ਸੂਚਨਾ ਤੇ ਪ੍ਰਸਾਰਣ ਮੰਤਰਾਲਾ

70 ਦਾ ਦਹਾਕਾ ਹਿੰਦੀ ਫਿਲਮ ਇੰਡਸਟ੍ਰੀ ਲਈ ਨਵੇਂ ਵਿਚਾਰਾਂ, ਨਵੇਂ ਪ੍ਰਯੋਗਾਂ ਅਤੇ ਐਕਸ਼ਨ ਅਤੇ ਗ਼ੈਰ-ਰਵਾਇਤੀ ਫਿਲਮਾਂ ਦੀ ਇੱਕ ਨਵੀਂ ਸ਼ੈਲੀ ਦੇ ਨਾਲ, ਸੁਨਹਿਰੀ ਦੌਰ ਸੀ: 51ਵੇਂ ਇੰਟਰਨੈਸ਼ਨ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ‘ਇਨ-ਕਨਵਰਸੇਸ਼ਨ’ ਸੈਸ਼ਨ ਸਮੇਂ ਰਾਹੁਲ ਰਾਵੇਲ


“ਉਨ੍ਹਾਂ ਦਿਨਾਂ ਵਿੱਚ ਫਿਲਮੀ ਸਿਤਾਰਿਆਂ ਵਿੱਚ ਇੱਕ ਸਿਹਤਮੰਦ ਮੁਕਾਬਲਾ ਸੀ। ਹਰ ਅਭਿਨੇਤਾ ਇੱਕ-ਦੂਸਰੇ ਤੋਂ ਉੱਪਰ ਉੱਠ ਰਿਹਾ ਸੀ, ਲੇਕਿਨ ਕੋਈ ਦੁਸ਼ਮਣੀ ਨਹੀਂ ਸੀ”

Posted On: 18 JAN 2021 3:06PM by PIB Chandigarh

ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ 1970 ਦੇ ਦਹਾਕੇ ਵਿੱਚ ਨਵੇਂ ਵਿਚਾਰਾਂ, ਨਵੇਂ ਪ੍ਰਯੋਗਾਂ ਅਤੇ ਐਕਸ਼ਨ ਫਿਲਮਾਂ ਦੀ ਇੱਕ ਨਵੀਂ ਸ਼ੈਲੀ ਦਾ ਪ੍ਰਵਾਹ ਦੇਖਿਆ ਗਿਆ। ਮੰਨੇ ਪ੍ਰਮੰਨੇ ਫਿਲਮ ਨਿਰਮਾਤਾ ਰਾਹੁਲ ਰਾਵੇਲ ਨੇ 51ਵੇਂ ਇੰਟਰਨੈਸ਼ਨ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿਖੇ ਅੱਜ "50, 60 ਅਤੇ 70 ਦੇ ਦਹਾਕਿਆਂ ਵਿੱਚ ਫਿਲਮ ਨਿਰਮਾਣ" ਬਾਰੇ ਇੱਕ ਔਨਲਾਈਨ ‘ਇਨ-ਕਨਵਰਜ਼ਨ’ ਸੈਸ਼ਨ ਵਿੱਚ ਵਰਚੁਅਲ ਡੈਲੀਗੇਟਾਂ ਨੂੰ ਸਾਲਾਂ ਤੋਂ ਹਿੰਦੀ ਫਿਲਮ ਉਦਯੋਗ ਦੇ ਵਿਕਾਸ ਦੀ ਸ਼ਾਨਦਾਰ ਯਾਤਰਾ ਬਾਰੇ ਦਸਦਿਆਂ ਕਿਹਾ, ਇਹ ਗ਼ੈਰ ਰਵਾਇਤੀ ਫਿਲਮਾਂ ਅਤੇ ਨਵੀਂ ਤਕਨੀਕਾਂ ਦੇ ਉਭਾਰ ਲਈ ਸੁਨਹਿਰੀ ਸਾਲ ਸਨ।


 



 

