ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਵਿੰਡੋ ਬੁਆਏ ਵੁੱਡ ਆਲਸੋ ਲਾਇਕ ਟੂ ਹੈਵ ਅ ਸਬਮਰੀਨ’ ਨਿਰਾਸ਼ਾਜਨਕ ਤਾਂ ਵੀ ਅਜ਼ਾਦੀ ਦੀ ਭਾਵਨਾ ਬਾਰੇ ਹੈ ਕਿ ਸਾਡੇ ਦੁਆਲ਼ੇ ਹੋਰ ਕੁਝ ਵੀ ਨਹੀਂ ਹੈ: ਡਾਇਰੈਕਟਰ ਐਲੈਕਸ ਪਿਪਰਨੋ


“ਇਹ ਇਉਂ ਹੈ ਜਿਵੇਂ ਕੋਈ ਇੱਕ ਅਜਿਹੀ ਅਜੀਬ ਲਹਿਰ ਦੁਆਰਾ ਖਿੱਚਿਆ ਜਾਂਦਾ ਹੈ ਜਿਸ ਦਾ ਨਾਮ ਨਹੀਂ ਹੋ ਸਕਦਾ”: ਅਲੈਕਸ ਪਿਪਰਨੋ ਨੇ ਫਿਲਮ ਬਣਾਉਣ ਦੇ ਪਿੱਛੇ ਰਚਨਾਤਮਕ ਪ੍ਰਕਿਰਿਆ ਬਾਰੇ ਦੱਸਿਆ

“ਮੇਰੇ ਲਈ ਦੁਨੀਆ ਇੱਕ ਕੌਰੀਡੋਰ ਜਿਹੀ ਹੈ, ਇੱਕ ਅਜਿਹੀ ਜਗ੍ਹਾ ਜਿਸ ਵਿੱਚੋਂ ਲੰਘਣਾ ਮਹਿਸੂਸ ਕਰਨਾ”

Posted On: 18 JAN 2021 2:52PM by PIB Chandigarh

“ਮੈਂ ਉਰੂਗਵੇ ਤੋਂ ਅਰਜਨਟੀਨਾ ਦੀ ਇੱਕ ਕਿਸ਼ਤੀ ਵਿੱਚ ਸਫ਼ਰ ਕਰ ਰਿਹਾ ਸੀ, ਜਦੋਂ ਮੈਨੂੰ ਪਤਾ ਲਗਿਆ ਕਿ ਸਾਡੀਆਂ ਦੋ ਸਮਾਨਾਂਤਰ ਜ਼ਿੰਦਗੀਆਂ ਸੀ ਅਤੇ ਇਹ ਜਹਾਜ਼ ਇੱਕ ਸ਼ਾਨਦਾਰ ਸਮੁੰਦਰੀ ਜਹਾਜ਼ ਸੀ ਜੋ ਇਨ੍ਹਾਂ ਦੋਵਾਂ ਸਮਾਨਾਂਤਰ ਜ਼ਿੰਦਗੀਆਂ ਨੂੰ ਜੋੜ ਸਕਦਾ ਸੀ। ਇਸਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਕਿ ਇਹ ਕਿਸੇ ਵੀ ਦੋ ਸੰਭਵ ਜ਼ਿੰਦਗੀਆਂ ਨੂੰ ਜੋੜ ਸਕਦਾ ਹੈ। ਇਹ ਇੱਕ ਵਿਚਾਰ ਹੈ ਜੋ ਮੇਰੇ ਕੋਲ ਦਸ ਸਾਲਾਂ ਤੋਂ ਹੈ।” ਇਸ ਤਰ੍ਹਾਂ ਉਰੂਗਵੇ ਦੇ ਡਾਇਰੈਕਟਰ ਐਲੇਕਸ ਪਿਪਰਨੋ ਨੇ ਆਪਣੀ ਪਹਿਲੀ ਫੀਚਰ ਫਿਲਮ ‘ਵਿੰਡੋ ਬੁਆਏ ਵੁੱਡ ਆਲਸੋ ਲਾਇਕ ਟੂ ਹੈਵ ਅ ਸਬਮਰੀਨ’ ਦੀ ਉਤਪਤੀ ਦਾ ਵਰਣਨ ਕੀਤਾ, ਜਿਸ ਦਾ ਕੱਲ੍ਹ 17 ਜਨਵਰੀ, 2021 ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿਖੇ ਭਾਰਤੀ ਪ੍ਰੀਮੀਅਰ ਹੋਇਆ ਸੀ। ਗੋਆ ਵਿੱਚ ਫਿਲਮ ਫੈਸਟੀਵਲ ਦੀ ਜਗ੍ਹਾ ’ਤੇ ਉਹ ਆਪਣੇ ਸਹਿ-ਨਿਰਮਾਤਾ ਅਰਾਕੇਨ ਰੋਡਰਿਗਜ਼ ਦੇ ਨਾਲ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਦੇ ਤੀਸਰੇ ਦਿਨ ਦਿਨ ਗੱਲ ਰੱਖ ਰਹੇ ਸਨ।

