ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ 12 ਜਨਵਰੀ ਨੂੰ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ
ਫੈਸਟੀਵਲ ਦੇ ਤਿੰਨ ਰਾਸ਼ਟਰੀ ਜੇਤੂ ਵੀ ਇਸ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟਾਉਣਗੇ
Posted On:
10 JAN 2021 3:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰਸਿੰਗ ਜ਼ਰੀਏ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ। ਇਸ ਫੈਸਟੀਵਲ ਦੇ ਤਿੰਨ ਰਾਸ਼ਟਰੀ ਜੇਤੂ ਵੀ ਇਸ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟਾਉਣਗੇ। ਲੋਕ ਸਭਾ ਦੇ ਸਪੀਕਰ, ਕੇਂਦਰੀ ਸਿੱਖਿਆ ਮੰਤਰੀ ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਵੀ ਇਸ ਮੌਕੇ ਮੌਜੂਦ ਰਹਿਣਗੇ।
ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ
ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ (ਐੱਨਵਾਈਪੀਐੱਫ) 18 ਤੋਂ 25 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀ ਆਵਾਜ਼ ਸੁਣਨ ਲਈ ਹੈ, ਜਿਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਹੈ ਤੇ ਉਹ ਆਉਂਦੇ ਸਾਲਾਂ ਦੌਰਾਨ ਜਨ ਸੇਵਾਵਾਂ ਸਮੇਤ ਵਿਭਿੰਨ ਕਰੀਅਰਜ਼ ਅਪਨਾਉਣਗੇ। ਐੱਨਵਾਈਪੀਐੱਫ 31 ਦਸੰਬਰ, 2017 ਨੂੰ ਪ੍ਰਧਾਨ ਮੰਤਰੀ ਦੁਆਰਾ ਆਪਣੇ ‘ਮਨ ਕੀ ਬਾਤ’ ਸੰਬੋਧਨ ’ਚ ਦਿੱਤੇ ਵਿਚਾਰ ਉੱਤੇ ਅਧਾਰਿਤ ਹੈ। ਉਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਪਹਿਲੇ ਐੱਨਵਾਈਪੀਐੱਫ ਦਾ ਆਯੋਜਨ 12 ਜਨਵਰੀ ਤੋਂ ਲੈ ਕੇ 27 ਜਨਵਰੀ, 2019 ਤੱਕ ‘ਨਵੇਂ–ਭਾਰਤ ਦੀ ਆਵਾਜ਼ ਬਣੋ ਤੇ ਸਮਾਧਾਨ ਲੱਭੋ ਤੇ ਨੀਤੀ ਵਿੱਚ ਯੋਗਦਾਨ ਪਾਓ’ ਵਿਸ਼ੇ ਨਾਲ ਕੀਤਾ ਗਿਆ ਸੀ। ਉਸ ਪ੍ਰੋਗਰਾਮ ਵਿੱਚ ਕੁੱਲ 88,000 ਨੌਜਵਾਨਾਂ ਨੇ ਹਿੱਸਾ ਲਿਆ ਸੀ। 28 ਰਾਜਾਂ ਦੇ 56 ਰਾਜ ਪੁਰਸਕਾਰ–ਜੇਤੂਆਂ ਤੇ 728 ਫ਼ਾਈਨਲਿਸਟਸ ਨੇ ਨਵੀਂ ਦਿੱਲੀ ’ਚ 26 ਫ਼ਰਵਰੀ, 2019 ਨੂੰ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ’ਚ ਹਿੱਸਾ ਲਿਆ ਸੀ। 27 ਫ਼ਰਵਰੀ, 2019 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਦੇ ਚੋਟੀ ਦੇ 3 ਜੇਤੂਆਂ ਨੂੰ ਪੁਰਸਕਾਰ ਭੇਟ ਕੀਤੇ ਸਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਮੌਜੂਦਗੀ ’ਚ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਮਿਲਿਆ ਸੀ।