ਆਪਣੀ ਸਿਨੇਮੈਟਿਕ ਯਾਤਰਾ ਨੂੰ ਯਾਦ ਕਰਦਿਆਂ ਫਿਲਮ ਨਿਰਮਾਤਾ ਨੇ ਕਿਹਾ: “ਮੈਂ ਇਸ ਉਦਯੋਗ ਵਿੱਚ 60 ਦੇ ਦਹਾਕੇ ਦੇ ਅਖੀਰ ਤੋਂ ਕੰਮ ਕਰਨਾ ਅਰੰਭ ਕੀਤਾ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਾਨ ਰਾਜ ਕਪੂਰ ਦੇ ਸਹਾਇਕ ਵਜੋਂ ਕੀਤੀ। ਕੇ ਆਸਿਫ ਅਤੇ ਮਹਿਮੂਦ ਵਰਗੇ ਸਟਾਲਵਾਰਟਸ ਨੇ 60 ਦੇ ਦਹਾਕੇ ਵਿੱਚ ਸ਼ਾਨਦਾਰ ਸੈਟਾਂ ਨਾਲ ਫਿਲਮਾਂ ਬਣਾਈਆਂ ਸਨ, ਜਿਸ ਤੋਂ ਬਾਅਦ 70 ਦੇ ਦਹਾਕੇ ਵਿੱਚ ਬਾਬੂਰਾਮ ਈਸ਼ਾਰਾ ਦੀ 'ਚੇਤਨਾ' ਨੇ 25-30 ਦਿਨਾਂ ਤੋਂ ਜ਼ਿਆਦਾ ਲਈ ਲੋਕੇਸ਼ਨ ‘ਤੇ ਰਹਿ ਕੇ ਸ਼ੂਟਿੰਗ ਕੀਤੀ ਅਤੇ “ਇੱਕ ਇਨਕਲਾਬ ਲਿਆਂਦਾ”, 'ਉਹ ਚੀਜ਼ ਜੋ ਉਨ੍ਹਾਂ ਦਿਨਾਂ ਵਿੱਚ ਅਸਾਧਾਰਣ ਸੀ’।” 

 

 

ਉਨ੍ਹਾਂ ਕਿਹਾ ਕਿ ਵਿਜੇ ਆਨੰਦ ਦੀ, ਦੇਵ-ਆਨੰਦ ਸਟਾਰਰ ਫਿਲਮ ‘ਜੌਨੀ ਮੇਰਾ ਨਾਮ’ ਨੇ ਵੀ ਉਸ ਦੌਰ ਵਿੱਚ ਐਕਸ਼ਨ-ਮੁੱਖੀ, ਵੱਡੇ ਪਲਾਟ ਵਾਲੀਆਂ ਫਿਲਮਾਂ ਦੇ ਇੱਕ ਨਵੇਂ ਰੂਪ ਨੂੰ ਜਨਮ ਦਿੱਤਾ। ਗੋਲਡਨ 70 ਦੇ ਦਹਾਕੇ ਵਿੱਚ ਜਦੋਂ ਹਿੰਦੀ ਫਿਲਮ-ਇੰਡਸਟ੍ਰੀ ਵਿੱਚ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਸੀ, ‘ਜ਼ੰਜੀਰ’ ਵਿੱਚ ਅਮਿਤਾਭ ਬੱਚਨ ਦੁਆਰਾ ਨਿਭਾਇਆ ਇੱਕ ‘ਗ਼ੈਰ-ਰਵਾਇਤੀ ਹੀਰੋ’ ਦੇਖਣ ਵਿੱਚ ਆਇਆ। ਇਸਨੇ ‘ਨਾਰਾਜ਼ ਨੌਜਵਾਨ’ ਦੀ ਤਸਵੀਰ ਨੂੰ ਜਨਮ ਦਿੱਤਾ, ਜੋ ਉਸ ਸਮੇਂ ਨਵਾਂ ਸਥਾਪਿਤ ਬ੍ਰਾਂਡ ਬਣਿਆ। ਰਾਵੇਲ ਨੇ ਕਿਹਾ ਕਿ ਨਸੀਰ ਹੁਸੈਨ ਦੀ ‘ਯਾਦੋਂ ਕੀ ਬਾਰਾਤ’ (1973) ਜਿਸ ਨਾਲ ਸਲੀਮ-ਜਾਵੇਦ ਦੀ ਆਮਦ ਹੋਈ, ਦੀ ਸਕ੍ਰਿਪਟ ਅਜ਼ੀਮ ਸੀ। ਰਾਜ ਕਪੂਰ ਦੀ ‘ਬੌਬੀ’ ਜਿਸ ਨੇ ਰਿਸ਼ੀ ਕਪੂਰ ਅਤੇ ਡਿੰਪਲ ਕਪਾਡੀਆ ਨੂੰ ਪੇਸ਼ ਕੀਤਾ, ਨੇ ਵੀ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ।