D:\TRANSLATION WORK 2019\PIB 2019 work\1111.jpg

 

ਫਿਲਮ ਜ਼ਾਹਰ ਤੌਰ ’ਤੇ ਇੱਕ ਦੂਸਰੇ ਨਾਲ ਨਾ ਜੁੜੀਆਂ ਹੋਈਆਂ ਵੱਖੋ-ਵੱਖਰੀਆਂ ਥਾਵਾਂ ਅਤੇ ਸਥਿਤੀਆਂ ਦੇ ਵਿਚਕਾਰ ਸ਼ਾਨਦਾਰ ਮੁਕਾਬਲੇ ਦੀ ਸੁੰਦਰਤਾ ਅਤੇ ਰਹੱਸ ਨੂੰ ਦਰਸਾਉਂਦੀ ਹੈ। ਨਿਰਦੇਸ਼ਕ ਨੇ ਦੱਸਿਆ: “ਇਹ ਅਨੁਭਵਾਂ ਅਤੇ ਕਲਪਨਾ ਬਾਰੇ ਹੈ ਜੋ ਕਿਸੇ ਹੋਰ ਜਗ੍ਹਾ ਵਿੱਚ ਰਹਿਣ ਕਾਰਨ ਹੋ ਸਕਦੀ ਹੈ। ਜੇ ਤੁਹਾਨੂੰ ਕੋਈ ਦਰਵਾਜ਼ਾ ਮਿਲਦਾ ਹੈ, ਤੁਸੀਂ ਇਸ ਨੂੰ ਖੋਲ੍ਹਦੇ ਹੋ ਅਤੇ ਜਾਂਦੇ ਹੋ ਅਤੇ ਕਈ ਵਾਰ ਤੁਹਾਨੂੰ ਇਹ ਮਿਲਦਾ ਹੈ ਕਿ ਉੱਥੇ ਕੁਝ ਹੋਰ ਨਹੀਂ ਹੈ। ਇਸ ਲਈ, ਇਹ ਸਮਝਣ ਦੀ ਨਿਰਾਸ਼ਾਜਨਕ ਤਾਂ ਵੀ ਅਜ਼ਾਦੀ ਦੀ ਭਾਵਨਾ ਬਾਰੇ ਹੈ ਕਿ ਇੱਥੇ ਕੁਝ ਵੀ ਨਹੀਂ ਜੋ ਅਸੀਂ ਘੇਰੇ ਹੋਏ ਹਾਂ। ਕਾਵਿਕ ਤੱਤ ਉਸ ਚੀਜ਼ ਦੀ ਗੂੰਜ ਵਾਂਗ ਹੁੰਦੇ ਹਨ ਜਿਸ ਬਾਰੇ ਅਸੀਂ ਪਹਿਲਾਂ ਹੀ ਜਾਣਦੇ ਹਾਂ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਅਨੁਭਵ ਰੱਖਦੇ ਹਾਂ।”

 

