ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਅਸੀਂ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਿਉਂ ਨਹੀਂ ਕਰਦੇ?”: ਟੀਮ ਸੇਫ (SAFE)
ਅਸੀਂ ਆਪਣੇ ਮੋਬਾਈਲ ਫੋਨਾਂ ਵਿੱਚ ਇੱਕ ਸਮਾਨਾਂਤਰ ਬ੍ਰਹਿਮੰਡ ਬਣਾਇਆ ਹੈ; ਸਾਨੂੰ ਆਪਣੀ ਸੁਰੱਖਿਆ ਲਈ ਵੀ ਇਸ ਦੇ ਇਸਤੇਮਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ: ਸੇਫ ਦੇ ਡਾਇਰੈਕਟਰ ਪ੍ਰਦੀਪ ਕਾਲੀਪੁਰਾਯਥ
“ਜੇ ਕੋਈ ਸੇਫ ਦੇ ਵਿਚਾਰ ਨੂੰ ਉਠਾਉਂਦਾ ਹੈ ਅਤੇ ਲਾਗੂ ਕਰਦਾ ਹੈ ਤਾਂ ਇਹ ਵੱਡੀ ਤਬਦੀਲੀ ਲਿਆਏਗਾ”: ਨਿਰਮਾਤਾ ਡਾ. ਕੇ. ਸ਼ਾਜੀ
ਅਸੀਂ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਿਉਂ ਨਹੀਂ ਕਰਦੇ?” ਇਹ ਸਵਾਲ ਸੇਫ ਦੇ ਨਿਰਮਾਤਾਵਾਂ ਇੱਫੀ 51ਵੇਂ ਇੰਡੀਅਨ ਪਨੋਰਮਾ ਫੀਚਰ ਫਿਲਮ ਡੈਬਿਊ ਡਾਇਰੈਕਟਰ ਪ੍ਰਦੀਪ ਕਾਲੀਪੁਰਾਯਥ ਅਤੇ ਨਿਰਮਾਤਾ ਡਾ. ਕੇ ਕੇ ਸ਼ਜੀ ਦੁਆਰਾ ਪੁੱਛਿਆ ਜਾ ਰਿਹਾ ਹੈ, ਉਹ ਅੱਜ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਕਾਲੀਪੁਰਾਯਥ ਨੇ ਕਿਹਾ “ਇਹ ਫਿਲਮ ਸਾਡੀ ਕਿਸੇ ਮਾੜੀ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਰੋਕਣ ਦੇ ਇੱਕ ਬਹੁਤ ਹੀ ਸਰਲ ਸੰਕਲਪ ਨੂੰ ਚਲਾਉਣ ਦੀ ਕੋਸ਼ਿਸ਼ ਵਿੱਚ ਸਾਡੀ ਕੋਸ਼ਿਸ਼ ਹੈ। ਅਸੀਂ ਇੱਕ ਅਜਿਹੀ ਫਿਲਮ ਦੀ ਚੋਣ ਕੀਤੀ ਜਿਸ ਵਿੱਚ ਇਸ ਨੂੰ ਦਰਸਾਇਆ ਜਾਵੇਗਾ। ਇਹ ਫਿਲਮ ਨਾਰੀਵਾਦ ਤੱਕ ਸੀਮਿਤ ਨਹੀਂ ਇਹ ਔਰਤਪੁਣੇ ਦੇ ਵਿਸ਼ਾਲ ਸੰਕਲਪ ਨੂੰ ਸੰਬੋਧਿਤ ਕਰਦੀ ਹੈ,. ਫਿਲਮ ਦੇ ਕਿਰਦਾਰ ਇੱਕ ਦੂਸਰੇ ਦੇ ਨਾਲ ਖੜ੍ਹੇ ਹਨ।”