 

"ਰਾਵੇਲ ਦੀ ਰਾਏ ਅਨੁਸਾਰ “ਇਹ ਫਿਲਮਾਂ ਇੱਕ ਤਬਦੀਲੀ ਲਿਆ ਰਹੀਆਂ ਸਨ ਅਤੇ ਫਿਲਮ ਨਿਰਮਾਣ ਦੇ ਦਾਇਰੇ ਵਿੱਚ ਵਾਧਾ ਕਰ ਰਹੀਆਂ ਸਨ", ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਰਵੇਲ ਨੇ ਕਿਹਾ ਕਿ ਉਹ ਇੱਕ ਅੰਡਰਰੇਟਡ ਅਦਾਕਾਰ ਸੀ।  ਇੱਕ ਹੋਰ ਸਟਾਰ, ਜੀਤੇਂਦਰਾ ਵੀ ਹਿੰਦੀ ਸਿਨੇਮਾ ਦੀ ਦੁਨੀਆ ਵਿੱਚ ਇੱਕ ਨਵੀਂ ਅਪੀਲ ਅਤੇ ਨਵੀਂ ਸ਼ੈਲੀ ਦੇ ਨਾਲ ਆਇਆ। ਰਾਵੇਲ ਨੇ ਇਹ ਵੀ ਯਾਦ ਕੀਤਾ ਕਿ ਇੱਕ ਸ਼ਾਨਦਾਰ ਟੋਨ ਵਾਲੀ ਫਿਲਮ- ‘ਦੀਵਾਰ’ ਨੇ, ਉਸ ਸਮੇਂ ਦੌਰਾਨ ਯਸ਼ ਚੋਪੜਾ ਨੂੰ ਮਹਾਨ ਉਚਾਈਆਂ ‘ਤੇ ਪਹੁੰਚਾਇਆ। ਯਸ਼ ਚੋਪੜਾ ‘ਤ੍ਰਿਸ਼ੂਲ’ ਜਿਹੀਆਂ ਹੋਰ ਯਾਦਗਾਰੀ ਫਿਲਮਾਂ ਨਾਲ ਅੱਗੇ ਵਧਿਆ।


 

ਰਾਵੇਲ ਨੇ ਯਾਦ ਕੀਤਾ, “ਉਨ੍ਹਾਂ ਦਿਨਾਂ ਵਿੱਚ ਫਿਲਮੀ ਸਿਤਾਰਿਆਂ ਵਿੱਚ ਇੱਕ ਸਿਹਤਮੰਦ ਮੁਕਾਬਲਾ ਸੀ। ਹਰ ਅਭਿਨੇਤਾ ਇੱਕ ਦੂਜੇ ਤੋਂ ਉੱਪਰ ਉੱਠ ਰਿਹਾ ਸੀ, ਪਰ ਕੋਈ ਦੁਸ਼ਮਣੀ ਨਹੀਂ ਸੀ।” ਉਨ੍ਹਾਂ ਯਾਦ ਕੀਤਾ ਕਿ ਕਿਵੇਂ ਤਿੰਨ ਸਟਾਲਵਾਰਟਸ- ਰਾਜ ਕਪੂਰ, ਦੇਵ ਆਨੰਦ ਅਤੇ ਦਿਲੀਪ ਕੁਮਾਰ ਇੱਕ ਰੈਸਟੋਰੈਂਟ ਵਿੱਚ ਇੱਕ ਦੂਜੇ ਦੇ ਸਾਹਮਣੇ ਆਏ ਅਤੇ ਪੁਰਾਣੇ ਦਿਨਾਂ ਅਤੇ ਇੱਕ ਦੂਜੇ ਦੀਆਂ ਫਿਲਮਾਂ ਬਾਰੇ ਨਜ਼ਦੀਕੀ ਦੋਸਤਾਂ ਵਾਂਗ ਗੱਲਾਂ ਕਰਨ ਲੱਗ ਪਏ।