ਜਿਸ ਫਿਲਮ ਦੀ ਸ਼ੂਟਿੰਗ ਚਾਰ ਦੇਸ਼ਾਂ ਵਿੱਚ ਕੀਤੀ ਗਈ ਹੈ, ਉਸਦੇ ਸੁਭਾਅ ਬਾਰੇ ਡਾਇਰੈਕਟਰ ਨੇ ਕਿਹਾ: “ਪੂਰੀ ਦੁਨੀਆ ਫਿਲਮ ਦੀ ਸਮੱਗਰੀ ਦਾ ਹਿੱਸਾ ਹੈ। ਇਹ ਇੱਕ ਅਜੀਬ ਢੰਗ ਨਾਲ ਉਰੂਗਵੇਅਨ ਹੈ, ਇਹ ਇੱਕ ਅਜੀਬ ਢੰਗ ਨਾਲ ਅਰਜਨਟੀਨੀ ਹੈ। ਤੁਸੀਂ ਸੱਭਿਆਚਾਰ ਦੀ ਪਹਿਚਾਣ ਨੂੰ ਉਸ ਢੰਗ ਨਾਲ ਪਛਾਣ ਸਕਦੇ ਹੋ ਜਿਵੇਂ ਫਿਲਮ ਇੱਕ ਸੰਸਾਰ ਨੂੰ ਚਿਨੰਤ ਕਰਦੀ ਹੈ। ਉਸੇ ਸਮੇਂ, ਤੁਸੀਂ ਇਸਦਾ ਨਾਮ ਸਿੱਧਾ ਨਹੀਂ ਰੱਖ ਸਕਦੇ - ਮੈਂ ਇਸ ਅਸਪਸ਼ਟਤਾ ਅਤੇ ਸੰਸਾਰ ਨੂੰ ਸਿਨੇਮਾ ਵਿੱਚ ਨਾਮ ਦੇਣ ਦੀ ਅਸੰਭਵਤਾ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ।”

 

ਉਰੂਗੁਆਇਨ ਫਿਲਮਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਕਈ ਕਿਸਮਾਂ ਦੀਆਂ ਫਿਲਮਾਂ ਦਾ ਮਿਸ਼ਰਣ ਹਨ। “ਮੇਰਾ ਮੰਨਣਾ ਹੈ ਕਿ ਇੱਥੇ ਇੱਕ ਰਾਸ਼ਟਰੀ ਸਿਨੇਮਾ ਨਹੀਂ ਹੋਣਾ ਚਾਹੀਦਾ, ਬਹੁਤ ਸਾਰੇ ਰਾਸ਼ਟਰੀ ਸਿਨੇਮਾ ਹੋਣੇ ਚਾਹੀਦੇ ਹਨ।”

 

D:\TRANSLATION WORK 2019\PIB 2019 work\22222.jpg

 

