ਸਿੱਖਿਆ ਮੰਤਰਾਲਾ

ਲੰਡਨ ਦੇ ਨਹਿਰੂ ਸੈਂਟਰ ਵਿੱਚ ਕੌਮੀ ਸਿੱਖਿਆ ਨੀਤੀ 2020 ਬਾਰੇ ਇੱਕ ਸੰਵਾਦ

Posted On: 19 JAN 2021 5:06PM by PIB Chandigarh

ਲੰਡਨ ਦੇ ਨਹਿਰੂ ਸੈਂਟਰ ਅਤੇ ਨੈਸ਼ਨਲ ਬੁਕ ਟਰਸਟ ਇੰਡੀਆ (ਸਿੱਖਿਆ ਮੰਤਰਾਲੇ ਤਹਿਤ) ਨੇ ਮਿਲ ਕੇ 18 ਜਨਵਰੀ 2021 ਨੂੰ "ਨਵੀਂ ਸਿੱਖਿਆ ਨੀਤੀ 2020 — ਐੱਨ ਈ ਪੀ ਆਊਟਰੀਚ" ਬਾਰੇ ਇੱਕ ਸੰਵਾਦ ਆਯੋਜਿਤ ਕੀਤਾ ।
ਇਸ ਮੌਕੇ ਬੋਲਦਿਆਂ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਐੱਨ ਈ ਪੀ 2020 ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਾਗੂ ਕੀਤੀ ਗਈ ਹੈ ਤੇ ਇਸ ਨਾਲ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਿਆ ਗਿਆ ਹੈ । ਇਹ ਭਾਰਤ ਨੂੰ ਵਿਸ਼ਵ ਜਾਣਕਾਰੀ ਪ੍ਰਣਾਲੀ ਵਿੱਚ ਇੱਕ ਰੁਤਬਾ ਦਿਵਾਏਗੀ , ਨਾਲ ਨਾਲ ਰਵਾਇਤੀ ਜਾਣਕਾਰੀ ਪ੍ਰਣਾਲੀ ਨੂੰ ਕਾਇਮ ਰਖੇਗੀ ਅਤੇ ਵਿਕਸਿਤ ਕਰੇਗੀ । ਮੰਤਰੀ ਨੇ ਕਿਹਾ ,"ਇਸ ਪੋਲਿਸੀ ਰਾਹੀਂ ਅਸੀਂ ਸਿੱਖਿਆ ਵਿੱਚ ਬਦਲਾਅ ਲਈ ਆਸਵੰਦ ਹਾਂ ਅਤੇ ਮੁਸ਼ਕਲਾਂ ਨੂੰ ਧਿਆਨ ਨਾਲ ਸੋਚ ਕੇ ਕਿਵੇਂ ਹੱਲ ਕਰਨਾ ਹੈ , ਕਾਲਪਨਿਕ ਤੇ ਬਹੁ ਅਨੁਸ਼ਾਸਨੀ ਕਿਵੇਂ ਬਣਨਾ ਹੈ ਅਤੇ ਨਵੇਂ ਤੇ ਬਦਲ ਰਹੇ ਖੇਤਰਾਂ ਵਿੱਚ ਨਵੀਂ ਸਮਗਰੀ ਨੂੰ ਕਿਵੇਂ ਜਜ਼ਬ ਕਰਨਾ ਹੈ , ਅਪਣਾਉਣਾ ਹੈ ਅਤੇ ਕਿਵੇਂ ਨਵੇਂ ਢੰਗ ਤਰੀਕੇ ਅਪਣਾਉਣੇ ਹਨ , ਬਾਰੇ ਸਿੱਖਣ ਤੇ ਮਹੱਤਵਪੂਰਨ ਜ਼ੋਰ ਦਿੱਤਾ ਜਾ ਰਿਹਾ ਹੈ । ਮੰਤਰੀ ਨੇ ਕਿਹਾ ਅਧਿਆਪਨ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਨ੍ਹਾਂ ਸਿੱਖਿਆ ਨੂੰ ਵਧੇਰੇ ਅਭਿਆਸੀ , ਸੰਪੂਰਨ , ਏਕੀਕਰਨ , ਜਾਨਣ , ਖੋਜੀ ਤੇ ਸਿੱਖਿਅਕ ਕੇਂਦਰਿਤ , ਵਿਚਾਰ ਵਟਾਂਦਰਾ ਅਧਾਰਿਤ , ਲਚਕੀਲਾ ਅਤੇ ਆਨੰਦਯੋਗ ਕਿਵੇਂ ਬਣਾਉਣਾ ਹੈ"।
