ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ -2020 ਉਪ-ਰਾਸ਼ਟਰਪਤੀ ਦੇ ਵਿਦਾਇਗੀ ਭਾਸ਼ਣ ਨਾਲ ਸੰਪੰਨ ਹੋਇਆ


ਸਾਇੰਸ ਨੂੰ ਆਮ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ: ਉਪ ਰਾਸ਼ਟਰਪਤੀ

ਉਪ-ਰਾਸ਼ਟਰਪਤੀ ਨੇ ਸਵਦੇਸ਼ੀ ਕੋਵਿਡ ਟੀਕਾ ਸੰਭਵ ਬਣਾਉਣ ਵਾਲੇ ਵਿਗਿਆਨੀਆਂ ਦੀ ਸ਼ਲਾਘਾ ਕੀਤੀ

ਮਹਾਮਾਰੀ ਨੇ ਸਾਨੂੰ ਇੱਕ ਮਹੱਤਵਪੂਰਣ ਸਬਕ ਸਿਖਾਇਆ ਹੈ ਕਿ ਸਾਨੂੰ ਸਵੈ-ਨਿਰਭਰ ਹੋਣ ਦੀ ਜ਼ਰੂਰਤ ਹੈ: ਉਪ ਰਾਸ਼ਟਰਪਤੀ

ਆਈਆਈਐੱਸਐੱਫ ਹੁਣ ਇੱਕ "ਵਿਗਿਆਨ ਲਹਿਰ" ਬਣ ਗਿਆ ਹੈ। ਕਈ ਸੋਚ-ਸਮਝ ਕੇ ਯੋਜਨਾਬੱਧ ਈਵੈਂਟਸ ਜ਼ਰੀਏ ਆਈਆਈਐੱਸਐੱਫ ਸਾਇੰਸ ਅਤੇ ਸਾਡੇ ਨਾਗਰਿਕਾਂ ਦਰਮਿਆਨ ਗੂੜ੍ਹੀ ਸਾਂਝ ਪਾ ਰਿਹਾ ਹੈ: ਡਾ. ਹਰਸ਼ ਵਰਧਨ

ਆਈਆਈਐੱਸਐੱਫ ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਦਾ ਇੱਕ ਜੀਵਿਤ ਪ੍ਰਗਟਾਵਾ ਹੈ ਜੋ ਵਿਸ਼ਵ ਨੂੰ ਵੀ ਜੋੜਦਾ ਹੈ। ਫੈਸਟੀਵਲ ਨੇ ਇੱਕ ਲੰਮਾ ਸਫਰ ਤੈਅ ਕਰ ਲਿਆ ਹੈ ਅਤੇ ਹੁਣ ਆਲਮੀ ਧਿਆਨ ਆਕਰਸ਼ਿਤ ਕਰ ਰਿਹਾ ਹੈ: ਡਾ. ਹਰਸ਼ ਵਰਧਨ

Posted On: 25 DEC 2020 7:24PM by PIB Chandigarh

ਆਈਆਈਐੱਸਐੱਫ -2020

 

 ਮੈਗਾ ਈਵੈਂਟ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ -2020 (IISF-2020) ਅੱਜ ਸ਼ਾਮ ਉਪ-ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ;  ਡਾ. ਸ਼ੇਖਰ ਸੀ ਮੰਡੇ, ਸਕੱਤਰ ਡੀਐੱਸਆਈਆਰ ਅਤੇ ਡੀਜੀ, ਸੀਐੱਸਆਈਆਰ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਹੋਏ ਵਿਦਾਇਗੀ ਭਾਸ਼ਣ ਨਾਲ ਸਮਾਪਤ ਹੋਇਆ। 

 

 ਚਾਰ ਦਿਨਾਂ ਦੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਈਵੈਂਟਸ ਆਯੋਜਿਤ ਕੀਤੀਆਂ ਗਈਆਂ ਅਤੇ ਭਾਰਤ ਅਤੇ ਵਿਦੇਸ਼ਾਂ ਤੋਂ ਲੋਕਾਂ ਅਤੇ ਵਿਗਿਆਨੀਆਂ ਦੀ ਵੱਡੀ ਸ਼ਮੂਲੀਅਤ ਵੇਖੀ ਗਈ।

