ਰੇਲ ਮੰਤਰਾਲਾ

ਰੇਲ ਮੰਤਰਾਲੇ ਨੇ ਮਾਲ ਭਾੜੇ ਦੇ ਗਾਹਕਾਂ ਦੀ ਸਹੂਲਤ ਲਈ ਪ੍ਰੀਮੀਅਮ ਇੰਡੈਂਟ ਸੰਬੰਧੀ ਨੀਤੀ ਜਾਰੀ ਕੀਤੀ

Posted On: 22 DEC 2020 8:00PM by PIB Chandigarh

ਰੇਲ ਮੰਤਰਾਲੇ ਨੇ ਮਾਲ ਭਾੜਾ ਗਾਹਕਾਂ ਦੀ ਸਹੂਲਤ ਲਈ 11 ਦਸੰਬਰ 2020 ਨੂੰ ਪ੍ਰੀਮੀਅਮ ਇੰਡੈਂਟ ਸੰਬੰਧੀ ਨੀਤੀ ਜਾਰੀ ਕੀਤੀ ਹੈ।

ਇਸ ਨੀਤੀ ਦੇ ਤਹਿਤ, ਜੇ ਕੋਈ ਗ੍ਰਾਹਕ ਪ੍ਰੀਮੀਅਮ ਇੰਡੈਂਟ ਲਈ ਬੇਨਤੀ ਕਰਦਾ ਹੈ, ਤਾਂ ਦੋ ਦਿਨਾਂ ਲਈ ਰੇਕਾਂ ਦੀ ਅਲਾਟਮੈਂਟ ਨੂੰ ਪਹਿਲ ਦਿੱਤੀ ਜਾਵੇਗੀ, ਜੋ ਕਿ ਰੇਲਵੇ ਬੋਰਡ ਦੇ ਟ੍ਰੈਫਿਕ ਟਰਾਂਸਪੋਰਟੇਸ਼ਨ ਡਾਇਰੈਕਟੋਰੇਟ ਦੁਆਰਾ ਸਮੇਂ-ਸਮੇਂ 'ਤੇ ਆਮ ਤੌਰ 'ਤੇ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਜਾਰੀ ਤਰਜੀਹੀ ਟ੍ਰੈਫਿਕ ਹੁਕਮ ਦੇ ਅਨੁਸਾਰ ਦਰਸਾਇਆ ਜਾਂਦਾ ਹੈ। ਹਾਲਾਂਕਿ, ਹੋਰ ਦਿਨਾਂ ਲਈ ਇੰਡੈਂਟਸ ਦੀ ਤਰਜੀਹ ਲਈ ਆਮ ਹੁਕਮ ਲਾਗੂ ਹੋਵੇਗਾ।

ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਗਈਆਂ ਹਨ:

a. ਸਾਈਡਿੰਗਜ਼ (ਇੱਕ ਪਾਸੇ ਵਾਲੀਆਂ ਲਾਈਨਾਂ) ਵਿੱਚ, ਗਾਹਕ ਰੇਕਾਂ ਦੀ ਸਪਲਾਈ ਦੀ ਤਰੀਕ ਦਾ ਸੁਝਾਅ ਦੇ ਸਕਦਾ ਹੈ ਅਤੇ ਇਹ ਵੀ ਦਰਸਾ ਸਕਦਾ ਹੈ ਕਿ ਜੇ ਉਹ ਰੇਕ ਦੀ ਸਪਲਾਈ ਆਮ ਤਾਰੀਖ ਦਰ ਤੋਂ ਬਾਅਦ ਨਿਰਧਾਰਤ ਮਿਤੀ ਤੋਂ ਬਾਅਦ ਦਿੱਤੀ ਜਾਂਦੀ ਹੈ ਤਾਂ ਉਹ ਆਮ ਟੈਰਿਫ 'ਤੇ ਲੋਡ ਕਰੇਗਾ।

b. ਗਾਹਕ ਨੂੰ ਆਮ ਭਾੜੇ 'ਤੇ 5% ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੋਏਗੀ ਜੋ ਪੇਸ਼ਗੀ ਵਿੱਚ ਜਮ੍ਹਾ ਕੀਤੀ ਜਾਏਗੀ। ਜੇਕਰ ਇੰਡੈਂਟ ਦਰਸਾਈ ਨਿਸ਼ਚਤ ਮਿਤੀ ਤੋਂ ਬਾਅਦ ਰੇਕ ਦਿੱਤਾ ਤਾਂ ਭੁਗਤਾਨ ਕੀਤਾ ਗਿਆ ਪ੍ਰੀਮੀਅਮ ਆਮ ਭਾੜੇ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ।

c. ਮਾਲ ਸ਼ੈਡ ਵਿੱਚ ਵੀ, ਗ੍ਰਾਹਕ ਨੂੰ ਪ੍ਰੀਮੀਅਮ ਇੰਡੈਂਟ ਲਗਾਉਣ ਦੀ ਆਗਿਆ ਹੋਵੇਗੀ। ਰੇਲਵੇ ਬੋਰਡ ਦੇ ਟ੍ਰੈਫਿਕ ਟਰਾਂਸਪੋਰਟੇਸ਼ਨ ਡਾਇਰੈਕਟੋਰੇਟ ਦੁਆਰਾ ਸਮੇਂ-ਸਮੇਂ 'ਤੇ ਜਾਰੀ ਤਰਜੀਹੀ ਟ੍ਰੈਫਿਕ ਹੁਕਮ ਦੇ ਤਹਿਤ ਸੂਚਿਤ ਕੀਤੇ ਅਨੁਸਾਰ ਗ੍ਰਾਹਕ ਨੂੰ ਦੋ ਦਿਨਾਂ 'ਤੇ ਅਲਾਟਮੈਂਟ ਲਈ ਤਰਜੀਹ ਮਿਲੇਗੀ, ਜੋ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਹੋਵੇਗੀ। ਹਾਲਾਂਕਿ, ਹੋਰ ਦਿਨਾਂ 'ਤੇ ਇੰਡੈਂਟਸ ਦੀ ਤਰਜੀਹ ਦਾ ਆਮ ਹੁਕਮ ਲਾਗੂ ਹੋਵੇਗਾ।

d. ਇੱਕ ਵਾਰ ਪੇਸ਼ ਕੀਤੇ ਪ੍ਰੀਮੀਅਮ ਇੰਡੈਂਟ ਨੂੰ ਵਾਪਸ ਨਹੀਂ ਲਿਆ ਜਾ ਸਕਦਾ; ਇੰਡੈਂਟ ਨੂੰ ਵਾਪਸ ਲੈਣ 'ਤੇ ਭੁਗਤਾਨ ਕੀਤੇ ਪ੍ਰੀਮੀਅਮ ਨੂੰ ਜ਼ਬਤ ਕੀਤਾ ਜਾਵੇਗਾ।

e. ਇਹ ਪ੍ਰੀਮੀਅਮ ਇੰਡੈਂਟ ਨੀਤੀ ਸੀਮਤ ਸਥਾਨਾਂ ਅਤੇ ਕੋਟੇ ਦੁਆਰਾ ਨਿਯਮਤ ਥਾਵਾਂ 'ਤੇ ਲਾਗੂ ਨਹੀਂ ਹੋਵੇਗੀ।

f. ਇਹ ਇੱਕ ਵਿਕਲਪਿਕ ਯੋਜਨਾ ਹੈ।

***

ਡੀਜੇਐਨ


(Release ID: 1682835) Visitor Counter : 187


Read this release in: English , Urdu , Hindi , Tamil , Telugu