ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਮਹਿਲਾ ਵਿਗਿਆਨੀਆਂ ਤੇ ਟੈਕਨੋਲੋਜਿਸਟਸ ਨੂੰ ਉਤਸ਼ਾਹਿਤ ਕਰਨ ਲਈ ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਨਾਂ ਵਿੱਚ ਮਹਿਲਾਵਾਂ ਲਈ ਸੀਟਾਂ ਵਧਾਉਣ ਦੀ ਲੋੜ ਹੈ: ਤੇਲੰਗਾਨਾ ਰਾਜਪਾਲ

ਆਈਆਈਐੱਸਐੱਫ਼ ਔਰਤਾਂ ਨੂੰ ਵਿਗਿਆਨ, ਟੈਕਨੋਲੋਜੀ, ਨਵਾਚਾਰ ਤੇ ਉੱਦਮਤਾ ਲਈ ਪ੍ਰੇਰਦਾ ਤੇ ਆਕਰਸ਼ਿਤ ਕਰਦਾ ਹੈ: ਸ੍ਰੀਮਤੀ ਸਮ੍ਰਿਤੀ ਈਰਾਨੀ

ਸਿਰਫ਼ ਸਿਹਤ ਉੱਤੇ ਹੀ ਫ਼ੋਕਸ ਬਦਲ ਕੇ ‘ਤੰਦਰੁਸਤੀ’ ਦੀ ਵਧੇਰੇ ਸਮੁੱਚੀ ਧਾਰਨਾ ’ਤੇ ਆ ਗਿਆ ਹੈ: ਆਈਆਈਐੱਸਐੱਫ਼–2020 ਦੇ ‘ਵੈੱਲਨੈੱਸ ਕਨਕਲੇਵ’ ਅਧੀਨ ‘ਆਯੁਰਫ਼ੈਸਟੀਵੈੱਲ’

ਰੋਜ਼ਾਨਾ ਆਧਾਰ ਉੱਤੇ ਸਾਦੇ ਤੇ ਤੰਦਰੁਸਤ ਰਾਹ ਚੁਣ ਕੇ, ਤੁਸੀਂ ਤਣਾਅ ਘਟਾਉਣ, ਸਕਾਰਾਤਮਕ ਸਮਾਜਕ ਗੱਲਬਾਤ ਅਤੇ ਵੱਧ ਤੋਂ ਵੱਧ ਤੰਦਰੁਸਤੀ ਦੇ ਰਾਹ ਉੱਤੇ ਹੋਵੋਗੇ: ਸ੍ਰੀ ਸ਼੍ਰੀਪਦ ਯੇਸੋ ਨਾਇਕ

