ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਆਜੀਵਿਕਾ ਦੇ ਵਿਕਾਸ ਨੂੰ ਵਧਾਵਾ ਦੇਣ ਲਈ ਟ੍ਰਾਈਫੈੱਡ ਨੇ ਸਹਿਯੋਗੀ ਦੇ ਤੌਰ ’ਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਡੇਅ - ਐੱਨਆਰਐੱਲਐੱਮ ਦੇ ਨਾਲ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ

Posted On: 31 DEC 2020 5:24PM by PIB Chandigarh

ਆਦਿਵਾਸੀਆਂ (ਦੋਨੋਂ ਵਣ ਨਿਵਾਸੀ ਅਤੇ ਕਾਰੀਗਰਾਂ) ਦੀ ਆਜੀਵਿਕਾ ਨੂੰ ਬਿਹਤਰ ਬਣਾਉਣ ਦੇ ਆਪਣੇ ਮਿਸ਼ਨ ਦੇ ਇੱਕ ਹਿੱਸੇ ਵਜੋਂ ਅਤੇ ਆਦਿਵਾਸੀਆਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਲਈ, ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਈਫੈੱਡ ਇੱਕੋ ਜਿਹੀ ਸੋਚ ਰੱਖਣ ਵਾਲੀਆਂ ਸੰਸਥਾਵਾਂ ਦੇ ਨਾਲ ਸਹਿਯੋਗ ਕਰਨ ਦੇ ਲਈ ਮਿਲ ਕੇ ਸਾਂਝੇਦਾਰੀਆਂ ਕਰ ਰਿਹਾ ਹੈ। ਇਸ ਸੰਬੰਧ ਵਿੱਚ, ਟ੍ਰਾਈਫੈੱਡ ਨੇ ਦੀਨ ਦਿਆਲ ਅੰਤਯੋਦਿਆ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੇਅ-ਐੱਨਆਰਐੱਲਐੱਮ) ਨਾਲ ਆਰਥਿਕ ਸਹਾਇਤਾ ਪ੍ਰੋਗਰਾਮ ਉਲੀਕਣ ਲਈ ਸਮਝੌਤਾ ਕੀਤਾ ਹੈ ਜੋ ਕਿ ਦੇਸ਼ ਦੀ ਆਦੀਵਾਸੀ ਆਬਾਦੀ ਸਮੇਤ, ਖ਼ਾਸ ਤੌਰ ’ਤੇ ਐੱਸਐੱਚਜੀ ਔਰਤਾਂ ਦੀ ਆਜੀਵਿਕਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗੀ।

A picture containing text, person, people, indoorDescription automatically generated A picture containing text, person, indoorDescription automatically generated

ਟ੍ਰਾਈਫੈੱਡ ਅਤੇ ਡੇਅ - ਐੱਨਆਰਐੱਲਐੱਮ ਨੇ ਇਸ ਸਹਿਕਾਰਤਾਸ਼ੀਲ ਅਤੇ ਸਹਿਕਾਰੀ ਯਤਨਾਂ ਨੂੰ ਪੱਕਾ ਕਰਨ ਲਈ ਅੱਜ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਹਨ| ਇਸ ਸਹਿਮਤੀ ਪੱਤਰ ’ਤੇ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਨ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਨਗੇਂਦਰ ਨਾਥ ਸਿਨਹਾ ਨੇ ਦਸਤਖਤ ਕੀਤੇ ਹਨ।

