ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੀਵਨ–ਵਿਗਿਆਨੀਆਂ, ਅਦਾਕਾਰਾਵਾਂ, ਉੱਦਮੀਆਂ ਜਿਹੇ ਵਿਭਿੰਨ ਵਰਗਾਂ ਦੀਆਂ ਮਹਿਲਾਵਾਂ ਨੇ ਆਈਆਈਐੱਸਐੱਫ਼ 2020 ਦੇ ਮਹਿਲਾ ਵਿਗਿਆਨੀਆਂ ਤੇ ਉੱਦਮੀਆਂ ਦੇ ਕਨਕਲੇਵ ’ਚ ਆਪਣੇ ਸੰਘਰਸ਼, ਅਨੁਭਵ ਤੇ ਸਫ਼ਲਤਾ ਦੇ ਮੰਤਰ ਸਾਂਝੇ ਕੀਤੇ

Posted On: 25 DEC 2020 3:22PM by PIB Chandigarh

IISF-2020

ਆਈਆਈਐੱਸਐੱਫ਼–2020

 

ਮਹਿਲਾ ਵਿਗਿਆਨੀਆਂ ਤੇ ਉੱਦਮੀਆਂ ਦਾ ਕਨਕਲੇਵ

ਮਹਿਲਾ ਵਿਗਿਆਨੀਆਂ ਤੇ ਉੱਦਮੀਆਂ ਨੂੰ ਆਪਣੀਆਂ ਜ਼ਿੰਦਗੀਆਂ ਤੇ ਕਰੀਅਰ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਮਹਿਲਾ ਵਿਗਿਆਨੀਆਂ ਤੇ ਉੱਦਮੀਆਂ ਦਾ ਕਨਕਲੇਵ ਇੱਕ ਵਿਲੱਖਣ ਮੰਚ ਹੈ। IISF 2020 ਨੇ ਵਰਚੁਅਲ ਵਿਧੀ ਰਾਹੀਂ ਇਹ ਫ਼ੋਰਮ ਮੁਹੱਈਆ ਕਰਵਾਈ। ਬਹੁਤ ਸਾਰੇ ਪ੍ਰਸਿੱਧ ਮਹਿਲਾ ਵਿਗਿਆਨੀ, ਅਦਾਕਾਰਾਵਾਂ ਤੇ ਉੱਦਮੀਆਂ ਨੇ ਇਸ ਕਨਕਲੇਵ ਦੌਰਾਨ ਆਪਣੇ ਸੰਘਰਸ਼ ਤੇ ਅਨੁਭਵ ਸਾਂਝੇ ਕੀਤੇ।

ਇੱਕ ਪੈਨਲ ਵਿਚਾਰ–ਵਟਾਂਦਰੇ (ਅਸਲ ਜੀਵਨ ਦੀਆਂ ਯਾਤਰਾਵਾਂ ਦਾ ਪ੍ਰਗਟਾਵਾ ਕਰਦਿਆਂ ਆਕਾਸ਼ ਛੋਹਣਾ) ’ਚ ਪਦਮਸ਼੍ਰੀ ਸੁਸ਼੍ਰੀ ਕਲਪਨਾ ਸਰੋਜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਪਣੇ ਬਚਪਨ ਦੇ ਪ੍ਰੀਖਣਾਂ ਤੇ ਔਕੜਾਂ ਦਾ ਵਰਣਨ ਕੀਤਾ। ਉਂਝ, ਇੱਕ ਦਿਨ ਵਿੱਚ 16 ਘੰਟੇ ਕੰਮ ਕਰਦਿਆਂ ਉਨ੍ਹਾਂ ਹਰ ਕਦਮ ਫ਼ਾਇਦਿਆਂ ਨੂੰ ਸੰਗਠਤ ਕੀਤਾ ਤੇ ਅੰਤ ’ਚ ਕਮਾਨੀ ਕੰਪਨੀਆਂ ਹਾਸਲ ਕੀਤੀਆਂ ਤੇ ਉਨ੍ਹਾਂ ਨੂੰ ਅੱਗੇ ਵਧਾਇਆ। ਉਨ੍ਹਾਂ ਜ਼ੋਰ ਦਿੱਤਾ,‘ਮੇਰੀ ਯਾਤਰਾ ਤੋਂ ਤੁਹਾਨੂੰ ਜਿਹੜਾ ਇੱਕੋ–ਇੱਕ ਸਬਕ ਸਿੱਖਣ ਦੀ ਜ਼ਰੂਰਤ ਹੈ, ਉਹ ਹੈ ਦ੍ਰਿੜ੍ਹਤਾ, ਡਟੇ ਰਹਿਣਾ ਤੇ ਆਪਣੇ–ਆਪ ਉੱਤੇ ਭਰੋਸਾ ਰੱਖਣ ਦੀ ਸੁਪਰਮਾਨਵ ਯੋਗਤਾ ਨਾਲ ਜ਼ਿੰਦਗੀ ਵਿੱਚ ਵੱਡੇ ਚਮਤਕਾਰ ਹੋ ਜਾਂਦੇ ਹਨ।’