ਉਸੇ ਭਾਵਨਾ ਤੇ ਮੰਤਵ ਤੇ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਜਾਰੀ ਰੱਖਣ ਲਈ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2021’ ਦੀ ਸ਼ੁਰੂਆਤ 23 ਦਸੰਬਰ, 2020 ਨੂੰ ਵਰਚੁਅਲ ਵਿਧੀ ਰਾਹੀਂ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਭਰਤ ਦੇ ਜ਼ਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਦੇ 23 ਲੱਖ ਨੌਜਵਾਨਾਂ ਤੇ ਹੋਰ ਸਬੰਧਿਤ ਵਿਅਕਤੀਆਂ ਨੇ ਭਾਗ ਲਿਆ ਸੀ।
ਇਸ ਤੋਂ ਜ਼ਿਲ੍ਹਾ ਯੁਵਾ ਸੰਸਦਾਂ ਦਾ ਆਯੋਜਨ ਕੀਤਾ ਗਿਆ ਸੀ, ਜੋ 24–29 ਦਸੰਬਰ, 2020 ਦੌਰਾਨ ਵਰਚੁਅਲ ਵਿਧੀ ਨਾਲ ਆਯੋਜਿਤ ਕੀਤੀਆਂ ਗਈਆਂ ਸਨ। ਇਸ ਵਿੱਚ, ਭਾਰਤ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 698 ਜ਼ਿਲ੍ਹਿਆਂ ਦੇ 2.34 ਲੱਖ ਨੌਜਵਾਨਾਂ (18–25 ਸਾਲ) ਨੇ 150 ਸਥਾਨਾਂ ’ਤੇ ਭਾਗ ਲਿਆ ਸੀ। ਉਸ ਤੋਂ ਬਾਅਦ 01 ਤੋਂ 05 ਜਨਵਰੀ, 2021 ਤੱਕ ਵਰਚੁਅਲ ਵਿਧੀ ਰਾਹੀਂ ਰਾਜ ਯੁਵਾ ਸੰਸਦਾਂ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਜ਼ਿਲ੍ਹਿਆਂ ਦੇ ਪਹਿਲੇ ਤੇ ਦੂਸਰੇ ਨੰਬਰ ’ਤੇ ਰਹੇ 1,345 ਜੇਤੂਆਂ ਨੇ ਭਾਗ ਲਿਆ ਸੀ। ਜ਼ਿਲ੍ਹਾ ਤੇ ਰਾਜ ਯੁਵਾ ਸੰਸਦਾਂ ਦੌਰਾਨ ਭਾਗੀਦਾਰਾਂ ਨੇ ਦਿੱਤੇ ਵਿਸ਼ਿਆਂ ’ਤੇ ਵੱਧ ਤੋਂ ਵੱਧ 4 ਮਿੰਟਾਂ ਲਈ ਵਿਚਾਰ–ਚਰਚਾ ਕੀਤੀ ਸੀ ਤੇ ਪੰਜ ਮੈਂਬਰਾਂ ਦੀ ਜਿਊਰੀ ਨੇ ਉਨ੍ਹਾਂ ਬਾਰੇ ਫ਼ੈਸਲੇ ਲਏ ਸਨ।
‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ, 2021’ ਦੇ ਫ਼ਾਈਨਲਸ 11 ਜਨਵਰੀ, 2021 ਨੂੰ ਸੰਸਦ ਦੇ ਕੇਂਦਰੀ ਹਾਲ ’ਚ ਆਯੋਜਿਤ ਹੋਣਗੇ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 84 ਜੇਤੂਆਂ ਨੂੰ ਲੋਕ ਸਭਾ ਦੇ ਸਪੀਕਰ; ਰਾਜ ਸਭਾ ਦੇ ਡਿਪਟੀ ਚੇਅਰਮੈਨ, ਯੁਵਾ ਮਾਮਲੇ ਤੇ ਖੇਡ ਮੰਤਰੀ (ਸੁਤੰਤਰ ਚਾਰਜ) ਅਤੇ ਹੋਰ ਪਤਵੰਤੇ ਸੱਜਣਾਂ ਸਾਹਮਣੇ ਸੰਸਦ ਦੇ ਕੇਂਦਰੀ ਹਾਲ ਵਿੱਚ ਮੌਜੂਦ ਰਹਿਣ ਦਾ ਮੌਕਾ ਮਿਲੇਗਾ। 29 ਰਾਸ਼ਟਰੀ ਜੇਤੂਆਂ ਨੂੰ ਸੁਸ਼੍ਰੀ ਰੂਪਾ ਗਾਂਗੁਲੀ, ਐੱਮਪੀ, ਰਾਜ ਸਭਾ, ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ, ਐੱਮਪੀ, ਲੋਕ ਸਭਾ, ਸ਼੍ਰੀ ਪ੍ਰਫ਼ੁਲ ਕੇਟਕਰ, ਉੱਘੇ ਪੱਤਰਕਾਰ ਉੱਤੇ ਅਧਾਰਿਤ ਰਾਸ਼ਟਰੀ ਜਿਊਰੀ ਸਾਹਮਣੇ ਬੋਲਣ ਦਾ ਮੌਕਾ ਮਿਲੇਗਾ। ਚੋਟੀ ਦੇ ਤਿੰਨ ਜੇਤੂਆਂ ਨੂੰ 12 ਜਨਵਰੀ ਨੂੰ ਸਮਾਪਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਸਾਹਮਣੇ ਬੋਲਣ ਦਾ ਮੌਕਾ ਮਿਲੇਗਾ।
