ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਅਲੀਮਕੋ ਨੇ ਆਪਣੀ ਸੀਐੱਸਆਰ ਪਹਿਲ ਤਹਿਤ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਲਈ ਪੀਐੱਮ ਕੇਅਰਜ਼ ਫੰਡ ਲਈ 75 ਲੱਖ ਰੁਪਏ ਦਾ ਯੋਗਦਾਨ ਪਾਇਆ

ਯੋਗਦਾਨ ਰਾਸ਼ੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਥਾਵਰਚੰਦ ਗਹਿਲੋਤ ਨੂੰ ਸੌਂਪੀ ਗਈ

Posted On: 31 DEC 2020 1:41PM by PIB Chandigarh

ਅਲੀਮਕੋ (ALIMCO) ਨੇ ਕੋਵਿਡ ਮਹਾਮਾਰੀ ਵਿਰੁੱਧ ਲੜਨ ਲਈ ਆਪਣੀ ਸੀਐੱਸਆਰ ਪਹਿਲ ਤਹਿਤ ਪੀਐੱਮ ਕੇਅਰਜ਼ ਫੰਡ ਲਈ 75 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਇਹ ਯੋਗਦਾਨ ਰਾਸ਼ੀ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਥਾਵਰਚੰਦ ਗਹਿਲੋਤ ਨੂੰ ਸੌਂਪੀ ਗਈ।

ਸਮਾਜਿਕ ਨਿਆਂ ਅਤੇ ਅਧਿਕਾਰਾਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸਕੱਤਰ, ਡੀਈਪੀਡਬਲਯੂਡੀ ਸ੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਅਤੇ ਸੀ.ਐੱਮ.ਡੀ., ਏਐੱਲਆਈਐੱਮਸੀਓ ਸ਼੍ਰੀ ਡੀ.ਆਰ. ਸਰੀਨ ਵੀ ਮੌਜੂਦ ਸਨ। ਸ਼੍ਰੀ ਥਾਵਰਚੰਦ ਗਹਿਲੋਤ ਨੇ ਅਲੀਮਕੋ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਲੀਮਕੋ ਦਾ ਉਦੇਸ਼ ਦਿਵਯਾਂਗ ਵਿਅਕਤੀਆਂ ਲਈ ਮੁੜ ਵਸੇਬਾ ਸਹਾਇਤਾ ਦਾ ਨਿਰਮਾਣ ਕਰਕੇ ਦਿਵਯਾਂਗ ਵਿਅਕਤੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ ਅਤੇ ਉਪਲੱਬਧਤਾ, ਵਰਤੋਂ, ਸਪਲਾਈ ਅਤੇ ਵੰਡ ਨੂੰ ਉਤਸ਼ਾਹਿਤ, ਪ੍ਰੋਤਸਾਹਨ ਅਤੇ ਵਿਕਾਸ ਦੇ ਕੇ ਦੇਸ਼ ਦੇ ਦਿਵਯਾਂਗ ਵਿਅਕਤੀਆਂ ਨੂੰ ਬਣਾਉਟੀ ਅੰਗ ਅਤੇ ਹੋਰ ਪੁਨਰਵਾਸ ਸਹਾਇਤਾ ਪ੍ਰਦਾਨ ਕਰਨਾ ਹੈ। ਪਿਛਲੇ ਸਾਲ ਵੀ ਅਲੀਮਕੋ ਨੇ ਮਹਾਮਾਰੀ ਵਿਰੁੱਧ ਲੜਨ ਲਈ 55.18 ਲੱਖ ਰੁਪਏ ਰੁਪਏ ਦਾ ਯੋਗਦਾਨ ਪਾਇਆ ਸੀ ਅਤੇ ਵਿੱਤੀ ਸਾਲ 2020-21 ਲਈ 75 ਲੱਖ ਰੁਪਏ ਦੇ ਫੰਡ ਦਾ ਯੋਗਦਾਨ ਪਾ ਕੇ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਿਆ ਜਾਵੇ। ਇਸ ਨਾਲ ਅਲੀਮਕੋ ਦਾ ਪੀਐੱਮ ਕੇਅਰਜ਼ ਫੰਡ ਵਿੱਚ ਕੁਲ ਯੋਗਦਾਨ 1.30 ਕਰੋੜ ਰੁਪਏ ਬਣਦਾ ਹੈ ਜੋ ਕੋਰੋਨਾਵਾਇਰਸ ਮਹਾਮਾਰੀ ਵਿਰੁੱਧ ਲੜਨ ਲਈ ਵਰਤਿਆ ਜਾਵੇਗਾ। 

ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ (ਐੱਮਸੀਏ) ਨੇ ਪ੍ਰਧਾਨ ਮੰਤਰੀ ਦੇ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਫੰਡ (ਪੀ.ਐੱਮ. ਕੇ. ਆਰ. ਐੱਸ. ਫੰਡ) ਨੂੰ ਸੀਐੱਸਆਰ ਦੀਆਂ ਗਤੀਵਿਧੀਆਂ ਲਈ ਯੋਗ ਫੰਡ ਵਜੋਂ ਨੋਟੀਫਾਈ ਕੀਤਾ ਅਤੇ ਇਸ ਨੂੰ ਕੰਪਨੀ ਐਕਟ, 2013 ਦੀ ਅਨੁਸੂਚੀ VII ਵਿੱਚ ਸ਼ਾਮਲ ਕੀਤਾ ਹੈ। 

ਅਲੀਮਕੋ ਦੇ ਬੋਰਡ ਆਫ ਡਾਇਰੈਕਟਰਜ਼ ਨੇ ਵਿੱਤੀ ਸਾਲ 2020-21 ਲਈ ਸੀਐੱਸਆਰ ਦੇ 1.39 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਵਿੱਤੀ ਸਾਲ 2020-21 ਲਈ ਕਾਰਪੋਰੇਸ਼ਨ ਦੀ ਸੀਐੱਸਆਰ ਗਤੀਵਿਧੀ ਅਧੀਨ ਪੀਐੱਮ ਕੇਅਰਜ਼ ਫੰਡ ਜ਼ਰੀਏ ਭਾਰਤ ਵਿੱਚ ਕੋਰੋਨਾਵਾਇਰਸ (ਕੋਵਿਡ-19) ਮਹਾਮਾਰੀ ਵਿਰੁੱਧ ਸਮੂਹਿਕ ਲੜਾਈ ਲਈ 75 ਲੱਖ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ।

ਆਰਟੀਫਿਸ਼ੀਅਲ ਲਿੰਮਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ (ਅਲੀਮਕੋ) ਇੱਕ ਅਨੁਸੂਚੀ ‘ਸੀ’ ਮਿਨੀ ਰਤਨ ਸ਼੍ਰੇਣੀ II ਕੇਂਦਰੀ ਪਬਲਿਕ ਸੈਕਟਰ ਐਂਟਰਪ੍ਰਾਈਸਜ਼ ਹੈ,ਜੋ  ਕੰਪਨੀ ਐਕਟ 2013 ਦੀ ਧਾਰਾ 8 (ਲਾਭ ਦੇ ਉਦੇਸ਼ ਲਈ ਨਹੀਂ) ਅਧੀਨ ਰਜਿਸਟਰਡ ਹੈ। ਇਹ ਦਿਵਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਕੰਮ ਕਰ ਰਿਹਾ ਹੈ। ਇਹ ਭਾਰਤ ਸਰਕਾਰ ਦੇ ਕੇਂਦਰੀ ਪਬਲਿਕ ਖੇਤਰ ਦੇ ਉੱਦਮ ਦੀ 100% ਮਾਲਕੀਅਤ ਹੈ। 

*****

ਐੱਨਬੀ/ਐੱਸਕੇ/ਜੇਕੇ/ਐੱਮਓਐੱਸਜੇਐੱਡਈ-31-12-2020


(Release ID: 1685113) Visitor Counter : 101


Read this release in: English , Urdu , Hindi , Tamil