ਛੋਟੀਆਂ ਫਿਲਮਾਂ ਜਿਵੇਂ ‘ਦ ਇਨਵੋਲਿਏਬਿਲਟੀ ਆਵ੍ ਡੋਮੀਸਾਈਲ’ ਉਸ ਆਦਮੀ ’ਤੇ ਅਧਾਰਿਤ ਹੈ ਜੋ ਆਪਣੇ ਘਰ ਦੇ ਦਰਵਾਜ਼ੇ ’ਤੇ ਕੁਹਾੜਾ ਫੜਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਵੀਪ ਦਾ ਹੈਡਲੈਸ ਮੈਡਨੈਸ ਆਵ੍ ਦੋਜ਼ ਫੀਲਡਜ਼ ਦੇ ਨਿਰਦੇਸ਼ਕ ਨੂੰ ਜਦੋਂ ਵੀ ਫਿਲਮਾਂ ਦੇ ਲੰਬੇ ਸਿਰਲੇਖਾਂ ਬਾਰੇ ਪੁੱਛਿਆ, ਤਾਂ ਉਨ੍ਹਾਂ ਕਿਹਾ ਕਿ ਉਸਨੂੰ ਕੋਈ ਕਾਰਨ ਨਹੀਂ ਲੱਭਿਆ ਕਿ ਕਿਉਂ ਟਾਈਟਲ ਲੰਬੇ ਨਹੀਂ ਹੋਣੇ ਚਾਹੀਦੇ। “ਫਿਲਮ ਦਾ ਸਿਰਲੇਖ ਇੱਕ ਖੁੱਲਾ ਦਰਵਾਜ਼ਾ ਹੈ ਜੋ ਸਾਨੂੰ ਫਿਲਮ ਦੇ ਤਜ਼ਰਬੇ ਲਈ ਸੱਦਾ ਦਿੰਦਾ ਹੈ। ਇਹ ਸਾਨੂੰ ਫਿਲਮ ਦੇ ਕਿਰਦਾਰਾਂ ਦਾ ਨਿਰਣਾ ਕਰਨ ਦੇ ਯੋਗ ਵੀ ਬਣਾਉਂਦਾ ਹੈ। ਇਹ ਫਿਲਮ ਵਿੱਚ ਭਾਵਨਾ ਦੀ ਇੱਕ ਪਰਤ ਨੂੰ ਜੋੜਦਾ ਹੈ। ਮੈਂ ਫਿਲਮ ਦੇ ਬਿਰਤਾਂਤਾਂ ਦੀਆਂ ਵੱਖ-ਵੱਖ ਪਰਤਾਂ ਵਿੱਚ ਦਿਲਚਸਪੀ ਰੱਖਦਾ ਹਾਂ।” ਉਹ ਆਸਵੰਦ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਲਈ ਇੰਤਜ਼ਾਰ ਕਰ ਰਿਹਾ ਸੀ।

 

ਪਿਪਰਨੋ ਨੇ ਕਿਹਾ ਕਿ ਕਿਸੇ ਦੀ ਆਪਣੀ ਫਿਲਮ ਵਿੱਚ ਵਿਦੇਸ਼ੀ ਹੋਣਾ ਉਸ ਲਈ ਇੱਕ ਚੰਗਾ ਅਨੁਭਵ ਹੈ। “ਮੇਰੀ ਆਪਣੀ ਫਿਲਮ ਨੂੰ ਆਪਣੇ ਲਈ ਵਿਦੇਸ਼ੀ ਦੇਸ਼ ਬਣਾਉਣਾ ਮਜ਼ੇਦਾਰ ਹੈ।”

 

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਫਿਲਮਾਂ ਬਣਾਉਣ ਲਈ ਕਿਸ ਤਰ੍ਹਾਂ ਪ੍ਰੇਰਿਤ ਹੁੰਦੇ ਹਨ, ਤਾਂ ਉਨ੍ਹਾਂ ਦਾ ਕਹਿਣਾ ਸੀ: “ਮੈਂ ਵੱਖੋ-ਵੱਖਰੇ ਵਿਚਾਰਾਂ ਅਤੇ ਚਿੱਤਰਾਂ ਨੂੰ ਇਕੱਤਰ ਕਰਦਾ ਰਹਿੰਦਾ ਹਾਂ ਅਤੇ ਜਿਸ ਪਲ ਮੈਂ ਉਨ੍ਹਾਂ ਨੂੰ ਸਮਝੇ ਬਗੈਰ ਇਕੱਠਾ ਕਰਨ ਦੇ ਯੋਗ ਹੋ ਜਾਂਦਾ ਹਾਂ, ਮੈਂ ਉਸ ਪ੍ਰਕਿਰਿਆ ਦਾ ਦਰਸ਼ਕ ਬਣਨ ਦੇ ਇਸ ਪਲ ਦਾ ਸੱਚਮੁੱਚ ਅਨੰਦ ਲੈਂਦਾ ਹਾਂ। ਮੈਂ ਸੱਚਮੁੱਚ ਉਤਸ਼ਾਹੀ ਹਾਂ ਅਤੇ ਦੁਨੀਆ ਨੂੰ ਸਮਝਣ ਦੀ ਇਸ ਪ੍ਰਕਿਰਿਆ ਦਾ ਅਨੰਦ ਲੈਂਦਾ ਹਾਂ। ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਅਜੀਬ ਲਹਿਰ ਦੁਆਰਾ ਖਿੱਚਿਆ ਜਾਂਦਾ ਹੈ ਜਿਸਦਾ ਕੋਈ ਨਾਮ ਨਹੀਂ ਲੈ ਸਕਦਾ।”

