ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਮਾਮਲੇ ਮੰਤਰਾਲਾ ਨੇ "ਈ-ਗਵਰਨੈਂਸ ਅੰਦਰ ਬਿਹਤਰੀਨ ਕਾਰੁਜ਼ਗਾਰੀ" ਲਈ ਪ੍ਰਤਿਸ਼ਠਾਵਾਨ ਐੱਸਕੇਓਸੀਐੱਚ ਚੈਲੈਂਜਰ ਅਵਾਰਡ ਅਤੇ ਆਪਣੀਆਂ ਪਹਿਲਕਦਮੀਆਂ ਲਈ 3 ਗੋਲਡ ਅਵਾਰਡ ਜਿੱਤੇ।

ਸ਼੍ਰੀ ਅਰਜੁਨ ਮੁੰਡਾ: "ਸਾਡੀ ਡਿਜੀਟਲ ਪਹਿਲਕਦਮੀ ਦੂਰ-ਦੁਰਾਡੇ ਕਬਾਇਲੀ ਖੇਤਰਾਂ ਵਿੱਚ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਸਥਾਪਤੀ ਕਰੇਗੀ।"

Posted On: 16 JAN 2021 8:59PM by PIB Chandigarh

ਕਬਾਇਲੀ ਮਾਮਲੇ ਦੇ ਮੰਤਰਾਲੇ ( ਐੱਮਓਟੀਏ ) ਨੂੰ ਪਿਛਲੇ ਸਾਲ ਦੌਰਾਨ ਚੁੱਕੇ ਵੱਖ-ਵੱਖ ਉੱਦਮਾਂ ਲਈ ਅੱਜ “ਐੱਸਕੇਓਸੀਐੱਚ ਚੈਲੇਂਜਰ ਅਵਾਰਡ” - "ਈ-ਗਵਰਨੈਂਸ ਅੰਦਰ ਬਿਹਤਰੀਨ ਕਾਰੁਜ਼ਗਾਰੀ" ਪ੍ਰਾਪਤ ਹੋਇਆ। ਇਹ ਪੁਰਸਕਾਰ ਕੇਂਦਰੀ ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵਰਚੁਅਲ ਐੱਸਕੇਓਸੀਐੱਚ ਸੰਮੇਲਨ ਵਿੱਚ ਪ੍ਰਾਪਤ ਕੀਤਾ। ਮੰਤਰਾਲੇ ਨੇ ਨੂੰ 3 ਗੋਲਡ ਅਵਾਰਡ ਇਹਨਾਂ ਪਹਿਲਾਂ ਭਾਵ " ਆਈਸ-ਸਤੂਪ ਦੀ ਵਰਤੋਂ ਰਾਹੀਂ ਪਾਣੀ ਪ੍ਰਬੰਧਨ ਵਿੱਚ  ਇਨੋਵੇਟਿਵ ਡਿਜ਼ਾਇਨ ਦੁਆਰਾ ਕਬਾਇਲੀ ਪਿੰਡ ਦਾ ਈਕੋ-ਵਸੇਬਾ”,  ਸਵਾਸਥ : ਕਬਾਇਲੀ ਸਿਹਤ ਅਤੇ ਪੋਸ਼ਣ ਪੋਰਟਲ ਅਤੇ ਪ੍ਰਦਰਸ਼ਨ ਡੈਸ਼ਬੋਰਡ “ ਇੰਮਪਾਵਰਿੰਗ ਟ੍ਰਾਇਬਲਜ਼ ਟ੍ਰਾਂਸਫ਼ਾਰਮਿੰਗ ਇੰਡੀਆ” ਮਿਲੇ, ਜੋ ਕਿ ਡਾ. ਨਵਲ ਜੀਤ ਕਪੂਰ, ਸੰਯੁਕਤ ਸਕੱਤਰ ਦੁਆਰਾ ਮੰਤਰਾਲੇ ਵੱਲੋਂ ਲਏ ਗਏ। 

