ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਕਿਰੇਨ ਰਿਜਿਜੂ ਨੇ ਕਾਰਪੋਰੇਟਾਂ ਅਤੇ ਪੀਐੱਸਯੂ ਨੂੰ ਭਾਰਤ ਦੇ ਸਪੋਰਟਸ ਪਾਵਰਹਾਊਸ ਬਣਨ ਦੇ ਸੁਪਨੇ ਵਿੱਚ ਹਿੱਸੇਦਾਰ ਬਣਨ ਦੀ ਅਪੀਲ ਕੀਤੀ; ਐੱਸਬੀਆਈ ਨੇ ਓਲੰਪਿਕ ਵਿੱਚ ਖੇਡਣ ਵਾਲੇ ਐਥਲੀਟਾਂ ਲਈ ਰਾਸ਼ਟਰੀ ਖੇਡ ਵਿਕਾਸ ਫ਼ੰਡ ਵਿੱਚ 5 ਕਰੋੜ ਰੁਪਏ ਦਾ ਯੋਗਦਾਨ ਪਾਇਆ

Posted On: 08 JAN 2021 8:05PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਾਰਪੋਰੇਟ ਭਾਰਤ ਅਤੇ ਪ੍ਰਮੁੱਖ ਪਬਲਿਕ ਸੈਕਟਰ ਯੂਨਿਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਰਾਸ਼ਟਰੀ ਖੇਡ ਵਿਕਾਸ ਫ਼ੰਡ (ਐੱਨਐੱਸਡੀਐੱਫ਼) ਵਿੱਚ ਯੋਗਦਾਨ ਪਾਉਣ ਲਈ ਅੱਗੇ ਆਉਣ, ਤਾਂ ਜੋ ਦੇਸ਼ ਵਿੱਚ ਖੇਡਾਂ ਦੇ ਵਾਤਾਵਰਣ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੇ ਸਪੋਰਟਸ ਪਾਵਰਹਾਊਸ ਬਣਨ ਦੇ ਸੁਪਨੇ ਵਿੱਚ ਹਿੱਸੇਦਾਰ ਬਣਨ ਲਈ ਕੋਈ ਯਤਨ ਕੀਤੇ ਜਾ ਸਕਣ।

https://ci6.googleusercontent.com/proxy/SsvqcqylTgCjIlez3SMSfmutC3cQo9wZd8HdbEAtkmBKP92bCThSItM5vu34QgEkiayAGnQ_2rNKeTs577i3iChSlKMA7aKMlKOoHsjgJYYeinE0SZUyRsD8zA=s0-d-e1-ft#https://static.pib.gov.in/WriteReadData/userfiles/image/image001P2KD.jpg

ਇਸ ਸਾਲ ਇਸ ਸਹਿਯੋਗੀ ਫ਼ੰਡ ਵਿੱਚ ਸਭ ਤੋਂ ਪਹਿਲਾਂ, ਭਾਰਤੀ ਸਟੇਟ ਬੈਂਕ ਨੇ ਹਿੱਸਾ ਪਾਇਆ ਹੈ, ਜਿਸ ਨੇ ਸ਼ੁੱਕਰਵਾਰ 8 ਜਨਵਰੀ ਨੂੰ ਐੱਨਐੱਸਡੀਐੱਫ਼ ਵਿੱਚ 5 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ| ਇਸ ਫ਼ੰਡ ਨੂੰ ਟਾਰਗੇਟ ਓਲੰਪਿਕ ਪੋਡਿਅਮ ਸਕੀਮ (ਟੌਪਸ) ਅਧੀਨ ਕੁਲੀਨ ਅਥਲੀਟਾਂ ਦੀਆਂ ਲੋੜਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਮੁੱਢਲੇ ਉਦੇਸ਼ ਨਾਲ ਬਣਾਇਆ ਗਿਆ ਹੈ।

https://ci6.googleusercontent.com/proxy/EMNZP6DrGdEpoicIUH-p5lcC2S2wyf6A6nZWVbYIBBxFArEcCa3a3ZXRYybBuDd9HAnc0oCG7HeXJxymAQUesRlMD8RjjpsAgnAjkVH9kqlXaxAjPi09FSJ9Sg=s0-d-e1-ft#https://static.pib.gov.in/WriteReadData/userfiles/image/image002WK61.jpg

