ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

'ਸਾਲ 2020 ਵਿਗਿਆਨ ਦਾ ਸਾਲ ਰਿਹਾ, ਜਦੋਂ ਕੋਵਿਡ -19 ਵਿਸ਼ਵਵਿਆਪੀ ਮਹਾਂਮਾਰੀ ਕਾਰਨ ਹੋਈ ਨਿਰਾਸ਼ਾ ਦਰਮਿਆਨ ਮਨੁੱਖਤਾ ਦਾ ਸਰਬੋਤਮ ਪ੍ਰਦਰਸ਼ਨ ਦਿਖਾਈ ਦਿੱਤਾ': ਡਾ: ਹਰਸ਼ਵਰਧਨ


'ਆਲਮੀ ਮਹਾਂਮਾਰੀ ਦੇ ਸਿੱਟੇ ਵਜੋਂ, ਅੱਜ ਵਿਗਿਆਨਕ ਸਹਿਯੋਗ ਆਮ ਹੋ ਗਿਆ ਹੈ, ਸਾਂਝੇ ਵਿਗਿਆਨ ਨੇ ਸਾਨੂੰ ਸਾਂਝੇ ਲਾਭ ਦਿੱਤੇ ਹਨ ਅਤੇ ਇਹ ਵਿਗਿਆਨ ਕੂਟਨੀਤੀ ਤੋਂ ਬਗੈਰ ਸੰਭਵ ਨਹੀਂ ਹੋ ਸਕਦਾ ਸੀ: ਡਾ: ਹਰਸ਼ਵਰਧਨ

'ਭਾਰਤ ਨੇ ਕੋਵਿਡ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਲਈ ਦੂਜੇ ਦੇਸ਼ਾਂ ਨਾਲ ਸੰਪਰਕ ਨੂੰ ਲਗਾਤਾਰ ਅਤੇ ਨਿਯਮਤ ਤੌਰ 'ਤੇ ਜਾਰੀ ਰੱਖਿਆ ਹੈ ਅਤੇ ਉਮੀਦ ਹੈ ਕਿ ਦੇਸ਼ ਇਸ ਵੈਕਸੀਨ ਨੂੰ ਪੂਰੀ ਦੁਨੀਆ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ 'ਚ ਅਹਿਮ ਭੂਮਿਕਾ ਅਦਾ ਕਰੇਗਾ': ਡਾ. ਹਰਸ਼ਵਰਧਨ

Posted On: 22 DEC 2020 10:30PM by PIB Chandigarh

ਆਈਆਈਐਸਐਫ -2020

https://ci6.googleusercontent.com/proxy/ZeEHP7Qtcc0Yovg0EYX7zc5-SL1JXYukYpGu_W4T-6xkYGQk-ShvekTQQAAnnPhPW4drwVzeesdtkeHIikaJgvseQmI3k6ukRK4haAvszRc2Wqc6VSjMlhnV=s0-d-e1-ft#http://static.pib.gov.in/WriteReadData/userfiles/image/image003YPFF.jpg

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਕਿਹਾ, "ਇਸ ਸਾਲ ਨਾ ਸਿਰਫ ਵਿਗਿਆਨ, ਬਲਕਿ ਅੰਤਰਰਾਸ਼ਟਰੀ ਸਹਿਯੋਗ ਦੀ ਪੂਰੀ ਭਾਵਨਾ ਵੀ ਕਮਾਲ ਦੀ ਰਹੀ ਹੈ ਅਤੇ ਇਸ ਨਾਲ ਵਿਗਿਆਨ ਕੂਟਨੀਤੀ ਵੀ ਅੱਗੇ ਵਧੀ ਹੈ।" ਉਹ ਇੰਡੀਆ ਇੰਟਰਨੈਸ਼ਨਲ ਵਿਗਿਆਨ ਉਤਸਵ -2020 (ਆਈਆਈਐਸਐਫ-2020) ਦੇ 6ਵੇਂ ਸੰਸਕਰਣ ਅਧੀਨ ਆਯੋਜਿਤ ਪ੍ਰੋਗਰਾਮ 'ਵਿਗਿਆਨ ਰਣਨੀਤੀ' ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਵਰਚੁਅਲ ਪਲੇਟਫਾਰਮ 'ਤੇ ਆਯੋਜਿਤ ਕੀਤਾ ਗਿਆ। ਉਨ੍ਹਾਂ ਕਿਹਾ, ‘ਸਾਲ 2020 ਵਿਗਿਆਨ ਦਾ ਸਾਲ ਸੀ ਜਦੋਂ ਕੋਵਿਡ -19 ਨੇ ਵਿਸ਼ਵਵਿਆਪੀ ਮਹਾਂਮਾਰੀ ਕਾਰਨ ਹੋਈ ਨਿਰਾਸ਼ਾ ਦੇ ਵਿਚਕਾਰ ਮਨੁੱਖਤਾ ਦਾ ਸਰਬੋਤਮ ਪ੍ਰਦਰਸ਼ਨ ਕੀਤਾ। ਜਿਵੇਂ ਬਿਮਾਰੀ ਦੇ ਫੈਲਣ ਵਿੱਚ ਤੇਜ਼ੀ ਆਈ, ਖੋਜ ਦੇ ਯਤਨਾਂ ਵਿੱਚ ਵੀ ਤੇਜ਼ੀ ਆਈ। ਪ੍ਰਮੁੱਖ ਆਲਮੀ ਸਹਿਯੋਗ ਸਥਾਪਤ ਕੀਤੇ ਗਏ ਤਾਂ ਕਿ ਵਿਗਿਆਨੀ ਆਪਣੀ ਮੁਹਾਰਤ ਸਾਂਝੀ ਕਰ ਸਕਣ। ਕਲੀਨਿਕਲ ਅਜ਼ਮਾਇਸ਼ਾਂ ਨੂੰ ਤੇਜ਼ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਸਨ ਤਾਂ ਜੋ ਹਿੱਸਾ ਲੈਣ ਵਾਲੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤੇ ਬਗੈਰ ਜਿੰਨੀ ਜਲਦੀ ਹੋ ਸਕੇ ਸਕ੍ਰੀਨਿੰਗ, ਇਲਾਜ਼ ਅਤੇ ਵੈਕਸੀਨ ਦੀ ਪਰਖ ਕੀਤੀ ਜਾ ਸਕੇ।

https://ci5.googleusercontent.com/proxy/fyTrSHmorP8dA0kg75FVnGtbYlGGH1EPeJFbH69Oj8Qih_wpzmvdtKaqIPoRtK_Aoj8y1w4-stlhua1TVziwdEca4WKwSS30bUEXACMhgFO6hKdL8KulSeAD=s0-d-e1-ft#http://static.pib.gov.in/WriteReadData/userfiles/image/image003KPS5.jpg

ਡਾ: ਹਰਸ਼ ਵਰਧਨ ਨੇ ਕਿਹਾ, ‘ਆਈਆਈਐਸਐਫ ਦੀ ਅਗਵਾਈ ਹੇਠ ਪਹਿਲੀ ਵਾਰ ਸਾਇੰਸ ਡਿਪਲੋਮੇਸੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਹਿਤਧਾਰਕ ਦੇਸ਼ ਵਿੱਚ ਵਿਗਿਆਨ ਕੂਟਨੀਤੀ ਦੀ ਅਹਿਮ ਭੂਮਿਕਾ ਅਤੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ ਬਾਰੇ ਚਿੰਤਤ ਹੋਣ ਲਈ ਸੰਵੇਦਨਸ਼ੀਲ ਬਣਾਇਆ ਜਾਵੇ। ਉਨ੍ਹਾਂ ਕਿਹਾ, ‘ਆਲਮੀ ਮਹਾਂਮਾਰੀ ਦੇ ਨਤੀਜੇ ਵਜੋਂ ਵਿਗਿਆਨਕ ਸਹਿਯੋਗ ਅੱਜ ਆਮ ਹੋ ਗਿਆ ਹੈ। ਸਾਂਝੇ ਵਿਗਿਆਨ ਨੇ ਸਾਨੂੰ ਇੱਕ ਸਾਂਝਾ ਲਾਭ ਦਿੱਤਾ ਹੈ ਅਤੇ ਇਹ ਵਿਕਸਤ ਅਤੇ ਵਿਕਾਸਸ਼ੀਲ ਦੋਵਾਂ ਦੇਸ਼ਾਂ ਦੀ ਵਿਗਿਆਨ ਕੂਟਨੀਤੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ।

