ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਆਈਐੱਸਐੱਫ਼ 2020 ਦੇ ਵਿਲੱਖਣ ਸਮਾਰੋਹ ‘ਪਰਫ਼ਾਰਮਿੰਗ ਆਰਟਸ ਐਂਡ ਸਾਇੰਸ’ ’ਚ ਭਾਗੀਦਾਰਾਂ ਨੇ ਭਾਰਤ ’ਚ ਵਿਗਿਆਨ ਤੇ ਵਿਭਿੰਨ ਪ੍ਰਦਰਸ਼ਨ ਕਲਾਵਾਂ ਦੇ ਸੰਗਠਨ ਦੀ ਲੋੜ ਉੱਤੇ ਜ਼ੋਰ ਦਿੱਤਾ
Posted On:
25 DEC 2020 3:14PM by PIB Chandigarh
IISF-2020
ਆਈਆਈਐੱਸਐੱਫ਼–2020
IISF-2020 ’ਚ ‘ਵਿਗਿਆਨ ਤੇ ਪ੍ਰਦਰਸ਼ਨ ਕਲਾਵਾਂ’ ਸਮਾਰੋਹ
ਭਾਰਤ ਦੇ ਕੌਮਾਂਤਰੀ ਵਿਗਿਆਨ ਮੇਲੇ (IISF) ਦੇ 6ਵੇਂ ਐਡੀਸ਼ਨ ’ਚ 13 ਨਵੇਂ ਸਮਾਰੋਹ ਸ਼ਾਮਲ ਕੀਤੇ ਗਏ ਹਨ। ‘ਵਿਗਿਆਨ ਤੇ ਪ੍ਰਦਰਸ਼ਨ ਕਲਾਵਾਂ’ ਉਨ੍ਹਾਂ ’ਚੋਂ ਇੱਕ ਹੈ। ਇਹ ਸਮਾਰੋਹ ਸਮਕਾਲੀ ਵਿਗਿਆਨਾਂ ਦੇ ਪਰਿਪੇਖ ਵਿੱਚ ਵੋਕਲ, ਇੰਸਟਰੂਮੈਂਟਲ ਸੰਗੀਤ ਤੇ ਨਾਚ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ‘ਵਿਗਿਆਨ ਤੇ ਵਿਭਿੰਨ ਪ੍ਰਦਰਸ਼ਨ ਕਲਾਵਾਂ’ ਪਿਛਲਾ ਤਰਕ ਲੱਭਣ ਦੀ ਇੱਕ ਕੋਸ਼ਿਸ਼ ਹੈ। ਇਹ ਉਨ੍ਹਾਂ ਵਿਗਿਆਨੀਆਂ, ਖੋਜਕਾਰਾਂ, ਅਕਾਦਮੀਸ਼ੀਅਨਾਂ, ਕਲਾਕਾਰਾਂ, ਪ੍ਰਦਰਸ਼ਨਕਾਰੀਆਂ ਤੇ ਵਿਦਿਆਰਥੀਆਂ ਲਈ ਇੱਕ ਵਾਜਬ ਮੰਚ ਹੈ, ਜੋ ‘ਭਾਰਤੀ ਸੰਗੀਤ’ ਦੇ ਅਨੇਕ ਪਾਸਾਰਾਂ ਦੀ ਮਦਦ ਨਾਲ ਬ੍ਰਹਿਮੰਡ ਵਿੱਚ ਝਾਤ ਪਾਉਣ ਦੇ ਇੱਛੁਕ ਹਨ।
ਇਸ ਸਮਾਰੋਹ ’ਚ ਬੋਲਦਿਆਂ ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਨੇ ਕਿਹਾ ਕਿ IISF ਭਾਰਤ ਦੀ ਵਿਗਿਆਨਕ ਦੌਲਤ ਦਾ ਜਸ਼ਨ ਹੈ। ਇਸ ਪ੍ਰਕਾਰ, ‘ਵਿਗਿਆਨ ਤੇ ਪ੍ਰਦਰਸ਼ਨ ਕਲਾਵਾਂ’ ਬਾਰੇ ਸੈਸ਼ਨਾਂ ਰਾਹੀਂ, ਅਸੀਂ ਸਮਕਾਲੀ ਵਿਗਿਆਨਾਂ ਦੀ ਰੌਸ਼ਨੀ ਵਿੱਚ ਵੋਕਲ, ਇੰਸਟਰੂਮੈਂਟਲ ਸੰਗੀਤ ਤੇ ਨਾਚ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਵਿਭਿੰਨ ਪਰਦਰਸ਼ਨ ਕਲਾ ਪਿਛਲਾ ਤਰਕ ਲੱਭਣ ਦੀ ਕੋਸ਼ਿਸ਼ ਕਰਾਂਗੇ। ਡਾ. ਮੈਂਡੇ ਨੇ ਅਧਿਐਨ ਦੀ ਦੁਰਲੱਭ ਸ਼ੈਲੀ ਵਿੱਚ ਦਿਲਚਸਪੀ ਲੈਂਣੇ ਲਈ ਸਾਰੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੱਤੀ।
ਡਾ. ਸ਼ੇਖਰ ਸੀ. ਮੈਂਡੇ ‘ਵਿਗਿਆਨ ਤੇ ਪ੍ਰਦਰਸ਼ਨ ਕਲਾਵਾਂ’ ਸਬੰਧੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ
