ਰੇਲ ਮੰਤਰਾਲਾ

ਆਤਮਨਿਰਭਰ ਭਾਰਤ ਅਭਿਆਨ ਨੂੰ ਹੋਰ ਤੇਜ਼ ਕਰਦੇ ਹੋਏ ਭਾਰਤੀ ਰੇਲਵੇ ਨੇ ਆਈਸੀਐੱਫ ਦੁਆਰਾ ਬਣਾਏ ਗਏ ਨਵੇਂ ਡਿਜ਼ਾਇਨ ਵਾਲੇ ਵਿਸਟਾਡੋਮ ਟੂਰਿਸਟ ਕੋਚ ਦੇ ਸਫਲ ਸਪੀਡ ਟਰਾਇਲ ਪੂਰੇ ਕੀਤੇ

Posted On: 30 DEC 2020 6:50PM by PIB Chandigarh

ਯਾਤਰੀਆਂ ਨੂੰ ਵਿਸ਼ਵ ਪੱਧਰੀ ਆਧੁਨਿਕ ਯਾਤਰਾ ਅਨੁਭਵ ਦਿਵਾਉਣ ਦੇ ਉਦੇਸ਼ ਨਾਲ,ਭਾਰਤੀ ਰੇਲਵੇ ਨੇ ਇੰਟੈਗਰੇਟਿਡ ਕੋਚ ਫੈਕਟਰੀ (ਆਈਸੀਐੱਫ) ਦੁਆਰਾ ਨਵੇਂ ਡਿਜ਼ਾਇਨ ਕੀਤੇ ਗਏ ਵਿਸਟਾਡੋਮ ਟੂਰਿਸਟ ਕੋਚ ਦੇ ਸਪੀਡ ਟਰਾਇਲਾਂ ਨੂੰ ਸਫਲਤਾਪੂਰਬਕ ਪੂਰਾ ਕੀਤਾ।ਕੋਚ ਨੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪਟੜੀ 'ਤੇ ਚੱਲਣ ਦਾ ਟਰਾਇਲ ਪੂਰਾ ਕਰ ਲਿਆ ਹੈ।ਇਸ ਨਵੇਂ ਕੋਚ ਦਾ ਸਕੁਈਜ਼ ਟਰਾਇਲ ਆਈਸੀਐੱਫ ਵਿੱਚ ਦਸੰਬਰ ਵਿੱਚ ਹੀ ਪੂਰਾ ਕਰ ਲਿਆ ਗਿਆ ਹੈ।

ਵਿਸਟਾਡੋਮ ਟੂਰਿਸਟ ਕੋਚ ਵਿੱਚ ਬਾਹਰੀ ਦ੍ਰਿਸ਼ਾਂ ਨੂੰ ਦੇਖਣ ਦੇ ਲਈ ਬੇਹਤਰ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਡੱਬਿਆਂ ਦੀ ਛੱਤਾਂ ਸ਼ੀਸ਼ੇ ਦੀਆ ਬਣਾਈਆਂ ਗਈਆ ਹਨ। ਹਰ ਡੱਬੇ ਵਿੱਚ ਵਿੱਚ 44 ਸੀਟਾਂ ਹਨ ਜੋ ਟ੍ਰੇਨ ਦੇ ਚੱਲਣ ਦੀ ਦਿਸ਼ਾ ਦੇ ਵੱਲ 180 ਡਿਗਰੀ ਤੱਕ ਘੁੰਮ ਸਕਦੀਆਂ ਹਨ। ਇਨ੍ਹਾਂ ਡੱਬਿਆਂ ਵਿੱਚ ਵਾਈ-ਫਾਈ ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ ਵੀ ਉਪਲੱਬਧ ਕਰਾਈ ਗਈ ਹੈ।

ਪਿਛਲੇ ਕੁਝ ਸਾਲਾਂ ਦੇ ਦੌਰਾਨ ਭਾਰਤੀ ਰੇਲਵੇ ਨੇ ਆਤਮਨਿਰਭਰ ਭਾਰਤ ਮਿਸ਼ਨ ਵਿੱਚ ਯੋਗਦਾਨ ਦੇਣ ਦੇ ਲਈ ਵਿਆਪਕ ਕਦਮ ਚੁੱਕੇ ਹਨ। ਇਸ ਦੀ ਵਜ੍ਹਾ ਨਾਲ ਵਿਸ਼ੇਸ਼ ਰੂਪ ਨਾਲ ਇੰਜਨ,ਕੋਚ,ਟਰੈਕ ਅਤੇ ਸਿਗਨਲਿੰਗ ਸਿਸਟਮ ਦੇ ਸਾਰੇ ਮੋਰਚਿਆਂ 'ਤੇ ਆਸਾਧਾਰਣ ਨਤੀਜੇ ਦਿਖਾਈ ਦੇ ਰਹੇ ਹਨ।ਇਹ ਸਾਰੇ ਲੋਕਾਂ ਨੂੰ ਗੁਣਵੱਤਾਯੁਕਤ ਯਾਤਰੀ ਸੁਵਿਧਾਵਾਂ ਨਾਲ ਲੈਸ ਰੇਲ ਯਾਤਰਾ ਦੇ ਅਨੁਭਵ ਦੇ ਮਾਮਲਿਆਂ ਵਿੱਚ ਵੱਡੇ ਬਦਲਾਓ ਲਿਆਉਣ ਦੇ ਲਈ ਇੱਕ ਲੰਬਾ ਰਾਸਤਾ ਤੈਅ ਕਰੇਂਗੇ।

 

*****

ਡੀਜੇਐੱਨ/ਐੱਮਕੇਵੀ



(Release ID: 1685124) Visitor Counter : 102


Read this release in: English , Urdu , Hindi