ਸ਼੍ਰੀ ਵਿਨੇ ਸਹਿਸਤਰਾ ਬੁਧੇ , ਪ੍ਰਧਾਨ ਆਈ ਸੀ ਸੀ ਆਰ ਨੇ ਆਪਣੇ ਸ਼ੁਰੂਆਤੀ ਬਿਆਨਾਂ ਵਿੱਚ ਕਿਹਾ ਕਿ ਐੱਨ ਈ ਪੀ 2020 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੀਤੇ ਗਏ ਮਹਾਨ ਸੁਧਾਰਾਂ ਵਿੱਚੋਂ ਇੱਕ ਹੈ ।
ਆਰ ਟੀ ਹੋਨ ਜੋ ਜੋਨਸਨ , ਵਿੱਦਿਅਕ ਮਾਹਰ , ਯੂਨੀਵਰਸਿਟੀਆਂ , ਵਿਗਿਆਨ , ਖੋਜ ਤੇ ਇਨੋਵੇਸ਼ਨ ਯੂਨੀਵਰਸਿਟੀਆਂ ਯੂ ਕੇ ਦੇ ਸਾਬਕਾ ਮੰਤਰੀ ਨੇ ਭਾਰਤ ਦੀ ਐੱਨ ਈ ਪੀ 2020 ਨੂੰ ਵਿਸ਼ਵ ਪੱਧਰ ਤੇ ਮਹੱਤਵਪੂਰਨ ਈਵੈਂਟ ਦੱਸਦਿਆਂ ਪ੍ਰਸ਼ੰਸਾ ਕੀਤੀ I ਉਹਨਾਂ ਕਿਹਾ ਕਿ ਇਹ ਨੀਤੀ ਜੋ ਭਾਰਤ ਨੂੰ ਇੱਕ ਵਿਸ਼ਵ ਜਾਣਕਾਰੀ ਸੂਪਰ ਪਾਵਰ ਬਣਾਏਗੀ , ਵਿੱਚ ਸ਼ੁਰੂਆਤੀ ਸਾਲਾਂ , ਅਧਿਆਪਕਾਂ , ਯੂਨੀਵਰਸਲ ਨੂਮਰੇਸੀ ਅਤੇ ਸਾਖਰਤਾ ਦੇ ਵਿਸ਼ੇਸ਼ ਫੋਕਸ ਕਰਕੇ ਜ਼ੋਰ ਦਿੱਤਾ ਗਿਆ ਹੈ । ਉਹਨਾਂ ਨੇ ਇੱਕ ਬਹੁਤ ਹੀ ਮਜ਼ੇਦਾਰ ਸੱਚ ਬਾਰੇ ਕਿਹਾ ਕਿ ਐੱਨ ਈ ਪੀ 2020 ਇੱਕ ਅਜਿਹੀ ਨੀਤੀ ਹੈ , ਜਿਸ ਵਿੱਚ ਸੰਖੇਪ ਵਿਸ਼ਲੇਸ਼ਣ ਤੋਂ ਰਚਨਾਤਮਕ ਵਿਸ਼ਲੇਸ਼ਣ ਵਿੱਚ ਬਦਲਣ ਲਈ ਪ੍ਰਸਤਾਵ ਹੈ । ਉਹਨਾਂ ਕਿਹਾ ਇਸ ਨੀਤੀ ਵਿੱਚ ਉੱਚੇ ਹੁਨਰਾਂ ਜਿਵੇਂ ਮਹੱਤਵਪੂਰਨ ਸੋਚ , ਮੁਲਾਂਕਣ ਅਤੇ ਧਾਰਨਾ ਦੀ ਸਪਸ਼ਟਤਾ ਨੂੰ ਵੀ ਟੈਸਟ ਕੀਤਾ ਜਾਵੇਗਾ ।
ਆਰ ਟੀ ਹੋਨ ਜੋ ਜੋਨਸਨ ਤੇ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਐੱਨ ਈ ਪੀ 2020 ਦੀਆਂ ਵੱਖ ਵੱਖ ਧਾਰਾਵਾਂ ਬਾਰੇ ਸੰਵਾਦ ਕੀਤਾ , ਜਿਵੇਂ ਭਾਰਤ ਵਿੱਚ ਅੱਵਲ ਦਰਜੇ ਦੀਆਂ 100 ਵਿਦੇਸ਼ੀ ਯੂਨੀਵਰਸਿਟੀਆਂ ਦਾਖਲਾ ਅਧਿਆਪਕ ਸਿਖਲਾਈ ਅਤੇ ਇੰਡੀਅਨ ਐੱਚ ਈ ਆਈਜ਼ ਵਿੱਚ ਸਿੱਖਿਆ ।

 

ਐੱਮ ਸੀ / ਏ ਕੇ



(Release ID: 1690145) Visitor Counter : 120