ਮੰਤਰੀ ਨੇ ਕਿਹਾ ਕਿ 21 ਵੀਂ ਸਦੀ ਵਿੱਚ, ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਦੀ ਭੂਮਿਕਾ ਕਿਸੇ ਦੇਸ਼ ਦੇ ਸਮਾਜਿਕ, ਆਰਥਿਕ, ਤਕਨੀਕੀ ਅਤੇ ਵਿੱਤੀ ਸਰੋਤਾਂ ਨੂੰ ਸੰਤੁਲਿਤ ਕਰਨ ਦਾ ਮੁੱਢਲਾ ਸਾਧਨ ਬਣ ਗਈ ਹੈ। ਉਨ੍ਹਾਂ ਜਲਵਾਯੂ ਤਬਦੀਲੀ, ਮਾੜੇ ਮੌਸਮ, ਜੰਗਲਾਂ ਦੀ ਕਟਾਈ, ਆਬਾਦੀ, ਸਿਹਤ ਅਤੇ ਵਿਸ਼ਵਵਿਆਪੀ ਮਹਾਂਮਾਰੀ ਵਰਗੇ ਵਿਸ਼ਾਲ ਅੰਤਰਰਾਸ਼ਟਰੀ ਮੁੱਦਿਆਂ ਵੱਲ ਧਿਆਨ ਖਿੱਚਿਆ, ਜਿੱਥੇ ਸਥਾਨਕ ਅਤੇ ਵਿਸ਼ਵ ਪੱਧਰ 'ਤੇ ਵੱਖ-ਵੱਖ ਹਿਤਧਾਰਕਾਂ ਨੂੰ ਵੇਖਣ ਦੀ ਲੋੜ ਹੈ।

ਮੰਤਰੀ ਨੇ ਕਿਹਾ, 'ਵਿਗਿਆਨ ਕੂਟਨੀਤੀ ਭਾਰਤ ਲਈ ਕੁਝ ਨਵਾਂ ਨਹੀਂ ਹੈ। ਵਿਗਿਆਨ ਕੂਟਨੀਤੀ ਦਹਾਕਿਆਂ ਤੋਂ ਸਾਡੀ ਵਿਦੇਸ਼ ਨੀਤੀ ਦਾ ਹਿੱਸਾ ਰਿਹਾ ਹੈ। ਭਾਰਤ ਵਿਗਿਆਨ ਅਤੇ ਟੈਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ 50 ਤੋਂ ਵੱਧ ਦੇਸ਼ਾਂ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਸਹਿਯੋਗ ਕਰ ਰਿਹਾ ਹੈ।' ਉਨ੍ਹਾਂ ਕਿਹਾ, ‘ਭਾਰਤ ਮੌਜੂਦਾ ਸਮਰੱਥਾ ਵਧਾਉਣ ਵਾਲੇ ਪ੍ਰੋਗਰਾਮਾਂ ਰਾਹੀਂ ਗੁਆਂਢੀ ਦੇਸ਼ਾਂ ਜਿਵੇਂ ਬੰਗਲਾਦੇਸ਼, ਭੂਟਾਨ, ਨੇਪਾਲ, ਮਾਲਦੀਵ ਆਦਿ ਨਾਲ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਦੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਭਾਰਤ ਆਪਣੀਆਂ ਕਿਫਾਇਤੀ ਤਕਨੀਕਾਂ ਨੂੰ ਆਪਣੇ ਗੁਆਂਢੀਆਂ ਨੂੰ ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਲੋੜਾਂ ਦੀ ਪੂਰਤੀ ਲਈ ਟਰਾਂਸਫਰ ਕਰ ਰਿਹਾ ਹੈ। ਭਾਰਤ ਅਤੇ ਅਫਰੀਕਾ ਦਰਮਿਆਨ ਵਿਗਿਆਨ ਅਤੇ ਟੈਕਨਾਲੋਜੀ ਨਾਲ ਸੰਬੰਧਤ ਗਤੀਵਿਧੀਆਂ ਦਾ ਅਫਰੀਕੀ ਦੇਸ਼ਾਂ ਨੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਹੈ।

