ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਨੇ ਬੀਈਈ ਦੇ ਸਹਿਯੋਗ ਨਾਲ 30ਵੇਂ ਰਾਸ਼ਟਰੀ ਊਰਜਾ ਬਚਤ ਪੁਰਸਕਾਰ ਆਯੋਜਿਤ ਕੀਤੇ


ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਪੁਰਸਕਾਰ ਭੇਟ ਕੀਤੇ

ਏਅਰ ਕੰਪਰੈਸਰਾਂ ਅਤੇ ਅਲਟਰਾ ਹਾਈ ਡੈਫੀਨੀਸ਼ਨ (ਯੂਐੱਚਡੀ) ਟੀਵੀ ਲਈ ਸਵੈਇੱਛੁਕ ਅਧਾਰ 'ਤੇ ਸਟੈਂਡਰਡ ਅਤੇ ਲੇਬਲਿੰਗ ਪ੍ਰੋਗਰਾਮ; ਅਤੇ ਊਰਜਾ ਦਕਸ਼ਤਾ 'ਤੇ ਸਾਲਾਨਾ ਟੀਚੇ ਅਤੇ ਪ੍ਰਗਤੀ ਬਾਰੇ ਰਾਜ-ਅਨੁਸਾਰ ਕਾਰਵਾਈਆਂ - ਐੱਸਡੀਏ ਪੋਰਟਲ ਵੀ ਪ੍ਰੋਗਰਾਮ ਦੌਰਾਨ ਆਰੰਭ ਕੀਤੇ ਗਏ

Posted On: 11 JAN 2021 6:29PM by PIB Chandigarh

 ਬਿਜਲੀ ਮੰਤਰਾਲੇ ਨੇ ਊਰਜਾ ਦਕਸ਼ਤਾ ਬਿਊਰੋ (ਬੀਈਈ) ਦੇ ਸਹਿਯੋਗ ਨਾਲ 30ਵੇਂ ਰਾਸ਼ਟਰੀ ਊਰਜਾ ਬਚਤ ਅਵਾਰਡ (ਐੱਨਈਸੀਏ) ਸਮਾਗਮ ਦਾ ਆਯੋਜਨ ਕੀਤਾ। ਸ਼੍ਰੀ ਆਰ ਕੇ ਸਿੰਘ, ਰਾਜ ਮੰਤਰੀ (ਸੁਤੰਤਰ ਚਾਰਜ) ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਇਸ ਮੌਕੇ ਮੁੱਖ ਮਹਿਮਾਨ ਸਨ। ਇਸ ਸਾਲ, ਕੋਵਿਡ ਮਹਾਮਾਰੀ ਦੇ ਕਾਰਨ, ਇਹ ਸਮਾਗਮ ਵਿਗਿਆਨ ਭਵਨ ਤੋਂ ਪ੍ਰਸਾਰਿਤ ਕੀਤੇ ਗਏ ਇੱਕ ਹਾਈਬ੍ਰਿਡ ਪ੍ਰੋਗਰਾਮ ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਹਿਤਧਾਰਕਾਂ ਅਤੇ ਅਵਾਰਡੀਆਂ ਨੇ ਵਰਚੁਅਲ ਪਲੇਟਫਾਰਮ ਰਾਹੀਂ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਊਰਜਾ ਦਕਸ਼ਤਾ ਦੀਆਂ ਪ੍ਰਾਪਤੀਆਂ ਬਾਰੇ ਵਰਚੁਅਲ ਪ੍ਰਦਰਸ਼ਨੀ ਸ਼ਾਮਲ ਸੀ। ਵਿਭਿੰਨ ਉਦਯੋਗਾਂ ਅਤੇ ਸੈਕਟਰ ਅਦਾਰਿਆਂ ਦੇ ਜੇਤੂਆਂ ਨੂੰ ਪੁਰਸਕਾਰ ਭੇਟ ਕੀਤੇ ਗਏ। ਸਮਾਗਮ ਦੇ ਦੌਰਾਨ, ਸਵੈਇੱਛੁਕ ਅਧਾਰ 'ਤੇ ਏਅਰ ਕੰਪਰੈਸਰਾਂ ਅਤੇ ਅਲਟਰਾ ਹਾਈ ਡੈਫੀਨੇਸ਼ਨ (ਯੂਐੱਚਡੀ) ਟੀਵੀ ਲਈ ਮਿਆਰਾਂ ਅਤੇ ਲੇਬਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ; ਸਾਥੀ (SAATHEE - ਊਰਜਾ ਸਮਰੱਥਾ ‘ਤੇ ਸਲਾਨਾ ਟੀਚਿਆਂ ਅਤੇ ਪ੍ਰਗਤੀ ਬਾਰੇ ਰਾਜ-ਅਧਾਰਿਤ ਕਿਰਿਆਵਾਂ) - ਰਾਜ ਪੱਧਰੀ ਗਤੀਵਿਧੀਆਂ ਲਈ ਸਟੇਟ ਮਨੋਨੀਤ ਏਜੰਸੀ ਦਾ ਪੋਰਟਲ ਵੀ ਲਾਂਚ ਕੀਤਾ ਗਿਆ।


