ਪ੍ਰਿਥਵੀ ਵਿਗਿਆਨ ਮੰਤਰਾਲਾ
ਦਸੰਬਰ 2020 ਮਹੀਨੇ ਦੀ ਮੌਸਮੀ ਸਮੀਖਿਆ ਅਤੇ ਜਨਵਰੀ 2021 ਲਈ ਮੌਸਮੀ ਨਜ਼ਰੀਆ
ਪੱਛਮ ਰਾਜਸਥਾਨ , ਪੂਰਬੀ ਰਾਜਸਥਾਨ , ਹਿਮਾਚਲ ਪ੍ਰਦੇਸ਼ , ਜੰਮੂ ਅਤੇ ਕਸ਼ਮੀਰ , ਹਰਿਆਣਾ , ਚੰਡੀਗੜ੍ਹ ਅਤੇ ਦਿੱਲੀ (ਐੱਚ ਸੀ ਡੀ) , ਉੱਪ ਹਿਮਾਲੀਅਨ ਪੱਛਮ ਬੰਗਾਲ ਅਤੇ ਸਿੱਕਮ (ਐੱਸ ਐੱਚ ਡਬਲਯੂ ਬੀ) , ਝਾਰਖੰਡ , ਛੱਤੀਸਗੜ੍ਹ , ਉਡੀਸ਼ਾ , ਮਰਾਠਵਾੜਾ ਤੇ ਵਿਦਰਭ ਵਿੱਚ ਆਮ ਤੋਂ ਘੱਟੋ ਘੱਟ ਤਾਪਮਾਨ ਦੀ ਸੰਭਾਵਨਾ ਹੈ
Posted On:
08 JAN 2021 9:43AM by PIB Chandigarh
ਭਾਰਤ ਮੌਸਮ ਵਿਭਾਗ ਦੇ ਕੌਮੀ ਮੌਸਮ ਭਵਿੱਖਵਾਣੀ ਕੇਂਦਰ (ਆਈ ਐੱਮ ਡੀ) ਦੇ ਅਨੁਸਾਰ :—
ਜਨਵਰੀ 2021 ਲਈ ਮੌਸਮੀ ਨਜ਼ਰੀਆ :— ਜਨਵਰੀ 2021 ਲਈ ਤਾਪਮਾਨ ਨਜ਼ਰੀਆ ਕ੍ਰਮਵਾਰ ਉਪਮੰਡਲ ਸੰਭਾਵਨਾ ਅਤੇ ਉਪਮੰਡਲ ਔਸਤਨ ਘੱਟ ਤੋਂ ਘੱਟ , ਵੱਧ ਤੋਂ ਵੱਧ ਅਤੇ ਮੱਧ ਤਾਪਮਾਨ ਦੇ ਵਿਘਨ (ਲੰਮੇ ਸਮੇਂ ਦੇ ਆਮ ਤਾਪਮਾਨ ਤੋਂ ਵੱਖਰੇ) ਹੋਣਗੇ । ਘੱਟੋ ਘੱਟ ਤਾਪਮਾਨ ਦੀ ਸੰਭਾਵਨਾ ਪੱਛਮ ਰਾਜਸਥਾਨ , ਪੂਰਬੀ ਰਾਜਸਥਾਨ , ਹਿਮਾਚਲ ਪ੍ਰਦੇਸ਼ , ਜੰਮੂ ਤੇ ਕਸ਼ਮੀਰ , ਹਰਿਆਣਾ , ਚੰਡੀਗੜ੍ਹ ਤੇ ਦਿੱਲੀ (ਐੱਚ ਸੀ ਡੀ) , ਉੱਪ ਹਿਮਾਲੀਅਨ ਪੱਛਮ ਬੰਗਾਲ ਤੇ ਸਿੱਕਮ (ਐੱਸ ਐੱਚ ਡਬਲਯੂ ਬੀ) , ਝਾਰਖੰਡ , ਛੱਤੀਸਗੜ੍ਹ , ਉਡੀਸ਼ਾ , ਮਰਾਠਵਾੜਾ ਤੇ ਵਿਦਰਭ ਵਿੱਚ ਘੱਟੋ ਘੱਟ ਆਮ ਤਾਪਮਾਨ ਹੇਠਾਂ ਰਹਿਣ ਦੇ ਸੰਕੇਤ ਹਨ । ਪੰਜਾਬ , ਪੂਰਬੀ ਤੇ ਪੱਛਮੀ ਮੱਧ ਪ੍ਰਦੇਸ਼ , ਬਿਹਾਰ , ਗੈਂਗਟੋਕ ਪੱਛਮ ਬੰਗਾਲ (ਜੀ ਡਬਲਯੂ ਬੀ) , ਤੇਲੰਗਾਨਾ ਅਤੇ ਪੂਰਬੀ ਅੰਦਰੂਨੀ ਕਰਨਾਟਕ (ਐਨ ਆਈ ਕੇ) ਵਿੱਚ ਘੱਟੋ ਘੱਟ ਤਾਪਮਾਨ ਲਈ ਜਲਵਾਯੂ ਸੰਭਾਵਨਾ ਹੋ ਸਕਦੀ ਹੈ ।