 ਸ਼੍ਰੀ ਅਰਜੁਨ ਮੁੰਡਾ ਨੇ ਸਿੱਖਿਆ, ਸਿਹਤ ਅਤੇ ਰੋਜ਼ੀ-ਰੋਟੀ ਦੇ ਖੇਤਰ ਵਿੱਚ ਆਦਿਵਾਸੀ ਭਲਾਈ ਲਈ ਮੰਤਰਾਲੇ ਵੱਲੋਂ ਚੁੱਕੇ ਵੱਖ-ਵੱਖ ਉੱਦਮਾਂ ਨੂੰ ਉਜਾਗਰ ਕਰਦਿਆਂ “ ਸਮਾਵੇਸ਼ ਕੀ ਲੋਕਨੀਤੀ ” ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਮੰਤਰਾਲੇ ਵੱਲੋਂ ਕੀਤੇ ਗਏ ਅਹਿਮ ਸੁਧਾਰਾਂ ਅਤੇ ਪਹਿਲਕਦਮੀਆਂ ਬਾਰੇ ਇੱਕ ਕਿਤਾਬਚਾ ਵੀ ਜਾਰੀ ਕੀਤਾ। ਸਾਲ 2009 ਦੀ ਮੁੰਗੇਰਕਰ ਕਮੇਟੀ ਦੀ ਰਿਪੋਰਟ ਅਤੇ ਮਰਦਮਸ਼ੁਮਾਰੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਉਹਨਾਂ ਨੇ ਕਿਹਾ ਕਿ ਖਣਿਜ ਅਤੇ ਅਮੀਰ ਕੁਦਰਤੀ ਸਰੋਤ ਅਧਾਰ ਵਾਲੇ ਸਭ ਤੋਂ ਅਮੀਰ ਕਬਾਇਲੀ ਖੇਤਰ ਵਿੱਚ ਦੇਸ਼ ਦੇ ਸਭ ਤੋਂ ਗਰੀਬ ਲੋਕ ਵੱਸਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਡਿਜੀਟਲਾਈਜ਼ੇਸ਼ਨ ਨੂੰ ਯਕੀਨੀ ਬਣਾ ਰਿਹਾ ਹੈ ਤਾਂ ਕਿ ਲਾਭ ਕਬਾਇਲੀ ਇਲਾਕਿਆਂ ਵਿੱਚ ਪਹੁੰਚੇ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਬਦਲੀਆਂ ਜਾਣ। ਮੰਤਰੀ ਨੇ ਦੱਸਿਆ ਕਿ ਸਾਡੀ ਡਿਜੀਟਲ ਪਹਿਲ ਦੂਰ-ਦੁਰਾਡੇ ਦੇ ਕਬਾਇਲੀ ਇਲਾਕਿਆਂ ਵਿੱਚ ਸੇਵਾਵਾਂ ਅਤੇ ਪ੍ਰੋਗਰਾਮਾਂ ਦੀ ਪਹੁੰਚ ਵਿੱਚ ਵਾਧਾ ਕਰੇਗੀ। ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਿਰਫ ਫੰਡਾਂ ਦਾ ਖਰਚ ਕਰਨਾ ਹੀ ਕਾਫ਼ੀ ਨਹੀਂ ਹੈ, ਇਹ ਵੇਖਣਾ ਮਹੱਤਵਪੂਰਣ ਹੈ ਕਿ ਆਦਿਵਾਸੀਆਂ ਨੂੰ ਕਿੰਨਾ ਫਾਇਦਾ ਪਹੁੰਚਿਆ ਹੈ, ਇਸ ਨੇ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਬਦਲਿਆ ਹੈ ਅਤੇ ਪ੍ਰਕ੍ਰਿਆ ਵਿੱਚ ਕਿਹੜੇ ਸਥਾਈ ਸੰਸਥਾਗਤ ਢੰਗਬ ਬਣੇ ਹਨ। ਮੰਤਰੀ ਨੇ ਕਿਹਾ, “ ਹਰ ਕੋਈ ਕਬਾਇਲੀ ਸਰੋਤਾਂ ਦੀ ਵਰਤੋਂ ਦੀ ਗੱਲ ਕਰਦਾ ਹੈ ਪਰ ਆਦੀਵਾਸੀਆਂ ਨੂੰ ਇੱਕ ਸਰੋਤ ਵਜੋਂ ਵਿਕਸਤ ਕਰਨ ਬਾਰੇ ਸ਼ਾਇਦ ਹੀ ਕੋਈ ਚਰਚਾ ਹੋਈ ਹੋਵੇ ”।      

