ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਲਪੀਜੀ ਖਪਤਕਾਰਾਂ ਲਈ ਮਿਸਡ ਕਾਲ ਸੁਵਿਧਾ ਲਾਂਚ ਕੀਤੀ - ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਇੱਕ ਵੱਡਾ ਕਦਮ

Posted On: 01 JAN 2021 5:40PM by PIB Chandigarh

 ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਭੁਵਨੇਸ਼ਵਰ ਵਿੱਚ ਇੱਕ ਸਮਾਗਮ ਵਿੱਚ, ਐੱਲਪੀਜੀ ਖਪਤਕਾਰਾਂ ਲਈ ਮਿੱਸਡ ਕਾਲ ਸੁਵਿਧਾ ਦੀ ਸ਼ੁਰੂਆਤ ਕੀਤੀ, ਜੋ ਕਿ ਲੋਕਾਂ ਦੇ ਜੀਵਨ ਨੂੰ  ਅਸਾਨ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ। ਇੰਡੀਅਨ ਆਇਲ ਦੇ ਐੱਲਪੀਜੀ ਗਾਹਕ ਰਿਫਿਲ ਬੁਕਿੰਗ ਲਈ- ਸਿੰਗਲ ਮਿੱਸਡ ਕਾਲ ਨੰਬਰ -

8454955555  ‘ਤੇ ਕਾਲ ਕਰ ਸਕਦੇ ਹਨ, ਸਾਰੇ ਭਾਰਤ ਲਈ ਅਤੇ ਭੁਵਨੇਸ਼ਵਰ ਸਿਟੀ ਵਿੱਚ ਨਵੇਂ ਕੁਨੈਕਸ਼ਨ ਲਈ।

 

 ਸ਼੍ਰੀ ਪ੍ਰਧਾਨ ਨੇ ਵਿਸ਼ਵ ਪੱਧਰੀ ਪ੍ਰੀਮੀਅਮ ਗ੍ਰੇਡ ਪੈਟਰੋਲ (ਓਕਟੇਨ 100) ਦੇ ਦੂਜੇ ਪੜਾਅ ਨੂੰ ਵੀ ਸ਼ੁਰੂ ਕੀਤਾ, ਜਿਸ ਨੂੰ ਇੰਡੀਅਨ ਆਇਲ ਦੁਆਰਾ XP100 ਬ੍ਰਾਂਡ ਦਾ ਨਾਮ ਦਿੱਤਾ ਗਿਆ ਹੈ। ਇਸ ਦੂਜੇ ਪੜਾਅ ਵਿੱਚ, ਇੰਡੀਅਨ ਆਇਲ ਦਾ ਬ੍ਰਾਂਡ ਵਾਲਾ ਐੱਕਸ ਪੀ 100 ਅੱਜ ਸੱਤ ਹੋਰ ਸ਼ਹਿਰਾਂ ਵਿੱਚ ਚੇਨਈ, ਬੰਗਲੌਰ, ਹੈਦਰਾਬਾਦ, ਕੋਲਕਾਤਾ, ਕੋਚੀ, ਇੰਦੌਰ ਅਤੇ ਭੁਵਨੇਸ਼ਵਰ ਵਿੱਚ ਸ਼ਾਮਲ ਕੀਤਾ ਗਿਆ। ਮੰਤਰੀ ਨੇ ਐੱਕਸਪੀ 100 ਨੂੰ ਲਾਂਚ ਕੀਤਾ ਸੀ ਅਤੇ ਇੱਕ ਮਹੀਨੇ ਪਹਿਲਾਂ 1 ਦਸੰਬਰ, 2020 ਨੂੰ 10 ਭਾਰਤੀ ਸ਼ਹਿਰਾਂ ਦੇ ਚੋਣਵੇਂ ਆਉਟਲੈਟਾਂ ‘ਤੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ।

 