‘ਸੇਫ’ ਮਹਿਲਾਵਾਂ ਦੀ ਸੁਰੱਖਿਆ ਦੇ ਮਹੱਤਵਪੂਰਨ ਅਤੇ ਢੁਕਵੇਂ ਮੁੱਦੇ ਅਤੇ ਮਹਿਲਾਵਾਂ ਦੇ ਨਾਲ ਰਹਿਣ ਦੇ ਨਿਯਮਿਤ ਡਰ ਬਾਰੇ ਚਾਨਣਾ ਪਾਉਂਦੀ ਹੈ। ਮੁੱਦੇ ਨੂੰ ਉਭਾਰਨ ਦੇ ਨਾਲ ਫਿਲਮ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦੁਆਰਾ ਹੱਲ ਮੁਹੱਈਆ ਕਰਵਾ ਕੇ ਇੱਕ ਕਦਮ ਹੋਰ ਅੱਗੇ ਜਾਂਦੀ ਹੈ। ਫਿਲਮ ਦੇ ਸੰਕਲਪ ਬਾਰੇ ਗੱਲ ਕਰਦਿਆਂ ਪ੍ਰਦੀਪ ਨੇ ਕਿਹਾ: “ਸੰਕਲਪ ਖੁਦ ਨਿਰਮਾਤਾ ਦੁਆਰਾ ਲਿਖਿਆ ਗਿਆ। ਉਨ੍ਹਾਂ ਦੀਆਂ ਤਿੰਨ ਧੀਆਂ ਹਨ ਅਤੇ ਉਹ ਦੇਖਣਾ ਚਾਹੁੰਦਾ ਸੀ ਕਿ ਉਹ ਉਨ੍ਹਾਂ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਵਾ ਸਕਦਾ ਹੈ। ਉਹ ਇਸ ਵਿਚਾਰ ਨੂੰ ਲੈ ਕੇ ਆਇਆ ਤਾਂ ਕਿ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਜੋ ਕੁਝ ਹੱਲ ਲੈ ਕੇ ਆ ਸਕਦੇ ਹਨ। ਅਸੀਂ ਇਹ ਕੰਮ ਕਰਨ ਲਈ ਮਾਧਿਅਮ ਵਜੋਂ ਫਿਲਮ ਦੀ ਚੋਣ ਕੀਤੀ।”
ਉਸ ਨੇ ਅੱਗੇ ਕਿਹਾ: “ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਫ਼ੈਸਲਾ ਕਰ ਰਿਹਾ ਹੈ। ਤਕਨੀਕੀ ਤੌਰ 'ਤੇ ਅਸੀਂ ਆਪਣੇ ਮੋਬਾਈਲ ਫੋਨਾਂ ਵਿੱਚ ਇੱਕ ਸਮਾਨਾਂਤਰ ਬ੍ਰਹਿਮੰਡ ਬਣਾਇਆ ਹੈ ਅਤੇ ਇਸ ਲਈ ਸਾਨੂੰ ਆਪਣੀ ਸੁਰੱਖਿਆ ਲਈ ਵੀ ਇਸ ਨੂੰ ਵਰਤਣ ਦੇ ਯੋਗ ਹੋਣਾ ਚਾਹੀਦਾ ਹੈ। ”
ਡਾਇਰੈਕਟਰ ਪ੍ਰਦੀਪ ਨੇ ਅੱਗੇ ਕਿਹਾ ਕਿ "ਇੱਫੀ ਪਹਿਲਾ ਪਲੈਟਫਾਰਮ ਹੈ ਜਿੱਥੇ ਸਾਨੂੰ ਅੰਤਰਰਾਸ਼ਟਰੀ ਦਰਸ਼ਕ ਮਿਲੇ ਹਨ। ਇਹ ਚੰਗਿਆੜੀ ਅਗਲੀ ਵੱਡੀ ਲਾਟ ਪੈਦਾ ਕਰ ਸਕਦੀ ਹੈ।"
ਫਿਲਮ ਦੀ ਉਤਪਤੀ ਬਾਰੇ ਦੱਸਦੇ ਹੋਏ ਨਿਰਮਾਤਾ ਡਾ. ਕੇ. ਸ਼ਾਜੀ ਨੇ ਜ਼ਿਕਰ ਕੀਤਾ: “ਅਸੀਂ ਹਰ ਰੋਜ਼ ਮਹਿਲਾਵਾਂ ਵਿਰੁੱਧ ਅਪਰਾਧ ਦੀਆਂ ਕਹਾਣੀਆਂ ਪੜ੍ਹਦਿਆਂ ਉੱਠਦੇ ਹਾਂ। ਇੰਨੇ ਢੰਗਾਂ ਦੇ ਬਾਵਜੂਦ ਉਨ੍ਹਾਂ ਦੀ ਰੱਖਿਆ ਨਹੀਂ ਕੀਤੀ ਜਾਂਦੀ। ਇਹ ਵਿਚਾਰ ਇੱਕ ਫਿਲਮ ਵਿੱਚ ਵਿਕਸਤ ਕੀਤਾ ਗਿਆ। ਸੇਫ ਇੱਕ ਵਿਚਾਰ ਹੈ ਜਿਸ ਨੂੰ ਕਿਤੇ ਵੀ ਲਾਗੂ ਕੀਤਾ ਜਾ ਸਕਦਾ ਹੈ।"