 

 ਸ਼੍ਰੀ ਆਰ ਕੇ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਮਿਲ ਕੇ ਮਹਾਮਾਰੀ ਦੌਰਾਨ ਕਠਿਨ ਸਮੇਂ ਦਾ ਸਾਮ੍ਹਣਾ ਕੀਤਾ ਹੈ। ਪਾਵਰ ਸੈਕਟਰ ਨੇ ਲੌਕਡਾਊਨ ਅਵਧੀ ਦੌਰਾਨ ਕੰਮ ਕਰਨਾ ਜਾਰੀ ਰਖਿਆ। ਊਰਜਾ ਦਕਸ਼ਤਾ ਨਾ ਸਿਰਫ ਵਿਸ਼ਵ ਲਈ ਬਲਕਿ ਖੁਦ ਕੰਪਨੀਆਂ ਅਤੇ ਉਦਯੋਗਾਂ ਲਈ ਵੀ ਫਾਇਦੇਮੰਦ ਹੈ। ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਨਿਕਾਸੀ ਅਤੇ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਸਭ ਤੋਂ ਘੱਟ ਹੈ। ਇਸ ਦੇ ਬਾਵਜੂਦ ਦੇਸ਼ ਨੇ ਮੌਸਮ ਵਿੱਚ ਤਬਦੀਲੀ ਨਾਲ ਪੈਦਾ ਹੋਈ ਗਲੋਬਲ ਚੁਣੌਤੀ ਦਾ ਮੁਕਾਬਲਾ ਕਰਨ ਲਈ ਉਤਸ਼ਾਹੀ ਵਾਅਦੇ ਕੀਤੇ ਹਨ। ਸੀਓਪੀ 21 ਦੌਰਾਨ ਕੀਤੇ ਵਾਅਦੇ ਦੇ ਇੱਕ ਹਿੱਸੇ ਵਜੋਂ ਸਾਡੇ ਦੇਸ਼ ਨੇ 2005 ਦੇ ਪੱਧਰ ਦੇ ਮੁਕਾਬਲੇ 2030 ਤੱਕ ਨਿਕਾਸ ਦੀ ਤੀਬਰਤਾ ਨੂੰ ਘਟਾ ਕੇ 33-35% ਕਰਨ ਦਾ ਟੀਚਾ ਮਿਥਿਆ ਹੈ। ਪ੍ਰਧਾਨ ਮੰਤਰੀ ਦੇ ਸੰਕਲਪ ਦਾ ਉਦੇਸ਼ ਜਲਵਾਯੂ ਨਿਵਾਰਣ ਟੀਚਾ ਹੈ, ਜਿਸ ਨਾਲ 2030 ਤੱਕ ਅਖੁੱਟ ਊਰਜਾ ਸਮਰੱਥਾ ਨੂੰ ਵਧਾ ਕੇ 450 ਗੀਗਾਵਾਟ ਕੀਤਾ ਜਾਏਗਾ। ਊਰਜਾ ਦਕਸ਼ਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਇੱਕ "ਝੰਡਾ ਬਰਦਾਰ" ਵਜੋਂ ਬੀਈਈ ਦੁਆਰਾ ਚਲਾਈ ਜਾ ਰਹੀ ਪਰਫਾਰਮ, ਅਚੀਵ ਅਤੇ ਟ੍ਰੇਡ (ਪੀਏਟੀ) ਸਕੀਮ ‘ਤੇ ਚਾਨਣਾ ਪਾਇਆ, ਕਿਉਂਕਿ ਇਹ ਯੋਜਨਾ ਨਾ ਸਿਰਫ ਦੇਸ਼ ਵਿੱਚ ਆਪਣੀ ਉਮੀਦ ਨੂੰ ਪ੍ਰਦਰਸ਼ਿਤ ਕਰਦੀ ਹੈ, ਬਲਕਿ  ਹੋਰ ਬਹੁਤ ਸਾਰੇ ਦੇਸ਼ਾਂ ਵਲੋਂ ਵੀ ਦਿਲਚਸਪੀ ਵਿਖਾਈ ਗਈ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪੀਏਟੀ ਸਾਈਕਲ II ਦੇ ਪ੍ਰਭਾਵ ਦਾ ਜ਼ਿਕਰ ਕੀਤਾ ਜਿਸ ਵਿੱਚ CO2 ਦੇ ਨਿਕਾਸ ਵਿੱਚ 61 ਮਿਲੀਅਨ ਟਨ ਕਮੀ ਆਈ।