 

ਉਨ੍ਹਾਂ ਇੱਕ ਹੋਰ ਦਿਲਚਸਪ ਕਹਾਣੀ ਦੱਸੀ ਕਿ ਕਿਵੇਂ ਮਹਾਨ ਸਚਿਨ ਦੇਵ ਬਰਮਨ ਨੇ ਸ਼ਿਸ਼ਟਾਚਾਰ ਨਾਲ ਕਿਹਾ ਕਿ ‘ਲੈਲਾ ਮਜਨੂੰ’ ਲਈ ਸੰਗੀਤ ਤਿਆਰ ਕਰਨਾ ਉਨ੍ਹਾਂ ਲਈ ਮੁਮਕਿਨ ਨਹੀਂ ਅਤੇ ਇਸ ਲਈ ਉਨ੍ਹਾਂ ਨੇ ਮਦਨ ਮੋਹਨ ਦੀ ਸਿਫਾਰਸ਼ ਕੀਤੀ। ਫਿਲਮ ਵਿੱਚ ਸੰਪੂਰਨਤਾ ਪਾਉਣ ਲਈ ਸੰਗੀਤ ਨਿਰਦੇਸ਼ਕ, ਮਹਾਨ ਗਾਇਕ ਅਤੇ ਗੀਤਕਾਰ ਨਿਰਦੇਸ਼ਕਾਂ ਦੇ ਨਾਲ ਬੈਠ ਕੇ ਕਹਾਣੀ ਬਾਰੇ ਜਾਣਦੇ ਅਤੇ ਗੀਤ ਦੇ ਬੋਲਾਂ ਲਈ ਬੁੱਲ-ਹਿਲਾਉਣ ਵਾਲੇ ਅਭਿਨੇਤਾ ਬਾਰੇ ਵੀ ਜਾਣਕਾਰੀ ਲੈਂਦੇ ਸਨ।


 

