ਵਿੱਤ ਮੰਤਰਾਲਾ
ਆਮਦਨਕਰ ਵਿਭਾਗ ਨੇ ਕਲਕੱਤਾ ਵਿੱਚ ਤਲਾਸ਼ੀ ਅਭਿਆਨ ਚਲਾਇਆ ਹੈ
Posted On:
15 JAN 2021 6:03PM by PIB Chandigarh
ਆਮਦਨਕਰ ਵਿਭਾਗ ਨੇ ਕਲਕੱਤਾ ਵਿੱਚ ਹੋਟਲ , ਰਿਅਲ ਇਸਟੇਟ , ਆਟੋ ਮੋਬਾਈਲ , ਫਾਈਨਾਂਸਿੰਗ ਅਤੇ ਫਲਾਂ ਦੇ ਥੋਕ ਵਪਾਰ ਦੇ ਕਾਰੋਬਾਰ ਵਿੱਚ ਰੁੱਝੇ ਵਿਅਕਤੀਆਂ/ਸੰਸਥਾਵਾਂ ਦੇ 13—01—2021 ਨੂੰ ਸਰਵੇਖਣ ਅਤੇ ਤਲਾਸ਼ੀ ਅਭਿਆਨ ਚਲਾਇਆ ਹੈ । ਇਹ ਕੇਸ ਵਿਭਾਗੀ ਡਾਟਾ ਬੇਸ ਤੇ ਉਪਲਬੱਧ ਡਾਟਾ ਦੇ ਅਧਾਰ ਤੇ ਉਹਨਾਂ ਦੇ ਵਿੱਤੀ ਬਿਆਨਾਂ ਦੇ ਮੁਲਾਂਕਣ , ਮਾਰਕਿਟ ਇੰਟੈਲੀਜੈਂਸ ਅਤੇ ਸਮਝਦਾਰ ਫੀਲਡ ਇਨਕੁਆਰੀ ਦੇ ਅਧਾਰ ਤੇ ਵਿਕਸਿਤ ਕੀਤੇ ਗਏ ਸਨ । ਤਲਾਸ਼ੀ ਅਤੇ ਜ਼ਬਤ ਆਪ੍ਰੇਸ਼ਨ ਦੇ ਸਿੱਟੇ ਵਜੋਂ ਵੋਗਸ ਖਰਚਿਆਂ ਦੇ ਦਾਅਵੇ ਅਤੇ ਗੈਰ ਘੋਸਿ਼ਤ ਨਗਦੀ ਵਿਕਰੀ ਸੰਬੰਧੀ ਦਸਤਾਵੇਜ਼ ਮਿਲੇ ਹਨ । ਤਲਾਸ਼ੀ ਅਭਿਆਨ ਦੌਰਾਨ ਅਪਰਾਧਿਕ ਦਸਤਾਵੇਜ਼ ਮਿਲੇ ਹਨ , ਜੋ ਅਣਸੂਚਿਤ ਕੰਪਨੀਆਂ ਦੇ ਸ਼ੇਅਰਸ ਦੀ ਵਿਕਰੀ ਦਰਸਾਉਂਦੇ ਹਨ , ਜੋ ਕਿਤਾਬਾਂ ਵਿੱਚ ਅਣਸਿਕਿਓਰਡ ਕਰਜ਼ੇ / ਸ਼ੇਅਰ ਪੂੰਜੀ ਦੇ ਰੂਪ ਵਿੱਚ ਬੇਹਿਸਾਬਾ ਨਗਦੀ ਵਾਪਸ ਲਿਆਂਦੀ ਗਈ ਦਿਖਾਈ ਗਈ ਹੈ । ਬੇਹਿਸਾਬੇ ਧਨ ਨੂੰ ਪੇਸ਼ਾਵਰ ਮਦਦ ਨਾਲ ਬਾਰ ਬਾਰ ਘੁਮਾਇਆ ਗਿਆ , ਵੀ ਸਾਹਮਣੇ ਆਇਆ ਹੈ । ਪੈਨੀ ਭੰਡਾਰ ਦੀ ਵਿਕਰੀ ਤੋਂ ਬੋਗਸ ਨੁਕਸਾਨ , ਬੇਹਿਸਾਬਾ ਨਗਦ ਕਰਜ਼ਾ ਦੇਣ ਅਤੇ ਬੇਹਿਸਾਬਾ ਕਮਿਸ਼ਨ/ਬ੍ਰੋਕੇਜ/ਵਿਆਜ ਦੇ ਸਬੂਤ ਮਿਲੇ ਹਨ । ਹੁਣ ਤੱਕ 450 ਕਰੋੜ ਤੋਂ ਵਧੇਰੇ ਰਾਸ਼ੀ ਦੀ ਲੁਕਾਈ ਗਈ ਆਮਦਨ ਫੜੀ ਗਈ ਹੈ । ਅਸੈੱਸੀ ਨੇ 105 ਕਰੋੜ ਰੁਪਏ ਗੈਰ ਘੋਸਿ਼ਤ ਆਮਦਨ ਬਾਰੇ ਮੰਨ ਲਿਆ ਹੈ । ਇਸ ਤਲਾਸ਼ੀ ਕਾਰਵਾਈ ਦੌਰਾਨ 1.58 ਕਰੋੜ ਰੁਪਏ ਦੇ ਬੇਹਿਸਾਬਾ ਨਗਦੀ ਵੀ ਜ਼ਬਤ ਕੀਤੀ ਗਈ ਹੈ ।
ਹੋਰ ਜਾਂਚ ਅਜੇ ਜਾਰੀ ਹੈ ।
ਆਰ ਐੱਮ / ਕੇ ਐੱਮ ਐੱਲ
(Release ID: 1688875)
Visitor Counter : 107