India International Science Festival on Twitter: "6TH INDIA INTERNATIONAL  SCIENCE FESTIVAL (IISF 2020) 'Science for Self-reliant India and Global  Welfare' Women Scientist's & Entrepreneur Conclave 🗓 23th December 2020 ⏰  10 AM

ਭਾਰਤ ਦੇ ਉੱਘੇ ਫ਼ਿਲਮ ਅਦਾਕਾਰਾ ਸ੍ਰੀਮਤੀ ਰੋਹਿਨੀ ਹਤੰਗੜੀ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂਆਤ ਨੈਸ਼ਨਲ ਸਕੂਲ ਆੱਵ੍ ਡਰਾਮਾ ਨਾਲ ਹੋਈ ਸੀ ਤੇ ਉਸ ਦੇ ਨਾਲ ਹੀ ਉੱਭਰਦੇ ਕਲਾਕਾਰਾਂ ਦੇ ਸਕੂਲ ‘ਆਵਿਸ਼ਕਾਰ ਥੀਏਟਰ ਗਰੁੱਪ’ ’ਚ ਕਲਾਸੀਕਲ ਨਾਚ ਵੀ ਸਿੱਖਿਆ, ਜਾਪਾਨੀ ਨਾਟਕ ਵਿੱਚ ਕੰਮ ਕੀਤਾ। ਫਿਰ 1984 ਤੋਂ ਸਿਨੇਮਾ ਵਿੱਚ। ਉਨ੍ਹਾਂ ਦੱਸਿਆ,’27 ਸਾਲਾਂ ਦੀ ਉਮਰ ਵਿੱਚ ਬੈਨ ਕਿੰਗਜ਼ਲੇਅ ਦੇ ਸਾਹਮਣੇ ਫ਼ਿਲਮ ‘ਗਾਂਧੀ’ ਵਿੱਚ ਅਧਖੜ੍ਹ ਉਮਰ ਦੇ ਕਸਤੂਰਬਾ ਗਾਂਧੀ ਦੀ ਭੂਮਿਕਾ ਅਦਾ ਕਰਨਾ ਸਭ ਤੋਂ ਔਖੀਆਂ ਭੂਮਿਕਾਵਾਂ ਵਿੱਚੋਂ ਇੱਕ ਸੀ।’ ਉਨ੍ਹਾਂ ਨੂੰ ਕਈ ਪੁਰਸਕਾਰ ਪ੍ਰਾਪਤ ਹੋਏ ਹਨ; ਜਿਨ੍ਹਾਂ ਵਿੱਚ ਵੱਕਾਰੀ BAFTA ਪੁਰਸਕਾਰ ਵੀ ਸ਼ਾਮਲ ਹੈ ਅਤੇ ਔਕੜਾਂ ਉੱਤੇ ਜਿੱਤ ਹਾਸਲ ਕਰਨ ਪਿੱਛੇ ਦ੍ਰਿੜ੍ਹ ਇਰਾਦੇ ਪਿੱਛੇ ਵੀ ਕਹਾਣੀਆਂ ਹਨ। ਉਹ ਰੰਗਮੰਚ ਤੇ ਫ਼ਿਲਮੀ ਪਰਦੇ ਦੀ ਇੱਕ ਸਸ਼ੱਕਤ ਅਦਾਕਾਰਾ ਹਨ ਅਤੇ ਸਦਾ ਆਪਣੇ ਉਸਤਾਦ ਏਬਰਾਹਿਮ ਅਲਕਾਜ਼ੀ ਦੇ ਸ਼ੁਕਰਗੁਜ਼ਾਰ ਹਨ।