ਸ੍ਰੀ ਦੀਪਕ ਖਾਂਡੇਕਰ, ਸਕੱਤਰ ਐੱਮਓਟੀਏ   ਨੇ ਕਿਹਾ ਕਿ ਡਿਜ਼ੀਟਲ ਭਾਰਤ ਦੇ ਵੱਡੇ ਦਰਸ਼ਣ ਦੇ ਨਾਲ ਆਤਮਸਾਥ ਕਰਨ ਲਈ ਅਤੇ ਈ-ਗਵਰਨੈਂਸ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰੀਆਂ 5 ਸਕਾਲਰਸ਼ਿਪ ਸਕੀਮਾਂ ਨੂੰ ਪੂਰੀ ਤਰ੍ਹਾਂ ਡਿਜੀਟਲਾਇਜ਼ ਕੀਤਾ ਹੈ ਅਤੇ 30 ਲੱਖ ਲਾਭਪਾਤਰੀਆਂ ਦੇ ਖਾਤਿਆਂ ਤਕ ਆਸਾਨੀ ਨਾਲ ਸਕਾਲਰਸ਼ਿਪ ਦੀ ਨਿਰਵਿਘਨ ਦਾ ਸੰਚਾਰ ਸੰਭਵ ਹੋਇਆ ਹੈ। ਪ੍ਰਦਰਸ਼ਨ ਡੈਸ਼ਬੋਰਡ 'ਤੇ ਡਾਟਾ ਦੀ ਉਪਲਬਧਤਾ ਪਾਰਦਰਸ਼ਤਾ ਨੂੰ ਵਧਾਉਂਦੀ ਹੈ।

  

ਇਸ ਮੌਕੇ ਸੰਬੋਧਨ ਕਰਦਿਆਂ ਐੱਸਕੇਓਐੱਚ ਸਮੂਹ ਦੇ ਚੇਅਰਮੈਨ ਸਮੀਰ ਕੋਚਰ ਨੇ ਕਿਹਾ ਕਿ ਐੱਸਕੇਓਐੱਚ ਚੈਲੇਂਜਰ ਅਵਾਰਡ ਗੈਰ-ਪ੍ਰਤੀਯੋਗੀ ਹੈ ਅਤੇ ਭਾਰਤ ਦੇ ਸ਼ਾਸਨ ਸੁਧਾਰ ਅਤੇ ਵਿਕਾਸ ਉੱਤੇ ਨਿਸ਼ਚਤ ਪ੍ਰਭਾਵ ਪਾਉਣ ਲਈ ਦਿੱਤਾ ਜਾ ਰਿਹਾ ਹੈ। ਇਹ ਪਿਛਲੇ ਐੱਸਕੇਓਐੱਚ ਚੈਲੇਂਜਰ ਅਵਾਰਡੀਜ਼ ਅਤੇ ਐੱਸਕੇਓਐੱਚ ਡਿਵੈਲਪਮੈਂਟ ਫਾਉਂਡੇਸ਼ਨ ਦੇ ਵੱਖਰੇ ਫੈਲੋਜ਼ ਦੇ ਕਾਲਜੀਅਮ ਦੁਆਰਾ ਕੀਤੀ ਗਈ ਮੁੱਢਲੀ ਖੋਜ ਅਤੇ ਸਿਫਾਰਸ਼ਾਂ 'ਤੇ ਅਧਾਰਤ ਹਨ। ਪਹਿਲਾਂ ਇਹ ਪੁਰਸਕਾਰ ਪੇਂਡੂ ਵਿਕਾਸ ਮੰਤਰਾਲੇ, ਐੱਚਆਰਡੀ ਮੰਤਰਾਲੇ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਦਿੱਤਾ ਜਾ ਚੁੱਕਾ ਹੈ। ਉਹਨਾਂ ਨੇ ਮੰਤਰਾਲੇ ਦੀਆਂ ਆਈਟੀ ਪਹਿਲਕਦਮੀਆਂ ਬਾਰੇ ਗੱਲ ਕੀਤੀ ਜਿਸ ਵਿੱਚ 4 ਸਕਾਲਰਸ਼ਿਪ ਪੋਰਟਲ, ਸਿਹਤ ਅਤੇ ਪੋਸ਼ਣ ਪੋਰਟਲ, ਸਿੱਕਲ ਸੈੱਲ ਡੀਸੀਜ਼ ਸਪੋਰਟ ਕਾਰਨਰ, ਕਾਰਗੁਜ਼ਾਰੀ ਡੈਸ਼ਬੋਰਡ ਦਾ ਵਿਕਾਸ ਸ਼ਾਮਲ ਹੈ।