 

“ਮੇਰੇ ਲਈ ਦੁਨੀਆ ਇੱਕ ਗਲਿਆਰੇ ਵਰਗੀ ਹੈ, ਇੱਕ ਜਗ੍ਹਾ ਜਿਸ ਵਿੱਚੋਂ ਲੰਘਣਾ ਮਹਿਸੂਸ ਕਰਨਾ ਹੁੰਦਾ ਹੈ। ਮੇਰੀ ਫਿਲਮ ਵਿੱਚ ਵੀ ਕੋਈ ਕਿਰਦਾਰ ਉਨ੍ਹਾਂ ਦੀਆਂ ਖਾਲੀ ਥਾਵਾਂ ਨਾਲ ਸਬੰਧਿਤ ਨਹੀਂ ਹੈ; ਉਹ ਆਪਣੇ ਸਥਾਨ ਵਿੱਚ ਵਿਦੇਸ਼ੀ ਹਨ।”

 

ਫਿਲਮ ਦੇ ਸਹਿ-ਨਿਰਮਾਤਾ ਅਰਾਕੇਨ ਰੌਡਰਿਗਜ਼ ਨੇ ਕਿਹਾ ਕਿ ਦੋ ਸਾਲਾਂ ਵਿੱਚ ਚਾਰ ਵੱਖ-ਵੱਖ ਦੇਸ਼ਾਂ ਵਿੱਚ ਦੋ ਮਹਾਂਦੀਪਾਂ ਵਿੱਚ ਸ਼ੂਟ ਕੀਤੀ ਗਈ ਫਿਲਮ ਦੀ ਸ਼ੂਟਿੰਗ ਕਰਨਾ ਅਸਲ ਚੁਣੌਤੀ ਸੀ। “ਇਹ ਉਤਪਾਦਨ ਪੱਖੋਂ ਵੱਡੀ ਚੁਣੌਤੀ ਸੀ। ਇਕੱਠੇ ਕਰਨਾ ਮੁਸ਼ਕਿਲ ਪ੍ਰਕਿਰਿਆ ਸੀ। ਅਤੇ ਹੁਣ ਜਦੋਂ ਅਸੀਂ ਇੱਥੇ ਇੱਫੀ ਵਿਖੇ ਹਾਂ, ਇਹ ਸਮਝ ਆਉਂਦਾ ਹੈ ਅਤੇ ਮਹਿਸੂਸ ਹੁੰਦਾ ਹੈ ਕਿ ਅਸਲ ਵਿੱਚ ਇੱਕ ਵੱਡੀ ਸਫ਼ਲਤਾ ਮਿਲੀ ਹੈ। ਫਿਲਮ ਫੈਸਟੀਵਲ ’ਤੇ ਜੋ ਸੁਆਗਤ ਹੋਇਆ ਹੈ ਉਸ ਤੋਂ ਪਤਾ ਚਲਦਾ ਹੈ ਕਿ ਫਿਲਮ ਦਿਲਾਂ ਨੂੰ ਟੁੰਬ ਰਹੀ ਹੈ।”

 

D:\TRANSLATION WORK 2019\PIB 2019 work\3333.jpg

 