ਡਾ: ਹਰਸ਼ਵਰਧਨ ਨੇ ਕਿਹਾ, "ਭਾਰਤ ਮੌਜੂਦਾ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ 60 ਤੋਂ ਵੱਧ ਦੇਸ਼ਾਂ ਨੂੰ ਪਹਿਲਾਂ ਹੀ ਐਂਟੀ-ਮਲੇਰੀਅਲ ਦਵਾਈਆਂ ਹਾਈਡ੍ਰੋਕਸਾਈਕਲੋਰੋਕਿਨ ਅਤੇ ਪੈਰਾਸੀਟਾਮੋਲ ਸਪਲਾਈ ਕਰ ਚੁੱਕਾ ਹੈ।" ਉਨ੍ਹਾਂ ਕਿਹਾ, "ਭਾਰਤ ਨੇ ਕੋਵਿਡ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਲਈ ਦੂਜੇ ਦੇਸ਼ਾਂ ਨਾਲ ਲਗਾਤਾਰ ਅਤੇ ਨਿਯਮਤ ਤੌਰ 'ਤੇ ਸ਼ਮੂਲੀਅਤ ਕੀਤੀ ਹੈ ਅਤੇ ਉਮੀਦ ਕੀਤੀ ਹੈ ਕਿ ਇਸ ਵੈਕਸੀਨ ਨੂੰ ਦੁਨੀਆਂ ਤੱਕ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਵਿੱਚ ਭਾਰਤ ਅਹਿਮ ਭੂਮਿਕਾ ਅਦਾ ਕਰੇਗਾ।" "ਇਸ ਸਮੇਂ ਭਾਰਤ ਵਿੱਚ ਅਕਾਦਮਿਕ ਭਾਈਚਾਰੇ ਅਤੇ ਉਦਯੋਗ ਦੇ 30 ਵੱਖ-ਵੱਖ ਸਮੂਹ ਕੋਵਿਡ -19 ਦੇ ਟੀਕਿਆਂ ਦੇ ਵਿਕਾਸ ਅਤੇ ਜਾਂਚ ਵਿੱਚ ਸਰਗਰਮੀ ਨਾਲ ਲੱਗੇ ਹੋਏ ਹਨ।"

ਮੰਤਰੀ ਨੇ ਕਿਹਾ, 'ਸਾਡੀ ਵਿਗਿਆਨਕ ਸਮਰੱਥਾ ਨੂੰ ਵਿਸ਼ਵ ਭਰ ਵਿੱਚ ਮੰਨਿਆ ਗਿਆ ਹੈ ਅਤੇ ਭਾਈਵਾਲੀ ਦੇਸ਼ਾਂ ਵਿੱਚ ਕੋਵਿਡ ਵੈਕਸੀਨ ਦੇ ਫੇਜ਼ III ਦੀਆਂ ਕਲੀਨਿਕਲ ਅਜ਼ਮਾਇਸ਼ਾਂ ਲਈ ਸਮਰੱਥਾ ਵਧਾਉਣ, ਕਲੀਨਿਕਲ ਅਜ਼ਮਾਇਸ਼ਾਂ (ਪੀਏਸੀਟੀ) ਨੂੰ ਵਧਾਉਣ ਦੀ ਭਾਈਵਾਲੀ ਦੇ ਹਿੱਸੇ ਵਜੋਂ ਗਤੀਵਿਧੀਆਂ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।

ਡਾ: ਹਰਸ਼ਵਰਧਨ ਨੇ ਕਿਹਾ, ‘ਵਿਸ਼ਵਵਿਆਪੀ ਮਹਾਂਮਾਰੀ ਦੁਆਰਾ ਪੈਦਾ ਕੀਤੇ ਗਏ ਵਿਸ਼ਵ ਸੰਕਟ ਦੇ ਬਾਵਜੂਦ, ਭਾਰਤ ਨੇ ਕੁਝ ਦਲੇਰਾਨਾ ਅਤੇ ਨੀਤੀਗਤ ਤਬਦੀਲੀਆਂ ਕੀਤੀਆਂ ਹਨ। ਹੋਰ ਵੱਡੀਆਂ ਤਬਦੀਲੀਆਂ ਤੋਂ ਇਲਾਵਾ, ਅਸੀਂ ਇੱਕ ਨਵੀਂ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਨੀਤੀ, 2020, ਜਿਸ ਨੂੰ ਐਸਟੀਆਈਪੀ,2020 ਕਿਹਾ ਜਾਂਦਾ ਹੈ, ਦੀ ਘੋਸ਼ਣਾ ਕਰਨ ਲਈ 24 ਘੰਟੇ ਕੰਮ ਕਰ ਰਹੇ ਹਾਂ।' ਉਨ੍ਹਾਂ ਕਿਹਾ, ‘ਵਿਗਿਆਨ ਮੰਤਰਾਲੇ ਨੇ ਦੇਸ਼-ਵਿਦੇਸ਼ ਤੋਂ 15,000 ਤੋਂ ਵੱਧ ਹਿਤਧਾਰਕਾਂ ਤੱਕ ਪਹੁੰਚ ਕਰਨ ਲਈ ਉਨ੍ਹਾਂ ਦੀ ਰਾਇ ਤਿਆਰ ਕਰਨ ਲਈ ਸ਼ਲਾਘਾਯੋਗ ਕੋਸ਼ਿਸ਼ ਕੀਤੀ ਹੈ। ਨਵੀਂ ਨੀਤੀ ਸਥਾਨਕ ਲੋਕਾਂ ਨੂੰ ਆਲਮੀ ਨਵੀਨਤਾ, ਲੋੜ-ਅਧਾਰਤ ਟੈਕਨਾਲੋਜੀ ਅਤੇ ਟਿਕਾਊ ਵਿਕਾਸ ਲਈ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਦੀ ਹੈ।