 ਆਈਸ- ਸਤੂਪ ਪਾਣੀ ਦੀ ਸਮੱਸਿਆ ਦੇ ਹੱਲ ਲਈ ਲੱਦਾਖ ਖਿੱਤੇ ਵਿੱਚ ਇੱਕ ਵਿਲੱਖਣ ਪ੍ਰਾਜੈਕਟ ਹੈ ਜੋ ਮੌਸਮ ਵਿੱਚ ਤਬਦੀਲੀ ਕਾਰਨ ਪਾਣੀ ਦੀ ਕਮੀ ਦਾ ਸਾਹਮਣਾ ਕਰਦਾ ਹੈ ਅਤੇ ਨੌਕਰੀ ਦੇ ਮੌਕਿਆਂ ਦੀ ਭਾਲ ਵਿੱਚ ਪਿੰਡ ਵਾਸੀਆਂ ਦੇ ਉਜਾੜੇ ਦਾ ਕਾਰਨ ਹੈ। ਇਹ ਢਾਂਚਾ ਸਥਾਨਕ ਤੌਰ 'ਤੇ ਪਾਈਆਂ ਜਾਂਦੀਆਂ ਸਮਗਰੀ ਨਾਲ ਵਿਸ਼ਾਲ ਪਾਣੀ ਬਚਾਅ ਸਮਰੱਥਾ ਲਈ ਬਣਾਇਆ ਗਿਆ ਹੈ, ਜੋ ਕਿ ਸਤੂਪ ਵਰਗਾ ਦਿਸਦਾ ਹੈ। ਐੱਮਓਟੀਏ ਸਟੂਡੈਂਟ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ (ਐੱਸਈਸੀਐੱਮਓਐੱਲ) ਦੇ ਨਾਲ ਭਾਈਵਾਲੀ ਨਾਲ  ਭਾਈਚਾਰੇ ਦੀ ਭਾਗੀਦਾਰੀ ਦੁਆਰਾ ਇਹ ਬਰਫ ਸਤੂਪ ਬਣਾ ਰਹੇ ਹਨ। ਇਸ ਸਾਲ 26 ਆਈਸ ਸਤੂਪ 60 ਮਿਲੀਅਨ ਲੀਟਰ ਪਾਣੀ ਦੀ ਬਚਤ ਕਰਕੇ ਬਣਾਏ ਗਏ।

