ਵਿੱਤ ਮੰਤਰਾਲਾ

ਪਬਲਿਕ ਕਰਜ਼ਾ ਪ੍ਰਬੰਧ ਨੇ ਜੁਲਾਈ ਤੋਂ ਸਤੰਬਰ 2020 ਤੱਕ ਦੀ ਤਿਮਾਹੀ ਰਿਪੋਰਟ ਜਾਰੀ

Posted On: 31 DEC 2020 11:31AM by PIB Chandigarh

ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ , ਬਜਟ ਡਿਵੀਜ਼ਨ, ਦਾ ਪਬਲਿਕ ਕਰਜ਼ਾ ਪ੍ਰਬੰਧ ਸੈੱਲ 2010/11 ਦੀ ਪਹਿਲੀ ਤਿਮਾਹੀ ਅਪ੍ਰੈਲ ਜੂਨ ਤੋਂ ਲਗਾਤਾਰ ਕਰਜ਼ਾ ਪ੍ਰਬੰਧ ਬਾਰੇ ਲਗਾਤਾਰ ਤਿਮਾਹੀ ਰਿਪੋਰਟ ਪੇਸ਼ ਕਰਦਾ ਰਿਹਾ ਹੈ ਮੌਜੂਦਾ ਰਿਪੋਰਟ ਜੁਲਾਈ , ਸਤੰਬਰ 2020 ਤਿਮਾਹੀ (ਵਿੱਤੀ ਸਾਲ 2020/21) ਦੇ ਦੂਜੇ ਕੁਆਰਟਰ ਨਾਲ ਸਬੰਧਤ ਹੈ
ਵਿੱਤੀ ਸਾਲ 2021 ਦੇ ਦੂਜੇ ਕੁਆਰਟਰ ਦੌਰਾਨ ਕੇਂਦਰ ਸਰਕਾਰ ਨੇ ਕੁੱਲ 420000 ਕਰੋੜ ਰੁਪਏ ਦੀਆਂ ਡੇਟਡ ਸਿਕਿਉਰਟੀਜ਼ ਜਾਰੀ ਕੀਤੀਆਂ ਹਨ ਇਸ ਦੇ ਮੁਕਾਬਲੇ ਵਿੱਤੀ ਸਾਲ 20 ਦੌਰਾਨ 172160 ਕਰੋੜ ਰੁਪਏ ਦੀਆਂ ਡੇਟਡ ਸਿਕਿਉਰਟੀਜ਼ ਜਾਰੀ ਕੀਤੀਆਂ ਗਈਆਂ ਸਨ ਵਿੱਤੀ ਸਾਲ 2021 ਦੀ ਦੂਜੀ ਤਿਮਾਹੀ ਵਿੱਚ 5.80 ਪ੍ਰਤੀਸ਼ਤ ਔਸਤਨ ਜ਼ੀਲਡ ਹੈ , ਜਦਕਿ ਪਹਿਲੀ ਤਿਮਾਹੀ ਵਿੱਚ ਇਹ 5 .85 ਫ਼ੀਸਦ ਸੀ ਨਵੀਆਂ ਜਾਰੀ ਕੀਤੀਆਂ ਗਈਆਂ ਡੇਟਡ ਸਿਕਿਉਰਟੀਜ਼ ਦੀ ਔਸਤਨ ਮਿਚਿਓਰਟੀ ਵਿੱਤੀ ਸਾਲ 21 ਦੇ ਦੂਸਰੇ ਕੁਆਰਟਰ ਵਿੱਚ ਘੱਟ ਕੇ 14.92 ਸਾਲ ਹੈ , ਜਦਕਿ ਵਿੱਤੀ ਸਾਲ 21 ਦੀ ਪਹਿਲੀ ਤਿਮਾਹੀ ਵਿੱਚ ਇਹ 14. 61 ਸਾਲ ਹੈ ਜੁਲਾਈ / ਸਤੰਬਰ 2020 ਦੌਰਾਨ ਕੇਂਦਰ ਸਰਕਾਰ ਨੇ ਕੈਸ਼ ਮੈਨੇਜਮੈਂਟ ਬਿੱਲਸ ਜਾਰੀ ਕਰ ਰਾਹੀਂ ਕੋਈ ਰਾਸ਼ੀ ਨਹੀਂ ਉਠਾਈ ਹੈ ਰਿਜ਼ਰਵ ਬੈਂਕ ਨੇ 5 ਵਿਸ਼ੇਸ਼ ਐੱਮ ਰਾਹੀਂ ਇੱਕੋ ਵੇਲੇ ਸਰਕਾਰੀ ਸਿਕਿਓਰਟੀਜ਼ ਦੀ ਖ਼ਰੀਦ ਅਤੇ ਵਿੱਕਰੀ ਕੀਤੀ ਹੈ ਇਹ ਸਤੰਬਰ 2020 ਵਿੱਚ ਖਤਮ ਹੋਈ ਤਿਮਾਹੀ ਦੌਰਾਨ ਕੀਤੀ ਗਈ ਇਸ ਤਿਮਾਹੀ ਦੌਰਾਨ ਨੈੱਟ ਔਸਤਨ ਲਿਕਵੀਡਿਟੀ ਜੋ ਆਰ ਬੀ ਆਈ ਨੇ ਲਿਕਵੀਡਿਟੀ ਐਡਜਸਟਮੈਂਟ ਫਸਿਲਟੀ (ਐੱਲ ਐੱਫ) , ਮਾਰਜਨਲ ਸਟੈਂਡਿੰਗ ਫਸਿਲਟੀ ਅਤੇ ਸਪੈਸ਼ਲ ਲਿਕਵੀਡਿਟੀ ਫਸਿਲਟੀ ਜੋ 349954 ਕਰੋੜ ਸੀ , ਹਾਸਲ ਕੀਤੀ ਹੈ