ਇਸ ਸਮਝੌਤੇ ਦੀ ਮਹੱਤਤਾ ਅਤੇ ਆਜੀਵਿਕਾ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਦੇ ਬਾਰੇ ਬੋਲਦਿਆਂ ਸ਼੍ਰੀ ਪ੍ਰਵੀਰ ਕ੍ਰਿਸ਼ਨ ਨੇ ਕਿਹਾ, “ਟ੍ਰਾਈਫੈੱਡ ਵੱਖ-ਵੱਖ ਮੰਤਰਾਲਿਆਂ ਅਤੇ ਸੰਸਥਾਵਾਂ ਨਾਲ ਹੁਨਰ ਵਿਕਾਸ ਅਤੇ ਕਬੀਲਿਆਂ ਦੀ ਆਜੀਵਿਕਾ ਦੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਇਹ ਸਹਿਯੋਗ ਸਾਨੂੰ ਇਕੱਠੇ ਹੋਣ ਅਤੇ ਸਮਾਜ ਦੇ ਦੋ ਹਾਸ਼ੀਏ ਵਾਲੇ ਵਰਗਾਂ - ਆਦਿਵਾਸੀ ਲੋਕਾਂ ਅਤੇ ਔਰਤਾਂ ਲਈ ਕੰਮ ਕਰਨ ਵਿੱਚ ਸਹਾਇਤਾ ਕਰੇਗਾ।”

ਸ਼੍ਰੀ ਨਗੇਂਦਰ ਨਾਥ ਸਿਨਹਾ ਨੇ ਕਿਹਾ, “ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀਆਂ ਦੋਨੋਂ ਸੰਸਥਾਵਾਂ ਸਾਡੇ ਸਮਾਜ ਦੇ ਇਨ੍ਹਾਂ ਵਰਗਾਂ ਦੀ ਆਜੀਵਿਕਾ ਦੇ ਲਾਭ ਅਤੇ ਬਿਹਤਰੀ ਲਈ ਸਹਿਯੋਗ ਕਰ ਰਹੀਆਂ ਹਨ।”

ਦੋਵਾਂ ਸੰਗਠਨਾਂ ਨੇ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਵਰਗਾਂ ਖ਼ਾਸਕਰ ਆਦਿਵਾਸੀ ਲਾਭਪਾਤਰੀਆਂ ਅਤੇ ਔਰਤਾਂ ਦੀ ਆਜੀਵਿਕਾ ਨੂੰ ਵਧਾਉਣ ਦੇ ਸਾਂਝੇ ਟੀਚੇ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਹੀ ਲਾਗੂ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੇ ਆਪਸ ਵਿੱਚ ਮਿਲ ਕੇ ਕੰਮ ਕਰਨ ਲਈ ਸਹਿਮਤੀ ਦਿੱਤੀ ਹੈ| ਬੈਠਕ ਦੌਰਾਨ, ਦਸਤਖਤ ਤੋਂ ਬਾਅਦ ਕੰਮ ਦੇ ਖੇਤਰ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਵਿਸਤਾਰ ਵਿੱਚ ਦੱਸਿਆ ਗਿਆ| ਕੰਮ ਦੇ ਦਾਇਰੇ ਵਿੱਚ ਦੋ ਵਿਸ਼ਾਲ ਖੇਤਰਾਂ ਦੀ ਰੂਪ ਰੇਖਾ ਦਿੱਤੀ ਗਈ ਹੈ:

