦੇ ’ਤੇ ਅਸ਼ਾਂਤੀ ਚਲ ਰਹੀ ਸੀ। ਧਰਮ ਦੇ ਅੰਦਰ ਪਿੱਤਰਸੱਤਾ ਦੇ ਬਾਰੇ ਵਿੱਚ ਗੱਲ ਕਰਨ ਦਾ ਕੋਈ ਵੀ ਯਤਨ ਅਕਸਰ ਖ਼ਾਰਜ ਕਰ ਦਿੱਤਾ ਜਾਂਦਾ ਹੈ।
ਉਹ ਕਹਿੰਦੀ ਹੈ, “ਫਿਲਮ ਹੋਲੀ ਰਾਇਟਸ ਮੇਰੇ ਲਈ ਇੱਕ ਅੱਛਾ ਖਾਸਾ ਅਨੁਭਵ ਰਹੀ ਹੈ, ਇਸ ਦਾ ਸਫ਼ਰ ਪੰਜ ਸਾਲ ਦਾ ਰਿਹਾ ਹੈ।”
ਫਿਲਮ ‘ਹੋਲੀ ਰਾਈਟਸ’ ਬਾਰੇ
ਭੋਪਾਲ ਦੀ ਇੱਕ ਬਹੁਤ ਹੀ ਧਾਰਮਿਕ ਮੁਸਲਿਮ ਮਹਿਲਾ ਸਾਫੀਆ ਇਹ ਸੋਚਦੀ ਹੈ ਕਿ “ਸ਼ਰੀਆ” ਦੀ ਵਿਆਖਿਆ ਕਰਨ ਵਾਲਿਆਂ ਦੇ ਪਿੱਤਰਸੱਤਾਤਮਕ ਦਿਮਾਗ਼ ਦੇ ਕਾਰਨ ਹੀ ਇਸ ਸਮੁਦਾਇ ਵਿੱਚ ਮਹਿਲਾਵਾਂ ਨੂੰ ਬਰਾਬਰਤਾ ਅਤੇ ਇਨਸਾਫ਼ ਤੋਂ ਵਾਂਝਾ ਰੱਖਿਆ ਜਾਂਦਾ ਹੈ। ਇਸ ਲਈ ਉਹ ਇੱਕ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੀ ਹੈ ਜਿਸ ਵਿੱਚ ਮਹਿਲਾਵਾਂ ਨੂੰ ਕਾਜ਼ੀ ਦੇ ਰੂਪ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਾਜ਼ੀ ਉਹ ਮੁਸਲਿਮ ਮੌਲਵੀ ਹੁੰਦੇ ਹਨ ਜੋ ਵਿਅਕਤੀਗਤ ਕਾਨੂੰਨ ਦੀ ਵਿਆਖਿਆ ਅਤੇ ਪ੍ਰਸ਼ਾਸਨ ਕਰਦੇ ਹਨ ਅਤੇ ਇਹ ਦਾਇਰਾ ਰਵਾਇਤੀ ਰੂਪ ਨਾਲ ਮਰਦਾਂ ਦਾ ਹੀ ਰਿਹਾ ਹੈ।
ਇਹ ਫਿਲਮ ਮੁਸਲਿਮ ਮਹਿਲਾਵਾਂ ਦੇ ਸੰਘਰਸ਼ ਅਤੇ ਤਣਾਅ ਦੀ ਯਾਤਰਾ ਦਾ ਦਸਤਾਵੇਜ਼ ਹੈ, ਜਿਸ ਵਿੱਚ ਟ੍ਰਿਪਲ ਤਲਾਕ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਇਹ ਉਸ ਬੇਚੈਨੀ ਨੂੰ ਚਿੱਤਰਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਸਾਫੀਆ ਜਿਹੀਆਂ ਮਹਿਲਾਵਾਂ ਨੂੰ ਇਸ ਉਤਪੀੜਨਕਾਰੀ ਵਿਵਸਥਾ ਨੂੰ ਬਦਲਣ ਦੇ ਲਈ ਸਭ ਕੁਝ ਜੋਖਮ ਵਿੱਚ ਪਾਉਣ ਦੇ ਲਈ ਪ੍ਰੇਰਿਤ ਕਰਦੀ ਹੈ।
ਇਹ ਫਿਲਮ ਮਨੁੱਖੀ ਅਧਿਕਾਰ, ਮਹਿਲਾਵਾਂ, ਇਨਸਾਫ਼, ਪਰਿਵਾਰ, ਧਰਮ ਅਤੇ ਸਮਾਜਿਕ ਮੁੱਦਿਆਂ ’ਤੇ ਵੀ ਚਾਨਣਾ ਪਾਉਂਦੀ ਹੈ।
https://youtu.be/3hGMWSBV79M
*****
ਡੀਜੇਐੱਮ/ ਐੱਚਆਰ/ ਇੱਫੀ – 36
(Release ID: 1691072)
Visitor Counter : 193