ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਆਰ ਸੀ ਐੱਸ — ਉਡਾਨ ਤਹਿਤ ਹਿਸਾਰ ਹਵਾਈ ਅੱਡੇ ਦਾ ਉਦਘਾਟਨ
ਇਸ ਉਦਘਾਟਨ ਨਾਲ ਦੇਸ਼ ਵਿੱਚ ਪਹਿਲੀ ਏਅਰ ਟੈਕਸੀ ਸੇਵਾ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਹੋਈ
Posted On:
14 JAN 2021 4:26PM by PIB Chandigarh
ਭਾਰਤ ਸਰਕਾਰ ਦੇ ਖੇਤਰੀ ਸੰਪਰਕ ਸਕੀਮ — ਉੜੇ ਦੇਸ਼ ਕਾ ਆਮ ਨਾਗਰਿਕ (ਆਰ ਸੀ ਐੱਸ—ਉਡਾਨ) ਤਹਿਤ ਅੱਜ ਚੰਡੀਗੜ੍ਹ ਤੋਂ ਹਰਿਆਣਾ ਦੇ ਹਿਸਾਰ ਦੇ ਨਵੇਂ ਬਣੇ ਹਵਾਈ ਅੱਡੇ ਲਈ ਪਹਿਲੀ ਉਡਾਨ ਨੂੰ ਹਰੀ ਝੰਡੀ ਦਿਖਾਈ ਗਈ । ਇਸ ਉਡਾਨ ਨੂੰ ਹਰੀ ਝੰਡੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿਖਾਈ । ਇਸ ਉਦਘਾਟਨ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ । ਇਸ ਹਵਾਈ ਅੱਡੇ ਦੇ ਸੰਚਾਲਨ ਨਾਲ ਉਡਾਨ ਸਕੀਮ ਤਹਿਤ ਸੰਚਾਲਿਤ ਹੋਣ ਵਾਲੇ ਹਵਾਈ ਅੱਡਿਆਂ ਦੀ ਗਿਣਤੀ 54 ਹੋ ਗਈ ਹੈ । ਹੁਣ ਤੱਕ ਉਡਾਨ ਸਕੀਮ ਤਹਿਤ 307 ਰੂਟ ਅਤੇ 54 ਹਵਾਈ ਅੱਡੇ ਜਿਹਨਾਂ ਵਿੱਚ 5 ਹੈਲੀਕਾਪਟਰ ਤੇ 2 ਵਾਟਰ ਏਅਰੋ ਡਰੋਨ ਸ਼ਾਮਲ ਹਨ , ਸੰਚਾਲਿਤ ਹੋ ਚੁੱਕੇ ਹਨ । ਹਰਿਆਣਾ ਸਰਕਾਰ ਨਾਲ ਸੰਬੰਧਿਤ ਹਿਸਾਰ ਹਵਾਈ ਅੱਡਾ ਜਨਤਕ ਲਾਇਸੈਂਸ ਵਾਲਾ ਹਵਾਈ ਅੱਡਾ ਹੈ ਅਤੇ ਇਹ 18 ਸੀਟ ਟਾਈਪ ਹਵਾਈ ਜਹਾਜ਼ ਲਈ ਢੁੱਕਵਾਂ ਹੈ । ਹਿਸਾਰ ਹਵਾਈ ਅੱਡੇ ਦਾ ਵਿਕਾਸ ਐੱਮ ਓ ਸੀ ਏ ਨੇ ਕੀਤਾ ਹੈ , ਕਿਉਂਕਿ ਉਡਾਨ ਸਕੀਮ ਦੇ 2 ਉਦੇਸ਼ਾਂ ਨਾਲ ਇਹ ਮੇਲ ਖਾਂਦਾ ਹੈ । ਇਹ 2 ਉਦੇਸ਼ ਹਨ "ਦੇਸ਼ ਦੇ ਆਮ ਆਦਮੀ ਵੱਲੋਂ ਹਵਾਈ ਉਡਾਨ ਭਰਨਾ ਅਤੇ ਦੇਸ਼ ਵਿੱਚ ਵੱਡੀ ਪੱਧਰ ਤੇ ਹਵਾਈ ਸਫ਼ਰ ਨੂੰ ਕਿਫਾਇਤੀ ਬਣਾਉਣਾ"। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਅੰਤ੍ਰਿਮ ਸ਼ਹਿਰੀ ਹਵਾਈ ਸੰਚਾਲਣਾਂ ਦੇ ਵਿਕਾਸ ਲਈ 28.60 ਕਰੋੜ ਰੁਪਏ ਮਨਜ਼ੂਰ ਕੀਤੇ ਹਨ । ਹਿਸਾਰ ਏਅਰਪੋਰਟ ਦੇ ਵਿਕਾਸ ਅਤੇ ਅਪਗ੍ਰੇਡੇਸ਼ਨ ਲਈ ਜ਼ਮੀਨ ਏ ਏ ਆਈ ਨੂੰ ਸੌਂਪ ਦਿੱਤੀ ਗਈ ਹੈ । ਅਪਗ੍ਰੇਡੇਸ਼ਨ ਵਿੱਚ ਨਵੀਂ ਟਰਮੀਨਲ ਇਮਾਰਤ ਦਾ ਨਿਰਮਾਣ , ਹੈਂਗਰਸ , ਰੰਨ ਵੇ ਨੂੰ ਮਜ਼ਬੂਤ ਕਰਨਾ , ਨਾਈਟ ਫਲਾਈਂਗ ਜੰਤਰ ਲਗਾਉਣਾ , ਏ ਟੀ ਸੀ , ਸੁਰੱਖਿਆ ਜੰਤਰ ਆਦਿ ਹਿਸਾਰ ਹਵਾਈ ਅੱਡੇ ਤੇ ਲਗਾਉਣਾ ਸ਼ਾਮਲ ਹੈ ।
