ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘‘ਸਾਡੀ ਫਿਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਰੱਬ ਦੀ ਕੋਈ ਵੀ ਰਚਨਾ ਸਿਰਫ਼ ਇਸ ਲਈ ਅਪਵਿੱਤਰ ਨਹੀਂ ਹੋ ਸਕਦੀ ਕਿਉਂਕਿ ਉਸ ਨੂੰ ਮਾਹਵਾਰੀ ਆਉਂਦੀ ਹੈ’’-ਇੱਫੀ 51 ਇੰਡੀਅਨ ਪੈਨੋਰਮਾ ਫਿਲਮ ‘ਬ੍ਰਹਮਾ ਜੈਨਨ ਗੋਪਨ ਕੋਮੋਤੀ’ ਦੀ ਲੀਡ ਐਕਟਰ


‘‘ਪੁਰਸ਼ਾਂ ਸਬੰਧੀ ਸਮੱਗਰੀ ਦੀ ਭਾਲ ਕੀਤੀ ਜਾਂਦੀ ਹੈ, ਮਹਿਲਾਵਾਂ ਸਬੰਧੀ ਨਹੀਂ, ਇਹ ਓਹੀ ਭੇਦਭਾਵ ਹੈ ਜਿਸ ਦਾ ਅਸੀਂ ਸਿਨੇਮਾ ਵਿੱਚ ਸਾਹਮਣਾ ਕਰਦੀਆਂ ਹਾਂ’’-ਅਦਾਕਾਰ ਰੀਤੰਭਰੀ ਚੱਕਰਵਰਤੀ

ਬੰਗਾਲੀ ਅਭਿਨੇਤਾ ਸੋਹਮ ਮਜੂਮਦਾਰ ਨੇ ਲਿੰਗ ਅਧਾਰਿਤ ਸਮਾਜ ਲਈ ਮਰਦਾਂ ਨੂੰ ਸਾਂਝਾ ਅੰਦੋਲਨ ਕਰਨ ਦਾ ਸੱਦਾ ਦਿੱਤਾ

Posted On: 18 JAN 2021 7:39PM by PIB Chandigarh

‘‘ਸਾਡੀ ਫਿਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਰੱਬ ਦੀ ਕੋਈ ਵੀ ਰਚਨਾ ਸਿਰਫ਼ ਇਸ ਲਈ ਅਪਵਿੱਤਰ ਨਹੀਂ ਹੋ ਸਕਦੀ ਕਿਉਂਕਿ ਉਸ ਨੂੰ ਮਾਹਵਾਰੀ ਆਉਂਦੀ ਹੈ’’ ਇਹ ਸ਼ਬਦ ਬੰਗਾਲੀ ਫਿਲਮ ‘ਬ੍ਰਹਮਾ ਜੈਨਨ ਗੋਪਨ ਕੋਮੋਤੀ’ ਦੀ ਮੁੱਖ ਅਦਾਕਾਰਾ ਸ਼੍ਰੀਮਤੀ ਰੀਤੰਭਰੀ ਚੱਕਰਵਰਤੀ ਦੇ ਹਨ ਜਿਸ ਨੂੰ ਪਣਜੀ, ਗੋਆ ਵਿੱਚ ਆਯੋਜਿਤ ਕੀਤੇ ਜਾ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਦੇ ਭਾਰਤੀ ਪੈਨੋਰਮਾ-ਫੀਚਰ ਫਿਲਮ ਸ਼੍ਰੇਣੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਸ਼੍ਰੀਮਤੀ ਚੱਕਰਵਰਤੀ, ਡਾਇਰੈਕਟਰ ਸ਼੍ਰੀ ਅਰਿੱਤਰਾ ਮੁਖਰਜੀ, ਵਿੰਡੋਜ਼ ਸਟੋਰੀ ਦੇ ਨਿਰਮਾਤਾ ਸ਼੍ਰੀ ਸ਼ੀਬੋਪ੍ਰਸਾਦ ਮੁਖਰਜੀ, ਸਕ੍ਰੀਨ ਪਲੇਅ ਲੇਖਿਕਾ ਸ਼੍ਰੀਮਤੀ ਸਮਰਗਨੀ ਬੰਦੋਪਾਧਿਆਏ, ਲੇਖਕ ਸ਼੍ਰੀਮਤੀ ਜ਼ੀਨੀਆ ਸੇਨ ਅਤੇ ਲੀਡ ਐਕਟਰ ਸ਼੍ਰੀ ਸੋਹਮ ਮਜੂਮਦਾਰ ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ।

