ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਦੇਸ਼ ਵਿੱਚ ਏਵੀਅਨ ਇਨਫਲੂਇੰਜਾ ਦੀ ਸਥਿਤੀ
Posted On:
09 JAN 2021 5:08PM by PIB Chandigarh
ਪੋਲਟਰੀ ਦੇ ਆਈ.ਸੀ.ਏ.ਆਰ- ਐਨ.ਆਈ.ਐਚ.ਐਸ.ਏ.ਡੀ. (ਨਿਸ਼ਾਦ) ਤੋਂ ਏਵੀਅਨ ਇਨਫਲੂਇੰਜਾ ਪੋਜੇਟਿਵ ਨਮੂਨਿਆਂ ਦੀ ਪੁਸ਼ਟੀ ਤੋਂ ਬਾਅਦ ਹਰਿਆਣਾ ਦੇ ਪੰਚਕੁਲਾ ਜ਼ਿਲ੍ਹਾ ਦੇ (ਦੋ ਪੋਲਟਰੀ ਫਾਰਮਾਂ) ਅਤੇ ਰਾਜਸਥਾਨ ਦੇ ਪ੍ਰਤਾਪਗੜ੍ਹ ਅਤੇ ਦੌਸਾ ਜ਼ਿਲਿ੍ਹਆਂ, ਉੱਤਰ ਪ੍ਰਦੇਸ ਦੇ ਕਾਨਪੁਰ ਦੇ ਜੀਓਲਜੀਕਲ ਪਾਰਕ, ਮੱਧ ਪ੍ਰਦੇਸ ਦੇ ਜ਼ਿਲਿ੍ਹਆਂ ਬਦੀਸ਼ਾ, ਅਗਰ, ਸ਼ਹਿਜਾਪੁਰ, ਰਾਜਗੜ੍ਹ, ਸ਼ਿਵਪੁਰੀ ਵਿੱਚ ਪ੍ਰਵਾਸੀ ਪੰਛੀਆਂ ਦੇ ਏਵੀਅਨ ਇਨਫਲੂਇੰਜਾ ਦੇ ਪੋਜੇਟਿਵ ਕੇਸ ਮਿਲੇ ਹਨ । ਵਿਭਾਗ ਨੇ ਪ੍ਰਭਾਵਿਤ ਸੂਬਿਆਂ ਨੂੰ ਐਡਵਾਈਜਰੀ ਜਾਰੀ ਕੀਤੀ ਹੈ ਤਾਂ ਜੋ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ । ਹੁਣ ਤੱਕ 7 ਸੂਬਿਆਂ (ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ ) ਵਿਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ । ਛੱਤੀਸਗੜ੍ਹ ਸੂਬੇ ਦੇ ਛੱਤੀਸਗੜ੍ਹ ਜ਼ਿਲ੍ਹੇ ਦੇ ਬਲੌਦ ਵਿੱਚ ਪੋਲਟਰੀ ਅਤੇ ਜੰਗਲੀ ਪੰਛੀਆਂ ਦੀ 8/1/2021 ਦੀ ਰਾਤ ਅਤੇ 9/1/2021 ਨੂੰ ਸਵੇਰੇ ਪੰਛੀਆਂ ਦੀ ਅਸਧਾਰਨ ਮੌਤਾਂ ਦਰਜ ਕੀਤੀਆਂ ਗਈਆਂ ਹਨ । ਸੂਬੇ ਨੇ ਐਂਮਰਜੈਂਸੀ ਸਥਿਤੀ ਲਈ ਆਰ.ਆਰ.ਟੀ. ਟੀਮਾਂ ਦਾ ਗਠਨ ਕੀਤਾ ਹੈ ਅਤੇ ਨਮੂਨਿਆਂ ਨੂੰ ਅਧਿਕਾਰਤ ਲੈਬਾਟਰੀਆਂ ਵਿੱਚ ਵੀ ਭੇਜਿਆ ਗਿਆ ਹੈ ।
ਹੋਰ ਦਿੱਲੀ ਦੀ ਸੰਜੇ ਲੇਕ ਵਿੱਚ ਵੀ ਬੱਤਖਾਂ ਦੀ ਅਣਸੁਖਾਵੀ ਮੌਤ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ । ਟੈਸਟਿੰਗ ਲਈ ਨਮੂਨੇ ਅਧਿਕਾਰਤ ਲੈਬਾਰਟਰੀਆਂ ਵਿੱਚ ਭੇਜੇ ਗਏ ਹਨ । ਏਵੀਅਨ ਇਨਫਲੂਇੰਜਾ ਦੀ ਪੁਸ਼ਟੀ ਲਈ ਮਰੇ ਕਾਵਾਂ ਦੇ ਨਮੂਨੇ ਵੀ ਮਹਾਂਰਾਸ਼ਟਰ ਦੇ ਜ਼ਿਲਿ੍ਹਆਂ ਮੁੰਬਈ, ਥਾਨੇ, ਦਾਪੋਲੀ, ਪ੍ਰਭਾਨੀ ਅਤੇ ਬੀੜ ਤੋਂ ਨਿਸ਼ਾਦ ਨੂੰ ਭੇਜੇ ਗਏ ਹਨ । ਜਦ ਕਿ ਕੇਰਲ ਦੇ ਦੋਨਾਂ ਪ੍ਰਭਾਵਿਤ ਜ਼ਿਲਿ੍ਹਆਂ ਵਿੱਚ ਕਲਿੰਗ ਅਪਰੇਸ਼ਨ ਮੁਕੰਮਲ ਕਰ ਲਏ ਗਏ ਹਨ ਅਤੇ ਕੇਰਲਾ ਸੂਬੇ ਨੂੰ ਪੋਸਟ ਅਪਰੇਸ਼ਨਲ ਸਰਵੇਲੈਂਸ ਪ੍ਰੋਗਰਾਮ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ । ਕੇਰਲ, ਹਰਿਆਣਾ, ਤੇ ਹਿਮਾਚਲ ਪ੍ਰਦੇਸ ਦੇ ਪ੍ਰਭਾਵਿਤ ਜ਼ਿਲਿ੍ਹਆਂ ਵਿਚ ਕੇਂਦਰੀ ਟੀਮਾਂ ਨਿਗਰਾਨੀ ਲਈ ਤੈਨਾਤ ਕੀਤੀਆਂ ਗਈਆਂ ਹਨ ਅਤੇ ਕੇਰਲਾ ਵਿਚ ਵੀ ਮਹਾਂਮਾਰੀ ਦੀ ਜਾਂਚ ਲਈ ਪਹੁੰਚ ਚੁੱਕੀਆਂ ਹਨ । ਸਕੱਤਰ ਡੀ.ਏ.ਐਚ.ਡੀ. ਨੇ ਇੱਕ ਸੰਚਾਰ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ ਦੇ ਮੁੱਖ ਸਕੱਤਰਾਂ/ਪ੍ਰਸਾਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਸੂਬਾ ਪਸ਼ੂ ਪਾਲਣ ਵਿਭਾਗਾਂ ਵੱਲੋਂ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਤੇ ਪ੍ਰਭਾਵਸ਼ਾਲੀ ਸੰਚਾਰ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੀਮਾਰੀ ਦੀ ਸਥਿਤੀ ਤੇ ਚੌਕਸੀ ਰੱਖ ਕੇ ਇਸ ਬੀਮਾਰੀ ਨੂੰ ਮਨੁੱਖਾਂ ਵਿੱਚ ਦਾਖਲ ਹੋਣ ਦੇ ਮੌਕਿਆਂ ਤੋਂ ਬਚਿਆ ਜਾ ਸਕੇ । ਜਲ ਇਕਾਈਆਂ ਦੇ ਆਸ ਪਾਸ ਨਿਗਰਾਨੀ ਵਧਾਉਣ ਤੋਂ ਇਲਾਵਾ ਜ਼ਿੰਦਾ ਪੰਛੀ ਬਾਜਾਰਾਂ, ਚਿੜੀਆ ਘਰਾਂ, ਪੋਲਟਰੀ ਫਾਰਮਾਂ, ਮਰੇ ਪੰਛੀਆਂ ਦੀ ਰਹਿੰਦ ਖੂੰਦ ਨੂੰ ਨਿਪਟਾਉਣ ਅਤੇ ਪੋਲਟਰੀ ਫਾਰਮਾਂ ਵਿੱਚ ਜੀਵ ਸੁਰੱਖਿਆ ਦੀ ਮਜ਼ਬੂਤੀ ਯਕੀਨੀ ਬਣਾਈ ਜਾਵੇ । ਸੂਬਿਆਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਏਵੀਅਨ ਇਨਫਲੂਇੰਜਾ ਦੀ ਕਿਸੇ ਵੀ ਘਟਨਾ ਨਾਲ ਨਜਿਠਣ ਲਈ ਤਿਆਰੀ ਕੀਤੀ ਜਾਵੇ ਅਤੇ ਕਲਿੰਗ ਉਪਰੇਸ਼ਨ ਲਈ ਲੋੜੀਂਦਾ ਸਾਜੋ ਸਮਾਨ ਪੀ.ਪੀ.ਈ. ਕਿਟਸ ਦਾ ਉਚਿਤ ਭੰਡਾਰ ਦੀ ਸੁਨਿਸ਼ਚਿਤ ਕੀਤਾ ਜਾਵੇ । ਮੁੱਖ ਸਕੱਤਰਾਂ/ਪ੍ਰਸਾਸ਼ਕਾਂ ਨੂੰ ਅਫਵਾਹਾਂ ਦੇ ਪ੍ਰਭਾਵਾਂ ਹੇਠ ਖਪਤਕਾਰ ਪ੍ਰਕ੍ਰਿਆ ਨੂੰ ਸ਼ਾਤ ਕਰਨ ਲਈ ਉਚਿਤ ਐਡਵਾਈਜਰੀਆਂ ਜਾਰੀ ਕੀਤੀਆਂ ਜਾਣ ਅਤੇ ਪੋਲਟਰੀ ਤੇ ਪੋਲਟਰੀ ਉਤਪਾਦਾਂ ਦੀ ਸੁਰੱਖਿਆ ਸੰਬੰਧੀ ਜਾਗਰੂਕਤਾ ਵਧਾਈ ਜਾਵੇ ਕਿਉਂਕਿ ਇਹ ਉਬਾਲ ਕੇ ਤੇ ਚੰਗੀ ਤਰ੍ਹਾਂ ਪਕਾ ਕੇ ਖਾਣੀਆਂ ਸੁਰੱਖਿਅਤ ਹਨ । ਸੂਬਿਆਂ ਨੂੰ ਡੀ.ਏ.ਐਚ.ਏ.ਡੀ. ਸਹਾਇਤਾ ਵੀ ਸੁਨਿਸ਼ਚਿਤ ਕੀਤੀ ਗਈ ਹੈ ।
***
ਏ.ਪੀ.ਐਸ./ਐਮ.ਜੀ.
(Release ID: 1687345)
Visitor Counter : 188