‘ਵਿੰਡੋ ਬੁਆਏ ਵੁੱਡ ਆਲਸੋ ਲਾਇਕ ਟੂ ਹੈਵ ਅ ਸਬਮਰੀਨ’, ਇੱਕ ਨੌਜਵਾਨ ਮਲਾਹ ਬਾਰੇ ਦੱਸਦੀ ਹੈ ਜੋ ਸਮੁੰਦਰ ਵਿੱਚ ਇੱਕ ਕਰੂਜ਼ ਸਮੁੰਦਰੀ ਜਹਾਜ਼ ਵਿੱਚ ਸਵਾਰ ਹੁੰਦੇ ਹੋਏ ਇੱਕ ਦਰਵਾਜ਼ਾ ਲੱਭਦਾ ਹੈ ਜੋ ਭੇਤ ਭਰੇ ਢੰਗ ਨਾਲ ਮੋਨਟੇਵਿਡਿਓ ਵਿੱਚ ਇੱਕ ਅਪਾਰਟਮੈਂਟ ਵੱਲ ਜਾਂਦਾ ਹੈ। ਲੜਕਾ ਏਸ਼ੀਆਈ ਕਿਸਾਨਾਂ ਦੇ ਇੱਕ ਸਮੂਹ ਨਾਲ ਮਿਲਦਾ ਹੈ ਜਿਸ ਨੂੰ ਘਾਟੀ ਵਿੱਚ ਇੱਕ ਛੱਡਿਆ ਹੋਇਆ ਸ਼ੈੱਡ ਲੱਭਦਾ ਹੈ, ਇਸ ਨੂੰ ਅਲੌਕਿਕ ਸ਼ਕਤੀਆਂ ਕਾਰਨ ਮੰਨਦਾ ਹੈ।

 

ਪਿਛੋਕੜ

 

ਫਿਲਮ ਬਾਰੇ

 

‘ਵਿੰਡੋ ਬੁਆਏ ਵੁੱਡ ਆਲਸੋ ਲਾਇਕ ਟੂ ਹੈਵ ਅ ਸਬਮਰੀਨ’  ਇੱਕ ਬੇਨਾਮ ਮਲਾਹ ਬਾਰੇ ਗੱਲ ਕਰਦੀ ਹੈ ਜੋ ਲਗਾਤਾਰ ਅਲੋਪ ਹੋਣ ਕਾਰਨ ਨੌਕਰੀ ਤੋਂ ਕੱਢਿਆ ਜਾਣ ਵਾਲਾ ਹੁੰਦਾ ਹੈ। ਇਹ ਪਤਾ ਲਗਦਾ ਹੈ ਕਿ ਅਲੋਪ ਹੋਣ ਦਾ ਕਾਰਨ ਉਸ ਦੀ ਸਮੁੰਦਰੀ ਜਹਾਜ਼ ਦੇ ਇੱਕ ਰਹੱਸਮਈ ਦਰਵਾਜ਼ੇ ਦੀ ਖੋਜ ਹੈ, ਜੋ ਮੋਂਟੇਵਿਡੀਓ ਵਿੱਚ ਇੱਕ ਭੇਤ ਭਰੇ ਅਪਾਰਟਮੈਂਟ ਵੱਲ ਜਾਂਦਾ ਹੈ। ਇਸ ਤੋਂ ਇਲਾਵਾ, ਫਿਲਪੀਨ ਦੇ ਜੰਗਲ ਵਿੱਚ, ਇੱਕ ਰੇਂਜਰ ਦੁਆਰਾ ਇੱਕ ਕੰਕਰੀਟ ਦੀ ਝੋਪੜੀ ਲੱਭੀ ਗਈ, ਜਿਸ ਨਾਲ ਪਿੰਡ ਵਾਸੀਆਂ ਨੂੰ ਇਹ ਪੁੱਛਣ ਲਈ ਪ੍ਰੇਰਿਆ ਕਿ ਝੌਂਪੜੀ ਦੇ ਅੰਦਰ ਕੀ ਹੈ ਅਤੇ, ਆਖਰਕਾਰ, ਇਹ ਕਿੱਥੇ ਜਾਂਦੀ ਹੈ।

 

ਡਾਇਰੈਕਟਰ ਐਲੈਕਸ ਪਿਪਰਨੋ

 