 

 

ਉਨ੍ਹਾਂ ਨੇ ਅੱਗੇ ਕਿਹਾ ਕਿ ‘‘ਇਹ ਸਾਡੀ ਫਿਲਮ ਲਈ ਮਾਣ ਵਾਲੀ ਗੱਲ ਹੈ ਕਿ ਇਸ ਨੂੰ ਇੱਫੀ ਲਈ ਚੁਣਿਆ ਗਿਆ ਕਿਉਂਕਿ ਸਾਡੀ ਫਿਲਮ ਦਾ ਵਿਸ਼ਾ ਬਹੁਤ ਦਿਲਚਸਪ ਹੈ ਅਤੇ ਸਾਡੇ ਸਾਰਿਆਂ ਦੇ ਦਿਲਾਂ ਦੇ ਨਜ਼ਦੀਕ ਹੈ। ਹਾਲਾਂਕਿ ਇਹ ਅਸਲ ਵਿੱਚ ਗੰਭੀਰ ਗੱਲ ਹੈ, ਪਰ ਇਹ ਇੱਕ ਖੁਸ਼ੀ ਦਾ ਪਲ ਹੈ। ਮਹਿਲਾਵਾਂ ਨੂੰ ਹਰ ਜਗ੍ਹਾ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੀ ਫਿਲਮ ਇੱਕ ਪਹਿਲਾ ਪੁਜਾਰਨ ਬਾਰੇ ਹੈ, ਫਿਲਮ ਲੇਖਕ ਨੇ ਮਾਸਿਕ ਧਰਮ ਖਿਲਾਫ਼ ਵਰਜਨਾਂ ਨੂੰ ਤੋੜਨ ਦਾ ਫੈਸਲਾ ਕੀਤਾ ਅਤੇ ਮੈਨੂੰ ਮੁੱਖ ਭੂਮਿਕਾ ਨਿਭਾਉਣ ਲਈ ਸਨਮਾਨਤ ਕੀਤਾ ਗਿਆ।’’

 

ਫਿਲਮ ਸ਼ਬਰੀ ਦੀ ਕਹਾਣੀ ਦੱਸਦੀ ਹੈ ਜੋ ਇੱਕ ਲੈਕਚਰਰ ਹੈ, ਕਲਾਕਾਰ ਹੈ ਅਤੇ ਸਭ ਤੋਂ ਮਹੱਤਵਪੂਰਨ ਇੱਕ ਪੁਜਾਰਨ ਹੈ। ਫਿਲਮ ਸੂਖਮਤਾ ਨਾਲ ਅਤੇ ਹਾਸੋਹੀਣੇ ਤਰੀਕੇ ਨਾਲ ਦੱਸਦੀ ਹੈ ਕਿ ਵਿਆਹ ਦੇ ਬਾਅਦ ਸ਼ਬਰੀ ਨੇ ਇੱਕ ਪੁਜਾਰਨ ਦੇ ਰੂਪ ਵਿੱਚ ਆਪਣੇ ਜੀਵਨ ਵਿੱਚ ਕਈ ਤਬਦੀਲੀਆਂ ਦਾ ਸਾਹਮਣਾ ਕਰਨ ਲਈ ਕਿਵੇਂ ਸੰਘਰਸ਼ ਕੀਤਾ ਅਤੇ ਪੁਜਾਰਨ ਵਜੋਂ ਰੀਤੀ ਰਿਵਾਜਾਂ ਨੂੰ ਜਾਰੀ ਰੱਖਣ ਦੀਆਂ ਕੋਸ਼ਿਸ਼ਾਂ ਨਾਲ ਸਿੱਝਣ ਲਈ ਸੰਘਰਸ਼ ਕਰ ਰਹੀ ਹੈ। ਫਿਲਮ ਮੁੱਖ ਰੂਪ ਵਿੱਚ ਇਹ ਦਰਸਾਉਂਦੀ ਹੈ ਕਿ ਭਾਰਤੀ ਸਮਾਜ ਵਿੱਚ ਮਾਹਵਾਰੀ ਅਜੇ ਵੀ ਕਿਵੇਂ ਵਰਜਿਤ ਹੈ। 

 