 

 ਸਾਨੂੰ ਭਵਿੱਖ ਵਿੱਚ ਅਜਿਹੀਆਂ ਮਹਾਮਾਰੀਆਂ ਲਈ ਸੁਚੇਤ ਅਤੇ ਤਿਆਰ ਰਹਿਣਾ ਚਾਹੀਦਾ ਹੈ।  ਇਹ ਸਥਿਤੀ ਸਾਡੀ ਅਰਥਵਿਵਸਥਾ ਲਈ ਇੱਕ ਵੱਡੀ ਚੁਣੌਤੀ ਲੈ ਕੇ ਆਈ। ਮੰਤਰੀ ਨੇ ਇੱਛਾ ਜਤਾਈ ਕਿ ਰਾਜਾਂ ਦੀ ਦਰਜਾਬੰਦੀ ਦੀ ਪ੍ਰਣਾਲੀ ਊਰਜਾ ਦਕਸ਼ਤਾ ਅਤੇ ਸਰੋਤ ਸੰਰਕਸ਼ਣ ਦੇ ਅਧਾਰ ‘ਤੇ ਵਿਕਸਿਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਐੱਨਡੀਸੀਜ਼ ਅਨੁਸਾਰ ਮੌਸਮ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਵਿਆਪਕ ਵਾਅਦੇ ਤਿਆਰ ਕਰ ਸਕਦੇ ਹਨ। ਸਿੱਟੇ ਵਜੋਂ ਉਨ੍ਹਾਂ ਦੂਜਿਆਂ ਤੋਂ ਉਮੀਦ ਕੀਤੇ ਬਿਨਾਂ ਵਿਅਕਤੀਗਤ ਅਤੇ ਕਾਰਪੋਰੇਟ ਪੱਧਰ 'ਤੇ ਊਰਜਾ ਦਕਸ਼ ਬਣਨ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ।

 