ਐਲੈਕਸ ਪਿਪਰਨੋ ਇੱਕ ਨਿਰਦੇਸ਼ਕ, ਨਿਰਮਾਤਾ ਅਤੇ ਸੰਪਾਦਕ ਅਤੇ ਇੱਕ ਕਵੀ ਵੀ ਹੈ। ਉਹ ਉਰੂਗਵੇ ਦੀ ਰਾਜਧਾਨੀ ਮੌਂਟੇਵਿਡੀਓ ਵਿੱਚ ਪੈਦਾ ਹੋਇਆ ਸੀ ਅਤੇ ਉਸਨੇ ਯੂਨੀਵਰਸਟੀਡ ਡੇਲ ਸਿਨੇ ਡੀ ਬੁਏਨਸ ਆਇਰਸ ਵਿਖੇ ਫਿਲਮ ਨਿਰਦੇਸ਼ਨ ਦਾ ਅਧਿਐਨ ਕੀਤਾ ਸੀ। ਉਸ ਦੀਆਂ ਛੋਟੀਆਂ ਫਿਲਮਾਂ ਕਾਨਜ਼ ਕਰਟੀਕ ਵੀਕ, ਬਾਫਿਕੀ , ਮਾਸਕੋ, ਹੁਏਸਕਾ, ਸਾਓ ਪਾਓਲੋ ਅਤੇ ਬਿਅਰਿਟਜ਼ ਵਰਗੇ ਫੈਸਟੀਵਲਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਦੋ ਫਿਲਮਾਂ ਜਿਨ੍ਹਾਂ ਨੇ ਉਸ ਨੂੰ 2011 ਮਾਨਤਾ ਦਿੱਤੀ ਉਹ ਸਨ ‘ਦੀ ਇਨਵੋਲਿਏਬਿਲਟੀ ਆਵ੍ ਡੋਮੀਸਾਈਲ (2011) ਅਤੇ ਵੀਪ ਦਾ ਹੈਡਲੈਸ ਮੈਡਨੈਸ ਆਵ੍ ਦੋਜ਼ ਫੀਲਡਜ਼ (2019)।

 

ਅਰਾਕੇਨ ਰੋਡਰਿਗਜ਼

 

ਅਰਾਕੇਨ ਰੋਡਰਿਗਜ਼ ਪਿਲਕਾਨੋ ਸਾਈਨ (ਬਊਏਨਓ ਆਇਰਸ ਵਿਚੇ ਇੱਕ ਪ੍ਰੋਡਕਸ਼ਨ ਕੰਪਨੀ) ਵਿਖੇ ਇੱਕ ਅਰਜੈਨਟੇਨਿਅਨ ਪਰੋਡਿਉਸਰ ਹੈ , ਜੋ ਕਿ “ਗੁਆਰਾਨੀ” (2016), “ਵਿੰਡੋ ਬੁਆਏ ਵੁੱਡ ਆਲਸੋ ਲਾਇਕ ਟੂ ਹੈਵ ਅ ਸਬਮਰੀਨ” (2018), “ਪੈਟਾਗੋਨੀਆ” (2019) ਅਤੇ “ਬਿਅਰਰ ਆਵ੍ ਸੋਰੋਜ਼” (2019) ਵਰਗੀਆਂ ਫਿਲਮਾਂ ਅਤੇ ਇੱਕ ਫਰੀਲਾਂਸ ਪ੍ਰੋਡਕਸ਼ਨ ਮੈਨੇਜਰ ਜਾਂ ਲੋਕੇਸ਼ਨ ਮੈਨੇਜਰ ਵਜੋਂ “ਟੂ ਦੀ ਡੈਜ਼ਰਟ” (2017), “ਫ਼ੌਰ ਫਿਸਟਫੁਲ ਆਵ੍ ਹੇਅਰਜ਼” (2014) ਅਤੇ ਮੰਗੋਰੇ (2015) ਜਿਹੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।

 

https://youtu.be/2OAbhd-M6VI 

 

***

 

ਡੀਜੇਐੱਮ/ ਐੱਚਆਰ 



(Release ID: 1689842) Visitor Counter : 103