ਇਸ ਬਾਰੇ ਪੁੱਛਣ ਕਿ ਕੀ ਮਹਿਲਾ ਅਦਾਕਾਰਾਂ ਨੂੰ ਫਿਲਮ ਉਦਯੋਗ ਵਿੱਚ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਉਨ੍ਹਾਂ ਨੇ ਇਸ ਦਾ ਸਾਹਮਣਾ ਕੀਤਾ ਹੈ ਤਾਂ ਉਨ੍ਹਾਂ ਨੇ ਇਸ ਨੂੰ ਕਿਵੇਂ ਲਿਆ, ਦੇ ਜਵਾਬ ਵਿੱਚ ਸ਼੍ਰੀਮਤੀ ਰੀਤੰਭਰੀ ਨੇ ਕਿਹਾ, ‘‘ਮਹਿਲਾਵਾਂ ਦੇ ਆਲੇ ਦੁਆਲੇ ਬਹੁਤ ਸਾਰੀ ਸਮੱਗਰੀ ਹੈ ਜਿਸ ਵਿੱਚ ਸਾਰਿਆਂ ਨੂੰ ਮਹਿਲਾ ਦੀ ਅਵਾਜ਼ ਕਿਹਾ ਜਾਣਾ ਚਾਹੀਦਾ ਹੈ। ਹਾਲਾਂਕਿ ਸੈਟੇਲਾਈਟ ਅਧਿਕਾਰਾਂ ਵਰਗੇ ਵਿਭਿੰਨ ਕਾਰਨਾਂ ਨਾਲ ਅਜਿਹਾ ਨਹੀਂ ਹੋ ਰਿਹਾ ਹੈ। ਮਹਿਲਾਵਾਂ ਨੂੰ ਹਮੇਸ਼ਾ ਬਚਾਅ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ, ਸਾਡੇ ਕੋਲ ਵੀ ਦੱਸਣ ਲਈ ਸਾਡੀਆਂ ਕਹਾਣੀਆਂ ਹਨ। ਪੁਰਸ਼ਾਂ ਸਬੰਧੀ ਸਮੱਗਰੀ ਦੀ ਮੰਗ ਕੀਤੀ ਜਾਂਦੀ ਹੈ ਅਤੇ ਮਹਿਲਾਵਾਂ ਸਬੰਧੀ ਨਹੀਂ, ਇਹੀ ਉਹ ਭੇਦਭਾਵ ਹੈ ਜਿਸ ਦਾ ਅਸੀਂ ਸਾਹਮਣਾ ਕਰਦੀਆਂ ਹਾਂ।’’

 

ਸ਼੍ਰੀਮਤੀ ਰੀਤੰਭਰੀ ਨੇ ਅਲੱਗ-ਅਲੱਗ ਵਿਚਾਰ ਰੱਖਣ ਵਾਲੇ ਜ਼ਿਆਦਾ ਨਿਰਮਾਤਾਵਾਂ ਦੀ ਇੱਛਾ ਪ੍ਰਗਟਾਉਂਦਿਆਂ ਕਿਹਾ ਕਿ,‘‘ਇਹ ਸਮੱਗਰੀ ਹੈ, ਜੋ ਮਾਅਨੇ ਰੱਖਦੀ ਹੈ, ਨਾਇਕ ਜਾਂ ਨਾਇਕਾ ਨਹੀਂ।’’

 

ਜਿਸ ਸ਼ੈਲੀ ਵਿੱਚ ਫਿਲਮ ਕਹਾਣੀ ਕਹਿੰਦੀ ਹੈ, ਉਸ ਬਾਰੇ ਗੱਲ ਕਰਦੇ ਹੋਏ ਸ਼੍ਰੀਮਤੀ ਰੀਤੰਭਰੀ ਨੇ ਕਿਹਾ, ‘‘ਅਜਿਹੇ ਕਈ ਰੂਪ ਹਨ ਜਿਨ੍ਹਾਂ ’ਤੇ ਇੱਕ ਫਿਲਮ ਬਣਾਈ ਜਾ ਸਕਦੀ ਹੈ ਅਤੇ ਗੰਭੀਰ ਵਿਸ਼ੇ ਦੱਸਣ ਲਈ ਹਮੇਸ਼ਾ ਗੰਭੀਰ ਅਵਾਜ਼ ਦਾ ਪਾਲਣ ਕਰਨਾ ਲਾਜ਼ਮੀ ਨਹੀਂ ਹੈ। ਜੇਕਰ ਕੋਈ ਜ਼ਿਆਦਾ ਲੋਕਾਂ ਨਾਲ ਜੁੜਨਾ ਚਾਹੁੰਦਾ ਹੈ ਤਾਂ ਹਾਸਾ ਸਭ ਤੋਂ ਵਧੀਆ ਤਰੀਕਾ ਹੈ।’’