ਉਡਾਨ 4—ਬੀਡਿੰਗ ਪ੍ਰਕਿਰਿਆ ਤਹਿਤ ਹਿਸਾਰ—ਚੰਡੀਗੜ੍ਹ—ਹਿਸਾਰ ਰੂਟ ਏਅਰਲਾਈਨ ਏਵੀਏਸ਼ਨ ਕਨੈਕਟਿਵੀਟੀ ਅਤੇ ਇਨਫਰਾਸਟਰਕਚਰ ਡਿਵੈਲਪਰਸ ਪ੍ਰਾਈਵੇਟ ਲਿਮਟਿਡ (ਏਅਰ ਟੈਕਸੀ) ਨੂੰ ਦਿੱਤਾ ਗਿਆ ਸੀ । ਇਹ ਏਅਰਲਾਈਨ ਦੇਸ਼ ਦੀ ਪਹਿਲੀ ਸਟਾਰਟਅੱਪ ਏਅਰਲਾਈਨ ਬਣ ਗਈ ਹੈ ਜੋ ਏਅਰ ਟੈਕਸੀ ਸੇਵਾਵਾਂ ਨਾਲ ਰਾਸ਼ਟਰ ਨੂੰ ਸਹਿਯੋਗ ਦੇ ਰਹੀ ਹੈ । ਇਹਨਾਂ ਉਡਾਨਾਂ ਨਾਲ ਹਿਸਾਰ ਤੋਂ ਚੰਡੀਗੜ੍ਹ ਵਿੱਚਾਲੇ ਸਮਾਂ ਸਾਢੇ 4 ਘੰਟਿਆਂ ਤੋਂ ਘੱਟ ਕੇ ਅਰਾਮਦਾਇਕ 45 ਮਿੰਟ ਦਾ ਸਫ਼ਰ ਰਹਿ ਜਾਵੇਗਾ ਤੇ ਇਹ ਵੀ ਕਿਫਾਇਤੀ ਕਿਰਾਏ ਤੇ , ਕਿਉਂਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਵਾਇਬਿਲਿਟੀ ਗੈਪ ਫੰਡਿੰਗ ਦੇ ਰੂਪ ਵਿੱਚ ਵਿੱਤੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਇਹ ਸਹੂਲਤਾਂ ਚੋਣਵੀਆਂ ਏਅਰਲਾਈਨਜ਼ ਨੂੰ ਗੈਰ ਸੇਵਾ ਅਤੇ ਅੰਡਰ ਸਰਵਡ ਹਵਾਈ ਅੱਡਿਆਂ ਦੇ ਸੰਚਾਲਨ ਨੂੰ ਉਤਸ਼ਾਹਿਤ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ । ਇਹ ਹਵਾਈ ਸੰਪਰਕ ਚੰਡੀਗੜ੍ ਤੇ ਹਰਿਆਣਾ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ । ਬਹੁਤ ਸਾਰੇ ਲੋਕ ਇਹਨਾਂ ਦੋਹਾਂ ਸ਼ਹਿਰਾਂ ਵਿਚਾਲੇ ਵਿਅਕਤੀਗਤ ਤੇ ਪੇਸ਼ੇਵਰ ਉਦੇਸ਼ਾਂ ਲਈ ਅਕਸਰ ਸਫ਼ਰ ਕਰਦੇ ਹਨ । ਹਿਸਾਰ ਹਰਿਆਣਾ ਸੂਬੇ ਦੀ ਹਿਸਾਰ ਡਵੀਜ਼ਨ ਦੇ ਹਿਸਾਰ ਜਿ਼ਲ੍ਹੇ ਦਾ ਪ੍ਰਸ਼ਾਸਨਿਕ ਹੈੱਡਕੁਆਟਰ ਹੈ । ਇਹ ਸ਼ਹਿਰ ਭਾਰਤ ਦਾ ਸਭ ਤੋਂ ਵੱਡਾ ਲੋਹੇ ਦਾ ਨਿਰਮਾਣ ਕਰਨ ਵਾਲਾ ਸ਼ਹਿਰ ਹੈ । ਰੂਟ ਤੇ ਉਡਾਨ ਸ਼ੁਰੂ ਹੋਣ ਨਾਲ ਸਥਾਨਕ ਅਰਥਚਾਰੇ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਦਾ ਹਵਾਈ ਸੰਪਰਕ ਵਧੇਗਾ ।
ਆਰ ਜੇ / ਐੱਨ ਜੀ
(Release ID: 1688623)
Visitor Counter : 284