 ਸ਼੍ਰੀ ਪ੍ਰਧਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਿਸਡ ਕਾਲ ਸਹੂਲਤ ਲੋਕਾਂ ਦੀ ਸੇਵਾ ਦੇ ਕੰਮ ਵਿੱਚ ਡਿਜੀਟਲ ਇੰਡੀਆ ਮਿਸ਼ਨ ਦੀ ਸਫਲਤਾ ਦੀ ਇੱਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੇਵਾਵਾਂ ਪ੍ਰਾਪਤ ਕਰਨ ਅਤੇ ਨਾਗਰਿਕਾਂ ਦੇ ਰਹਿਣ-ਸਹਿਣ ਦੀ ਸੁਵਿਧਾ ਵਿੱਚ ਸੁਧਾਰ ਲਿਆਉਣ ਲਈ ਹਰੇਕ ਭਾਰਤੀ ਦੇ ਬਰਾਬਰ ਵਿਵਹਾਰ ਲਈ ਤਕਨੀਕ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭੁਵਨੇਸ਼ਵਰ ਵਿੱਚ ਸ਼ੁਰੂ ਕੀਤੀ ਜਾ ਰਹੀ ਸੇਵਾ ਜਲਦੀ ਹੀ ਸਾਰੇ ਦੇਸ਼ ਵਿੱਚ ਵਧਾਈ ਜਾਏਗੀ। ਉਨ੍ਹਾਂ ਗੈਸ ਏਜੰਸੀਆਂ ਅਤੇ ਵਿਤਰਕਾਂ ਨੂੰ ਤਾਕੀਦ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਐੱਲਪੀਜੀ ਸਪੁਰਦਗੀ ਦੀ ਮਿਆਦ ਨੂੰ 1 ਦਿਨ ਤੋਂ ਘਟਾ ਕੇ ਕੁਝ ਘੰਟਿਆਂ ਵਿੱਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਨੇ ਐੱਲਪੀਜੀ ਦੇ ਮਾਮਲੇ ਵਿੱਚ ਬਹੁਤ ਤਰੱਕੀ ਕੀਤੀ ਹੈ। ਸਾਲ 1955 ਤੋਂ 2014 ਤੱਕ ਤਕਰੀਬਨ 13 ਕਰੋੜ ਲੋਕਾਂ ਨੂੰ ਐੱਲਪੀਜੀ ਕੁਨੈਕਸ਼ਨ ਉਪਲਬਧ ਕਰਵਾਏ ਗਏ ਸਨ, ਪਰ ਅੱਜ ਇਹ 30 ਕਰੋੜ ਕੁਨੈਕਸ਼ਨਾਂ ਤੱਕ ਪਹੁੰਚਣ ਵਾਲਾ ਹੈ, ਜਿਸ ਵਿੱਚ ਕੁਆਂਟਮ ਜੰਪ ਅਤੇ ਸਵੱਛ ਈਂਧਨ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੁੰਦਾ ਹੈ। ਐੱਲਪੀਜੀ ਕੁਨੈਕਸ਼ਨ ਨੇ ਸਚਮੁੱਚ ਭਾਰਤੀ ਮਹਿਲਾਵਾਂ ਨੂੰ ਸਸ਼ਕਤ ਕੀਤਾ ਹੈ।

 

 ਮੰਤਰੀ ਸ਼੍ਰੀ ਪ੍ਰਧਾਨ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਵਿੱਚ ਤਕਨਾਲੋਜੀ ਦੀ ਸ਼ਕਤੀ ਬਾਰੇ ਗੱਲ ਕੀਤੀ। ਉਨ੍ਹਾਂ OMCs, ਵਿਸ਼ੇਸ਼ ਤੌਰ 'ਤੇ ਡਿਲਿਵਰੀ ਕਰਨ ਵਾਲੇ ਲੜਕੇ- "ਕੋਰੋਨਾ ਯੋਧੇ" ਦੇ ਵਿਤਰਣ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਮਹਾਮਾਰੀ ਦੇ ਸਮੇਂ ਵਿੱਚ ਵੀ, ਬਿਨਾਂ ਕਿਸੇ ਰੁਕਾਵਟ ਦੇ ਲੋਕਾਂ ਦੇ ਦਰਵਾਜ਼ੇ ‘ਤੇ ਐੱਲਪੀਜੀ ਦੀ ਸਪਲਾਈ ਕਰਨ ਲਈ ਸਾਹਸ ਅਤੇ ਸੰਜੀਦਗੀ ਦਿਖਾਈ। ਉਨ੍ਹਾਂ ਕਿਹਾ ਕਿ ਜਦੋਂ ਸਾਰਾ ਸੰਸਾਰ, ਇਸਦੇ ਸਰੋਤਾਂ ਜਾਂ ਖੁਸ਼ਹਾਲੀ ਦੇ ਬਾਵਜੂਦ, ਕੋਰੋਨਾ ਕਾਰਨ ਦੁਖੀ ਰਿਹਾ, ਤਾਂ ਭਾਰਤ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜਾਈ ਲੜੀ, ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਲਾਮਬੰਦ ਕੀਤਾ ਅਤੇ ਵਿਸ਼ਵ ਲਈ ਇੱਕ ਨਵਾਂ ਨਮੂਨਾ ਪੇਸ਼ ਕੀਤਾ।

 