 ਸ਼੍ਰੀ ਸੰਜੀਵ ਨੰਦਨ ਸਹਾਏ, ਆਈਏਐੱਸ, ਸਕੱਤਰ (ਬਿਜਲੀ) ਨੇ ਇਸ ਮੌਕੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਦਯੋਗ ਦੇ ਸਾਰੇ ਖਿਡਾਰੀਆਂ ਅਤੇ ਸਹਿਯੋਗੀਆਂ ਦਾ ਊਰਜਾ ਦੀ ਬਚਤ ਵੱਲ ਆਪੋ-ਆਪਣੇ ਯਤਨ ਕਰਨ ਲਈ ਧੰਨਵਾਦ ਕੀਤਾ। ਐੱਨਈਸੀਏ ਈਵੈਂਟ ਵਿੱਚ ਵਿਭਿੰਨ ਸੈਕਟਰਾਂ ਦੀਆਂ 57 ਇਕਾਈਆਂ ਨੂੰ ਪੁਰਸਕਾਰ ਭੇਟ ਕੀਤੇ ਗਏ। ਇਸ ਮੌਕੇ ਦੱਸਿਆ ਗਿਆ ਕਿ ਇਸ ਸਾਲ 409 ਇਕਾਈਆਂ ਨੇ NECA 2020 ਵਿੱਚ ਹਿੱਸਾ ਲਿਆ ਅਤੇ ਸਮੂਹਿਕ ਤੌਰ 'ਤੇ 3,007 ਮਿਲੀਅਨ ਯੂਨਿਟ ਬਿਜਲੀ ਅਤੇ ਮਹੱਤਵਪੂਰਨ ਥਰਮਲ ਊਰਜਾ ਦੀ ਬਚਤ ਕੀਤੀ ਹੈ ਜਿਸਦੇ ਨਤੀਜੇ ਵਜੋਂ 1,503 ਕਰੋੜ ਰੁਪਏ ਦੀ ਬਚਤ ਹੋਈ ਹੈ। ਬਿਜਲੀ ਮੰਤਰਾਲੇ (ਐੱਮਓਪੀ) ਨੇ ਸੂਖਮ, ਛੋਟੇ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈਜ਼) ਲਈ ਕਾਰਜਸ਼ੀਲਤਾ ਅਤੇ ਸੈਕਟੋਰਲ ਨੀਤੀਗਤ ਰੋਡਮੈੱਪ ਨੂੰ ਬਣਾਉਣ ਲਈ ਊਰਜਾ ਸੰਘਣੇ ਐੱਮਐੱਸਐੱਮਈ ਸੈਕਟਰਾਂ ਲਈ ਬਹੁਤ ਸਾਰੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਹਨ। ਊਰਜਾ ਦਕਸ਼ਤਾ 'ਤੇ ਧਿਆਨ ਕੇਂਦ੍ਰਤ ਕਰਨ ਲਈ ਅਗਲਾ ਮਹੱਤਵਪੂਰਨ ਖੇਤਰ ਖੇਤੀਬਾੜੀ ਹੈ।  ਊਰਜਾ ਦਕਸ਼ਤਾ ਇੱਕ ਰਾਸ਼ਟਰੀ ਮੁੱਦਾ ਹੈ ਅਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਭਾਰਤ ਨੂੰ ਊਰਜਾ ਦਕਸ਼ ਦੇਸ਼ ਬਣਾਉਣ ਲਈ ਆਪਣੇ ਹੱਥ ਮਿਲਾਉਣੇ ਚਾਹੀਦੇ ਹਨ।

 

 ਵਰਚੁਅਲ ਇਵੈਂਟ ਅਰਥਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਊਰਜਾ ਦੀ ਬਚਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਦੇ ਬਾਅਦ ਊਰਜਾ ਸਰੋਤਾਂ ਦੀ ਦਕਸ਼ ਵਰਤੋਂ ਨੂੰ ਪ੍ਰਾਪਤ ਕਰਨ ਵਿੱਚ ਵਧੇਰੇ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਿਕ ਇਕਾਈਆਂ ਅਤੇ ਹੋਰ ਅਦਾਰਿਆਂ ਲਈ ਅਵਾਰਡ ਵਿਤਰਣ ਦੀ ਰਸਮ ਕੀਤੀ ਗਈ। ਇਸ ਮੌਕੇ ਪਤਵੰਤੇ ਅਤੇ ਡੈਲੀਗੇਟ ਊਰਜਾ ਦਕਸ਼ਤਾ ਲਈ ਵਿਭਿੰਨ ਪਹਿਲਾਂ ਅਤੇ ਉਨ੍ਹਾਂ ਦੀ ਮੌਜੂਦਾ ਪ੍ਰਗਤੀ ਦੀ ਦੇਸ਼ ਦੀ ਊਰਜਾ ਸੁਰੱਖਿਆ ਵਿੱਚ ਵੱਡੇ ਯੋਗਦਾਨ ਨੂੰ ਉਜਾਗਰ ਕਰਨ ਵਾਲੀ ਵਰਚੁਅਲ ਪ੍ਰਦਰਸ਼ਨੀ ਦਾ ਦੌਰਾ ਵੀ ਕਰ ਸਕਦੇ ਸਨ।

 