ਦੇਸ਼ ਦੇ ਬਾਕੀ ਉਪਮੰਡਲਾਂ ਵਿੱਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਉਪਰ ਹੋਣ ਦੀ ਸੰਭਾਵਨਾ ਹੈ ।
ਦੱਖਣ ਪੈਨੀਲਸੁਲਰ ਭਾਰਤ ਦੇ ਉਪਮੰਡਲਾਂ ਅਤੇ ਕੇਂਦਰੀ ਭਾਰਤ ਦੇ ਜਿ਼ਆਦਾਤਰ ਉਪਮੰਡਲਾਂ (ਪੱਛਮੀ ਤੇ ਪੂਰਬੀ ਮੱਧ ਪ੍ਰਦੇਸ਼ , ਵਿਦਰਭ , ਮਰਾਠਵਾੜਾ ਅਤੇ ਮੱਧ ਮਹਾਰਾਸ਼ਟਰ) ਅਤੇ ਪੱਛਮੀ ਭਾਰਤ ਦੇ ਕੁਝ ਉਪਮੰਡਲਾਂ (ਗੁਜਰਾਤ ਖੇਤਰ ਅਤੇ ਸੌਰਾਸ਼ਟਰ ਤੇ ਕੱਛ) ਵਿੱਚ ਆਮ ਨਾਲੋਂ ਹੇਠਾਂ ਵੱਧ ਤੋਂ ਵੱਧ ਤਾਪਮਾਨ ਰਹਿਣ ਦੀਆਂ ਸੰਭਾਵਨਾਵਾਂ ਦੇ ਸੰਕੇਤ ਮਿਲ ਰਹੇ ਹਨ । ਦੇਸ਼ ਦੇ ਬਾਕੀ ਉਪਮੰਡਲਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ ।
ਭਾਰਤ ਦੇ ਜਿ਼ਆਦਾਤਰ ਉਪਮੰਡਲਾਂ ਵਿੱਚ ਮੱਧ ਤਾਪਮਾਨ ਦੀ ਭਵਿੱਖਵਾਣੀ ਹੈ , ਜੋ ਆਮ ਮੱਧ ਤਾਪਮਾਨ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ , ਫਿਰ ਵੀ ਕੌਂਕਣ ਤੇ ਗੋਆ , ਤਟੀ ਕਰਨਾਟਕ , ਤਟੀ ਆਂਧਰਾ ਪ੍ਰਦੇਸ਼ ਅਤੇ ਉੱਤਰੀ ਪੂਰਬੀ ਭਾਰਤ ਤੇ ਹਿਮਾਲਿਆ ਦੇ ਹੇਠਲੇ ਇਲਾਕਿਆਂ ਦੇ ਨਾਲ ਨਾਲ ਜਿ਼ਆਦਾਤਰ ਉੱਪਮੰਡਲਾਂ ਵਿੱਚ ਮੱਧ ਤਾਪਮਾਨ ਆਮ ਤੋਂ ਉੱਪਰ ਰਹੇਗਾ । ਕੇਰਲ ਤੇ ਤਾਮਿਲਨਾਡੂ ਵਿੱਚ ਆਮ ਮੱਧ ਤਾਪਮਾਨ ਰਹਿਣ ਦੀ ਸੰਭਾਵਨਾ ਹੈ ।
http://164.100.117.97/WriteReadData/userfiles/Press%20Release%20Monthly%20Weather%20Review%20for%20the%20month%20of%20Dec%202020%20and%20Weather%20Outlook%20for%20the%20month%20of%20Jan%202021.pdf
ਐੱਨ ਬੀ / ਕੇ ਜੀ ਐੱਸ
(Release ID: 1687132)
Visitor Counter : 99