Posted On: 23 DEC 2020 6:22PM by PIB Chandigarh

IISF-2020

ਆਈਆਈਐੱਸਐੱਫ਼–2020

ਲਿੰਗਕ ਸਮਾਨਤਾ ਇੱਕ ਵਿਸ਼ਵ ਮਸਲਾ ਹੈ ਅਤੇ ਪੂਰੀ ਦੁਨੀਆ ਦੇ ਦੇਸ਼ ਟਿਕਾਊ ਵਿਕਾਸ ਦੇ ਰਾਹ ਵਿੱਚ ਲਿੰਗਕ ਅਸੰਤੁਲਨ ਦੇ ਨੁਕਸਾਨਾਂ ਨੂੰ ਸਮਝ ਰਹੇ ਹਨ। ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ (STI) ਵਿੱਚ ਵਧੇਰੇ ਔਰਤਾਂ ਦੀ ਸ਼ਮੂਲੀਅਤ ਦੁਆਰਾ ਆਤਮ–ਨਿਰਭਰਤਾ ਹਾਸਲ ਕਰਨ ਲਈ ਲਿੰਗਕ ਸਮਾਨਤਾ ਵਿੱਚ ਵਾਧਾ ਕਰਨਾ ਇੱਕ ਪ੍ਰਮੁੱਖ ਥੰਮ੍ਹ ਹੈ। ਇਸ ਸਬੰਧੀ ਤਾਜ਼ਾ ਸਥਿਤੀ, ਚੁਣੌਤੀਆਂ ਤੇ ਅੱਗੇ ਵਧਣ ਦੇ ਮਾਰਗ ਬਾਰੇ ਵਿਚਾਰ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ‘ਮਹਿਲਾ ਵਿਗਿਆਨੀ ਤੇ ਉੱਦਮੀਆਂ ਦਾ ਕਨਕਲੇਵ’ ਭਾਰਤ ਦੇ ‘ਕੌਮਾਂਤਰੀ ਵਿਗਿਆਨ ਮੇਲਾ 2020’ ਵਿੱਚ ਡਿਜ਼ਾਇਨ ਕੀਤਾ ਗਿਆ ਹੈ। ਇਸ ਕਨਕਲੇਵ ਦੇ ਉਦਘਾਟਨੀ ਸੈਸ਼ਨ ਨੂੰ ਤੇਲੰਗਾਨਾ ਦੇ ਰਾਜਪਾਲ ਡਾ. ਤਾਮਿਲੀਸਾਈ ਸੁੰਦਰਰਾਜਨ ਅਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਟੈਕਸਟਾਈਲ ਮੰਤਰੀ ਸ੍ਰੀਮਤੀ ਸਮ੍ਰਿਤੀ ਈਰਾਨੀ ਨੇ ਸੰਬੋਧਨ ਕੀਤਾ।

ਉਦਘਾਟਨੀ ਕਨਕਲੇਵ ਨੂੰ ਸੰਬੋਧਨ ਕਰਦਿਆਂ, ਤੇਲੰਗਾਨਾ ਦੇ ਰਾਜਪਾਲ ਡਾ. ਤਾਮਿਲੀਸਾਈ ਸੁੰਦਰਰਾਜਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਟੀਚੇ ਹਾਸਲ ਕਰਨ ਲਈ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਵਿਗਿਆਨ ਤੇ ਉੱਦਮਤਾ ਦੇ ਖੇਤਰਾਂ ਵਿੱਚ ਔਰਤਾਂ ਦੇ ਕਾਰਜ–ਬਲ ਦੀ ਮੌਜੂਦਗੀ ਨਿਗੂਣੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿੱਚ ਦੇਸ਼ ਦਾ ਰੋਜ਼ਗਾਰ ਦ੍ਰਿਸ਼ ਤਬਦੀਲ ਕਰਨ ਦੀ ਸਮਰੱਥਾ ਹੈ। ਮਹਿਲਾਵਾਂ ਦੀ ਮਾਲਕੀ ਵਾਲੇ ਉੱਦਮਾਂ ਵਿੱਚ 15–17 ਕਰੋੜ ਨਵੀਂਆਂ ਨੌਕਰੀਆਂ ਪੈਦਾ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਮਹਿਲਾ ਵਿਗਿਆਨੀਆਂ ਤੇ ਟੈਕਨੋਲੋਜਿਸਟਸ ਨੂੰ ਉਤਸ਼ਾਹਿਤ ਕਰਨ ਲਈ ਇੰਜੀਨੀਅਰਿੰਗ ਤੇ ਤਕਨੀਕੀ ਸੰਸਥਾਨਾਂ ਵਿੱਚ ਔਰਤਾਂ ਦੀਆਂ ਸੀਟਾਂ ਅਤੇ ਫ਼ੈਲੋਸ਼ਿਪਸ ਦੀ ਗਿਣਤੀ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਰਾਜਪਾਲ ਤੇ ਹੋਰ ਪਤਵੰਤੇ ਸੱਜਣ ਇਸ ਕਨਕਲੇਵ ਵਿੱਚ ਵਰਚੁਅਲ ਤੌਰ ਉੱਤੇ ਸ਼ਾਮਲ ਹੋਏ।

