ਰੱਖਿਆ ਮੰਤਰਾਲਾ
ਗਣਤੰਤਰ ਦਿਵਸ ਦੀ ਪਰੇਡ ਦੇ ਸੱਭਿਆਚਾਰਕ ਪ੍ਰੋਗਰਾਮ ਵਿਚ 321 ਸਕੂਲੀ ਬੱਚੇ ਅਤੇ 80 ਲੋਕ ਕਲਾਕਾਰ ਪ੍ਰਦਰਸ਼ਨ ਕਰਨਗੇ
Posted On:
13 JAN 2021 6:10PM by PIB Chandigarh
26 ਜਨਵਰੀ, 2021 ਨੂੰ ਦਿੱਲੀ ਦੇ ਰਾਜਪੱਥ ਤੇ ਆਯੋਜਿਤ ਕੀਤੀ ਜਾਣ ਵਾਲੀ ਗਣਤੰਤਰ ਦਿਵਸ ਪਰੇਡ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿਚ ਦਿੱਲੀ ਦੇ ਚਾਰ ਸਕੂਲਾਂ ਤੋਂ ਸਕੂਲੀ ਬੱਚੇ ਅਤੇ ਕੋਲਕਾਤਾ ਦੇ ਪੂਰਬ ਖੇਤਰੀ ਸੱਭਿਆਚਾਰਕ ਖੇਤਰ ਦੇ ਲੋਕ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਰੱਖਿਆ ਮੰਤਰਾਲਾ ਅਤੇ ਦਿੱਲੀ ਦੀ ਐਨਸੀਟੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ 401 ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਇਸ ਪ੍ਰੋਗਰਾਮ ਲਈ ਚੁਣਿਆ ਹੈ - 271 ਲਡ਼ਕੀਆਂ ਅਤੇ 131 ਮੁੰਡੇ ਦਿੱਲੀ ਦੇ ਡੀਟੀਈਏ ਸੀਨੀਅਰ ਸੈਕੰਡਰੀ ਸਕੂਲਾਂ; ਮਾਊਂਟ ਆਬੂ ਪਬਲਿਕ ਸਕੂਲ ਰੋਹਿਨੀ ਦਿੱਲੀ, ਵਿੱਦਿਆ ਭਾਰਤੀ ਸਕੂਲ ਰੋਹਿਨੀ ਦਿੱਲੀ , ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੀ-2 ਯਮੁਨਾ ਵਿਹਾਰ ਦਿੱਲੀ ਅਤੇ ਪੂਰਬੀ ਖੇਤਰ ਸੱਭਿਆਚਾਰਕ ਕੇਂਦਰ ਕੋਲਕਾਤਾ ਤੋਂ ਹਨ।
ਆਤਮਨਿਰਭਰ ਭਾਰਤ : ਦਿੱਲੀ ਦੇ ਮਾਊਂਟ ਆਬੂ ਪਬਲਿਕ ਸਕੂਲ ਅਤੇ ਦਿੱਲੀ ਦੇ ਵਿੱਦਿਆ ਭਾਰਤੀ ਸਕੂਲ ਦਾ ਸਵੈ-ਨਿਰਭਰ ਭਾਰਤ ਲਈ ਵਿਜ਼ਨ ਹੈ ਜਿਸ ਵਿਚ 38 ਲਡ਼ਕੇ ਅਤੇ 54 ਲਡ਼ਕੀਆਂ ਹਿੱਸਾ ਲੈਣਗੀਆਂ।
ਦਿੱਲੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ 102 ਵਿਦਿਆਰਥਣਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ 29 ਅਗਸਤ, 2019 ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਲਾਂਚ ਕੀਤੀ ਗਈ ਮੁਹਿੰਮ "ਹਮ ਫਿੱਟ ਤੋਂ ਇੰਡੀਆ ਫਿੱਟ " ਮੁਹਿੰਮ ਤੋਂ ਪ੍ਰੇਰਿਤ ਥੀਮ ਤੇ ਇਕ ਪ੍ਰੋਗਰਾਮ ਪੇਸ਼ ਕਰਨਗੀਆਂ।
ਦਿੱਲੀ ਦੇ ਡੀਟੀਈਏ ਸੀਨੀਅਰ ਸੈਕੰਡਰੀ ਸਕੂਲਾਂ ਦੇ 127 ਬੱਚੇ, ਤਾਮਿਲਨਾਡੂ ਦੇ ਉਨ੍ਹਾਂ ਦੀ ਪਰੰਪਰਾਗਤ ਵੇਸ਼ਭੂਸ਼ਾ ਵਿਚ ਲੋਕ ਨ੍ਰਿਤ ਪੇਸ਼ ਕਰਨਗੇ।
ਪੂਰਬੀ ਖੇਤਰ ਸੱਭਿਆਚਾਰਕ ਕੇਂਦਰ ਕੋਲਕਾਤਾ ਦੇ 80 ਲੋਕ ਕਲਾਕਾਰ ਓਡੀਸ਼ਾ ਦੇ ਕਾਲਾਹਾਂਡੀ ਤੋਂ ਬਾਜਾਸਾਲ ਲੋਕ ਨ੍ਰਿਤ ਪੇਸ਼ ਕਰਨਗੇ। 13 ਜਨਵਰੀ, 2021 ਨੂੰ ਆਯੋਜਿਤ ਇਕ ਪ੍ਰੈੱਸ ਪ੍ਰੀਵਿਊ ਦੌਰਾਨ ਨੌਜਵਾਨ ਭਾਗੀਦਾਰਾਂ ਨੇ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਨ ਤੇ ਆਪਣੀ ਬਹੁਤ ਜਿਆਦਾ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਇਸ ਗੱਲ ਨੂੰ ਲੈ ਕੇ ਮਾਣ ਦੀ ਭਾਵਨਾ ਪੈਦਾ ਹੋਈ ਹੈ ਕਿ ਉਹ ਰਾਜਪਥ ਤੇ ਮਹੱਤਵਪੂਰਨ ਸ਼ਖਸੀਅਤਾਂ ਦੇ ਸਾਹਮਣੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਹਾਸਿਲ ਕਰਨਗੇ।
ਇਸ ਸਾਲ ਕੋਵਿਡ-19 ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਪਿਛਲੇ ਸਾਲ ਦੇ 600 ਤੋਂ ਵੱਧ ਭਾਗੀਦਾਰਾਂ ਦੇ ਮੁਕਾਬਲੇ ਇਸ ਸਾਲ ਭਾਗੀਦਾਰ ਬੱਚਿਆਂ ਅਤੇ ਲੋਕ ਕਲਾਕਾਰਾਂ ਦੀ ਗਿਣਤੀ ਘਟਾ ਕੇ 400 ਕਰ ਦਿੱਤੀ ਗਈ ਹੈ।
---------------------------------------
ਏਬੀਬੀ ਨੈਂਪੀ ਕੇਏ ਰਾਜੀਬ
(Release ID: 1688403)
Visitor Counter : 196