ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨਵੇਂ ਸਾਲ ਦੇ ਪਹਿਲੇ ਦਿਨ ਤੋਂ FASTag ਦਾ ਲਾਜ਼ਮੀ ਲਾਗੂਕਰਣ; ਹਾਈਬ੍ਰਿਡ ਲੇਨਾਂ 15 ਫਰਵਰੀ, 2021 ਤੱਕ ਚਾਲੂ ਰਹਿਣਗੀਆਂ

Posted On: 31 DEC 2020 6:56PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 1 ਦਸੰਬਰ, 2017 ਤੋਂ ਪਹਿਲਾਂ ਵੇਚੇ ਗਏ ਐੱਮ ਅਤੇ ਐੱਨ ਸ਼੍ਰੇਣੀਆਂ ਦੇ ਵਾਹਨਾਂ ‘ਤੇ 1 ਜਨਵਰੀ, 2021 ਤੋਂ FASTag ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਸ਼੍ਰੇਣੀ 'ਐੱਮ' ਵਾਲਾ ਮੋਟਰ ਵਾਹਨ ਯਾਤਰੀਆਂ ਨੂੰ ਲਿਜਾਣ ਵਾਲਾ ਅਜਿਹਾ ਇੱਕ ਵਾਹਨ ਹੈ ਜਿਸ ਲਈ ਘੱਟੋ ਘੱਟ ਚਾਰ ਪਹੀਏ ਵਰਤੇ ਜਾਂਦੇ ਹਨ।  ਸ਼੍ਰੇਣੀ ‘ਐੱਨ’ ਦਾ ਅਰਥ ਇੱਕ ਅਜਿਹਾ ਮੋਟਰ ਵਾਹਨ ਹੈ ਜਿਸ ਵਿੱਚ ਵਸਤਾਂ ਲਿਜਾਣ ਲਈ ਘੱਟੋ ਘੱਟ ਚਾਰ ਪਹੀਏ ਵਰਤੇ ਜਾਂਦੇ ਹਨ, ਜੋ ਚੀਜ਼ਾਂ ਤੋਂ ਇਲਾਵਾ ਵਿਅਕਤੀਆਂ ਨੂੰ ਵੀ ਲਿਜਾ ਸਕਦੇ ਹਨ।  ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਕੇਂਦਰੀ ਮੋਟਰ ਵਾਹਨ ਨਿਯਮ ਜਿਵੇਂ ਕਿ ਇਹ ਹਨ, ਲਾਗੂ ਹੈ।

 ਰਾਸ਼ਟਰੀ ਰਾਜਮਾਰਗਾਂ 'ਤੇ ਹਾਈਬ੍ਰਿਡ ਲੇਨਾਂ ‘ਤੇ, ਹਾਲਾਂਕਿ, ਫੀਸ ਦੀ ਅਦਾਇਗੀ FASTag ਦੁਆਰਾ ਅਤੇ 15 ਫਰਵਰੀ, 2021 ਤੱਕ ਨਕਦ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਫੀਸ ਪਲਾਜ਼ਿਆਂ ਦੇ FASTag ਲੇਨਾਂ ਵਿੱਚ, ਫੀਸਾਂ ਦੀ ਅਦਾਇਗੀ ਸਿਰਫ FASTag ਦੁਆਰਾ ਜਾਰੀ ਰਹੇਗੀ।

 

 ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਉਹ 1 ਜਨਵਰੀ, 2021 ਤੋਂ ਬਾਅਦ ਫੀਸ ਪਲਾਜ਼ਿਆਂ 'ਤੇ 100% ਈ-ਟੋਲਿੰਗ ਲਾਗੂ ਕਰਨ ਲਈ ਵਚਨਬੱਧ ਹੈ, ਜਿਸ ਨੂੰ ਸੋਧੇ ਗਏ ਸੀਐੱਮਵੀ ਨਿਯਮਾਂ ਅਧੀਨ ਲਾਜ਼ਮੀ ਕੀਤਾ ਗਿਆ ਹੈ।

*********

 ਬੀਐੱਨ / ਐੱਮਐੱਸ / ਜੇਕੇ(Release ID: 1685255) Visitor Counter : 94


Read this release in: English , Urdu , Bengali