ਉਨ੍ਹਾਂ ਕਿਸੇ ਵੀ ਖੇਤਰ ਵਿੱਚ ਇੱਕ ਮਦਦਗਾਰ ਪ੍ਰਣਾਲੀ ਦੇ ਕੋਲ ਹੋਣ, ਆਪਣੇ ਦਿਲ ਦੀ ਸੁਣਨ ਤੇ ਸਖ਼ਤ ਮਿਹਨਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ; ਭਾਵੇਂ ਕੋਈ ਵਿਗਿਆਨਕ ਖੋਜ ਹੋਵੇ, ਸਿੱਖਿਆ, ਨਾਟਕ ਜਾਂ ਸੰਗੀਤ ਹੋਵੇ। ਉਨ੍ਹਾਂ ਕਿਹਾ ਕਿ ਇੱਕ ਔਰਤ ਨੂੰ ਸਦਾ ਮਜ਼ਬੂਤੀ ਨਾਲ ‘ਨਾਂਹ’ ਆਖਣਾ ਚਾਹੀਦਾ ਹੈ, ਜਦੋਂ ਉਹ ਕਿਸੇ ਰਾਹ ਉੱਤੇ ਚੱਲਣਾ ਨਾ ਚਾਹੁੰਦੀ ਹੋਵੇ। ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ,‘ਆਪਣਾ ਸਵੈ–ਮਾਣ ਸਦਾ ਕਾਇਮ ਰੱਖੋ ਤੇ ਦੁਨੀਆ ਤੁਹਾਡਾ ਸਤਿਕਾਰ ਕਰਨਾ ਸਿੱਖ ਜਾਵੇਗੀ।’

ਯੂਨੀਵਰਸਿਟੀ ਆੱਵ੍ ਕੈਂਬ੍ਰਿਜ ’ਚ ਪਲਾਜ਼ਮਾ ਫ਼ਿਜ਼ੀਸਿਸਟ ਨੇ ਕਨਕਲੇਵ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਯੁਵਾ ਮਾਂ ਵਜੋਂ ਉਨ੍ਹਾਂ ਨੂੰ ਮੋਹਰੀ ਪੱਧਰ ਦੀ ਅਤੇ ਵਿਸ਼ਵ ਭਰ ਵਿੱਚ ਪ੍ਰਚੱਲਿਤ ਖੋਜ ਉੱਤੇ ਕੇਂਦ੍ਰਿਤ ਇੱਕ ਸਾਇੰਸ ਕਰੀਅਰ ਨੂੰ ਅੱਗੇ ਵਧਾਉਣ ਨਾਲ ਸਬੰਧਤ ਮਸਲਿਆਂ ਦੀ ਭਲੀਭਾਂਤ ਜਾਣਕਾਰੀ ਸੀ। ਉਨ੍ਹਾਂ ਕਿਹਾ,‘ਪਰ ਵਿਗਿਆਨ ਦੀ ਖੋਜ ਦੇ ਪੁਰਸਕਾਰ ਔਕੜਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਹੁੰਦੇ ਹਨ ਅਤੇ ਯੋਜਨਾਬੰਦੀ ਤੇ ਦ੍ਰਿੜ੍ਹ ਇਰਾਦੇ ਨਾਲ ਚੀਜ਼ਾਂ ਅੱਗੇ ਵਧਦੀਆਂ ਹਨ ਜੇ ਵਿਅਕਤੀ ਨੂੰ ਆਪਣੇ ਟੀਚੇ ਤੱਕ ਪੁੱਜਣ ਦਾ ਪੂਰਾ ਭਰੋਸਾ ਹੋਵੇ।’ ਉਨ੍ਹਾਂ ਦੱਸਿਆ ਕਿ ਕਿਵੇਂ 11 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਤਾਰਿਆਂ ਵਿੱਚ ਦਿਲਚਸਪੀ ਪੈਦਾ ਹੋਣ ਲੱਗ ਪਈ ਸੀ ਤੇ ਤਦ ਉਹ ਇੱਕ ਸਫ਼ਲ ਐਸਟ੍ਰੋਫ਼ਿਜ਼ੀਸਿਸਟ ਬਣਨ ਦੇ ਆਪਣੇ ਜਨੂੰਨ ਨੂੰ ਹਾਸਲ ਕਰਨ ਲਈ ਅੱਗੇ ਵਧੇ।

