ਬਿਜਲੀ ਮੰਤਰਾਲਾ
ਐੱਨਸੀਐੱਲਟੀ ਨੇ ਜਲਪਾਵਰ ਕਾਰਪੋਰੇਸ਼ਨ ਲਿਮਟਿਡ ਲਈ ਐੱਨਐੱਚਪੀਸੀ ਦੇ ਰੈਜ਼ੋਲਿਊਸ਼ਨ ਪਲਾਨ ਨੂੰ ਪ੍ਰਵਾਨਗੀ ਦਿੱਤੀ
Posted On:
07 JAN 2021 8:08PM by PIB Chandigarh
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐੱਲਟੀ), ਹੈਦਰਾਬਾਦ ਬੈਂਚ ਨੇ ਜਲਪਾਵਰ ਕਾਰਪੋਰੇਸ਼ਨ ਲਿਮਟਿਡ (ਜੇਪੀਸੀਐੱਲ) ਦਾ ਚਲਦੀ ਇਕਾਈ ਵਜੋਂ ਕੰਮਕਾਜ ਸੰਭਾਲਣ ਲਈ ਐੱਨਐੱਚਪੀਸੀ ਦੇ ਰੈਜ਼ੋਲਿਊਸ਼ਨ ਪਲਾਨ ਨੂੰ 24.12.2020 ਨੂੰ ਜਾਰੀ ਕੀਤੇ ਗਏ ਆਪਣੇ ਆਦੇਸ਼ ਅਨੁਸਾਰ ਅਤੇ ਇਸ ਨੂੰ ਆਪਣੀ ਵੈੱਬਸਾਈਟ 'ਤੇ 07.01.2021 ਨੂੰ ਅਪਲੋਡ ਕੀਤੇ ਜਾਣ ਅਨੁਸਾਰ, ਮਨਜ਼ੂਰੀ ਦੇ ਦਿੱਤੀ ਹੈ।
ਜੇਪੀਸੀਐੱਲ ਸਿੱਕਮ ਵਿੱਚ 120 ਮੈਗਾਵਾਟ ਦਾ ਰੰਗਿਤ ਪੜਾਅ- IV ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਚਲਾ ਰਿਹਾ ਸੀ। ਕੰਪਨੀ ਇਸ ਸਮੇਂ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੈੱਸ (“ਸੀਆਈਆਰਪੀ”) ਅਧੀਨ ਹੈ ਜੋ ਕਿ ਮਾਨਯੋਗ ਐੱਨਸੀਐੱਲਟੀ ਦੇ 09 ਅਪ੍ਰੈਲ, 2019 ਨੂੰ ਜਾਰੀ ਆਦੇਸ਼ ਦੇ ਬਾਅਦ ਸ਼ੁਰੂ ਕੀਤੀ ਗਈ ਸੀ।
ਬਿਜਲੀ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਇੱਕ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਐੱਨਐੱਚਪੀਸੀ ਲਿਮਟਿਡ ਨੇ ਆਪਣਾ ਰੈਜ਼ੋਲੂਸ਼ਨ ਪਲਾਨ ਸੌਂਪਿਆ ਸੀ ਅਤੇ 24.01.2020 ਨੂੰ ਕਮੇਟੀ ਆਫ਼ ਕਰੈਡਿਟਸ (ਸੀਓਸੀ) ਦੁਆਰਾ ਉਸਨੂੰ ਸਫਲਤਾਪੂਰਵਕ ਰੈਜ਼ੋਲਿਊਸ਼ਨ ਬਿਨੈਕਾਰ ਘੋਸ਼ਿਤ ਕੀਤਾ ਗਿਆ ਸੀ। ਸੀਓਸੀ ਦੁਆਰਾ ਪ੍ਰਵਾਨਿਤ ਮਤਾ ਯੋਜਨਾ ਮਾਨਯੋਗ ਐੱਨਸੀਐੱਲਟੀ ਹੈਦਰਾਬਾਦ ਬੈਂਚ ਕੋਲ 28.01.2020 ਨੂੰ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਦੁਆਰਾ ਦਾਇਰ ਕੀਤੀ ਗਈ ਸੀ। ।
ਐੱਨਐੱਚਪੀਸੀ ਵਲੋਂ 165 ਕਰੋੜ ਰੁਪਏ ਦੀ ਪੇਸ਼ਗੀ ਅਦਾਇਗੀ ਕੀਤੀ ਜਾਏਗੀ ਅਤੇ ਪ੍ਰੋਜੈਕਟ ਦੀ ਲਾਗਤ 943.20 ਕਰੋੜ ਰੁਪਏ ਮੰਨੀ ਗਈ ਹੈ।
ਲੈਂਕੋ ਤੀਸਤਾ ਹਾਈਡਰੋ ਪਾਵਰ ਲਿਮਟਿਡ (ਐੱਲਟੀਐੱਚਪੀਐੱਲ) ਤੋਂ ਬਾਅਦ ਜਲਪਾਵਰ ਕਾਰਪੋਰੇਸ਼ਨ ਲਿਮਟਿਡ ਦੂਜੀ ਕੰਪਨੀ ਹੈ ਜੋ ਐੱਨਐੱਚਪੀਸੀ ਦੁਆਰਾ ਐੱਨਸੀਐੱਲਟੀ ਪ੍ਰਕਿਰਿਆ ਦੁਆਰਾ ਐਕੁਆਇਰ ਕੀਤੀ ਜਾ ਰਹੀ ਹੈ।
**********
ਮੋਨਿਕਾ
(Release ID: 1686971)
Visitor Counter : 117