ਸੂਖਮ ਜੰਗਲਾਤ ਉਤਪਾਦਨ: ਰਾਜ ਦੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ (ਜੋ ਐੱਮਐੱਸਪੀ ਅਤੇ ਐੱਮਐੱਫ਼ਪੀ ਲਾਗੂ ਕਰਦੀਆਂ ਹਨ) ਅਤੇ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਦੇ ਵਿਚਕਾਰ ਮੰਡੀ ਚਾਲਕ ਤਾਲਮੇਲ ਸਥਾਪਤ ਕਰਨ ਲਈ ਸਹਿਮਤੀ ਹੋਈ ਹੈ, ਤਾਂ ਜੋ ਕਬਾਇਲੀ ਉਤਪਾਦਕਾਂ ਨੂੰ ਵਿਚੋਲਿਆ ਦੇ ਅਣਉਚਿਤ ਅਭਿਆਸਾਂ ਤੋਂ ਬਚਾਇਆ ਜਾ ਸਕੇ| ਟ੍ਰਾਈਫੈੱਡ ਦੁਆਰਾ ਢੁੱਕਵੀਂ ਤਕਨੀਕੀ ਅਤੇ ਹੋਰ ਸਹਾਇਤਾ ਨਾਲ ਐੱਸਆਰਐੱਲਐੱਮ ਵਣ ਧਨ ਯੋਜਨਾ ਨੂੰ ਲਾਗੂ ਕਰਨ ਵਿੱਚ ਵੀ ਹਿੱਸਾ ਲੈਣਗੇ| ਐੱਨਆਰਐੱਲਐੱਮ ਆਪਣੇ ਐੱਸਆਰਐੱਲਐੱਮ ਦੁਆਰਾ ਟਿਕਾਊ ਮਾਡਲਾਂ ਨੂੰ ਬਣਾਉਣ ਲਈ ਵਣ ਧਨ ਕੇਂਦਰਾਂ ਦੀ ਸਥਾਪਨਾ ਦਾ ਸਮਰਥਨ ਕਰਨਗੇ ਅਤੇ ਇੱਕ ਵਿਵਹਾਰਕ ਉੱਦਮ ਸਥਾਪਤ ਕਰਨ ਵਿੱਚ ਸਹਾਇਤਾ ਕਰਨਗੇ| ਦੋਵਾਂ ਸੰਗਠਨਾਂ ਨੇ ਸਾਂਝੇ ਸੁਵਿਧਾ ਕੇਂਦਰਾਂ ਜਿਵੇਂ ਕਿ ਭੰਡਾਰਨ ਲਈ ਗੁਦਾਮਾਂ, ਮਨਰੇਗਾ ਅਧੀਨ ਖੇਤੀਬਾੜੀ, ਬਾਗਬਾਨੀ ਅਤੇ ਸੂਖਮ ਜੰਗਲਾਤ ਉਤਪਾਦਾਂ (ਐੱਮਐੱਫ਼ਪੀ) ਦੀ ਮੁੱਢਲੀ ਪ੍ਰੋਸੈਸਿੰਗ ਅਤੇ ਹੋਰ ਸਮਾਨ ਯੋਜਨਾਵਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਲਈ ਸਹਿਮਤੀ ਦਿੱਤੀ ਹੈ।

ਹੈਂਡਲੂਮ/ ਦਸਤਕਾਰੀ: ਟ੍ਰਾਈਫੈੱਡ ਬਹੁਗਿਣਤੀ ਕਬੀਲੇ ਦੇ ਮੈਂਬਰਾਂ (ਜਿਵੇਂ ਕਿ ਡੇਅ - ਐੱਨਆਰਐੱਲਐੱਮ ਦੁਆਰਾ ਪਛਾਣੇ) ਦੇ ਨਾਲ ਐੱਸਐੱਚਜੀ ਜਾਂ ਐੱਫ਼ਪੀਓ ਨੂੰ ਚਿੰਨ੍ਹਤ ਕਰੇਗੀ ਅਤੇ ਇਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਨੂੰ ਆਪਣੇ ਆਨਲਾਈਨ ਅਤੇ ਆਫ਼ਲਾਈਨ ਦੋਵਾਂ ਨੈੱਟਵਰਕਾਂ ਦੁਆਰਾ ਯੋਗ ਬਣਾਵੇਗੀ| ਲੋੜ ਪੈਣ ’ਤੇ, ਇਨ੍ਹਾਂ ਐੱਸਐੱਚਜੀ ਜਾਂ ਐੱਫ਼ਪੀਓ ਨੂੰ ਢੁੱਕਵੀਂ ਸਿਖਲਾਈ ਅਤੇ ਸਮਰੱਥਾ ਵਧਾਉਣ ਦੇ ਪ੍ਰੋਗਰਾਮ ਵੀ ਪ੍ਰਦਾਨ ਕੀਤੇ ਜਾਣਗੇ ਜੋ ਉਨ੍ਹਾਂ ਨੂੰ ਵਧੀਆ ਉਤਪਾਦਾਂ - ਹੈਂਡਲੂਮ/ ਦਸਤਕਾਰੀ ਜਾਂ ਪੈਕਡ ਫੂਡ/ ਜੈਵਿਕ ਉਤਪਾਦਾਂ ਦੀ ਪ੍ਰੋਸੈਸਿੰਗ ਕਰਨ ਦੇ ਯੋਗ ਬਣਾਉਣਗੇ| ਇਨ੍ਹਾਂ ਪਹਿਲੂਆਂ ਤੋਂ ਇਲਾਵਾ, ਸੰਸਥਾਵਾਂ ਕਬਾਇਲੀ ਐੱਸਐੱਚਜੀ ਮੈਂਬਰਾਂ ਦੇ ਲਾਭ ਲਈ ਸਹਿਯੋਗ ਦੇ ਹੋਰ ਖੇਤਰਾਂ ਦੀ ਪਛਾਣ ਕਰਨਗੀਆਂ|

