ਵਿੱਤ ਮੰਤਰਾਲਾ

ਜੀਐਸਟੀ ਮੁਆਵਜ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਬੈਕ ਟੂ ਬੈਕ ਕਰਜ਼ੇ ਵਜੋਂ ਰਾਜਾਂ ਨੂੰ 6,000 ਕਰੋੜ ਰੁਪਏ ਦੀ 9 ਵੀਂ ਕਿਸ਼ਤ ਜਾਰੀ ਕੀਤੀ ਗਈ


ਹੁਣ ਤੱਕ ਵਿਧੀ ਵਿਵਸਥਾ ਨਾਲ ਸਾਰੇ ਹੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੁੱਲ 54,000 ਕਰੋੜ ਰੁਪਏ ਜਾਰੀ ਕੀਤੇ ਗਏ ਹਨ

ਇਹ ਰਾਜਾਂ ਨੂੰ ਦਿੱਤੀ ਗਈ 1,06,830 ਲੱਖ ਕਰੋੜ ਰੁਪਏ ਦਾ ਵਾਧੂ ਉਧਾਰ ਲੈਣ ਦੀ ਆਗਿਆ ਤੋਂ ਇਲਾਵਾ ਹੈ

Posted On: 28 DEC 2020 6:15PM by PIB Chandigarh

ਵਿੱਤ ਮੰਤਰਾਲੇ ਨੇ ਜੀਐਸਟੀ ਮੁਆਵਜ਼ੇ ਦੀ ਘਾਟ ਨੂੰ ਪੂਰਾ ਕਰਨ ਲਈ ਰਾਜਾਂ ਨੂੰ 6,000 ਕਰੋੜ ਰੁਪਏ ਦੀ 9 ਵੀਂ ਹਫਤਾਵਾਰੀ ਕਿਸ਼ਤ ਜਾਰੀ ਕੀਤੀ ਹੈ। ਇਸ ਵਿਚੋਂ 23 ਰਾਜਾਂ ਨੂੰ 5,516.60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਵਿਧਾਨ ਸਭਾ ਵਾਲੇ (ਦਿੱਲੀ, ਜੰਮੂ ਤੇ ਕਸ਼ਮੀਰ ਅਤੇ ਪੁਡੂਚੇਰੀ) 3 ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ'ਜ), ਜੋ ਜੀ ਐਸ ਟੀ ਕੌਂਸਲ ਦੇ ਮੈਂਬਰ ਹਨ, ਨੂੰ 483.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਬਾਕੀ ਦੇ 5 ਰਾਜਾਂ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿੱਚ ਜੀਐਸਟੀ ਲਾਗੂ ਹੋਣ ਨਾਲ ਮਾਲੀਏ ਵਿੱਚ ਕੋਈ ਪਾੜਾ ਨਹੀਂ ਹੈ।

 ਜੀਐੱਸਟੀ ਲਾਗੂ ਕੀਤੇ ਜਾਣ ਕਾਰਨ ਮਾਲੀਏ ਵਿਚ 1.10 ਲੱਖ ਕਰੋੜ ਰੁਪਏ ਦੀ ਅਨੁਮਾਨਤ ਘਾਟ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਅਕਤੂਬਰ 2020 ਵਿਚ ਇਕ ਵਿਸ਼ੇਸ਼ ਉਧਾਰ ਵਿੰਡੋ ਸਥਾਪਤ ਕੀਤੀ ਸੀ। ਇਸ ਵਿੰਡੋ ਰਾਹੀਂ ਭਾਰਤ ਸਰਕਾਰ ਵੱਲੋਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਤਰਫੋਂ ਉਧਰ ਲਏ ਜਾ ਰਹੇ ਹਨ। ਇਹ ਉਧਾਰ 9 ਗੇੜਾਂ ਵਿੱਚ ਲਿਆ ਗਿਆ ਹੈ। ਹੁਣ ਤੱਕ ਉਧਾਰ ਲਈ ਗਈ ਰਕਮ ਰਾਜਾਂ ਨੂੰ 23 ਅਕਤੂਬਰ 2020, 2 ਨਵੰਬਰ 2020, 9 ਨਵੰਬਰ 2020, 23 ਨਵੰਬਰ 2020, 1 ਦਸੰਬਰ 2020, 7 ਦਸੰਬਰ 2020, 14 ਦਸੰਬਰ 2020, 21 ਦਸੰਬਰ 2020 ਅਤੇ 28 ਦਸੰਬਰ 2020 ਨੂੰ ਜਾਰੀ ਕਰ ਦਿੱਤੀ ਗਈ ਸੀ। 

 ਇਸ ਹਫ਼ਤੇ ਜਾਰੀ ਕੀਤੀ ਗਈ ਰਕਮ ਰਾਜਾਂ ਨੂੰ ਪ੍ਰਦਾਨ ਕੀਤੇ ਗਏ ਅਜਿਹੇ ਫੰਡਾਂ ਦੀ 9 ਵੀਂ ਕਿਸ਼ਤ ਸੀ। ਇਸ ਹਫ਼ਤੇ ਇਹ ਰਕਮ 5.1508% ਦੀ ਵਿਆਜ ਦਰ 'ਤੇ ਉਧਾਰ ਲਈ ਗਈ ਹੈ। ਹੁਣ ਤੱਕ, ਕੇਂਦਰ ਸਰਕਾਰ ਵੱਲੋਂ 4.7488% ਦੀ ਔਸਤਨ ਵਿਆਜ ਦਰ' ਤੇ ਵਿਸ਼ੇਸ਼ ਉਧਾਰ ਵਿੰਡੋ ਰਾਹੀਂ 54, 000 ਕਰੋੜ ਰੁਪਏ ਦਾ ਉਧਾਰ ਲਿਆ ਗਿਆ ਹੈ। 