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮ੍ਰਿਤੀ ਈਰਾਨੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤ ਵਿੱਚ ਮਹਿਲਾ ਵਿਗਿਆਨੀਆਂ ਦੀ ਗਿਣਤੀ ਬਹੁਤ ਘੱਟ ਹੈ ਤੇ ਇਸ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਦਾਖ਼ਲ ਹੋਣ ਲਈ ਔਰਤਾਂ ਨੂੰ ਪ੍ਰੇਰਿਤ ਕਰਨ ਲਈ ਵਿਭਿੰਨ ਸਰਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ IISF ਜਿਹੇ ਪ੍ਰੋਗਰਾਮ ਔਰਤਾਂ ਨੂੰ ਵਿਗਿਆਨ, ਤਕਨਾਲੋਜੀ, ਨਵਾਚਾਰ ਅਤੇ ਉੱਦਮਤਾ ਲਈ ਪ੍ਰੇਰਿਤ ਕਰਦੇ ਹਨ ਤੇ ਆਪਣੇ ਵੱਲ ਆਕਰਸ਼ਿਤ ਕਰਦੇ ਹਨ।

IISF-2020 ਦੇ ਇਸ ਪ੍ਰੋਗਰਾਮ ਵਿੱਚ ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ, CSIR; ਡਾ. ਰੇਨੂ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ; ਡਾ. ਰਾਕੇਸ਼ ਕੁਮਾਰ, ਡਾਇਰੈਕਟਰ, CSIR-NEERI ਅਤੇ ਕਨਕਲੇਵ ਦੇ ਪ੍ਰਿੰਸੀਪਲ ਕੋਆਰਡੀਨੇਟਰ ਡਾ. ਅੱਤਯਾ ਕਪਲੇ ਨੇ ਵੀ ਸੰਬੋਧਨ ਕੀਤਾ।

IISF-2020 ਦੇ ‘ਵੈੱਲਨੈੱਸ ਕਨਕਲੇਵ’ ਅਧੀਨ ਇੱਕ ਹੋਰ ਹਰਮਨਪਿਆਰੇ ਸਮਾਰੋਹ ‘ਆਯੁਰ–ਫ਼ੈੱਸਟੀਵੈੱਲ’ ਦੇ ਉਦਘਾਟਨ ਮੌਕੇ ਆਯੁਸ਼ ਲਈ ਕੇਂਦਰੀ ਮੰਤਰੀ ਸ੍ਰੀ ਸ਼੍ਰੀਪਦ ਯੇਸੋ ਨਾਇਕ ਨੇ ਕਿਹਾ,‘ਬਿਹਤਰ ਸਰੀਰਕ ਤੇ ਮਾਨਸਿਕ ਨਤੀਜੇ ਹਾਸਲ ਕਰਨ ਲਈ ਰੋਜ਼ਾਨਾ ਆਧਾਰ ਉੱਤੇ ਸਿਹਤਮੰਦ ਆਦਤਾਂ ਦਾ ਅਭਿਆਸ ਕਰਨਾ ਤੰਦਰੁਸਤੀ ਹੈ, ਤਾਂ ਜੋ ਤੁਸੀਂ ਸਿਰਫ਼ ਜਿਊਣ ਦੀ ਥਾਂ ਜੀਵਨ ਦਾ ਆਨੰਦ ਮਾਣ ਸਕੋ।’ ਇਹ ਆਚਾਰ ਆਯੁਰਵੇਦ ਦੀ ‘ਦਿਨਚਰਯਾ’ ਧਾਰਨਾ ਤੋਂ ਨਿੱਕਲਿਆ ਹੈ। ਜੇ ਅਸੀਂ ਆਯੁਰਵੇਦ ਦੁਆਰਾ ਨਿਰਧਾਰਤ ਰੋਜ਼ ਦੇ ਨਿੱਤਨੇਮ ਦਾ ਧਿਆਨ ਰੱਖੀਏ: ਸਾਡੇ ਸਰੀਰ ਦੀ ਘੜੀ ਦੀ ਰੇਂਜ ਦੇ ਅੰਦਰ ਚੰਗੀ ਨੀਂਦ ਲੈ ਕੇ ਬ੍ਰਹਮ ਮਹੂਰਤ ਵਿੱਚ ਉੱਠਣਾ; ਸਹੀ ਸ਼ੌਚ ਕਰਨਾ, ਆਹਾਰ ਲੈਣਾ ਤੇ ਵਿਯਾਯਾਮ ਕਰਨਾ ਤੇ ਤਦ ਤੰਦਰੁਸਤੀ ਮਿਲਦੀ ਹੈ।’