 ਏਅਰ ਕੰਪਰੈਸਰ ਅਤੇ ਯੂਐੱਚਡੀ ਟੀਵੀ ਲਈ ਸਟਾਰ ਲੇਬਲਿੰਗ ਪ੍ਰੋਗਰਾਮ ਸਵੈਇੱਛੁਕ ਅਧਾਰ ‘ਤੇ ਅਰੰਭ ਕੀਤਾ ਗਿਆ ਹੈ ਅਤੇ ਊਰਜਾ ਖਪਤ ਮਾਪਦੰਡ 01 ਜਨਵਰੀ 2021 ਤੋਂ ਲਾਗੂ ਹੋਣਗੇ। ਇਸ ਉਪਰਾਲੇ ਨਾਲ 2030 ਤੱਕ ਏਅਰ ਕੰਪ੍ਰੈਸਟਰਾਂ ਲਈ ਤਕਰੀਬਨ 8.41 ਬਿਲੀਅਨ ਯੂਨਿਟ ਅਤੇ ਯੂਐੱਚਡੀ ਟੀ.ਵੀ. ਲਈ 9.75 ਬਿਲੀਅਨ ਯੂਨਿਟ ਦੀ ਬਚਤ ਹੋਣ ਦੀ ਉਮੀਦ ਹੈ। 

 

 ਬੀਈਈ ਨੇ ਇੱਕ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਮਆਈਐੱਸ) ਪੋਰਟਲ ਤਿਆਰ ਕੀਤਾ ਹੈ, ਅਰਥਾਤ ਊਰਜਾ ਦਕਸ਼ਤਾ ਬਾਰੇ ਸਾਲਾਨਾ ਟੀਚੇ ਅਤੇ ਹੈੱਡਵੇਅ ‘ਤੇ ਰਾਜ-ਅਧਾਰਿਤ ਕਿਰਿਆਵਾਂ (SAATHEE), ਜੋ ਰਾਜ ਪੱਧਰ 'ਤੇ ਵਿਭਿੰਨ ਊਰਜਾ ਸੰਰਕਸ਼ਣ ਦੇ ਯਤਨਾਂ ਨੂੰ ਲਾਗੂ ਕਰਨ ਦੀ ਪ੍ਰਗਤੀ ਦੀ ਅਸਲ-ਸਮੇਂ ਦੀ ਨਿਗਰਾਨੀ ਵਿੱਚ ਸਹਾਇਤਾ ਕਰੇਗੀ।

 

  ਬੀਈਈ ਬਾਰੇ:

 

 ਬੀਈਈ ਬਿਜਲੀ ਮੰਤਰਾਲੇ ਅਧੀਨ ਇੱਕ ਕਾਨੂੰਨੀ ਸੰਸਥਾ ਹੈ ਜੋ ਊਰਜਾ ਦਕਸ਼ਤਾ ਅਤੇ ਬਚਤ ਸਬੰਧੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਲਾਜ਼ਮੀ ਬਣਾਉਂਦੀ ਹੈ। ਅਜਿਹੀਆਂ ਪਹਿਲਾਂ ਦਾ ਉਦੇਸ਼ ਊਰਜਾ ਦੀ ਮੰਗ ਨੂੰ ਅਨੁਕੂਲ ਬਣਾ ਕੇ ਸਾਡੇ ਦੇਸ਼ ਵਿੱਚ ਊਰਜਾ ਦੀ ਤੀਬਰਤਾ ਨੂੰ ਘਟਾਉਣਾ ਅਤੇ ਗ੍ਰੀਨਹਾਊਸ ਗੈਸਾਂ (ਜੀਐੱਚਜੀ) ਦੇ ਨਿਕਾਸ ਨੂੰ ਘਟਾਉਣਾ ਹੈ ਜੋ ਗਲੋਬਲ ਵਾਰਮਿੰਗ ਅਤੇ ਮੌਸਮ ਵਿੱਚ ਤਬਦੀਲੀ ਲਈ ਜ਼ਿੰਮੇਵਾਰ ਹਨ।

 

Click here for List of Awardees

 

(ਪੁਰਸਕਾਰਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ)


 

**********

 

 ਆਰਕੇਜੇ / ਐੱਮ

 



(Release ID: 1687789) Visitor Counter : 168


Read this release in: Tamil , English , Urdu , Hindi