ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਈਥਾਨੌਲ ਡਿਸਟਿਲੇਸ਼ਨ ਸਮਰੱਥਾ ਦੇ ਵਾਧੇ ਲਈ ਇੰਟਰੈਸਟ ਸਬਵੈਂਸ਼ਨ ਯੋਜਨਾ ਦੇ ਪਾਸਾਰ ਬਾਰੇ ਸਰਕਾਰ ਦਾ ਫ਼ੈਸਲਾ ਸਾਡੇ ਅੰਨਦਾਤਿਆਂ ਨੂੰ ਊਰਜਾਦਾਤਿਆਂ ਵਿੱਚ ਤਬਦੀਲ ਕਰ ਦੇਵੇਗਾ; ਇਸ ਨੂੰ ‘ਆਤਮਨਿਰਭਰ ਭਾਰਤ’ ਵੱਲ ਇੱਕ ਕਦਮ ਦੱਸਿਆ

Posted On: 30 DEC 2020 6:55PM by PIB Chandigarh

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸ਼ੀਰਾ–ਆਧਾਰਤ ਡਿਸਟਿਲਰੀਆਂ ਦੇ ਨਾਲ ਅਨਾਜ–ਆਧਾਰਤ ਡਿਸਟਿਲਰੀਆਂ ਤੋਂ ਈਥਾਨੌਲ ਡਿਸਟਿਲੇਸ਼ਨ ਸਮਰੱਥਾ ਵਿੱਚ ਵਾਧੇ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੀ ਇੰਟਰੈਸਟ ਸਬਵੈਂਸ਼ਨ ਯੋਜਨਾ ਦੇ ਪਾਸਾਰ ਨੂੰ ਪ੍ਰਵਾਨਗੀ ਦਿੱਤੀ ਹੈ। ਇੰਟਰੈਸਟ ਸਬਵੈਂਸ਼ਨ ਯੋਜਨਾ ਅਧੀਨ ਕੁੱਲ ਖ਼ਰਚਾ 8,460 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਪਾਸਾਰ ਕੀਤੀ ਇੰਟਰੈਸਟ ਸਬਵੈਂਸ਼ਨ ਯੋਜਨਾ ਨਾਲ ਈਥਾਨੌਲ ਵੈਲਿਯੂ ਲੜੀ ਵਿੱਚ ਲਗਭਗ 40,120 ਕਰੋੜ ਰੁਪਏ ਦੇ ਨਿਵੇਸ਼ ਦਾ ਵਾਧਾ ਹੋਵੇਗਾ, ‘ਊਰਜਾ–ਖੇਤੀ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ, ਸਾਡੇ ਅੰਨਦਾਤਿਆਂ ਦਾ ਊਰਜਾਦਾਤਿਆਂ ਵਿੱਚ ਕਾਇਆ–ਕਲਪ ਹੋਵੇਗਾ।’

ਈਥਾਨੌਲ ਮਿਸ਼ਰਣ ਪ੍ਰੋਗਰਾਮ (EBP) ਦੀ ਸ਼ੁਰੂਆਤ 2003 ’ਚ ਹੋਈ ਸੀ, ਉਸ ਉੱਤੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੁੜ ਜ਼ੋਰ ਦਿੱਤਾ ਗਿਆ ਸੀ। ਪ੍ਰਗਤੀਸ਼ੀਲ, ਸੁਧਾਰਵਾਦੀ ਪਹੁੰਚ ਅਤੇ ਪਿਛਲੇ ਛੇ ਸਾਲਾਂ ਦੌਰਾਨ ਚੁੱਕੇ ਗਏ ਕਈ ਕਦਮਾਂ ਕਾਰਣ ਈਥਾਨੌਲ ਦੀ ਖ਼ਰੀਦ ਸਾਲ 2013–14 ’ਚ 1,500 ਕਰੋੜ ਰੁਪਏ ਕੀਮਤ ਦੇ 38 ਕਰੋੜ ਲਿਟਰ ਦੇ ਮੁਕਾਬਲੇ ਵਧ ਕੇ ਖੰਡ ਵਰ੍ਹੇ 2020–21 ਦੌਰਾਨ 19,000 ਕਰੋੜ ਰੁਪਏ ਕੀਮਤ ਕੀਮਤ ਦੇ 325 ਕਰੋੜ ਲਿਟਰ ਹੋ ਗਈ ਹੈ। ਈਥਾਨੌਲ ਖ਼ਰੀਦ ਦੀ ਕੀਮਤ 2013–14 ਦੇ ਖੰਡ ਵਰ੍ਹੇ ਦੌਰਾਨ 39 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ ਖੰਡ ਵਰ੍ਹੇ 2020–21 ਦੌਰਾਨ ਔਸਤ ਮੁੱਲ 58 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਕੀਮਤਾਂ ਵਿੱਚ ਇਸ ਪ੍ਰਗਤੀਸ਼ੀਲ ਵਾਧੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ’ਚਮ ਦਦ ਕੀਤੀ ਹੇ।

ਪੈਟਰੋਲ ਵਿੱਚ ਈਥਾਨੌਲ ਦੇ ਮਿਸ਼ਰਣ ਦੀ ਪ੍ਰਤੀਸ਼ਤਤਾ ਜੋ 2012–14 ਦੌਰਾਨ 1.53% ਸੀ, ਉਹ 2019–20 ਦੌਰਾਨ ਵਧ ਕੇ 5% ਹੋ ਗਈ ਹੈ ਤੇ 2020–21 ’ਚ ਇਸ ਦੇ 8.5% ਹੋਣ ਦਾ ਅਨੁਮਾਨ ਹੈ। ਸਰਕਾਰ ਨੇ ਸਾਲ 2022 ਤੱਕ 10% ਈਥਾਨੌਲ ਮਿਸ਼ਰਣ ਅਤੇ 2030 ਤੱਕ 20% ਈਥਾਨੌਲ ਮਿਸ਼ਰਣ ਦਾ ਉਦੇਸ਼ਮੁਖੀ ਟੀਚਾ ਮਿਥਿਆ ਹੈ; ਜਿਸ ਲਈ ਲੋੜੀਂਦੀ ਵਾਧੂ ਸਮਰੱਥਾ ਨੂੰ ਜੋੜਨਾ ਹੋਵੇਗਾ। ਅੱਜ ਦਾ ਫ਼ੈਸਲਾ ਸਮਰੱਥਾ ਵਾਧੇ ਦੀ ਸੁਵਿਧਾ ਦੇਵੇਗਾ ਤੇ ਈਥਾਨੌਲ ਦਾ ਵਧੇਰੇ ਮਿਸ਼ਰਣ ਦਰਾਮਦ ਵਿਕਲਪ  ਵਿੱਚ ਡਾਢੀ ਮਦਦ ਕਰੇਗਾ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ ਤੇ ਵਾਤਾਵਰਣ ਦੀ ਟਿਕਾਊਯੋਗਤਾ ਵਧੇਗੀ।

****

ਵਾਇਬੀ/ਐੱਸਕੇ



(Release ID: 1684918) Visitor Counter : 130


Read this release in: English , Urdu , Hindi