ਭਾਰਤੀ ਫ਼ਿਜ਼ੀਸਿਸਟ, ਪਦਮਸ਼੍ਰੀ ਪ੍ਰੋ. ਰੋਹਿਣੀ ਗੋਡਬੋਲੇ ਨੇ ਪੁਣੇ ’ਚ ਭੌਤਿਕ ਵਿਗਿਆਨ ਦੀ ਪੜ੍ਹਾਈ ਤੋਂ ਆਪਣੀ ਯਾਤਰਾ ਸ਼ੁਰੂ ਕਰ ਕੇ ਇੱਕ ਪਾਰਟੀਕਲ ਫ਼ਿਜ਼ੀਸਿਸਟ ਵਜੋਂ ਆਪਣੇ ਮੌਜੂਦਾ ਅਹੁਦੇ ਅਤੇ CERN ’ਚ ਆਪਣੇ ਪ੍ਸਿੱਧ ਕਾਰਜ ਤੱਕ ਬਾਰੇ ਦੱਸਿਆ। ਊੱਚ ਊਰਜਾ ਵਾਲੇ ਫ਼ੋਟੋਨਜ਼ ਬਾਰੇ ਉਨ੍ਹਾਂ ਦਾ ਕਾਰਜ ਪਾਰਟੀਕਲ ਕੋਲਾਈਡਰਜ਼ ਦੀ ਅਗਲੀ ਪੀੜ੍ਹੀ ਲਈ ਆਧਾਰ ਬਣ ਸਕਦਾ ਸੀ, ਉਹ ਬ੍ਰਹਿਮੰਡ ਦੇ ਤਾਣੇ–ਬਾਣੇ ਅਤੇ ਉਸ ਦੀ ਰਚਨਾ ਦਾ ਅਧਿਐਨ ਕਰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਮੱਧ ਵਰਗ ਦੇ ਪਰਿਵਾਰ ਨਾਲ ਸਬੰਧਤ ਸਨ ਜੋ ਸਿੱਖਿਆ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਜਿਸ ਨੇ ਵਿਗਿਆਨ ਵਿੱਚ ਕਰੀਅਰ ਨੂੰ ਅੱਗੇ ਵਧਣ ਦੇ ਫ਼ੈਸਲੇ ਵਿੱਚ ਸਾਥ ਦਿੱਤਾ; ਉਸੇ ਤੋਂ ਅੱਗੇ ਉਨ੍ਹਾਂ ਨੂੰ ਸਟੋਨੀਬਰੁੱਕਸ ਯੂਨੀਵਰਸਿਟੀ ’ਚ ਆਪਣੀ ਪੀ–ਐੱਚ.ਡੀ. ਦੀ ਪੜ੍ਹਾਈ ਕਰਨ ਦੀ ਤਾਕਤ ਮਿਲੀ। ਉਸ ਤੋਂ ਬਾਅਦ ਉਨ੍ਹਾਂ TIFR ’ਚ ਕੰਮ ਕੀਤਾ ਤੇ ਡ੍ਰੀਸ ਗੋਡਬੋਲੇ ਪ੍ਰਭਾਵ ਅਤੇ ਗੋਡਬੋਲੇ ਪੰਚੇਰੀ ਮਾੱਡਲ ਸਿਰਜੇ। ਉਨ੍ਹਾਂ ਦਾ ਵਿਗਿਆਨ ਵਿੱਚ ਲੜਕੀਆਂ ਦੇ ਵਿਕਾਸ ਲਈ ਮਾਹੌਲ ਵਿਕਸਤ ਕਰ ਕੇ ਦੇਣ ਵਿੱਚ ਦ੍ਰਿੜ੍ਹ ਵਿਸ਼ਵਾਸ ਹੈ। ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਸਰਕਾਰ ਕਿਵੇਂ ਵਿਭਿੰਨ ਵਰਗਾਂ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਵਿਭਿੰਨ ਫ਼ੈਲੋਸ਼ਿਪਸ ਨਾਲ ਖਿੱਚ ਸਕਦੀ ਹੈ।