ਰਾਵੇਲ ਨੇ ਇੱਕ ਹੋਰ ਮਹਾਨ ਫਿਲਮ, ਐੱਲ ਵੀ ਪ੍ਰਸਾਦ ਦੀ ‘ਏਕ ਦੂਸਰੇ ਕੇ ਲਿਯੇ’ ਨੂੰ ਯਾਦ ਕੀਤਾ ਜਿੱਥੇ “ਇੱਕ ਹੀਰੋ ਜੋ ਹਿੰਦੀ ਨਹੀਂ ਬੋਲਦਾ ਸੀ ਅਤੇ ਸਿਰਫ਼ ਤਾਮਿਲ ਬੋਲਦਾ ਸੀ ਅਤੇ ਇੱਕ ਅਭਿਨੇਤਰੀ ਜਿਹੜੀ ਸਿਰਫ਼ ਹਿੰਦੀ ਬੋਲਦੀ ਸੀ ਅਤੇ ਤਾਮਿਲ ਨਹੀਂ” ਦੀ ਪ੍ਰੇਮ ਕਹਾਣੀ ਸੀ। ਉਨ੍ਹਾਂ ਕਿਹਾ "ਲੋਕ ਵਿਭਿੰਨ ਕਿਸਮਾਂ ਦੀਆਂ ਕਾਢਾਂ ਕੱਢ ਰਹੇ ਸਨ ਅਤੇ ਕੰਮ ਕਰ ਰਹੇ ਸਨ।" ਦਰਸ਼ਕ ਵੀ ਨਵੀਆਂ ਕਿਸਮਾਂ ਦੀਆਂ ਫਿਲਮਾਂ ਦਾ ਅਨੁਭਵ ਲੈ ਰਹੇ ਸਨ। ਇਹ 80 ਦੇ ਦਹਾਕੇ ਵਿੱਚ ਚਲਦਾ ਰਿਹਾ ਜਦੋਂ ਹੋਰ ਨਵੇਂ ਲੋਕ ਆਏ, ਹਾਲਾਂਕਿ ਪੁਰਾਣੇ ਲੋਕ ਅਜੇ ਵੀ ਉੱਥੇ ਸਨ। 80 ਦੇ ਦਹਾਕੇ ਵਿੱਚ ਹੋਰਨਾਂ ਅਨੇਕਾਂ ਤੋਂ ਇਲਾਵਾ, ਸੁਭਾਸ਼ ਘਈ ਅਤੇ ਸ਼ਤਰੂਘਨ ਸਿਨਹਾ ਵਰਗੇ ਸਟਾਲਵਾਰਟਜ਼ ਦਾ ਆਗਮਨ ਦੇਖਿਆ ਗਿਆ। ਜਦੋਂ ਰਾਵੇਲ ਨੇ ਉਸ ਦੌਰ ਵਿੱਚ ‘ਅਰਜਨ’ ਬਣਾਈ, ਤਾਂ ਇਸ ਨੇ ਇੱਕ ਕਹਾਣੀ ਨਹੀਂ, ਸਿਰਫ ਇੱਕ ਪਾਤਰ ਦੇ ਹੋਣ ਦਾ ਨਵਾਂ ਰੁਝਾਨ ਸ਼ੁਰੂ ਕੀਤਾ। ਉਹ ਯਾਦ ਕਰਦੇ ਹਨ ਕਿ ਜਾਵੇਦ ਅਖਤਰ ਨੇ ‘ਅਰਜੁਨ’ ਦੀ ਸਕ੍ਰਿਪਟ ਇੱਕ ਵਾਰਗੀ ਹੀ 8 ਘੰਟਿਆਂ ਵਿੱਚ ਲਿਖੀ ਸੀ। ਰਾਵੇਲ ਨੇ ਖਲਨਾਇਕ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਅਮਜਦ ਖਾਨ ਤੋਂ ਵੀ, ਇੱਕ ਹਾਸ-ਕਲਾਕਾਰ ਦੀ ਭੂਮਿਕਾ ਨਿਭਵਾਈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਫੈਸਲੇ ਬਾਰੇ ਸ਼ੰਕਾਵਾਦੀ ਸਨ, ਪਰ ਰਾਵੇਲ ਨੂੰ ਆਪਣੇ ਗੁਰੂ ਰਾਜ ਕਪੂਰ ਦੀ ਸਲਾਹ ਯਾਦ ਆਈ ਕਿ ‘ਇੱਕ ਮਹਾਨ ਸਕ੍ਰਿਪਟ ਹਮੇਸ਼ਾਂ ਕੰਮ ਕਰੇਗੀ’ ਅਤੇ ਇਸ ਦੇ ਅਨੁਸਾਰ ਚਲੇ।


 

ਅੰਤ ਵਿੱਚ, ਰਾਵੇਲ ਨੇ ਕਿਹਾ, 70 ਅਤੇ 80 ਦਾ ਦਹਾਕਾ ਉਹ ਦੌਰ ਸੀ ਜਦੋਂ ਇੰਡੀਅਨ ਫਿਲਮ ਇੰਡਸਟ੍ਰੀ ਬਹੁਤ ਅੱਗੇ ਵਧ ਗਈ ਸੀ ਅਤੇ ਇਹ ਅਜੇ ਵੀ ਵਧ ਰਹੀ ਹੈ।


 

                    **********


 

ਡੀਜੇਐੱਮ/ਐੱਸਸੀ 



(Release ID: 1689775) Visitor Counter : 193