 ਜੀਐਸਟੀ ਲਾਗੂ ਹੋਣ ਕਾਰਨ ਮਾਲੀਏ ਦੀ ਘਾਟ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਧਾਰ ਵਿੰਡੋ ਰਾਹੀਂ ਫੰਡ ਮੁਹੱਈਆ ਕਰਾਉਣ ਤੋਂ ਇਲਾਵਾ, ਭਾਰਤ ਸਰਕਾਰ ਨੇ ਵਿਕਲਪ-1 ਦੀ ਚੋਣ ਕਰਨ ਵਾਲੇ ਰਾਜਾਂ ਨੂੰ ਕੁਲ ਰਾਜ ਘਰੇਲੂ ਉਤਪਾਦ (ਜੀਐਸਡੀਪੀ) ਦੇ 0.50% ਦੇ ਬਰਾਬਰ ਵਾਧੂ ਉਧਾਰ ਲੈਣ ਦੀ ਪ੍ਰਵਾਨਗੀ ਵੀ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਵਾਧੂ ਵਿੱਤੀ ਸਰੋਤ ਜੁਟਾਉਣ ਵਿਚ ਮਦਦ ਮਿਲ ਸਕੇ। ਸਾਰੇ ਹੀ  ਰਾਜਾਂ ਵੱਲੋਂ ਵਿਕਲਪ- I ਲਈ ਆਪਣੀ ਤਰਜੀਹ ਦਿੱਤੀ ਗਈ ਹੈ। ਇਸ ਵਿਵਸਥਾ ਤਹਿਤ 28 ਰਾਜਾਂ ਨੂੰ 1,06,830 ਲੱਖ ਕਰੋੜ ਰੁਪਏ (ਜੀਐਸਡੀਪੀ ਦਾ 0.50%) ਦੀ ਸਾਰੀ ਵਾਧੂ ਰਕਮ ਉਧਾਰ ਲੈਣ ਦੀ ਆਗਿਆ ਦਿੱਤੀ ਗਈ ਹੈ।

 28 ਰਾਜਾਂ ਨੂੰ ਵਾਧੂ ਉਧਾਰ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਵਿਸ਼ੇਸ਼ ਵਿੰਡੋ ਰਾਹੀਂ ਫ਼ੰਡ ਜੁਟਾਏ ਗਏ ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤਕ ਜਾਰੀ ਕੀਤੇ ਗਏ ਫੰਡਾਂ ਦੀ ਰਾਸ਼ੀ ਨੂੰ ਅਨੇਕਸ ਕੀਤਾ ਗਿਆ ਹੈ।  

ਰਾਜਾਂ ਦੇ ਆਧਾਰ ਤੇ ਜੀਐਸਡੀਪੀ ਦੇ 0.50 ਪ੍ਰਤੀਸ਼ਤ ਦਾ ਵਾਧੂ ਉਧਾਰ ਲੈਣ ਦੀ ਆਗਿਆ ਹੈ ਅਤੇ ਵਿਸ਼ੇਸ਼ ਵਿੰਡੋ ਰਾਹੀਂ ਜੁਟਾਏ ਗਏ ਫੰਡਾਂ ਦੀ ਮਾਤਰਾ ਜੋ 28.12.2020 ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਗਈ, ਇਸ ਤਰ੍ਹਾਂ ਹੈ । 

(Rs. in Crore)

S. No.

Name of State / UT

Additional borrowing of 0.50 percent allowed to States

Amount of fund raised through special window passed on to the States/ UTs

1

Andhra Pradesh

5051

1307.43

2

Arunachal Pradesh*

143

0.00

3

Assam

1869

562.60

4

Bihar

3231

2208.94

5

Chhattisgarh

1792

677.04

6

Goa

446

475.12

7

Gujarat 

8704

5217.08

8

Haryana

4293

2462.12

9

Himachal Pradesh 

877

971.39

10

Jharkhand

1765

367.80

11

Karnataka

9018

7019.23

12

Kerala

4,522

1583.88

13

Madhya Pradesh

4746

2569.63

14

Maharashtra

15394

6776.23

15

Manipur*

151

0.00

16

Meghalaya

194

63.29

17

Mizoram*

132

0.00

18

Nagaland*

157

0.00

19

Odisha

2858

2162.29

20

Punjab

3033

2296.12

21

Rajasthan

5462

1909.72

22

Sikkim*

156

0.00

23

Tamil Nadu

9627

3531.02

24

Telangana

5017

818.16

25

Tripura

297

128.10

26

Uttar Pradesh

9703

3398.37

27

Uttarakhand

1405

1310.46

28

West Bengal

6787

1217.14

 

Total (A):

106830

49033.16

1

Delhi

Not applicable

3318.01

2

Jammu & Kashmir

Not applicable

1285.29

3

Puducherry

Not applicable

363.54

 

Total (B):

Not applicable

4966.84

 

Grand Total (A+B)

106830

54000.00

* These States have ‘NIL’ GST compensation gap

 -------------------------  

  ਆਰ ਐੱਮ / ਕੇ ਐੱਮ ਐਨ



(Release ID: 1684233) Visitor Counter : 215