IISC, ਬੈਂਗਲੋਰ ਤੋਂ ਪੀ–ਐੱਚ.ਡੀ. ਡਾ. ਸ਼ਰਮੀਲਾ ਮੈਂਡੇ ਅਤੇ ਵਿਲੱਖਣ ਮੁੱਖ ਵਿਗਿਆਨੀ, TCS ਵਿੰਚ ਬਾਇਓ ਸਾਇੰਸਜ਼ ਖੋਜ ਤੇ ਵਿਕਾਸ ਦੇ ਵਰਤਮਾਨ ਮੁਖੀ ਦੀ ਅਰੰਭ ਤੋਂ ਹੀ ਮਾਈਕ੍ਰੋਬਾਇਓਲੋਜੀ ਵਿੱਚ ਖੋਜ ’ਚ ਡੂੰਘੀ ਦਿਲਚਸਪੀ ਰਹੀ ਸੀ ਅਤੇ ਉਹ ਵਿਗਿਆਨ ਵਿੱਚ ਔਰਤਾਂ ਦੇ, ਖ਼ਾਸ ਕਰਕੇ ਉਨ੍ਹਾਂ ਦੀਆਂ ਲੀਡਰਸ਼ਿਪ ਵਾਲੀਆਂ ਪੁਜ਼ੀਸ਼ਨਾਂ ਦੇ ਮਜ਼ਬੂਤ ਸਮਰਥਕ ਹਨ। ਡਾ. ਮੈਂਡੇ ਉਨ੍ਹਾਂ ਪਹਿਲੇ ਖੋਜੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਕੰਪਿਊਟੇਸ਼ਨਲ ਬਾਇਓਲੋਜੀ ਲਈ ਕੰਮ ਕੀਤਾ। ਉਨ੍ਹਾਂ ਬਿਨਾ–ਚੀਰੇ ਦੇ ਮਾਰਕਰ ਦੀ ਗੱਲ ਕੀਤੀ, ਜਿਸ ਨਾਲ ਨਵ–ਜਨਮੇ ਬੱਚਿਆਂ ਦੀਆਂ ਜਾਨਾਂ ਬਚਾਈਆਂਜਾ ਸਕਦੀਆਂ ਹਨ। ਉਨ੍ਹਾਂ ਇੱਕ ਵਿਅਕਤੀ ਦੇ ਜੀਵਨ ਵਿੱਚ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਸਮੇਂ ਆਪਣੇ ਦਿਲ ਦੀ ਸੁਣਨ ਦਾ ਸੁਝਾਅ ਦਿੱਤਾ।

ਸ੍ਰੀਮਤੀ ਹਰਪ੍ਰੀਤ ਸਿੰਘ ਪਹਿਲੀ ਔਰਤ ਹਨ ਜਿਨ੍ਹਾਂ ਨੂੰ ਏਅਰ ਇੰਡੀਆ ਵੱਲੋਂ 1988 ’ਚ ਭਾਰਤ ਦੇ ਪਹਿਲੇ ਮਹਿਲਾ ਵਪਾਰਕ ਪਾਇਲਟ ਵਜੋਂ ਚੁਣਿਆ ਗਿਆ ਸੀ। ਪਰ ਸਿਹਤ ਕਾਰਣਾਂ ਕਰ ਕੇ, ਉਨ੍ਹਾਂ ਨੂੱ ਉਡਾਣਾਂ ਵਾਲੀ ਆਪਣੀ ਨੌਕਰੀ ਛੱਡਣੀ ਪਈ। ਫਿਰ ਉਹ ਉਡਾਣ ਸੁਰੱਖਿਆ ਜਿਹੇ ਹਵਾਬਾਜ਼ੀ ਦੇ ਹੋਰ ਖੇਤਰਾਂ ਵਿੱਚ ਸਰਗਰਮ ਹੋ ਗਏ। ਉਨ੍ਹਾਂ ਸਰਕਾਰੀ ਏਅਰਲਾਈਨ ਦੀ ਸਹਾਇਕ ਕੰਪਨੀ ‘ਅਲਾਇੰਸ ਏਅਰ’ ਦੀ ਸੀਈਓ ਨਿਯੁਕਤ ਕੀਤਾ ਗਿਆ ਤੇ ਕਿਸੇ ਭਾਰਤੀ ਏਅਰਲਾਈਨ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਬਣੇ। ਭਾਵੇਂ ਏਅਰ ਇੰਡੀਆ ਵਿੱਚ ਮਹਿਲਾ ਪਾਇਲਟਾਂ ਦੀ ਵੱਡੀ ਗਿਣਤੀ ਪਰ ਉਹ ਖ਼ਾਹਿਸ਼ੀ ਮਹਿਲਾਵਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਿਆਂ ’ਚ ਸ਼ਾਮਲ ਹਨ, ਜੋ ਇੱਕ ਕਰੀਅਰ ਨਾਲ ਅੱਗੇ ਵਧਣਾ ਚਾਹੁੰਦੀਆਂ ਹਨ।