ਮੰਤਰੀ ਨੇ ਕਿਹਾ, "ਆਈਆਈਐਸਐਫ ਉਤਸਵ ਦੇ ਇਹ ਤਿੰਨ ਦਿਨ ਉਨ੍ਹਾਂ ਲੋਕਾਂ ਨੂੰ ਇੱਕ ਚੰਗਾ ਮੌਕਾ ਪ੍ਰਦਾਨ ਕਰਦੇ ਹਨ ਜੋ 'ਵਿਗਿਆਨ ਡਿਪਲੋਮੇਸੀ' ਦੇ ਵੱਖ-ਵੱਖ ਸੈਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ, ਜੋ ਵਿਸ਼ਵਵਿਆਪੀ ਮੰਚ 'ਤੇ ਵਿਗਿਆਨ ਅਤੇ ਟੈਕਨਾਲੋਜੀ ਦੀ ਭੂਮਿਕਾ ਨੂੰ ਸਮਝਦੇ ਹਨ।"

ਵਿਗਿਆਨ ਰਣਨੀਤੀ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਡਾ: ਹਰਸ਼ਵਰਧਨ ਨੇ ਕਿਹਾ, "ਆਈਆਈਐਸਐਫ ਸਾਡੇ ਸਮਾਜ ਦੀ ਬਿਹਤਰੀ ਲਈ ਨਵੀਨਤਾ ਅਤੇ ਸਿਰਜਣਾਤਮਕ ਸੋਚ ਨੂੰ ਉਤਸ਼ਾਹਤ ਕਰਨ ਲਈ ਨੌਜਵਾਨ ਵਿਦਿਆਰਥੀਆਂ, ਖੋਜਕਰਤਾਵਾਂ, ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਵਿੱਚ ਗਿਆਨ ਅਤੇ ਵਿਚਾਰਾਂ ਦਾ ਸਿਹਤਮੰਦ ਵਟਾਂਦਰਾ ਹੈ ਅਤੇ ਵਿਗਿਆਨਕ ਸੋਚ ਨੂੰ ਵਧਾਉਣ ਦੇ ਭਾਰਤ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।"

ਇਸ ਪ੍ਰੋਗਰਾਮ ਵਿੱਚ ਡੀਐਸਟੀ ਦੇ ਅੰਤਰਰਾਸ਼ਟਰੀ ਸਹਿਯੋਗ ਵਿਭਾਗ ਦੇ ਮੁਖੀ ਡਾ: ਸੰਜੀਵ ਕੇ ਵਰਸ਼ਨੇ, ਡੀਐਸਟੀ ਦੇ ਅੰਤਰਰਾਸ਼ਟਰੀ ਸਹਿਯੋਗ ਵਿਭਾਗ ਦੇ ਵਿਗਿਆਨੀ ਡਾ. ਜੋਤੀ ਸ਼ਰਮਾ, ਅਤੇ ਦੇਸ਼-ਵਿਦੇਸ਼ ਤੋਂ ਜਾਣੇ-ਪਛਾਣੇ ਬੁਲਾਰੇ ਅਤੇ ਪੈਨਲ ਮੈਂਬਰਾਂ ਨੇ ਹਿੱਸਾ ਲਿਆ।

https://ci5.googleusercontent.com/proxy/nDYSXw3LOFPodY0drC5QIiMV9Xt0m1dtCARJow9zdznhapVMkNDOhmG1EiF45C8voPjYDO8oATB4XQD9C8haDiQHgqMx9RAUJCzATIxlvhsIMI68AwdXKg3Y=s0-d-e1-ft#http://static.pib.gov.in/WriteReadData/userfiles/image/image004ARM0.jpg

*****

ਐੱਨਬੀ/ਕੇਜੀਐੱਸ



(Release ID: 1683022) Visitor Counter : 160


Read this release in: English , Urdu , Hindi