ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਨੇ ਪੀਏਟੀ ਸਾਈਕਲ II ਦੇ ਅਧੀਨ ਈ-ਸਰਟੀਫਿਕੇਟ ਦੇ ਵਪਾਰ ਲਈ ਨਿਯਮ ਅਤੇ ਮਿਆਰ ਨੋਟੀਫ਼ਾਈ ਕੀਤੇ
Posted On:
06 JAN 2021 6:09PM by PIB Chandigarh
ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਊਰਜਾ ਦਕਸ਼ਤਾ ਬਿਊਰੋ (ਬਿਊਰੋ ਆਫ ਐਨਰਜੀ ਐਫੀਸ਼ਿਐਂਸੀ) (ਬੀਈਈ) ਨਾਲ ਸਲਾਹ ਮਸ਼ਵਰਾ ਕਰਦਿਆਂ ਜੀਐੱਸਆਰ 779 (ਈ) ਮਿਤੀ 14 ਦਸੰਬਰ 2020 ਅਧੀਨ, ਸਾਲ 2018-19 ਲਈ ਤੇਲ ਦੀ ਕੀਮਤ ਸਿਰਫ 18402 ਭਾਰਤੀ ਰੁਪਏ ਦੇ ਬਰਾਬਰ ਪ੍ਰਤੀ ਮੀਟ੍ਰਿਕ ਟਨ ਨੋਟੀਫ਼ਾਈ ਕੀਤੀ ਹੈ।
ਅਗਲੇਰੇ ਟਾਰਗਿਟ ਸਾਲਾਂ ਲਈ ਕੀਮਤ ਅਜਿਹੀ ਰਕਮ ਹੋਵੇਗੀ ਜੋ ਕੇਂਦਰ ਸਰਕਾਰ ਦੁਆਰਾ ਅਧਿਕਾਰਿਤ ਗਜ਼ਟ ਵਿੱਚ ਨੋਟੀਫਿਕੇਸ਼ਨ ਦੁਆਰਾ ਨਿਰਧਾਰਿਤ ਕੀਤੀ ਜਾਏਗੀ। ਅਜਿਹੀ ਕੀਮਤ ਉਸਦੇ ਅਧਿਕਾਰਿਤ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਲਾਗੂ ਹੋਵੇਗੀ।
ਸਾਲ 2018-2019 ਲਈ ਖੋਜ ਕੀਤੀ ਗਈ ਇੱਕ ਮੀਟ੍ਰਿਕ ਟਨ ਤੇਲ ਦੇ ਬਰਾਬਰ ਦੀ ਕੀਮਤ ਨਵੇਂ ਖੇਤਰਾਂ ਜਿਵੇਂ ਕਿ ਪੈਟਰੋਲੀਅਮ ਰਿਫਾਇਨਰੀ, ਰੇਲਵੇ ਅਤੇ ਬਿਜਲੀ ਵਿਤਰਣ ਕੰਪਨੀਆਂ ਦੀ ਪਰਫੋਰਮ, ਅਚੀਵ ਅਤੇ ਟ੍ਰੇਡ ਸਕੀਮ ਦੇ ਅਧੀਨ ਅਤੇ ਮੁੱਲ ਦੀ ਗਣਨਾ ਕਰਨ ਦੀ ਵਿਧੀ ਨੂੰ ਅੱਗੇ ਵਧਾਉਣ, ਨੋਟੀਫਿਕੇਸ਼ਨ ਜੀਐੱਸਆਰ 373 (ਈ), ਮਿਤੀ 31 ਮਾਰਚ, 2016 ਅਨੁਸਾਰ
ਊਰਜਾ ਦੇ ਮਿਸ਼ਰਣ ਵਿੱਚ ਤਬਦੀਲੀਆਂ 'ਤੇ ਅਧਾਰਿਤ ਹੈ।
ਬੀਈਈ ਦੇ ਬਾਰੇ
ਬੀਈਈ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਅਧੀਨ ਇੱਕ ਕਾਨੂੰਨੀ ਸੰਸਥਾ ਹੈ। ਇਹ ਭਾਰਤੀ ਅਰਥਵਿਵਸਥਾ ਦੀ ਊਰਜਾ ਦੀ ਤੀਬਰਤਾ ਨੂੰ ਘਟਾਉਣ ਦੇ ਮੁੱਢਲੇ ਉਦੇਸ਼ ਨਾਲ ਊਰਜਾ ਦੀ ਸੰਭਾਲ ਅਤੇ ਦਕਸ਼ਤਾ ਬਾਰੇ ਨੀਤੀਆਂ ਅਤੇ ਰਣਨੀਤੀਆਂ ਵਿਕਸਤ ਕਰਨ ਵਿੱਚ ਸਹਾਇਤਾ ਕਰਦੀ ਹੈ। ਬੀਈਈ ਊਰਜਾ ਕਨਜ਼ਰਵੇਸ਼ਨ ਕਾਨੂੰਨ ਦੇ ਅਧੀਨ ਇਸ ਨੂੰ ਸੌਂਪੇ ਗਏ ਕਾਰਜਾਂ ਨੂੰ ਕਰਨ ਲਈ ਮੌਜੂਦਾ ਸਰੋਤਾਂ ਅਤੇ ਬੁਨਿਆਦੀ ਢਾਂਚੇ ਦੀ ਪਹਿਚਾਣ ਅਤੇ ਵਰਤੋਂ ਕਰਨ ਲਈ ਮਨੋਨੀਤ ਉਪਭੋਗਤਾਵਾਂ, ਰਾਜਾਂ ਦੀਆਂ ਮਨੋਨੀਤ ਏਜੰਸੀਆਂ ਅਤੇ ਹੋਰ ਸਬੰਧਤ ਸੰਗਠਨਾਂ ਨਾਲ ਤਾਲਮੇਲ ਕਰਦੀ ਹੈ।
*********
ਮੋਨਿਕਾ
(Release ID: 1686712)
Visitor Counter : 188