ਕਰਿਯੂ ਦੁਆਰਾ ਇਹ ਵੀ ਦੱਸਿਆ ਗਿਆ ਕਿ ਫਿਲਮ ਦੇ ਦੌਰਾਨ, ਇੱਕ ਆਈ ਟੀ ਟੀਮ ਨੇ ਇੱਕ ਐਪਲੀਕੇਸ਼ਨ ਵੀ ਵਿਕਸਿਤ ਕੀਤੀ, ਜਿਸਦੀ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਵੀ ਕੋਈ ਏਜੰਸੀ ਉਨ੍ਹਾਂ ਨਾਲ ਸੰਪਰਕ ਕਰਦੀ ਹੈ ਤਾਂ ਇਸ ਦਾ ਫਾਇਦਾ ਹੋਵੇਗਾ। ਨਿਰਮਾਤਾ ਨੇ ਆਪਣੀ ਉਮੀਦ ਜ਼ਾਹਰ ਕੀਤੀ. "ਜੇ ਕੋਈ ਇਸ ਵਿਚਾਰ ਨੂੰ ਅਪਨਾਉਣ ਲਈ ਅੱਗੇ ਆਉਂਦਾ ਹੈ ਅਤੇ ਜਦੋਂ ਇਹ ਐਪਲੀਕੇਸ਼ਨ ਹਕੀਕਤ ਬਣ ਜਾਂਦੀ ਹੈ ਜੋ ਇੱਕ ਵੱਡੀ ਤਬਦੀਲੀ ਲਿਆਏਗੀ।"
ਡਾਇਰੈਕਟਰ ਪ੍ਰਦੀਪ ਨੇ ਇਹ ਵੀ ਦੱਸਿਆ ਕਿ ਉਸ ਦੀ ਪ੍ਰੇਰਣਾ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਸਫਲਤਾ ਹੈ ਜੋ ਇੱਕ ਕਾਲਜ ਤੋਂ ਵੱਡਾ ਹੋ ਕੇ ਸਾਡੇ ਕੋਲ ਹੁਣ ਵੱਡੇ ਢੰਗ ਨਾਲ ਜੁੜਿਆ ਹੋਇਆ ਹੈ।
ਸੇਫ (SAFE) ਬਾਰੇ
ਆਪਣੀ ਪਤਨੀ ਦੀ ਮੌਤ ਤੋਂ ਬਾਅਦ, ਸ਼੍ਰੀਧਰਨ ਦੀ ਦੁਨੀਆ ਉਨ੍ਹਾਂ ਦੀਆਂ ਦੋ ਬੇਟੀਆਂ, ਸਵੈਤਾ ਅਤੇ ਸ਼੍ਰੇਆ ਦੇ ਦੁਆਲੇ ਘੁੰਮਦੀ ਹੈ। ਇੱਕ ਦਿਨ ਸਵੈਤਾ ਲਾਪਤਾ ਹੋ ਗਈ। ਪਿਤਾ ਨੇ ਉਸ ਦੀ ਭਾਲ ਵਿੱਚ 10 ਸਾਲ ਬਿਤਾਏ ਪਰ ਅਸਫਲ ਰਿਹਾ। ਇਸ ਦੌਰਾਨ, ਸ਼੍ਰੇਆ ਭਾਰਤੀ ਪੁਲਿਸ ਸੇਵਾ ਲਈ ਯੋਗਤਾ ਪੂਰੀ ਕਰਦੀ ਹੈ ਅਤੇ ਸਿਟੀ ਪੁਲਿਸ ਕਮਿਸ਼ਨਰ ਵਜੋਂ ਕਾਰਜਭਾਰ ਲੈਂਦੀ ਹੈ। ਜਦੋਂ ਉਹ ਆਪਣੀ ਭੈਣ ਦੇ ਕੇਸ ਦੀ ਗੁਪਤ ਢੰਗ ਨਾਲ ਜਾਂਚ ਕਰਦੀ ਹੈ, ਤਾਂ ਉਸਨੇ ਇੱਕ ਸੇਲਿਬ੍ਰਿਟੀ ਵੱਲ ਇਸ਼ਾਰਾ ਕਰਦਿਆਂ ਜਿਨਸੀ ਸ਼ੋਸ਼ਣ ਦੇ ਕੇਸਾਂ ਦਾ ਇੱਕ ਡੱਬਾ ਖੋਲ੍ਹਿਆ। ਅਰੁੰਧਤੀ, ਇੱਕ ਸਮਾਜਿਕ ਕਾਰਕੁਨ, ਇੱਕ ਸਖਤ ਸੁਰੱਖਿਆ ਲਹਿਰ ਆਰੰਭ ਕਰਦੀ ਹੈ ਜਿਸ ਨੂੰ ਸੇਫ ਕਿਹਾ ਜਾਂਦਾ ਹੈ। ਪਰ ਸ਼੍ਰੇਆ ਸ਼ੱਕੀ ਹੋ ਜਾਂਦੀ ਹੈ ਅਤੇ ਉਸ ਦੇ ਅਤੀਤ ਬਾਰੇ ਦੱਸਣ ਵਿੱਚ ਦਿਲਚਸਪੀ ਲੈਂਦੀ ਹੈ। ਫਿਲਮ ਨੇ ਸਭ ਤੋਂ ਵਧੀਆ ਸਮਾਜਿਕ ਤੌਰ 'ਤੇ ਸਬੰਧਿਤ ਫਿਲਮ ਲਈ ਕਲਾਭਵਨ ਮਨੀ ਮੈਮੋਰੀਅਲ ਅਵਾਰਡ ਜਿੱਤਿਆ ਹੈ।
https://youtu.be/plRu1NxOCmE
***
ਡੀਜੇਐੱਮ/ਐੱਸਕੇਵਾਈ/ਡੀਐੱਲ/ਇੱਫੀ-24
(Release ID: 1690240)
Visitor Counter : 163