ਪ੍ਰਧਾਨ ਮੰਤਰੀ 12 ਜਨਵਰੀ, 2021 ਨੂੰ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ, 2021’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਨਗੇ। ਪਹਿਲੇ ਤਿੰਨ ਜੇਤੂਆਂ ਨੂੰ ਪ੍ਰਧਾਨ ਮੰਤਰੀ ਸਾਹਮਣ ਬੋਲਣ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਵੀ ਇਸ ਮੌਕੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ।
ਨੈਸ਼ਨਲ ਯੂਥ ਫੈਸਟੀਵਲ
ਨੈਸ਼ਨਲ ਯੂਥ ਫੈਸਟੀਵਲ (ਐੱਨਵਾਈਐੱਫ) ਹਰ ਸਾਲ 12 ਤੋਂ 16 ਜਨਵਰੀ ਨੂੰ ਮਨਾਇਆ ਜਾਂਦਾ ਹੈ। 12 ਜਨਵਰੀ ਨੂੰ ਸੁਆਮੀ ਵਿਵੇਕਾਨੰਦ ਦੀ ਜਯੰਤੀ ਹੁੰਦੀ ਹੈ ਤੇ ਇਸ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਰ੍ਹੇ, ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ (ਐੱਨਵਾਈਪੀਐੱਫ) ਵੀ ਨੈਸ਼ਨਲ ਯੂਥ ਫੈਸਟੀਵਲ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਨੈਸ਼ਨਲ ਯੂਥ ਫੈਸਟੀਵਲ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਆਪਣੀਆਂ ਪ੍ਰਤਿਭਾਵਾਂ ਪ੍ਰਦਰਸ਼ਿਤ ਕਰਨ ਲਈ ਇਕੱਠੇ ਕਰਨਾ; ਇੱਕ ਨਿੱਕਾ–ਭਾਰਤ ਸਿਰਜ ਕੇ ਉਨ੍ਹਾਂ ਨੂੰ ਇੱਕ ਖੇਤਰ ਮੁਹੱਈਆ ਕਰਵਾਉਣਾ ਹੈ, ਜਿੱਥੇ ਨੌਜਵਾਨ ਰਸਮੀ ਤੇ ਰਸਮੀ ਸਥਾਪਨਾਵਾਂ ਵਿੱਚ ਰਹਿੰਦਿਆਂ ਆਪਸ ਵਿੱਚ ਗੱਲਬਾਤ ਕਰ ਸਕਣ ਤੇ ਸਮਾਜਕ ਤੇ ਸੱਭਿਆਚਾਰਕ ਵਿਲੱਖਣਤਾਵਾਂ ਦਾ ਅਦਾਨ–ਪ੍ਰਦਾਨ ਕਰ ਸਕਣ। ਇਹ ਰਾਸ਼ਟਰੀ ਅਖੰਡਤਾ, ਫਿਰਕੂ ਇੱਕਸੁਰਤਾ ਦੀ ਭਾਵਨਾ, ਭਾਈਚਾਰਾ, ਹੌਸਲਾ ਤੇ ਅਦਭੁਤ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਹੈ। ਬੁਨਿਆਦੀ ਉਦੇਸ਼ ਭਾਵਨਾ, ਤੱਤ–ਸਾਰ ਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਧਾਰਨਾ ਦਾ ਪ੍ਰਚਾਰ ਕਰਨਾ ਹੈ।
ਕੋਵਿਡ–19 ਕਾਰਨ ਨੈਸ਼ਨਲ ਯੂਥ ਫੈਸਟੀਵਲ ਵਰਚੁਅਲ ਵਿਧੀ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ‘YUVAAH – ਉਤਸਵ ਨਏ ਭਾਰਤ ਕਾ’ ਇਸ ਵਰ੍ਹੇ ਦੇ ਫੈਸਟੀਵਲ ਦਾ ਵਿਸ਼ਾ ਹੈ, ਜੋ ਇਹ ਸੁਝਾਉਂਦਾ ਹੈ ਕਿ – ਨੌਜਵਾਨ ਨਵੇਂ–ਭਾਰਤ ਦੇ ਜਸ਼ਨਾਂ ਨੂੰ ਜੀਵੰਤ ਕਰ ਦਿੰਦੇ ਹਨ। 24ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨੀ ਸਮਾਰੋਹ ਤੇ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਸਮਾਪਨ ਸਮਾਰੋਹ 12 ਜਨਵਰੀ, 2021 ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਹੋਵੇਗਾ। 24ਵੇਂ ‘ਨੈਸ਼ਨਲ ਯੂਥ ਫੈਸਟੀਵਲ’ ਦਾ ਸਮਾਪਨ ਸਮਾਰੋਹ 16 ਜਨਵਰੀ, 2021 ਨੂੰ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ’ਚ ਹੋਵੇਗਾ।
*******
ਐੱਨਬੀ/ਓਏ
(Release ID: 1687552)
Visitor Counter : 227