 

ਆਪਣੇ ਸੰਬੋਧਨ ਵਿਚ ਉਪ ਰਾਸ਼ਟਰਪਤੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਆਪਣਾ ਸਵਦੇਸ਼ੀ ਕੋਵਿਡ ਟੀਕਾ ਜਾਰੀ ਕਰਨ ਦੇ ਰਾਹ ‘ਤੇ ਹੈ। ਉਨ੍ਹਾਂ ਮਿਹਨਤੀ ਵਿਗਿਆਨੀਆਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਹੈ।

 

 ਇਹ ਵੇਖਦਿਆਂ ਕਿ ਕੋਰੋਨਾ ਵਾਇਰਸ, ਦਵਾਈ ਅਤੇ ਵੈਕਸੀਨ ਦੀ ਪ੍ਰਕਿਰਤੀ ਬਾਰੇ ਗਲਤ ਜਾਣਕਾਰੀ ਦੇ ਮੱਦੇਨਜ਼ਰ, ਲੋਕਾਂ ਵਿੱਚ ਦਹਿਸ਼ਤ ਅਤੇ ਚਿੰਤਾ ਪੈਦਾ ਹੋ ਗਈ ਹੈ, ਸ੍ਰੀ ਨਾਇਡੂ ਨੇ ਕਿਹਾ ਕਿ ਇਹ ‘ਇਨਫੋਡੇਮਿਕ’ ਸਾਡੀ ਜ਼ਿੰਦਗੀ ਵਿੱਚ ਵਿਗਿਆਨਕ ਟੈਂਪਰਾਮੈਂਟ ਦੀ ਮਹੱਤਤਾ ਨੂੰ ਹੋਰ ਵੀ ਪੱਕਾ ਕਰਦਾ ਹੈ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਜਿਹੜਾ ਨਾਗਰਿਕ ਆਲੋਚਨਾਤਮਕ ਢੰਗ ਨਾਲ ਸੋਚਦਾ ਹੈ ਉਹ ਅਜਿਹੀਆਂ ਗਲਤ ਜਾਣਕਾਰੀਆਂ ਜਾਂ ਜਾਅਲੀ ਖ਼ਬਰਾਂ ਤੋਂ ਬਚੇਗਾ, ਉਨ੍ਹਾਂ ਪੜਤਾਲ ਕੀਤੇ ਜਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਇਹ ਟੀਕੇ ਜਾਂ ਦਵਾਈ ਨਹੀਂ ਹਨ ਜੋ ‘ਇਨਫੋਡੈਮਿਕ’ ਨੂੰ ਹਰਾ ਸਕਦੇ ਹਨ, ਪਰ ਲੋਕਾਂ ਵਿੱਚ ਤਰਕਸ਼ੀਲ ਦ੍ਰਿਸ਼ਟੀਕੋਣ ਹੋਣਾ ਜ਼ਰੂਰੀ ਹੈ।”

 

