ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਨਟੀਪੀਸੀ ਨੇ ਪ੍ਰਤਿਸ਼ਠਿਤ ਸੀਆਈਆਈ-ਆਈਟੀਸੀ ਸਥਿਰਤਾ ਪੁਰਸਕਾਰ 2020 ਜਿੱਤਿਆ

Posted On: 22 DEC 2020 10:30PM by PIB Chandigarh

ਦੇਸ਼ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ, ਐੱਨਟੀਪੀਸੀ ਲਿਮਟਿਡ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਡੋਮੇਨ ਵਿੱਚ ਪ੍ਰਤਿਸ਼ਠਿਤ ਸੀਆਈਆਈ-ਆਈਟੀਸੀ ਸਥਿਰਤਾ ਪੁਰਸਕਾਰ 2020 ਵਿੱਚ “ਐਕਸੀਲੈਂਸ” ਦਿੱਤਾ ਗਿਆਹੈ। ਐੱਨਟੀਪੀਸੀ ਨੂੰ ਕਾਰਪੋਰੇਟ ਐਕਸੀਲੈਂਸ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਮਹੱਤਵਪੂਰਨ ਪ੍ਰਾਪਤੀ ਲਈ ਤਾਰੀਫ ਹੈ।

 ਵਰਚੁਅਲ ਪਲੇਟਫਾਰਮ ਰਾਹੀਂ ਕਰਵਾਏ ਗਏ 15ਵੇਂ ਸੀਆਈਆਈ-ਆਈਟੀਸੀ ਸਥਿਰਤਾ ਅਵਾਰਡਜ਼ 2020 ਵਿਖੇ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਦੀ ਹਾਜ਼ਰੀ ਵਿਚ ਸ਼੍ਰੀ ਡੀ ਕੇ ਪਟੇਲ, ਡਾਇਰੈਕਟਰ (ਐੱਚਆਰ) ਨੇ ਇਹ ਸਨਮਾਨ ਪ੍ਰਾਪਤ ਕੀਤਾ।

 ਇਹ ਸੀਆਈਆਈ-ਆਈਟੀਸੀ ਦੁਆਰਾ ਸੀਐੱਸਆਰ ਡੋਮੇਨ ਵਿੱਚ ਦਿੱਤਾ ਗਿਆ ਸਰਵਉੱਚ ਪੁਰਸਕਾਰ ਹੈ। ਐੱਨਟੀਪੀਸੀ ਇਕਲੌਤਾ ਪੀਐੱਸਯੂ ਹੈ ਜਿਸ ਨੇ ਕਾਰਪੋਰੇਟ ਐਕਸੀਲੈਂਸ ਸ਼੍ਰੇਣੀ ਵਿੱਚ ਪੁਰਸਕਾਰ ਪ੍ਰਾਪਤ ਕੀਤਾ ਹੈ।

ਐੱਨਟੀਪੀਸੀ ਨੇ ਸਾਲ 2019 ਅਤੇ 2020 ਵਿੱਚ ਲਗਾਤਾਰ ਦੂਜੀ ਵਾਰ ਕਾਰਪੋਰੇਟ ਐਕਸੀਲੈਂਸ ਸ਼੍ਰੇਣੀ ਵਿੱਚ ਨਾਮਵਰ ਸੀਆਈਆਈ-ਆਈਟੀਸੀ ਸਥਿਰਤਾ ਪੁਰਸਕਾਰ ਜਿੱਤੇ ਹਨ।

                  *********

 

 ਆਰਸੀਜੇ / ਐੱਮ



(Release ID: 1683211) Visitor Counter : 126


Read this release in: Urdu , English , Hindi