ਕਬਾਇਲੀ ਸਿਹਤ ਦੇ ਮੁੱਦੇ ਆਮ ਆਬਾਦੀ ਨਾਲੋਂ ਬਹੁਤ ਵੱਖਰੇ ਹੁੰਦੇ ਹਨ ਅਤੇ ਆਦਿਵਾਸੀ ਸਿਹਤ ਅਤੇ ਪੋਸ਼ਣ ਸੰਬੰਧੀ ਪ੍ਰਮਾਣਿਕ ​​ਅਤੇ ਵਿਗਿਆਨਕ ਅੰਕੜਿਆਂ ਦੀ ਘਾਟ ਸੀ।  ਪਿਰਮਲ ਨਾਲ ਮਿਲਕੇ ਵਿਕਸਤ ਕੀਤਾ ਸਵਾਸਥਿਆ, ਸਿਹਤ ਅਤੇ ਪੋਸ਼ਣ 177 ਕਬਾਇਲੀ ਜਿਲ੍ਹਿਆਂ ਵਿੱਚ ਕਬਾਇਲੀ ਆਬਾਦੀ ਦੀ ਸਿਹਤ ਅਤੇ ਖੁਰਾਕ ਦੀ ਸਥਿਤੀ ਦੀ ਜਾਣਕਾਰੀ ਦਿੰਦਾ ਹੈ।

ਕਬਾਇਲੀ ਮਾਮਲਿਆਂ ਦਾ ਮੰਤਰਾਲਾ ਨਾ ਸਿਰਫ ਆਪਣੀਆਂ ਸਕੀਮਾਂ ਨੂੰ ਲਾਗੂ ਕਰ ਰਿਹਾ ਹੈ ਬਲਕਿ ਕੇਂਦਰੀ ਅਤੇ ਰਾਜ ਅਨੁਸੂਚਿਤ ਜਨਜਾਤੀ ਹਿੱਸੇ (ਪਹਿਲਾਂ ਟ੍ਰਾਈਬਲ ਸਬ ਪਲਾਨ ਵਜੋਂ ਜਾਣਿਆ ਜਾਂਦਾ ਹੈ) ਦੀ ਨਿਗਰਾਨੀ ਕਰ ਰਿਹਾ ਹੈ ਜਿਸ ਦਾ ਸਾਲਾਨਾ 2 ਲੱਖ ਕਰੋੜ ਤੋਂ ਵੱਧ ਦਾ ਬਜਟ ਹੈ। ਇੰਨੇ ਵੱਡੇ ਬਜਟ ਦੇ ਬਾਵਜੂਦ, ਆਦਿਵਾਸੀ ਅਜੇ ਵੀ ਜ਼ਿਆਦਾਤਰ ਸੂਚਕਾਂ ਵਿੱਚ ਪਛੜੇ ਹੋਏ ਹਨ। ਪਿਛਲੇ 2 ਸਾਲਾਂ ਵਿੱਚ, ਡਿਜੀਟਲ ਇੰਡੀਆ ਟੀਚਿਆਂ ਨੂੰ ਪੂਰਾ ਕਰਨ ਲਈ, ਮੰਤਰਾਲੇ ਨੇ ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਡਿਜੀਟਲਾਈਜ ਕਰ ਲਿਆ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਦਿਵਾਸੀ ਭਲਾਈ 'ਤੇ ਖਰਚ ਕੀਤੀ ਗਈ ਰਕਮ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕੀਤੀ ਜਾਏ। ਮੰਤਰਾਲੇ ਨੇ ਵੱਖ-ਵੱਖ ਗੈਰ-ਸਰਕਾਰੀ ਅਤੇ ਨਿੱਜੀ ਖੇਤਰ ਦੇ ਸਹਿਭਾਗੀ ਵਜੋਂ ਨਵੀਨਤਾਕਾਰੀ ਮਾਡਲਾਂ ਨੂੰ ਵਿਕਸਿਤ ਕਰਨ ਲਈ ਨਾਮਵਰ ਸੰਗਠਨਾਂ ਨਾਲ ਭਾਈਵਾਲੀ ਕੀਤੀ ਹੈ। ਉਦੇਸ਼ ਅਸਮਰਥ ਅਤੇ ਬੋਝਲ ਅਭਿਆਸਾਂ ਨੂੰ ਖਤਮ ਕਰਨਾ ਅਤੇ ਵਧੀਆ ਅਭਿਆਸਾਂ ਨੂੰ ਉਤਸ਼ਾਹਤ ਕਰਨਾ ਹੈ।

 