 ਵਿਗਿਆਨ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਛੋਟੀ ਉਮਰ ਤੋਂ ਹੀ ਵਿਗਿਆਨਕ ਸੁਭਾਅ ਨੂੰ ਮਨਾਂ ਵਿੱਚ ਬੈਠਾਉਣ ਦੀ ਜ਼ਰੂਰਤ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਬੱਚਿਆਂ ਦੀ ਇੱਕ ਸਹਿਜ ਉਤਸੁਕਤਾ ਹੁੰਦੀ ਹੈ ਅਤੇ ਇਹ ਮਹੱਤਵਪੂਰਨ ਗੱਲ ਹੈ ਕਿ ਅਸੀਂ ਇਸ ਉਤਸੁਕਤਾ ਨੂੰ ਕਿਵੇਂ ਚੈਨਲਾਈਜ਼ ਕਰਦੇ ਹਾਂ। ਜੇ ਅਸੀਂ ਉਨ੍ਹਾਂ ਨੂੰ ਪ੍ਰਸ਼ਨ ਪੁੱਛਣ ਅਤੇ ਆਲੋਚਨਾਤਮਕ ਤੌਰ 'ਤੇ ਸੋਚਣ ਲਈ ਉਤਸ਼ਾਹਿਤ ਕਰਦੇ ਹਾਂ, ਤਾਂ ਉਹ ਸਾਰੀ ਉਮਰ ਆਤਮਵਿਸ਼ਵਾਸ, ਸਵੈ-ਭਰੋਸਾ ਅਤੇ ਨਿਡਰ ਬਣ ਜਾਣਗੇ। ਉਨ੍ਹਾਂ ਕਿਹਾ ਕਿ ‘ਇੱਕ ਆਤਮਵਿਸ਼ਵਾਸੀ ਪੀੜ੍ਹੀ ਦਾ ਅਰਥ ਇੱਕ ਆਤਮਵਿਸ਼ਵਾਸੀ ਰਾਸ਼ਟਰ ਹੈ!'

 

 ਉਪ-ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਹਾਮਾਰੀ ਦੁਆਰਾ ਸਿਖਾਇਆ ਗਿਆ ਇੱਕ ਮਹੱਤਵਪੂਰਣ ਸਬਕ ਇਹ ਹੈ ਕਿ ਸਾਨੂੰ ਨਿਵੇਸ਼ ਕਰਨ ਅਤੇ ਆਰਐਂਡਡੀ ਨੂੰ ਕਾਇਮ ਰੱਖਣ ਅਤੇ ਸਵੈ-ਨਿਰਭਰ ਬਣਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਾਡਾ ਪੁਲਾੜ ਪ੍ਰੋਗ੍ਰਾਮ ਇਸ ਗੱਲ ਦੀ ਇੱਕ ਵਧੀਆ ਉਦਾਹਰਣ ਹੈ ਕਿ ਸਵੈ-ਨਿਰਭਰਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ।

 (ਉਪ ਰਾਸ਼ਟਰਪਤੀ ਦੇ ਪੂਰੇ ਭਾਸ਼ਣ ਲਈ ਇਥੇ ਕਲਿੱਕ ਕਰੋ)

 

ਇਸ ਮੌਕੇ ਸੰਬੋਧਨ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਆਈਆਈਐੱਸਐੱਫ ਨੇ ਬਹੁਤ ਲੰਮਾ ਸਫਰ ਤੈਅ ਕਰ ਲਿਆ ਹੈ ਅਤੇ ਦਸਿਆ ਕਿ, "ਜ਼ਰੂਰੀ ਤੌਰ 'ਤੇ ਇਹ ਵਿਗਿਆਨ ਦੇ ਆਊਟਰੀਚ  ਦਾ ਇੱਕ ਸਾਧਨ ਸੀ। ਆਈਡੀਆ ਇਹ ਸੀ ਕਿ ਅਜ਼ਮਾਏ ਅਤੇ ਪਰਖੇ ਗਏ ਤਰੀਕਿਆਂ ‘ਤੇ ਦੁਬਾਰਾ ਕੰਮ ਕੀਤਾ ਜਾਏ ਅਤੇ ਉਨ੍ਹਾਂ ਨੂੰ ਗੈਰ ਰਵਾਇਤੀ ਅਤੇ ਕਈ ਵਾਰ ਹੈਰਾਨੀਜਨਕ ਬਣਾਇਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਅਸੀਂ ਵਿਗਿਆਨੀਆਂ ਅਤੇ ਵਿਗਿਆਨ-ਦਰਸ਼ਕਾਂ ਨੂੰ ਸਰੋਤਿਆਂ ਨਾਲ ਜੋੜਨ ਲਈ ਨਵੇਂ ਢੰਗਾਂ ਦੀ ਭਾਲ ਵਿੱਚ ਬਹੁਤ ਸਾਰੀ ਰਚਨਾਤਮਕ ਊਰਜਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।” ਉਨ੍ਹਾਂ ਬੜੇ ਮਾਣ ਨਾਲ ਕਿਹਾ, “ਮੈਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਆਈਆਈਐੱਸਐੱਫ ਹੁਣ ਇੱਕ ‘ਵਿਗਿਆਨ ਲਹਿਰ’ ਬਣ ਗਿਆ ਹੈ। ਕਈ ਸੋਚ-ਸਮਝ ਕੇ ਯੋਜਨਾਬੱਧ ਈਵੈਂਟਸ ਜ਼ਰੀਏ, ਆਈਆਈਐੱਸਐੱਫ ਵਿਗਿਆਨ ਅਤੇ ਸਾਡੇ ਨਾਗਰਿਕਾਂ ਦਰਮਿਆਨ ਡੂੰਘੀ ਸਾਂਝ ਪਾ ਰਿਹਾ ਹੈ।”