ਡਾ. ਅਤੀਆ ਕਪਲੇ, ਕਨਕਲੇਵ ਦੇ ਪ੍ਰਿੰਸੀਪਲ ਕੋਆਰਡੀਨੇਟਰ ਨੇ ਇਸ ਪੈਨਲ ਵਿਚਾਰ–ਵਟਾਂਦਰੇ ਦਾ ਸੰਚਾਲਨ ਕੀਤਾ। 

ਇੱਕ ਹੋਰ ਸੈਸ਼ਨ ਵਿੱਚ, ਦੇਸ਼ ਭਰ ਦੀਆਂ ਦਿਹਾਤੀ ਤੇ ਕਬਾਇਲੀ ਭਾਰਤੀ ਔਰਤਾਂ ਦੀਆਂ ਸਜੀਵ ਪ੍ਰੇਰਣਾਵਾਂ ਉੱਤੇ ਆਧਾਰਤ ਛੋਟੀਆਂ ਫ਼ਿਲਮਾਂ ਵਰਚੁਅਲੀ ਵਿਖਾਈਆਂ ਗਈਆਂ। ਇਨ੍ਹਾਂ ਫ਼ਿਲਮਾਂ ਵਿੱਚ, ਸੰਘਰਸ਼, ਔਕੜਾਂ, ਕੋਸ਼ਿਸ਼ਾਂ ਦੇ ਪ੍ਰੇਰਣਾਦਾਇਕ ਛਿਣਾਂ ਤੇ ਉਨ੍ਹਾਂ ਮਹਿਲਾ ਉੱਦਮੀਆਂ ਤੇ ਕਬੀਲਿਆਂ ਦੀ ਸਫ਼ਲਤਾ ਨੂੰ ਉਜਾਗਰ ਕੀਤਾ ਗਿਆ ਸੀ।

ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਰੰਜਨਾ ਅਗਰਵਾਲ, ਡਾਇਰੈਕਟਰ, CSIR-NISTADS ਨੇ ਆਪਣੇ ਸੰਬੋਧਨ ’ਚ ਸਫ਼ਲਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਜ਼ਰੂਰ ਹੀ ਔਕੜਾਂ ਦਾ ਸਾਹਮਣਾ ਕਰਨਾ ਹੋਵੇਗਾ ਤੇ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਸਦਾ ਸਦਾ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿਹਾਤੀ ਤੇ ਕਬਾਇਲੀ ਮਹਿਲਾ ਉੱਦਮੀਆਂ ਦਾ ਜੀਵਨ ਤੇ ਸੰਘਰਸ਼ ਹਰੇਕ ਔਰਤ ਨੂੰ ਅੱਗੇ ਵਧਣ ਤੇ ਜੀਵਨ ਵਿੱਚ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਪ੍ਰੇਰਿਤ ਕਰਦੇ ਹਨ। ਡਾ. ਲੀਨਾ ਬਾਵਡੇਕਰ, ਕਨਕਲੇਵ ਦੇ ਕੋਆਰਡੀਨੇਟਰ ਨੇ ਸਜੀਵ ਪ੍ਰੇਰਣਾ ਦੇ ਫ਼ਿਲਮ ਸ਼ੋਅ ਵਾਲੇ ਸੈਸ਼ਨ ਦਾ ਸੰਚਾਲਨ ਕੀਤਾ।

******

ਐੱਨਬੀ/ਕੇਜੀਐੱਸ/(CSIR-NISTADS)



(Release ID: 1683741) Visitor Counter : 162