 

ਕਹਾਣੀ ਬਾਰੇ ਗੱਲ ਕਰਦੇ ਹੋਏ ਪਟਕਥਾ ਲੇਖਕ ਸ਼੍ਰੀਮਤੀ ਜ਼ੀਨੀਆ ਸੇਨ ਨੇ ਕਿਹਾ, ‘‘ਮੈਨੂੰ ਅਹਿਸਾਸ ਹੋਇਆ ਕਿ ਇਹ ਕਹਾਣੀ ਹੈ ਜਿਸ ਨੂੰ ਦੱਸਣ ਦੀ ਜ਼ਰੂਰਤ ਹੈ ਅਤੇ ਅਸੀਂ ਇਸ ਕਹਾਣੀ ਦੀ ਕਲਪਨਾ ਕੀਤੀ। ਇਹ ਯਾਤਰਾ ਉਦੋਂ ਸ਼ੁਰੂ ਹੋਈ ਜਦੋਂ ਇੱਕ ਮਹਿਲਾ ਨੂੰ ਇੱਕ ਧਾਰਮਿਕ ਰਸਮ ਵਿੱਚ ਭਾਗ ਲੈਣ ਦੀ ਆਗਿਆ ਨਹੀਂ ਸੀ ਕਿਉਂਕਿ ਉਸ ਸਮੇਂ ਉਸ ਨੂੰ ਮਾਹਵਾਰੀ ਆਈ ਹੋਈ ਸੀ।’’

 

 

ਉਨ੍ਹਾਂ ਨੇ ਫਿਲਮ ਦੀ ਚੋਣ ਕਰਨ ਲਈ ਇੱਫੀ ਅਤੇ ਭਾਰਤੀ ਪੈਨੇਰਮਾ ਦਾ ਵੀ ਧੰਨਵਾਦ ਕੀਤਾ। ‘‘ਇਹ ਮੇਰੀ ਪਹਿਲੀ ਫਿਲਮ ਹੈ ਅਤੇ ਇਸ ਫਿਲਮ ਵਿੱਚ ਕਈ ਹੋਰ ਨਵੇਂ ਚਿਹਰੇ ਵੀ ਹਨ।’’ ਬੰਗਾਲੀ ਫਿਲਮਾਂ ਬਾਰੇ ਗੱਲ ਕਰਦੇ ਹੋਏ ਸ਼੍ਰੀਮੀਤ ਜ਼ੀਨੀਆ ਸੇਨ ਨੇ ਕਿਹਾ ਕਿ ਬੰਗਾਲੀ ਦਿਲ ਤੋਂ ਕਹਾਣੀਆਂ ਸੁਣਾਉਂਦੇ ਹਨ ਅਤੇ ਇਹ ਸਭ ਤੋਂ ਮਹੱਤਵਪੂਰਨ ਗੱਲ ਹੈ। 

 

ਨਾਇਕਾ ਦੇ ਪਤੀ ਵਿਰਕਮਾਦਿੱਤਿਆ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਸ਼੍ਰੀ ਸੋਹਮ ਮਜੂਮਦਾਰ ਨੇ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਨੇ ਇਹ ਮੰਨਿਆ ਕਿ ਇਹ ਕੋਈ ਹੋਰ ਕਹਾਣੀ ਹੈ, ਪਰ ਇੱਕ ਵਾਰ ਜਦੋਂ ਉਸ ਨੇ ਇਸ ਵਿਸ਼ੇ ’ਤੇ ਗਹਿਰਾਈ ਨਾਲ ਵਿਚਾਰ ਕੀਤਾ ਤਾਂ ਉਸ ਨੂੰ ਲੱਗਿਆ ਕਿ ‘‘ਇੱਕ ਪੁਰਸ਼ ਦੇ ਰੂਪ ਵਿੱਚ ਮੈਂ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਹਾਂ।’’

 

 