 ਦੇਸ਼ ਦੀ ਸਭ ਤੋਂ ਪੁਰਾਣੀ ਓਪਰੇਟਿੰਗ ਰਿਫਾਇਨਰੀ, ਅਸਾਮ ਦੇ ਡਿਗਬੋਈ ਤੋਂ ਐਕਸਪੀ 100 ਦੇ ਪਹਿਲੇ ਲੋਡ ਦੀ ਰਵਾਨਗੀ ਨੂੰ ਹਰੀ ਝੰਡੀ ਦਿੰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੇ ਪੂਰਵੋਦਿਆ ਦੇ ਵਿਜ਼ਨ ਦਾ ਪ੍ਰਤੀਕ ਹੈ।  ਉਨ੍ਹਾਂ ਕਿਹਾ ਕਿ ਐਕਸਪੀ 100 ਦੀ ਕੁਆਲਟੀ ਵਿਸ਼ਵ ਪੱਧਰ ਦੀ ਹੈ ਜੋ ਹਾਈ ਸਪੀਡ ਕਾਰਾਂ ਦੀ ਦਕਸ਼ਤਾ ਵਧਾਏਗੀ। ਡਿਗਬੋਈ ਰਿਫਾਇਨਰੀ ਤੋਂ ਤਿਆਰ ਕੀਤਾ ਗਿਆ ਇਹ ਅਡਵਾਂਸਡ ਪੈਟਰੋਲ ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਸ਼ਹਿਰਾਂ ਦੇ ਪ੍ਰਚੂਨ ਆਊਟਲੈੱਟਸ ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਮੌਜੂਦਾ ਬੁਨਿਆਦੀ ਢਾਂਚੇ ਅਤੇ ਸੈਕੰਡਰੀ ਪ੍ਰੋਸੈਸਿੰਗ ਸੁਵਿਧਾਵਾਂ ਦੀ ਵਰਤੋਂ ਕਰਦਿਆਂ ਐਕਸਪੀ -100 ਪੈਟਰੋਲ ਤਿਆਰ ਕਰਕੇ ਡਿਗਬੋਈ ਹੁਣ ਮਥੁਰਾ ਅਤੇ ਬਾਰੌਨੀ ਰਿਫਾਇਨਰੀਆਂ ਦੇ ਕੁਲੀਨ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ। ਇਹ ਅਸਲ ਵਿੱਚ ਇੱਕ ਸ਼ਲਾਘਾਯੋਗ ਪ੍ਰਾਪਤੀ ਹੈ ਕਿ ਸਭ ਤੋਂ ਪੁਰਾਣੀ ਰਿਫਾਇਨਰੀ ਹੋਣ ਦੇ ਬਾਵਜੂਦ ਇਹ ਦੇਸ਼ ਵਿੱਚ ਉਪਲਬਧ ਸਭ ਤੋਂ ਉੱਨਤ ਪੈਟਰੋਲ ਤਿਆਰ ਕਰਦੀ ਹੈ।

 

 ਆਈਵੀਆਰਐੱਸ ਸੁਵਿਧਾ ਜ਼ਰੀਏ ਮਿਸਡ ਕਾਲ ਰੀਫਿਲ ਬੁਕਿੰਗ ਸਹੂਲਤ ਦੇ ਕੁਝ ਫਾਇਦੇ ਹਨ:-

 

 • ਜਲਦ ਬੁਕਿੰਗ, ਗਾਹਕਾਂ ਨੂੰ ਲੰਬੇ ਸਮੇਂ ਲਈ ਕਾਲ ਨਹੀਂ ਕਰਨੀ ਪੈਂਦੀ।

 

 • IVRS ਕਾਲਾਂ ਦੇ ਮੁਕਾਬਲੇ, ਜਿਥੇ ਆਮ ਕਾਲ ਰੇਟ ਲਾਗੂ ਹੁੰਦੇ ਹਨ, ਗਾਹਕਾਂ ਨੂੰ ਕੋਈ ਕਾਲ ਚਾਰਜ ਨਹੀਂ।

 

 • ਉਹ ਲੋਕ ਜੋ IVRS ਨਾਲ ਮਾਹਿਰ ਨਹੀਂ ਹਨ ਜਾਂ ਬਜ਼ੁਰਗ ਗ੍ਰਾਹਕ ਜਿਨ੍ਹਾਂ ਨੂੰ IVRS ਸਹੂਲਤ ਦੀ ਵਰਤੋਂ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮਿਸਡ ਕਾਲ ਦੁਆਰਾ ਰਿਫਿਲ ਦੀ ਬੁਕਿੰਗ ਕਰ ਸਕਦੇ ਹਨ।

 

 • ਪੇਂਡੂ ਖਪਤਕਾਰਾਂ ਦੀ ਜ਼ਿੰਦਗੀ ਅਸਾਨ ਬਣੇਗੀ।


 

********

 

 ਵਾਈਬੀ / ਐੱਸਕੇ


(Release ID: 1685522) Visitor Counter : 182