 

 ਮੰਤਰੀ ਨੇ ਇਸ਼ਾਰਾ ਕੀਤਾ, “ਆਈਆਈਐੱਸਐੱਫ ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਦਾ ਇੱਕ ਜੀਵਿਤ ਪ੍ਰਗਟਾਵਾ ਹੈ ਜੋ ਵਿਸ਼ਵ ਨੂੰ ਵੀ ਜੋੜਦਾ ਹੈ।  ਫੈਸਟੀਵਲ ਨੇ ਇੱਕ ਲੰਮਾ ਪੈਂਡਾ ਤੈਅ ਕਰ ਲਿਆ ਹੈ ਅਤੇ ਹੁਣ ਆਲਮੀ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।" ਡਾ. ਹਰਸ਼ ਵਰਧਨ ਨੇ ਕਿਹਾ, “ਇਹ ਵਿਲੱਖਣ ਪ੍ਰੋਗਰਾਮ ਹੈ ਕਿਉਂਕਿ ਇਹ ਚੁਣੌਤੀਆਂ ਅਤੇ ਹੱਲਾਂ ਬਾਰੇ ਵਿਚਾਰ ਵਟਾਂਦਰੇ ਲਈ ਵਿਦਿਆਰਥੀਆਂ, ਅਧਿਆਪਕਾਂ, ਵਿਗਿਆਨੀਆਂ, ਇਨੋਵੇਟਰਜ਼, ਕਾਰੀਗਰਾਂ, ਕਿਸਾਨਾਂ, ਡਿਪਲੋਮੈਟਾਂ, ਨੀਤੀ ਨਿਰਮਾਤਾਵਾਂ ਅਤੇ ਇੱਥੋਂ ਤੱਕ ਕਿ ਐੱਸਐਂਡਟੀ ​​ਮੰਤਰੀਆਂ ਨੂੰ ਵੀ ਇੱਕ ਥਾਂ ਇਕੱਠਾ ਕਰਦਾ ਹੈ।” ਉਨ੍ਹਾਂ ਅੱਗੇ ਕਿਹਾ “ਆਈਆਈਐੱਸਐੱਫ ਦੇ ਇਨ੍ਹਾਂ ਸਾਲਾਂ ਦੌਰਾਨ ਪੈਮਾਨੇ, ਆਕਾਰ ਅਤੇ ਪ੍ਰਭਾਵ ਵਿੱਚ ਤੇਜ਼ੀ ਨਾਲ ਵਾਧੇ ਬਾਰੇ ਪਿੱਛੇ ਵੱਲ ਵੇਖਣਾ ਅਤੇ ਸੋਚਣਾ ਮੇਰੇ ਲਈ ਸੱਚਮੁੱਚ ਬਹੁਤ ਮਾਣ ਵਾਲੀ ਗੱਲ ਹੈ।”

 