‘‘ਇਹ ਅਸਲ ਵਿੱਚ ਇੱਕ ਸਨਮਾਨ ਹੈ ਕਿ ਫਿਲਮ ਨੂੰ ਭਾਰਤੀ ਪੈਨੇਰਮਾ ਵਿੱਚ ਚੁਣਿਆ ਗਿਆ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਪੁਰਸ਼ ਇਕੱਠੇ ਕਦਮ ਨਹੀਂ ਚੁੱਕ ਸਕਦੇ ਤਾਂ ਅਸੀਂ ਸਮਾਜ ਦੇ ਕਿਸੇ ਵੀ ਰੂਪ ਦਾ ਨਿਰਮਾਣ ਨਹੀਂ ਕਰ ਸਕਦੇ ਹਾਂ, ਜਿੱਥੇ ਸਾਰੇ ਲਿੰਗ ਦੇ ਬਾਵਜੂਦ ਸਾਰੇ ਸਮਾਨ ਰੂਪ ਨਾਲ ਮੌਜੂਦ ਹਨ। ਮੈਨੂੰ ਲੱਗਦਾ ਹੈ ਕਿ ਹਾਲ ਹੀ ਵਿੱਚ ਫਿਲਮ ਪ੍ਰਦਰਸ਼ਿਤ ਹੋਣ ਤੋਂ ਬਾਅਦ ਇੱਕ ਮੁਹਿੰਮ ਉੱਭਰੀ ਹੈ।’’

 

ਆਪਣੇ ਚਰਿੱਤਰ ਦਾ ਵਰਣਨ ਕਰਦੇ ਹੋਏ ਸ਼੍ਰੀ ਸੋਹਮ ਨੇ ਕਿਹਾ ਕਿ ਵਿਕਰਮਾਦਿੱਤਿਆ ਆਪਣੀ ਪਤਨੀ ਦੇ ਹਰ ਕਦਮ ਦਾ ਸਮਰਥਨ ਕਰਦਾ ਹੈ, ‘‘ਉਹ ਇਕੱਠੇ ਹੋ ਕੇ ਚੱਲਦੇ ਹਨ।’’

 

 

ਫਿਲਮ ਸਾਰ

 

ਸ਼ਬਰੀ ਇੱਕ ਲੈਕਚਰਰ ਹੈ, ਕਲਾਕਾਰ ਹੈ ਅਤੇ ਪੁਜਾਰਨ ਹੈ। ਉਸ ਨੇ ਆਪਣੇ ਪਿਤਾ ਤੋਂ ਹਿੰਦੂ ਰੀਤੀ ਰਿਵਾਜਾਂ ਨੂੰ ਨਿਭਾਉਣ ਦਾ ਸਹੀ ਤਰੀਕਾ ਸਿੱਖਿਆ। ਜਦੋਂ ਪੰਚਾਇਤ ਪ੍ਰਧਾਨ ਦਾ ਬੇਟਾ ਵਿਕਰਮਾਦਿੱਤਿਆ ਉਸ ਨੂੰ ਪਰਪੋਜ਼ ਕਰਦਾ ਹੈ, ਤਾਂ ਉਹ ਉਸ ਨੂੰ ਦੱਸਦੀ ਹੈ ਕਿ ਉਹ ਹੋਰ ਕੰਮਾਂ ਦੇ ਨਾਲ ਨਾਲ ਪੂਜਾ ਕਰਦੀ ਹੈ। ਮਹਿਲਾਵਾਂ ਵੱਲੋਂ ਘਰ ਵਿੱਚ ਕੀਤੀ ਜਾਣ ਵਾਲੀ ਪੂਜਾ ਲਈ ਉਸ ਦੀਆਂ ਗੱਲਾਂ ਦਾ ਗਲਤ ਮਤਲਬ ਕੱਢਿਆ ਜਾਂਦਾ ਹੈ। ਵਿਆਹ ਦੇ ਬਾਅਦ ਸ਼ਬਰੀ ਆਪਣੇ ਜੀਵਨ ਵਿੱਚ ਕਈ ਤਬਦੀਲੀਆਂ ਨਾਲ ਨਜਿੱਠਣ ਲਈ ਸੰਘਰਸ਼ ਕਰਦੀ ਹੈ।

 

https://youtu.be/OL-nyw07W_Q 

 

***

 

ਡੀਜੇਐੱਮ/ਐੱਸਕੇਵਾਈ



(Release ID: 1689867) Visitor Counter : 171


Read this release in: Hindi , Urdu , English , Marathi