ਵਿੱਤ ਮੰਤਰਾਲਾ

ਸੋਵਰਨ ਗੋਲਡ ਬਾਂਡ ਸਕੀਮ 2020-21 (ਸੀਰੀਜ਼ X) ਈਸ਼ੂ ਮੁੱਲ

Posted On: 08 JAN 2021 7:13PM by PIB Chandigarh

ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 4 (4) - ਬੀ(ਡਬਲਿਊਐਂਡਐਮ) 2020 /ਮਿਤੀ 9 ਅਕਤੂਬਰ, 2020 ਦੇ ਸੰਬੰਧ ਵਿਚ ਜਨਵਰੀ, 11-15, 2021 ਦੇ ਅਰਸੇ ਲਈ ਸੋਵਰਨ ਗੋਲਡ ਬਾਂਡਜ਼ 2021 (ਸੀਰੀਜ਼ X) ਮਿਤੀ 19 ਜਨਵਰੀ, 2021 ਦੀ ਸੈਟਲਮੈਂਟ ਸਮੇਤ ਖੋਲ੍ਹੇ ਜਾਣਗੇ। ਬਾਂਡ ਦਾ ਇਸ਼ੂ ਮੁੱਲ ਸਬਸਕ੍ਰਿਪਸ਼ਨ ਅਵਧੀ ਦੌਰਾਨ 5104 ਰੁਪਏ (ਸਿਰਫ ਪੰਜ ਹਜ਼ਾਰ ਇਕ ਸੌ ਚਾਰ ਰੁਪਏ)- ਪ੍ਰਤੀ ਗ੍ਰਾਮ ਹੋਵੇਗਾ, ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ ਵਲੋਂ ਵੀ 8 ਜਨਵਰੀ, 2021 ਨੂੰ  ਪ੍ਰਕਾਸ਼ਤ ਆਪਣੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ।

 

ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਨਾਲ ਉਨ੍ਹਾਂ ਨਿਵੇਸ਼ਕਾਂ ਨੂੰ ਜੋ ਆਨਲਾਈਨ ਅਪਲਾਈ ਕਰਨਗੇ ਅਤੇ ਡਿਜੀਟਲ ਮਾਧਿਅਮ ਰਾਹੀਂ ਅਦਾਇਗੀ ਕਰਨਗੇ, ਪ੍ਰਤੀ ਗ੍ਰਾਮ ਸੋਨੇ ਦੇ ਇਸ਼ੂ ਮੁੱਲ ਵਿਚ 50 ਰੁਪਏ ਦੇ ਹਿਸਾਬ ਨਾਲ ਡਿਸਕਾਊਂਟ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਇਸ਼ੂ ਮੁੱਲ 5054 ਰੁਪਏ (ਸਿਰਫ ਪੰਜ ਹਜ਼ਾਰ ਚੁਰੰਜਾ ਰੁਪਏ) ਸੋਨਾ ਪ੍ਰਤੀ ਗ੍ਰਾਮ  ਹੋਵੇਗਾ।

---------------------------- 

ਆਰਐਮ ਕੇਐਮਐਨ



(Release ID: 1687203) Visitor Counter : 99