“Sama dosha sama agnischa sama dhatu mala kriyaaha|Prasanna atma  indriya manaha swastha iti abhidheeyate” – ਸੁਸ਼ਰੁਤਾ ਸਮਹਿਤ, ਜਿਸ ਦਾ ਅਰਥ ਹੈ ਕਿ ਕਿਸੇ ਵਿਅਕਤੀ ਦੀ ਸਿਹਤ ਉਦੋਂ ਸੰਪੂਰਨ ਹੁੰਦੀ ਹੈ, ਜਦੋਂ ਤਿੰਨ ਦੋਸ਼ (ਵਾਤ, ਪਿੱਤ ਅਤੇ ਕਫ਼) ਪਾਚਨ ਅਗਨੀ (ਹਾਜ਼ਮਾ, ਇਕੱਠਾ ਹੋਣਾ ਤੇ ਮੈਟਾਬੋਲਿਜ਼ਮ) ਸਰੀਰ ਦੇ ਸਾਰੇ ਊਤਕ ਤੇ ਅੰਗ (ਧਾਤੂਆਂ), ਨਿਕਾਸੀ ਵਾਲੇ ਸਾਰੇ ਕਾਰਜ ਸੰਪੂਰਨ ਵਿਵਸਥਾ ਵਿੱਚ ਹਨ, ਉਨ੍ਹਾਂ ਦਾ ਨਿਬੇੜਾ ਸਹੀ ਢੰਗ ਨਾਲ ਹੁੰਦਾ ਹੈ ਤੇ ਮਨ, ਇੰਦਰੀਆਂ ਅਤੇ ਆਤਮਾ ਸ਼ਾਂਤ ਹਨ। ਤੁਹਾਡੀ ਜੀਵਨ–ਸ਼ੈਲੀ ਦੇ ਕਈ ਨਵੇਂ ਪ੍ਰਮੁੱਖ ਖੇਤਰਾਂ ਨੂੰ ਵੀ ਤੰਦਰੁਸਤੀ ਦੇ ਸਮੁੱਚੇ ਪਾਸਾਰ ਮੰਨਿਆ ਜਾਂਦਾ ਹੈ। ਉਨ੍ਹਾਂ ਵਿੱਚ ਇਹ ਸ਼ਾਮਲ ਹਨ: ਸਮਾਜਕ ਜੁੜਾਅ, ਕਸਰ, ਪੋਸ਼ਣ, ਨੀਂਦ ਅਤੇ ਜਾਗਰੂਕਤਾ। ਹਰੇਕ ਦੇ ਸਰੀਰ ਤੇ ਮਾਨਸਿਕ ਸਿਹਤ ਉੱਤੇ ਅਸਰ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੋਜ਼ਾਨਾ ਆਧਾਰ ਉੱਤੇ ਸਾਦੇ ਤੇ ਤੰਦਰੁਸਤ ਰਾਹ ਅਪਣਾ ਕੇ, ਤੁਸੀਂ ਤਣਾਅ ਘਟਾ ਕੇ, ਸਕਾਰਾਤਮਕ ਸਮਾਜਕ ਗੱਲਬਾਤ ਕਰ ਕੇ ਤੇ ਵਧੀਆ ਤੰਦਰੁਸਤੀ ਹਾਸਲ ਕਰ ਕੇ ਤੁਸੀਂ ਵਧੀਆ ਮਹਿਸੂਸ ਕਰੋਗੇ।