 ਵਿਗਿਆਨ ਅਤੇ ਵਿਗਿਆਨੀਆਂ ਦੀ ਭੂਮਿਕਾ ਬਾਰੇ ਦੱਸਦੇ ਹੋਏ, ਡਾ. ਹਰਸ਼ ਵਰਧਨ ਨੇ ਇੱਕ ਉਦਾਹਰਣ ਦੇ ਨਾਲ ਸਮਝਾਇਆ, “ਟੀਕੇ ਰਿਕਾਰਡ ਤੋੜ ਗਤੀ ਨਾਲ ਵਿਕਸਤ ਕੀਤੇ ਜਾ ਰਹੇ ਹਨ। SARS-CoV-2 ਸਾਰੇ ਜਰਾਸੀਮਾਂ ਦੀ ਸਭ ਤੋਂ ਚੰਗੀ ਤਰ੍ਹਾਂ ਪਹਿਚਾਣੀ ਗਈ ਵਿਸ਼ੇਸ਼ਤਾ ਹੋਵੇਗੀ, ਅਤੇ ਇਸ ਤੋਂ ਜੋ ਰਾਜ਼ ਪਹਿਚਾਣੇ ਜਾਣਗੇ, ਉਹ ਹੋਰ ਵਾਇਰਸਾਂ ਬਾਰੇ ਸਾਡੀ ਸਮਝ ਨੂੰ ਹੋਰ ਡੂੰਘਾ ਕਰਨਗੇ, ਅਤੇ ਅਗਲੀ ਮਹਾਮਾਰੀ ਦਾ ਸਾਹਮਣਾ ਕਰਨ ਲਈ ਦੁਨੀਆ ਨੂੰ ਬਿਹਤਰ ਢੰਗ ਨਾਲ ਤਿਆਰ ਕਰਨਗੇ। ਉਨ੍ਹਾਂ ਜ਼ੋਰ ਦਿੱਤਾ “ਇਹ ਸਭ ਵਿਸ਼ਵ ਪੱਧਰੀ ਵਿਗਿਆਨੀਆਂ ਦੇ ਮਿਸਾਲੀ ਅਤੇ ਸਹਿਯੋਗੀ ਯਤਨਾਂ ਸਦਕਾ ਸੰਭਵ ਹੋਇਆ ਹੈ। ਇਹ ਵਿਗਿਆਨ ਅਤੇ ਇਸ ਦੇ ਗਿਆਨ ਨੂੰ ਸਾਂਝਾ ਕਰਨ ਦਾ ਇੱਕ ਅਸਧਾਰਨ ਪੱਧਰ ਰਿਹਾ ਹੈ।"

  ਡਾ. ਹਰਸ਼ ਵਰਧਨ ਨੇ ਦੱਸਿਆ,“ਆਈਆਈਐੱਸਐੱਫ ਲਈ ਇਸ ਸਾਲ ਦਾ ਵਿਸ਼ਾ ਬਹੁਤ ਢੁੱਕਵਾਂ ਸੀ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਪੂਰੇ ਧਰਤੀ ਗ੍ਰਹਿ ਨੂੰ ਕੋਵਿਡ- 19 ਮਹਾਮਾਰੀ ਨੇ ਖ਼ਤਰੇ ਵਿਚ ਪਾਇਆ ਹੈ ਜਿਸ ਨੇ ਡੇਢ ਮਿਲੀਅਨ ਜਾਨਾਂ ਖੋਹ ਲਈਆਂ ਹਨ ਅਤੇ ਅਰਬਾਂ ਲੋਕਾਂ ਦੇ ਜੀਵਨ ‘ਤੇ ਨਕਾਰਾਤਮਕ ਪ੍ਰਭਾਵ ਪਾਇਆ ਹੈ।” ਉਨ੍ਹਾਂ ਅੱਗੇ ਕਿਹਾ, “ਮਨੁੱਖਜਾਤੀ ਲਈ ਹੋਂਦ ਦੇ ਸੰਕਟ ਦੀ ਇਸ ਘੜੀ ਵਿੱਚ, ਸਭ ਤੋਂ ਢੁੱਕਵਾਂ ਵਿਸ਼ਾ ਭਾਰਤੀ ਵਿਗਿਆਨਕ ਕਮਿਊਨਿਟੀ ਦੁਆਰਾ ਚੁਣਿਆ ਗਿਆ ਸੀ- “ਆਤਮਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਵਿਗਿਆਨ।”

 

 ਡਾ. ਹਰਸ਼ ਵਰਧਨ ਨੇ ਕਿਹਾ, “ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਦੀ ਹੈਰਾਨਕੁਨ ਸਫ਼ਲਤਾ ਹੋਰ ਖਾਸ ਹੋ ਗਈ ਹੈ ਕਿਉਂਕਿ ਅਸੀਂ ਅਜੇ ਵੀ ਮਹਾਮਾਰੀ ਦੇ ਸਮੇਂ ਵਿੱਚ ਜੀ ਰਹੇ ਹਾਂ।” 

 

 ਮੰਤਰੀ ਨੇ ਕਿਹਾ, "ਆਈਆਈਐੱਸਐੱਫ 2020 ਨੇ ਇਕ ਵਾਰ ਫਿਰ ਦਿਖਾਇਆ ਹੈ ਕਿ ਕਿਵੇਂ ਵਿਗਿਆਨ ਵਿੱਚ ਸਾਰੀਆਂ ਰੁਕਾਵਟਾਂ ਨੂੰ ਤੋੜਨ, ਸਾਰੀਆਂ ਔਕੜਾਂ ਨੂੰ ਦੂਰ ਕਰਨ ਅਤੇ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਵਿੱਚ ਸਾਡੀ ਮਦਦ ਕਰਨ ਦੀ ਸ਼ਕਤੀ ਹੈ।" ਉਨ੍ਹਾਂ ਕਿਹਾ, "ਇਹ ਉਸ ਬੀਤੇ ਸਾਲ ਦਾ ਢੁੱਕਵਾਂ ਪ੍ਰਤੀਬਿੰਬ ਹੈ ਜੋ - 2020 ਹੈ - ਇੱਕ ਸਾਲ ਜਿਸਨੂੰ ਮੈਂ ਨਾਮ ਦੇਣਾ ਚਾਹੁੰਦਾ ਹਾਂ, ਵਿਗਿਆਨ ਦਾ ਸਾਲ!"

 

ਇਸ ਆਈਆਈਐੱਸਐੱਫ -2020 ਦੇ ਆਯੋਜਨ ਵਿੱਚ, ਆਪਣੀ ਸਖਤ ਮਿਹਨਤ ਅਤੇ ਅਣਥੱਕ ਯਤਨਾਂ ਲਈ ਸੀਐੱਸਆਈਆਰ, CSIR-NISTADS ਦੀ ਟੀਮ, ਹੋਰ ਓਰਗੇਨਾਈਜ਼ਰ ਵਿਗਿਆਨਕ ਮੰਤਰਾਲਿਆਂ - ਵਿਭਾਗਾਂ ਅਤੇ ਵਿਜਨਨਾ ਭਾਰਤੀ ਨੂੰ ਵਧਾਈ ਦਿੰਦਿਆਂ ਡਾ. ਹਰਸ਼ ਵਰਧਨ ਨੇ ਆਪਣੀ ਇੱਛਾ ਜ਼ਾਹਰ ਕਰਦਿਆਂ ਕਿਹਾ, “ਆਈਆਈਐੱਸਐੱਫ ਦੀ ਇਹ ਯਾਤਰਾ ਨਿਰੰਤਰ ਜਾਰੀ ਰੱਖੀ ਜਾਣੀ ਚਾਹੀਦੀ ਹੈ ਅਤੇ ਅਗਲੇ ਸਾਲ, ਅਸੀਂ ਵਿਗਿਆਨ, ਤਕਨਾਲੋਜੀ, ਨਵੀਨਤਾ ਅਤੇ ਉੱਦਮਤਾ ਦੀ ਸ਼ਮੂਲੀਅਤ ਨਾਲ ਵਧੇਰੇ ਲੋਕਾਂ ਨੂੰ ਜੋੜਾਂਗੇ।”