ਕਾਰਪੋਰੇਟਸ, ਪੀਐੱਸਯੂ ਅਤੇ ਵਿਅਕਤੀਆਂ ਦੁਆਰਾ ਐੱਨਐੱਸਡੀਐੱਫ਼ ਵਿੱਚ ਕੀਤੇ ਗਏ ਕੁੱਲ ਯੋਗਦਾਨ ਦੇ ਬਰਾਬਰ ਭਾਰਤ ਸਰਕਾਰ ਫ਼ੰਡ ਪਾਵੇਗੀ ਅਤੇ ਇਸ ਫ਼ੰਡ ਦੀ ਵਰਤੋਂ ਜਨਰਲ ਖੇਡਾਂ ਅਤੇ ਖ਼ਾਸ ਖੇਡਾਂ ਦੇ ਵਿਸ਼ਿਆਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉੱਤਮਤਾ ਪ੍ਰਾਪਤ ਕਰਨ ਲਈ ਖੇਡਾਂ ਨੂੰ ਵਧਾਵਾ ਦੇਣ ਦੇ ਨਾਲ-ਨਾਲ ਖਿਡਾਰੀਆਂ, ਕੋਚਾਂ ਅਤੇ ਖੇਡ ਮਾਹਰਾਂ ਨੂੰ ਸੰਬੰਧਤ ਖੇਡ ਵਿਸ਼ਿਆਂ ਦੇ ਵਿੱਚ ਸਿਖਲਾਈ ਅਤੇ ਕੋਚਿੰਗ ਦੇਣ ਲਈ ਕੀਤੀ ਜਾਂਦੀ ਹੈ|

https://ci4.googleusercontent.com/proxy/P05U0Fhm4FKQ8Sz33CNc8E6zDZPljxJhdIDDjTjt-I_yHViKDbATffO-9CO-KiJ58gP1pC99zK9qlHnDIyVW8C-Oy3BiJUQPJEKpEtImORkhvbgEZmDuTjPQCQ=s0-d-e1-ft#https://static.pib.gov.in/WriteReadData/userfiles/image/image0033RSZ.jpg

ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਿਜਿਜੂ ਨੇ ਕਿਹਾ, “ਮੈਂ ਐੱਸਬੀਆਈ ਦੇ ਇਸ ਖੁੱਲ੍ਹੇ ਯੋਗਦਾਨ ਲਈ ਧੰਨਵਾਦ ਕਰਦਾ ਹਾਂ ਅਤੇ ਟੀਮ ਨੂੰ ਭਰੋਸਾ ਦਵਾਉਂਦਾ ਹਾਂ ਕਿ ਇਸ ਸਾਲ ਸਾਡੇ ਓਲੰਪਿਕ ਅਧਾਰਤ ਅਥਲੀਟਾਂ ਦੀ ਯਾਤਰਾ ਨੂੰ ਮਜ਼ਬੂਤ ਕਰਨ ਲਈ ਹਰੇਕ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕੀਤੀ ਜਾਵੇਗੀ। ਮੈਂ ਇਸ ਮੌਕੇ ਸਾਰੇ ਪੀਐੱਸਯੂ, ਕਾਰਪੋਰੇਟਾਂ ਅਤੇ ਵਿਅਕਤੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਐੱਨਐੱਸਡੀਐੱਫ਼ ਵਿੱਚ ਯੋਗਦਾਨ ਪਾਉਣ ਅਤੇ ਭਾਰਤ ਦੇ ਸਪੋਰਟਸ ਪਾਵਰਹਾਊਸ ਬਣਨ ਦੇ ਸਫ਼ਰ ਵਿੱਚ ਹਿੱਸੇਦਾਰ ਬਣਨ| ਸਰਕਾਰ ਇੱਕ ਮਜ਼ਬੂਤ ਖੇਡ ਵਾਤਾਵਰਣ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ| ਹਾਲਾਂਕਿ, ਸਰਕਾਰ ਇਕੱਲੇ ਹੀ ਇਹ ਸਭ ਪ੍ਰਾਪਤ ਨਹੀਂ ਕਰ ਸਕਦੀ| ਸਾਨੂੰ ਇੱਕ ਟੀਮ ਵਜੋਂ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਕਿ 2028 ਓਲੰਪਿਕ ਵਿੱਚ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹੋਣ ਦੇ ਭਾਰਤ ਦੇ ਲੰਮੇ ਸਮੇਂ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਇਹ ਸਵੈਇੱਛੁਕ ਯੋਗਦਾਨ ਇਹ ਸੁਨਿਸ਼ਚਿਤ ਕਰਨਗੇ ਕਿ ਵਿੱਤ ਮੰਤਰਾਲੇ ਦੁਆਰਾ ਇਸ ਫ਼ੰਡ ਦੇ ਬਰਾਬਰ ਦੀ ਰਕਮ ਦਿੱਤੀ ਜਾਏਗੀ ਅਤੇ ਫ਼ੰਡ ਦੀ ਵਰਤੋਂ ਸਾਡੇ ਅਥਲੀਟਾਂ ਦਾ ਸਮਰਥਨ ਕਰਨ ਲਈ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ।”

