ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਵੈਕਸੀਨ ਰੋਲ ਆਊਟ


ਡਾਕਟਰ ਹਰਸ਼ ਵਰਧਨ ਭਲਕੇ ਸੂਬੇ ਵਿੱਚ ਹੋ ਰਹੇ ਵੈਕਸੀਨ ਡ੍ਰਾਈ ਰਨ ਦਾ ਵਿਅਕਤੀਗਤ ਤੌਰ ਤੇ ਜਾਇਜ਼ਾ ਲੈਣ ਲਈ ਤਾਮਿਲਨਾਡੂ ਜਾਣਗੇ

ਭਲਕੇ 33 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਭਲਕੇ ਰਾਸ਼ਟਰੀ ਪੱਧਰ ਤੇ ਵੈਕਸੀਨ ਡ੍ਰਾਈ ਰਨ ਹੋਵੇਗਾ

Posted On: 07 JAN 2021 5:01PM by PIB Chandigarh

ਜਿਵੇਂ ਕਿ ਦੇਸ਼ ਕੋਵਿਡ 19 ਵੈਕਸੀਨ ਦੇ ਰੋਲ ਆਊਟ ਲਈ ਤਿਆਰੀਆਂ ਕਰ ਰਿਹਾ ਹੈ , ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਭਲਕੇ ਤਾਮਿਲਨਾਡੂ ਦੇ ਦੌਰੇ ਤੇ ਜਾਣਗੇ । ਆਪਣੇ ਦੌਰੇ ਦੌਰਾਨ ਡਾਕਟਰ ਹਰਸ਼ ਵਰਧਨ ਸੂਚੀਬੱਧ ਥਾਵਾਂ ਤੇ ਡ੍ਰਾਈ ਰਨ ਸੰਚਾਲਨ ਦੀ ਨਿਗਰਾਨੀ ਅਤੇ ਤਿਆਰੀਆਂ  ਬਾਰੇ ਵਿਅਕਤੀਗਤ ਤੌਰ ਤੇ ਜਾਇਜ਼ਾ ਲੈਣਗੇ । ਭਲਕੇ 33 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 736 ਜਿ਼ਲਿ੍ਆਂ ਵਿੱਚ ਕੋਵਿਡ 19 ਟੀਕਾਕਰਨ ਲਈ ਰਾਸ਼ਟਰੀ ਪੱਧਰ ਤੇ ਮੌਕਡ੍ਰਿਲ ਦੀ ਤਿਆਰੀ ਕੀਤੀ ਜਾ ਰਹੀ ਹੈ ।
 

ਕੇਂਦਰੀ ਸਿਹਤ ਮੰਤਰੀ ਸਰਕਾਰੀ ਜਨਰਲ ਹਸਪਤਾਲ ਚੇਨੱਈ ਦੀ ਸੈਸ਼ਨ ਸਾਈਟ ਦਾ ਦੌਰਾ ਕਰਨ ਤੋਂ ਬਾਅਦ ਸਰਕਾਰੀ ਓਮੰਦਰਰ ਹਸਪਤਾਲ ਚੇਨੱਈ ਜਾਣਗੇ । ਬਾਅਦ ਦੁਪਹਿਰ ਡਾਕਟਰ ਹਰਸ਼ ਵਰਧਨ ਪੇਰੀਆਮੇਦੂ ਦੇ ਜਨਰਲ ਮੈਡੀਕਲ ਸਟੋਰ ਡਿਪੂ (ਜੀ ਐੱਮ ਐੱਸ ਡੀ) ਦੇ ਸੰਖੇਪ ਦੌਰੇ ਤੋਂ ਬਾਅਦ ਅਪੋਲੋ ਹਸਪਤਾਲ ਚੇਨੱਈ ਵਿੱਚ ਨਿਜੀ ਟੀਕਾਕਰਨ ਕੇਂਦਰ ਦਾ ਦੌਰਾ ਕਰਨਗੇ । ਇਹ 4 ਕੌਮੀ ਟੀਕਾ ਸਟੋਰੇਜ ਸਹੂਲਤਾਂ ਵਿੱਚੋਂ ਇੱਕ ਹੈ , ਬਾਕੀ ਤਿੰਨ ਮੁੰਬਈ , ਕੋਲਕਾਤਾ ਅਤੇ ਕਰਨਾਲ ਵਿੱਚ ਹਨ ।
 

ਇਸ ਤੋਂ ਬਾਅਦ ਡਾਕਟਰ ਹਰਸ਼ ਵਰਧਨ ਚੰਗਲਪੱਤੂ  ਦੇ ਟੀਕਾਕਰਨ ਕੇਂਦਰ ਜਾਣਗੇ । ਉਹ ਇਹਨਾਂ ਥਾਵਾਂ ਦੀ ਨਿਗਰਾਨੀ ਦੀ ਸਮਾਪਤੀ ਤੋਂ ਬਾਅਦ ਚੰਗਲਪੱਤੂ ਦੇ ਹਿੰਦੂਸਤਾਨ ਬਾਇਓਟੈਕ ਲਿਮਟਿਡ ਕੈਂਪਸ ਜਾਣਗੇ ।
 

ਐੱਮ ਵੀ / ਐੱਸ ਜੇ


(Release ID: 1686859) Visitor Counter : 175