 ਇਸ ਸਾਲ, 9 ਬ੍ਰੌਡ ਵਰਟੀਕਲਜ਼ ਦੇ ਅਧੀਨ ਕੁੱਲ 41 ਈਵੈਂਟ ਹੋਏ। ਆਈਆਈਐੱਸਐੱਫ 2020 ਵਿੱਚ, ਪੰਜ (05) ਗਿਨੀਜ਼ ਵਰਲਡ ਰਿਕਾਰਡਾਂ ਦੀ ਕੋਸ਼ਿਸ਼ ਵੀ ਕੀਤੀ ਗਈ ਸੀ:

ਆਈਆਈਐੱਸਐੱਫ -2020: ਵਰਚੁਅਲ ਸਾਇੰਸ ਫੈਸਟੀਵਲ (ਤਕਰੀਬਨ 2000 ਪ੍ਰਤੀ ਦਿਨ ਸਿਖਰ ਸਮੇਂ)

ਲਾਈਟ, ਸ਼ੈਡੋ ਅਤੇ ਟਾਈਮ ਡਿਵਾਈਸ ਮੇਕਿੰਗ (5,000 ਵਿਦਿਆਰਥੀ)

ਹੱਥਾਂ ਦੀ ਸਫਾਈ ਦਾ ਔਨਲਾਈਨ ਸਬਕ ਅਤੇ ਗਤੀਵਿਧੀ (30,000 ਵਿਦਿਆਰਥੀ)

ਪ੍ਰੋਟੈਕਟਿਵ ਮਾਸਕ ਪਾਉਣਾ ਅਤੇ ਇੱਕ ਔਨਲਾਈਨ ਪ੍ਰਣ ਲੈਣਾ (30,000 ਵਿਦਿਆਰਥੀ)

ਪੋਸ਼ਣ ਅਤੇ ਸਿਹਤ ਦਾ ਸਬਕ (35,000 ਵਿਦਿਆਰਥੀ)

  ਡਾ. ਸ਼ੇਖਰ ਸੀ ਮੰਡੇ, ਡੀਜੀ ਸੀਐੱਸਆਈਆਰ, ਡਾ. ਰੰਜਨਾ ਅਗਰਵਾਲ, ਡਾਇਰੈਕਟਰ, CSIR-NISTADS , ਡਾ. ਵਿਜੇ ਭੱਟਕਰ, ਰਾਸ਼ਟਰੀ ਪ੍ਰਧਾਨ, VIBHA, ਸ਼੍ਰੀ ਜੈਯੰਤ ਸਹਿਸ੍ਰਬੁੱਧੇ, ਕੌਮੀ ਪ੍ਰਬੰਧਕੀ ਸਕੱਤਰ, VIBHA, ਐੱਸਐਂਡਟੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲਿਆਂ ਦੇ ਸਾਰੇ ਵਿਭਾਗਾਂ ਦੇ ਸਕੱਤਰ, ਵਿਗਿਆਨੀ  ਅਤੇ ਅੰਤਰਰਾਸ਼ਟਰੀ ਨੁਮਾਇੰਦੇ ਵਲੈਡਿਕਟਰੀ ਪ੍ਰੋਗਰਾਮ ਵਿੱਚ ਔਨਲਾਈਨ ਸ਼ਾਮਲ ਹੋਏ।

 

*********

 

 ਐੱਨਬੀ/ਕੇਜੀਐੱਸ/(ਇਨਪੁਟਸ: ਸੀਐੱਸਆਈਆਰ-ਨਿਸਟੈਡਜ਼)



(Release ID: 1683784) Visitor Counter : 145


Read this release in: English , Urdu , Hindi , Tamil