https://ci6.googleusercontent.com/proxy/peljfsvAa3QdUaeZidg0tLj0n34yipzP7R9HuqECeHuac8IAD9JuVaRBo7mbxCTEoL8kw7UyKpTvsZYHwD-CZL5BofcLHpnZ3nPIYrREOZjtxT7bW7M5OzRPlw=s0-d-e1-ft#https://static.pib.gov.in/WriteReadData/userfiles/image/image004U75E.jpg

ਇਸ ਉਪਰਾਲੇ ਬਾਰੇ ਬੋਲਦਿਆਂ ਐੱਸਬੀਆਈ ਦੇ ਚੇਅਰਮੈਨ ਸ਼੍ਰੀ ਦਿਨੇਸ਼ ਖਾਰਾ, ਜਿਨ੍ਹਾਂ ਨੇ ਖੇਡ ਮੰਤਰੀ ਨੂੰ 5 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਸੀ, ਕਿਹਾ, “ਇਹ ਐੱਸਬੀਆਈ ਲਈ ਮਾਣ ਵਾਲੀ ਗੱਲ ਹੈ ਕਿ ਉਹ ਓਲੰਪਿਕ ਦੇ ਸਾਲ ਵਿੱਚ ਟੌਪਸ ਸਕੀਮ ਤਹਿਤ ਕੁਲੀਨ ਅਥਲੀਟਾਂ ਦੇ ਸਮਰਥਨ ਵਿੱਚ ਯੋਗਦਾਨ ਪਾਉਣ ਦੇ ਯੋਗ ਹੈ। ਇਸ ਸਾਲ ਸਾਡੇ ਅਥਲੀਟ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨਗੇ, ਅਤੇ ਇੱਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ ਹਰ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਹਰ ਤਰੀਕੇ ਨਾਲ ਮਜ਼ਬੂਤ ​​ਕਰੀਏ|”

ਇਸ ਸਮੇਂ ਅਥਲੈਟਿਕਸ, ਕੁਸ਼ਤੀ, ਵੇਟਲਿਫਟਿੰਗ, ਸ਼ੂਟਿੰਗ, ਟੈਨਿਸ, ਟੇਬਲ ਟੈਨਿਸ, ਬੈਡਮਿੰਟਨ, ਪੈਰਾ-ਅਥਲੈਟਿਕਸ, ਪੈਰਾ-ਬੈਡਮਿੰਟਨ, ਪੈਰਾ-ਸ਼ੂਟਿੰਗ, ਤੀਰਅੰਦਾਜ਼ੀ ਅਤੇ ਬਾਕਸਿੰਗ ਵਰਗੀਆਂ ਖੇਡਾਂ ਵਿੱਚ 2021 ਓਲੰਪਿਕ ਲਈ ਟੌਪਸ ਕੋਰ ਗਰੁੱਪ ਵਿੱਚ ਮੌਜੂਦਾ ਸਮੇਂ 105 ਅਥਲੀਟ ਚੁਣੇ ਗਏ ਹਨ। ਐੱਨਐੱਸਡੀਐੱਫ਼ ਤੋਂ ਇਸ ਫ਼ੰਡ ਨੂੰ ਟੌਪਸ ਦੇ ਓਲੰਪਿਕ-ਅਧਾਰਤ ਐਥਲੀਟਾਂ ਦੀ ਸਿਖਲਾਈ ਲਈ ਵਰਤਿਆ ਜਾਵੇਗਾ|

*******

ਐੱਨਬੀ/ ਓਏ


(Release ID: 1687243)
Read this release in: English , Urdu , Hindi , Bengali