ਮੰਤਰਾਲੇ ਦੀਆਂ ਹੋਰ ਆਈਟੀ ਪਹਿਲਕਦਮੀਆਂ ਜੋ ਪ੍ਰਦਰਸ਼ਨ ਪਰਸ਼ਾਸ਼ਨ ਡੈਸ਼ਬੁਅਰ ਨੈਸ਼ਨਲ ਟ੍ਰਾਈਬਲ ਰਿਸਰਚ ਪੋਰਟਲ ਨਾਲ ਜੁੜੀਆਂ ਹਨ, ਖੋਜ ਪੱਤਰਾਂ ਦੀ ਟ੍ਰਾਈਬਲ ਰਿਪੋਜ਼ਟਰੀ, ਐੱਨਜੀਓ ਗ੍ਰਾਂਟ ਟ੍ਰੈਕਿੰਗ ਸਿਸਟਮ, ਅਨੁਸੂਚਿਤ ਜਨਜਾਤੀ ਭਾਗ ਨਿਗਰਾਨੀ ਪ੍ਰਣਾਲੀ, ਗੋਇੰਗ ਆਨਲਾਈਨ ਐਜ਼ ਲੀਡਰ (ਗੋਲ) - ਡਿਜੀਟਲ ਇੰਟਰਪੈਨਿਊਰਸ਼ਿਪ, ਸਪਰਿੰਗ ਵਾਟਰ ਐਟਲਸ, ਨੈਸ਼ਨਲ ਮਾਈਗ੍ਰੇਸ਼ਨ ਰਿਪੋਜ਼ਟਰੀ, ਐਡੀਗਰਾਮ। ਇਹ ਸਾਰੇ ਆਈਟੀ ਉਪਰਾਲੇ ਮਿਲ ਕੇ ਇਹ ਸੁਨਿਸ਼ਚਿਤ ਕਰਦੇ ਹਨ ਕਿ ਆਦਿਵਾਸੀਆਂ ਦੀ ਭਲਾਈ ਲਈ ਨਿਰਧਾਰਤ ਕੀਤੇ ਗਏ ਫੰਡਾਂ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਜਾਵੇ।    

ਪਿਛਲੇ ਸਾਲ ਮੰਤਰਾਲੇ ਨੂੰ ਸਕਾਲਰਸ਼ਿਪ ਡਿਵੀਜ਼ਨ ਦੇ “ਆਈ ਟੀ-ਸਮਰੱਥ ਸਕਾਲਰਸ਼ਿਪ ਸਕੀਮਾਂ ਰਾਹੀਂ ਕਬਾਇਲੀਆਂ ਦੇ ਸਸ਼ਕਤੀਕਰਨ” ਲਈ ਐੱਸਕੇਓਐੱਚ ਗੋਲਡ ਅਵਾਰਡ ਮਿਲਿਆ ਸੀ। ਐੱਮਓਟੀਏ ਸਿੱਧੀ ਲਾਭ ਤਬਦੀਲੀ (ਡੀਬੀਟੀ) ਨੂੰ ਨਿਰਵਿਘਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸਦਾ ਉਦੇਸ਼ ਪਾਰਦਰਸ਼ਤਾ ਲਿਆਉਣਾ, ਫੰਡਾਂ ਦੀ ਦੁਰਵਰਤੋਂ ਨੂੰ ਖਤਮ ਕਰਨਾ ਅਤੇ ਭਾਰਤ ਸਰਕਾਰ ਦੁਆਰਾ ਲਾਗੂ ਕੀਤੀਆਂ ਯੋਜਨਾਵਾਂ ਦੀ ਨਿਗਰਾਨੀ ਨੂੰ ਵਧਾਉਣਾ ਹੈ।  

*****

 

ਐੱਨਬੀ / ਐੱਸਕੇ / ਐੱਮਓਟੀਏ  - ਐੱਸਕੇਓਐੱਚ ਅਵਾਰਡ / 16.01.2021(Release ID: 1689498) Visitor Counter : 176


Read this release in: English , Urdu , Hindi , Bengali