ਇਸ ਸੈਸ਼ਨ ਦਾ ਉਦਘਾਟਨ ਕਰਦਿਆਂ ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਪ੍ਰੀਸ਼ਦ ਦੇ ਪ੍ਰਧਾਨ; ਰਾਜ ਸਭਾ ਦੇ ਐੱਮਪੀ ਅਤੇ ਸਿੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਚੇਅਰਮੈਨ ਡਾ. ਵਿਨੇ ਸਹਸ੍ਰਬੁੱਧੇ ਨੇ ਭਾਰਤ ਵਿੱਚ ਵਿਗਿਆਨ ਅਤੇ ਵਿਭਿੰਨ ਪ੍ਰਦਰਸ਼ਨ ਕਲਾਵਾਂ ਦੇ ਸੰਗਠਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੱਥੇ ਵਿਭਿੰਨ ਖੋਜ ਮੌਕੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਖੋਜ ਕਾਰਜ ਦਾ ਵਿਕਲਪ ਰੱਖਣ ਲਈ ਵੀ ਉਤਸ਼ਾਹਿਤ ਕੀਤਾ।
ਸੰਸਦ ਮੈਂਬਰ (ਰਾਜ ਸਭਾ), ਪ੍ਰਸਿੱਧ ਵਿਦਵਾਨ ਅਤੇ ਪਦਮ ਵਿਭੂਸ਼ਨ ਪੁਰਸਕਾਰ ਜੇਤੂ ਡਾ. ਸੋਨਲ ਮਾਨਸਿੰਘ ਨੇ ਦਰਸ਼ਕਾਂ ਨੂੰ ਵਿਗਿਆਨ ਅਤੇ ਹਰ ਤਰ੍ਹਾਂ ਦੀ ਕਲਾ, ਖ਼ਾਸ ਕਰਕੇ ਨਾਚ ਅਤੇ ਵਿਗਿਆਨਕ ਧਾਰਨਾਵਾਂ ਨਾਲ ਸਬੰਧਤ ਕਲਾਮਈ ਵਤੀਰੇ ਪ੍ਰਤੀ ਆਪਣੀ ਵਿਦਵਤਾ ਭਰਪੂਰ ਪਹੁੰਚ ਨਾਲ ਦਰਸ਼ਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਵਿਗਿਆਨ ਤੇ ਕਲਾਵਾਂ ਵਿਚਾਲੇ ਵਰਣਨਯੋਗ ਢੰਗ ਨਾਲ ਉਸ ਵਿੱਚ ਫ਼ਲਸਫ਼ੇ ਦੇ ਵਾਜਬ ਮਿਸ਼ਰਣ ਨਾਲ ਸਪੱਸ਼ਟ ਰੇਖਾ ਖਿੱਚੀ।
ਉੱਘੇ ਭਾਰਤੀ ਕਲਾਸੀਕਲ ਡਾਂਸਰ ਡਾ. ਸੋਨਲ ਮਾਨਸਿੰਘ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ
ਇਸ ਵਿਸ਼ੇਸ਼ ਸਮਾਰੋਹ ਲਈ ਵਿਗਿਆਨ ਭਾਰਤੀ ਤੋਂ ਕੋਆਰਡੀਨੇਟਰ ਡਾ. ਮਾਨਸੀ ਮਲਗਾਓਂਕਰ ਨੇ ਧੰਨਵਾਦ ਦਾ ਮਤਾ ਰੱਖਿਆ ਅਤੇ ਡਾ. ਸੁਚੇਤਾ ਨਾਇਕ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ। ਹੋਰ ਸੈਸ਼ਨਾਂ ਵਿੱਚ ਇਹ ਸ਼ਾਮਲ ਸਨ; ਡਾ. ਜਯੰਤੀ ਵੱਲੋਂ ਵੀਣਾ ਦੇ ਵਿਗਿਆਨਕ ਪੱਖਾਂ ਅਤੇ ਡਾ. ਪਦਮਜਾ ਸੁਰੇਸ਼ ਵੱਲੋਂ ਨਟਰਾਜ ਦੇ ਆਨੰਦ ਤਨਦਵਾ ਵਿੱਚ ਗੁੰਜਾਇਮਾਨਤਾਵਾਂ ਬਾਰੇ ਭਾਸ਼ਣ। ਡਾ. ਪਦਮਜਾ ਨੇ ਨਾਚ ਰਾਹੀਂ ਵਿਭਿੰਨ ਵਿਗਿਆਨਕ ਧਾਰਨਾਵਾਂ ਦੇ ਪ੍ਰਗਟਾਵਿਆਂ ਦੀ ਵਿਆਖਿਆ ਕੀਤੀ। ਡਾ. ਸੰਗੀਤਾ ਸ਼ੰਕਰ, ਸ੍ਰੀ ਸੁਧੀਨ ਪ੍ਰਭਾਕਰ ਨਾਲ ਗੱਲਬਾਤ ਤੇ ਕੁਮਾਰੀ ਨੰਦਿਨੀ ਸ਼ੰਕਰ ਵੱਲੋਂ ਸਜੀਵ ਮਧੁਰ ਵਾਇਲਿਨ ਪੇਸ਼ਕਾਰੀ ਦਾ ਆਯੋਜਨ ਵੀ ਕੀਤਾ ਗਿਆ ਸੀ।
******
ਐੱਨਬੀ/ਕੇਜੀਐੱਸ/(ਇਨਪੁਟਸ: ਸੀਐੱਸਆਈਆਰ–ਐੱਨਆਈਐੱਸਟੀਏਡੀਐੱਸ)
(Release ID: 1683722)