ਸਰਕਾਰ ਦੀਆਂ ਪਬਲਿਕ ਅਕਾਉਂਟ ਤਹਿਤ ਲੈਣ ਦੇਣ ਸਮੇਤ ਕੁੱਲ ਲੈਣ ਦੇਣ ਆਰਜ਼ੀ ਡਾਟੇ ਅਨੁਸਾਰ ਸਤੰਬਰ 2020 ਦੇ ਅੰਤ ਤੱਕ ਵੱਧ ਕੇ 10704294 ਕਰੋੜ ਹੋ ਗਿਆ ਹੈ , ਜੋ 2020 ਦੇ ਜੂਨ ਦੇ ਅੰਤ ਵਿੱਚ 10135600 ਕਰੋੜ ਰੁਪਏ ਸੀ ਸਤੰਬਰ 2020 ਦੇ ਅੰਤ ਤੱਕ ਕੁੱਲ ਲੈਣ ਦੇਣ ਦਾ ਜਨਤਕ ਕਰਜ਼ਾ 91 .1 ਪ੍ਰਤੀਸ਼ਤ ਹੋ ਗਿਆ ਹੈ ਆਉਟਸਟੈਂਡਿੰਗ ਡੇਟਡ ਸਿਕਿਉਰਟੀਜ਼ ਦੇ ਤਕਰੀਬਨ 29.1 ਪ੍ਰਤੀਸ਼ਤ ਦੀ ਮਿਚਿਉਰਟੀ 5 ਸਾਲਾਂ ਤੋਂ ਘੱਟ ਹੈ ਮਲਕੀਅਤ ਦੇ ਤਰੀਕਿਆਂ ਤੋਂ ਸੰਕੇਤ ਮਿਲਦੇ ਹਨ ਕਿ ਵਪਾਰਕ ਬੈਂਕਾਂ ਦਾ ਹਿੱਸਾ 38.6 ਪ੍ਰਤੀਸ਼ਤ ਹੈ ਅਤੇ ਬੀਮਾ ਕੰਪਨੀਆਂ ਦਾ ਹਿੱਸਾ 25.3 ਪ੍ਰਤੀਸ਼ਤ ਹੈ ਇਹ ਹਿੱਸਾ 2020 ਸਤੰਬਰ ਦੇ ਅੰਤ ਤੱਕ ਹੈ
ਜੀ ਸਿਕਿਉਰਟੀਜ਼ ਜ਼ੀਰਡ ਸਤੰਬਰ 2020 ਵਿੱਚ ਖਤਮ ਹੋਈ ਤਿਮਾਹੀ ਦੌਰਾਨ ਸਖ਼ਤ ਹੋਇਆ ਹੈ ਇਹ ਕੇਂਦਰ ਸਰਕਾਰ ਦੇ ਉਨ੍ਹਾਂ ਖਦਸਿ਼ਆਂ ਕਾਰਨ ਸੀ , ਜਿਨ੍ਹਾਂ ਵਿੱਚ ਇਹ ਜ਼ਾਹਰ ਕੀਤਾ ਗਿਆ ਸੀ ਕਿ ਸਖ਼ਤ ਘਾਟੇ ਦੀ ਸਥਿਤੀ , ਚੀਨ ਨਾਲ ਭੁਗੋਲਿਕ , ਸਿਆਸੀ ਮੁੱਦੇ ਅਤੇ ਵਧੇਰੇ ਪ੍ਰਚੂਨ ਇਨਫਲੇਸ਼ਨ ਡਾਟਾ ਕਾਰਨ ਸੋਧੇ ਅਨੁਮਾਨ ਦੇ 12 ਲੱਖ ਕਰੋੜ ਰੁਪਏ ਤੋਂ ਜਿ਼ਆਦਾ ਦੀ ਰਾਸ਼ੀ ਉਧਾਰ ਲੈਣੀ ਪੈ ਸਕਦੀ ਹੈ ਇਸ ਤੋਂ ਇਲਾਵਾ 4 ਅਗਸਤ 2020 ਦੀ ਮੀਟਿੰਗ ਦੌਰਾਨ ਐੱਮ ਪੀ ਸੀ ਨੇ ਕੋਈ ਰੇਟ ਕੱਟ ਨਹੀਂ ਕੀਤਾ , ਸ਼ਾਮਲ ਹੈ

Click link below to view Public Debt Management Quarterly Report- July- September 2020

https://dea.gov.in/sites/default/files/Quarterly%20Report%20on%20Public%20Debt%20Management%20for%20the%20Quarter%20Jul%20-%20Sep%202020.pdf


ਆਰ ਐੱਮ / ਕੇ ਐੱਮ ਐੱਨ



(Release ID: 1685127) Visitor Counter : 106