ਇਸ ਤੋਂ ਇਲਾਵਾ, ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਅਤੇ ਮਾਹਰ ਸੰਸਥਾਵਾਂ ਜਿਵੇਂ ਕਿ ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਆਰਆਰਡੀ), ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ), ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐੱਮਓਐੱਫ਼ਪੀਆਈ), ਡੀਐੱਮਐੱਫ਼, ਆਈਸੀਏਆਰ ਅਤੇ ਆਯੂਸ਼ ਮੰਤਰਾਲੇ ਆਦਿ ਦੇ ਨਾਲ ਤਾਲਮੇਲ ਸਥਾਪਤ ਕੀਤੇ ਗਏ ਹਨ| ਇਨ੍ਹਾਂ ਤਾਲਮੇਲਾਂ ਰਾਹੀਂ ਆਦਿਵਾਸੀਆਂ ਲਈ ਟਿਕਾਊ ਆਜੀਵਿਕਾ ਅਤੇ ਆਮਦਨੀ ਦੇ ਮੌਕਿਆਂ ਨੂੰ ਬਿਹਤਰ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ|

ਇਸ ਸਹਿਯੋਗ ਦੇ ਸਫ਼ਲਤਾਪੂਰਵਕ ਲਾਗੂ ਹੋਣ ਅਤੇ ਹੋਣ ਵਾਲੇ ਹੋਰ ਬਹੁਤ ਸਾਰੇ ਤਾਲਮੇਲਾਂ ਨਾਲ, ਟ੍ਰਾਈਫਫੈੱਡ ਨੇ ਉਮੀਦ ਜਤਾਈ ਹੈ ਕਿ ਇਨ੍ਹਾਂ ਲੋਕਾਂ ਲਈ ਆਮਦਨੀ ਅਤੇ ਆਜੀਵਿਕਾ ਪੈਦਾ ਕਰਨ ਵਿੱਚ ਮਦਦ ਮਿਲੇਗੀ ਅਤੇ ਆਖਰਕਾਰ ਦੇਸ਼ ਭਰ ਵਿੱਚ ਆਦਿਵਾਸੀਆਂ ਦੇ ਜੀਵਨ ਅਤੇ ਆਜੀਵਿਕਾ ਦੀ ਸੰਪੂਰਨ ਤਬਦੀਲੀ ਵਿੱਚ ਮਦਦ ਮਿਲੇਗੀ|

****

ਐੱਨਬੀ/ ਐੱਸਕੇ/ ਜੇਕੇ/ ਐੱਮਓਟੀਏ -31-12-22020



(Release ID: 1685258) Visitor Counter : 58


Read this release in: English , Urdu , Hindi