ਪ੍ਰੋ. ਮਿਟਾ ਕੋਟੇਚਾ ਦੀ ਮੇਜ਼ਬਾਨੀ ਵਾਲਾ ਇੱਕ ਵੀਡੀਓ ਮੁਕਾਬਲਾ ‘ਵੈੱਲ ਟੂ ਡੂ ਕਿਚਨ ਫ਼ਾਰਮੇਸੀ’ ਵੀ ਵਿਖਾਇਆ ਗਿਆ ਸੀ। ਸਾਡੇ ਰੋਜ਼ਮੱਰਾ ਦੇ ਜੀਵਨ ਵਿੱਚ ਜੜ੍ਹੀਆਂ–ਬੂਟੀਆਂ ਦੇ ਤੱਤਾਂ ਦੀ ਅਹਿਮੀਅਤ ਨੂੰ ਆਮ ਰੋਗਾਂ ਦੇ ਸਾਦੇ ਇਲਾਜ ਵਜੋਂ ਉਜਾਗਰ ਕੀਤਾ ਗਿਆ ਸੀ। ‘ਹੈਪੀਨੈੱਸ ਯੋਗਾ’ ਵੀਡੀਓ ਵਿੱਚ ਦਰਸਾਇਆ ਗਿਆ ਸੀ ਕਿ ਯੋਗਾ ਤੇ ਚਿੰਤਨ ਰੋਜ਼ਮੱਰਾ ਦੇ ਜੀਵਨ ਵਿੱਚ ਖ਼ੁਸ਼ੀ ਤੇ ਰਾਹਤ ਲਿਆਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ। ਕੰਮ ਵਾਲੀ ਥਾਂ ਉੱਤੇ ਮਨ ਦਾ ਸੰਤੁਲਨ ਅਹਿਮ ਹੈ ਅਤੇ ਇਹ ਯੋਗ–ਆਸਣ ਜ਼ਰੀਏ ਸੰਭਵ ਹੈ।

ਸ੍ਰੀ ਰਾਜੇਸ਼ ਕੋਟੇਚਾ, ਸਕੱਤਰ ਆਯੁਸ਼ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਆਯੁਸ਼ ਸੂਝਬੂਝ ਤੇ ਤੰਦਰੁਸਤੀ ਦੇ ਵਰਟੀਕਲਜ਼, ਪੌਸ਼ਟਿਕ ਭੋਜਨ, ਪਾਣੀ, ਸਵੱਛਤਾ ਆਦਿ ਦੀ ਦਰੁਸਤਗੀ ਬਾਰੇ ਗੱਲ ਕੀਤੀ। ਸਾਨੂੰ ਇਹ ਦ੍ਰਿਸ਼ਟਮਾਨ ਕਰਨ ਦੀ ਜ਼ਰੂਰਤ ਹੈ ਕਿ ਇੱਕ ਵਿਅਕਤੀ ਦੀ ਤੰਦਰੁਸਤੀ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਜੀਵਨ–ਮਾਰਗ ਲਈ ਕੁਦਰਤ ਤੋਂ ਚੰਗੀਆਂ ਆਦਤਾਂ ਅਪਨਾਉਣ ਦੀ ਵਿਅਕਤੀਗਤ ਜ਼ਿੰਮੇਵਾਰੀ ਅਤੇ ਕੁਦਰਤ ਦੇ ਦਰੁਸਤ ਕਾਰਜ ਅਤੇ ਤੰਦਰੁਸਤੀ ਲਈ ਸਮਾਜਕ ਤੇ ਵਾਤਾਵਰਣਕ ਜ਼ਿੰਮੇਵਾਰ ਵਿਵਹਾਰ ਨੂੰ ਉਜਾਗਰ ਕੀਤਾ।

ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਪਵਨ ਕੁਮਾਰ ਗੋਦਾਤਵਾਰ, ਐੱਨਆਈਏ ਨੇ ਕੀਤਾ। ਪੈਨਲ ਵਿਚਾਰ–ਚਰਚਾ ਭਾਰਤ, ਸਿਹਤ ਤੇ ਤੰਦਰੁਸਤੀ ਦੀ ਧਾਰਨਾ ਦੇ ਸੰਦਰਭ ਵਿੱਚ ਵਿਸ਼ਵ ਸਿਹਤ ਅੰਕੜਿਆਂ ਨਾਲ ਜਾਰੀ ਰਹੀ। ਤੰਦਰੁਸਤੀ ਦੇ ਪੂਰਬੀ ਅਤੇ ਪੱਛਮੀ ਦ੍ਰਿਸ਼ਟੀਕੋਣ ਅਤੇ ਇਲਾਜ ਤੰਦਰੁਸਤੀ ਦੇ ਆਪਸੀ ਸਬੰਧ ਬਾਰੇ – ਐੱਚਆਰ ਨਾਗ਼ਦਰ, ਚਾਂਸਲਰ SVYSA; ਪ੍ਰੋ. ਅਭਿਮੰਯੂ ਕੁਮਾਰ, ਵਾਈਸ ਚਾਂਸਲਰ, DSRRAU, ਡਾ. ਜੀ ਗੀਤਾ ਕ੍ਰਿਸ਼ਨਨ, ਵਿਸ਼ਵ ਸਿਹਤ ਸੰਗਠਨ (WHO), ਸ੍ਰੀ ਜਯੰਤ ਸਹਸ੍ਰਬੁੱਧੇ, ਰਾਸ਼ਟਰੀ ਜੱਥੇਬੰਦਕ ਸਕੱਤਰ, ਵਿਭਾ, ਵੈਦ ਪ੍ਰਤਾਪ ਚੌਹਾਨ, ਜੀਵਾ ਆਯੁਰਵੇਦ, ਵੈਦ ਨਿਤਿਨ ਅਗਰਵਾਲ, ਬਲਿਸ ਆਯੁਰਵੇਦ ਅਤੇ ਵੈਦ ਰਾਮਨਾਥਨ, ਸੀਤਾਰਾਮਆਯੁਰਵੇਦ ਜਿਹੇ ਪੈਨਲ ਮੈਂਬਰਾਂ ਨੇ ਬਹੁਤ ਵਧੀਆ ਢੰਗ ਨਾਲ ਵਿਚਾਰ–ਵਟਾਂਦਰਾ ਕੀਤਾ।

ਲਗਭਗ 300 ਪੁਸ਼ਟੀ ਹੋਈਆਂ ਰਜਿਸਟ੍ਰੇਸ਼ਨਜ਼ ਤੇ 50 ਤੋਂ ਵੱਧ ਸਰੋਤ ਵਿਅਕਤੀਆਂ ਨੇ ਵਿਚਾਰਾਂ ਦਾ ਆਦਾਨ–ਪ੍ਰਦਾਨ ਕੀਤਾ ਅਤੇ ਸਿਰਫ਼ ਸਿਹਤ ਤੋਂ ਧਿਆਨ ‘ਤੰਦਰੁਸਤੀ’ ਦੀ ਵਧੇਰੇ ਸਮੁੱਚੀ ਧਾਰਨਾ ਉੱਤੇ ਕੇਂਦ੍ਰਿਤ ਹੋਣ ਦੀ ਬਹੁਤ ਜ਼ਿਆਦਾ ਲੋੜੀਂਦੀ ਵੱਡੀ ਤਬਦੀਲੀ ਬਾਰੇ ਸਲਾਹ ਦਿੱਤੀ। ਇਹ ਸਮੁੱਚਾ ਫ਼ੋਕਸ 12,000 ‘ਪ੍ਰਾਇਮਰੀ ਹੈਲਥ ਸੈਂਟਰਾਂ’ ਦਾ ਨਾਂਅ ਬਦਲ ਕੇ ‘ਆਯੁਸ਼ ਵੈੱਲਨੈੱਸ ਸੈਂਟਰ’ ਕਰਨ ਨੂੰ ਦੁਹਰਾਉਂਦਾ ਹੈ।

*****

ਐੱਨਬੀ/ਕੇਜੀਐੱਸ/(ਇਨਪੁਟਸ: CSIR-NISTADS)

 



(Release ID: 1683212) Visitor Counter : 158


Read this release in: English , Urdu , Tamil