ਆਯੂਸ਼

ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਨੇ ਚਿਕਿਤਸਕ ਪੌਦਿਆਂ ਲਈ ਸੰਘ ਦੀ ਸ਼ੁਰੂਆਤ ਕੀਤੀ

Posted On: 28 DEC 2020 5:42PM by PIB Chandigarh

ਆਯੁਸ਼ ਮੰਤਰਾਲੇ ਤਹਿਤ ਆਉਂਦੇ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਹਿੱਸੇਦਾਰਾਂ ਵਿੱਚ ਚਿਕਿਤਸਕ ਪੌਦਿਆਂ ਦੀ ਸਪਲਾਈ ਚੇਨ ਅਤੇ ਵੈਲਯੂ ਚੇਨ ਵਿਚਾਲੇ ਸੰਪਰਕ ਦੀ ਲੋੜ ਬਾਰੇ ਸੋਚ ਰਿਹਾ ਹੈ ।
ਐੱਨ ਐੱਮ ਪੀ ਬੀ ਸੰਘ ਚਿਕਿਤਸਕ ਪੌਦਿਆਂ / ਬਜ਼ਾਰ ਸੰਪਰਕਾਂ ਆਦਿ ਲਈ ਮਿਆਰੀ ਪੌਦਾ ਸਮੱਗਰੀ , ਖੋਜ ਤੇ ਵਿਕਾਸ , ਕਾਸ਼ਤ ਤੇ ਵਪਾਰ ਬਾਰੇ ਵਿਚਾਰ ਵਟਾਂਦਰਾ ਕਰੇਗਾ ਤੇ ਨਜਿੱਠੇਗਾ ।
ਕਿਸਾਨਾਂ ਅਤੇ ਉਤਪਾਦਕਾਂ ਵਿਚਾਲੇ ਸੰਪਰਕ ਸਥਾਪਿਤ ਕਰਨ ਲਈ ਇੱਕ "ਬੀਜ ਤੋਂ ਸ਼ੈਲਫ" ਪਹੁੰਚ ਲਾਗੂ ਕੀਤੀ ਜਾ ਰਹੀ ਹੈ , ਜਿਸ ਤਹਿਤ ਮਿਆਰੀ ਪੌਦੇ ਲਗਾਉਣ ਦੀ ਸਮੱਗਰੀ (ਕਿਉ ਪੀ ਐੱਮ) , ਚੰਗੇ ਖੇਤੀ ਅਭਿਆਸ (ਜੀ ਏ ਪੀ ਐੱਸ) , ਵਾਢੀ ਪਿੱਛੋਂ ਚੰਗੇ ਅਭਿਆਸ (ਜੀ ਪੀ ਐੱਚ ਪੀ ਐੱਸ) ਨਾਲ ਨਜਿੱਠਿਆ ਜਾਵੇਗਾ ।

https://ci5.googleusercontent.com/proxy/09QEgNkmXFsBcUe3hPVXUhcXsuYqRwWG9YlZz0aC-JPHub2Pjfjws6aXEtKnkC8AIzoNBtjB1K8h7JdQ9PbH_5j_Ceeb6yZN1uG_T7nqS-Kwo1zxU8pBWOyd=s0-d-e1-ft#http://static.pib.gov.in/WriteReadData/userfiles/image/image0018LCV.jpg  

ਪਹਿਲੇ ਪੜਾਅ ਤਹਿਤ ਐੱਨ ਐੱਮ ਪੀ ਬੀ ਸੰਘ ਨੇ ਚਿਕਿਤਸਾ ਪੌਦਿਆਂ ਦੀਆਂ ਸ਼੍ਰੇਣੀਆਂ — ਅਸ਼ਵਗੰਧਾ (ਵਿਧਾਨੀਆਂ ਸੋਮਨੀਫੇਰਾ) , ਪੀਪਾਲੀ (ਪਾਈਵਰ ਲੋਂਗੁਮ) , ਓਨਲਾ (ਫਾਇਜ਼ੈਂਥਸ ਐੱਮਬਲਿਕਾ) , ਗੁਗਲੂ (ਕੌਮੀ ਫੌਰਾ ਵਿਗਟੀ) , ਸਤਾਵਰੀ (ਐੱਸ ਫਰੈਗਸ ਰੈਸੀਮੋਸੇਸ) ਲਈ ਪ੍ਰਸਤਾਵ ਪੇਸ਼ ਕੀਤਾ ਹੈ ।
ਐੱਨ ਐੱਮ ਪੀ ਬੀ ਕੰਜ਼ੋਟੀਆ ਲਈ ਰਜਿਸਟ੍ਰੇਸ਼ਨ ਲਿੰਕ ਐੱਨ ਐੱਮ ਪੀ ਬੀ ਦੀ ਵੈੱਬਸਾਈਟ ਤੇ ਉਪਲਬੱਧ ਹੈ , ਜਿੱਥੇ ਯੋਗ ਸੰਸਥਾਵਾਂ ਉਦਾਹਰਣ ਦੇ ਤੌਰ ਤੇ ਕਿਸਾਨ , ਐੱਫ ਪੀ ਓਜ਼ , ਐੱਫ ਪੀ ਸੀਜ਼ , ਕਿਉ ਪੀ ਐੱਮ ਕੇਂਦਰ , ਬੀਜ ਬੈਂਕ , ਨਰਸਰੀਜ਼ , ਐੱਸ ਐੱਚ ਜੀਸ , ਐੱਨ ਜੀ ਓਜ਼ , ਵਪਾਰੀ , ਉਤਪਾਦਕ , ਬਰਾਮਦਕਾਰ , ਫਰਮਾ / ਖੋਜ ਸੰਸਥਾਵਾਂ /ਖੇਤੀ ਯੂਨੀਵਰਸਿਟੀਆਂ ਸੰਘ ਦਾ ਹਿੱਸਾ ਬਣਨ ਲਈ ਰਜਿਸਟਰ  ਕਰ ਸਕਦੀਆਂ ਹਨ ।
 

ਐੱਮ ਵੀ / ਐੱਸ ਕੇ



(Release ID: 1684181) Visitor Counter : 177