ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਯਾਤਰਾ ਦੌਰਾਨ ਜੀਨੋਮਿਕਸ ਦੀ ਭੂਮਿਕਾ 'ਤੇ ਚਾਨਣਾ ਪਾਇਆ ਗਿਆ

ਅਲਗੱਪਾ ਯੂਨੀਵਰਸਿਟੀ ਵਲੋਂ ਭਾਰਤੀ ਵਿਗਿਆਨ ਦੇ ਇਤਿਹਾਸ ਬਾਰੇ ਵਿਸ਼ੇਸ਼ ਭਾਸ਼ਣ
CSIR-NEERI and VIBHA also organise Vigyan Yatra
ਸੀਐਸਆਈਆਰ-ਨੀਰੀ(NEERI) ਅਤੇ ਵਿਭਾ(VIBHA) ਨੇ ਵਿਗਿਆਨ ਯਾਤਰਾ ਦਾ ਆਯੋਜਨ ਕੀਤਾ

Posted On: 22 DEC 2020 6:28PM by PIB Chandigarh

ਆਈਆਈਐਸਐਫ -2020

https://ci3.googleusercontent.com/proxy/qQ_pICzTinswiA0doLzOVMwGUcYiVyQ4gSB4cSvEro50OsJVW6Xu-GzqTQOK2d7Vdh1VzFGzYXJTrgabgRGdYNYorK2BMENFZYnFA-qYmxd6F2027ZxEXdEV6g=s0-d-e1-ft#https://static.pib.gov.in/WriteReadData/userfiles/image/image0029WKU.jpg

ਭਾਰਤੀ ਅੰਤਰਰਾਸ਼ਟਰੀ ਵਿਗਿਆਨ ਉਤਸਵ 2020 ਤਹਿਤ, ਸੀਐਸਆਈਆਰ-ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੈਗਰੇਟਿਵ ਬਾਇਓਲੋਜੀ (ਸੀਐਸਆਈਆਰ-ਆਈਜੀਆਈਬੀ), ਨਵੀਂ ਦਿੱਲੀ ਨੇ 21ਦਸੰਬਰ ਨੂੰ ਵਿਗਿਆਨ ਯਾਤਰਾ ਵਿੱਚ ਹਿੱਸਾ ਲਿਆ। ਸੀਐਸਆਈਆਰ-ਆਈਜੀਆਈਬੀ ਦੇ ਡਾਇਰੈਕਟਰ ਡਾ. ਅਨੁਰਾਗ ਅਗਰਵਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 5 ਏ(ਐਚ) ਦਾ ਜ਼ਿਕਰ ਕਰਦਿਆਂ ਕਿ ਭਾਰਤ ਦੇ ਹਰ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਵਿਗਿਆਨਕ ਸਮਝ, ਮਨੁੱਖਤਾ ਅਤੇ ਪੜਤਾਲ ਅਤੇ ਸੁਧਾਰ ਦੀ ਭਾਵਨਾ ਨੂੰ ਵਿਕਸਤ ਕਰਨ, ਕਿਵੇਂ ਆਧੁਨਿਕ ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਵਿਗਿਆਨ ਵਿੱਚ ਛੁਪੇ ਹੋਏ ਹਨ, ਬਾਰੇ ਬੋਲਦਿਆਂ ਔਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਡਾ. ਅਗਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਨ ਲਈ ਵਿਗਿਆਨਕ ਦੁਨੀਆ ਦਾ ਘੱਟ ਸਮੇਂ ਵਿੱਚ ਹੁੰਗਾਰਾ ਬੁਨਿਆਦੀ ਅਤੇ ਲਾਗੂ ਵਰਗੀਕਰਣਾਂ ਦੀ ਪਰਵਾਹ ਕੀਤੇ ਬਿਨਾਂ ਚੰਗੇ ਵਿਗਿਆਨ ਵਿੱਚ ਸਾਲਾਂ ਦੇ ਨਿਵੇਸ਼ ਤੋਂ ਆਇਆ ਹੈ।

https://ci6.googleusercontent.com/proxy/Xb7ebWsuFfK7qRjZM-Q7DyeIQp0fXRgucp67xHDJwoay8aewkGoThm-sMqH4fE5GrvtTiQXzIvPRpOnPpkBa1TZOwl_ATfw8SOMPbLZvjMtNFLYIK6s38-DTog=s0-d-e1-ft#https://static.pib.gov.in/WriteReadData/userfiles/image/image003H1S3.jpg

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ ਵਿਜੈ ਰਾਘਵਨ ਨੇ ਮੁੱਖ ਭਾਸ਼ਣ ਦਿੰਦੇ ਹੋਏ ਦੱਸਿਆ ਕਿ ਕਿਵੇਂ ਐਮਰਜੈਂਸੀ ਵਿੱਚ ਇੱਕ ਤੇਜ਼ ਅਤੇ ਚੁਸਤ ਜਵਾਬ ਲਈ ਜਿਵੇਂ ਕਿ ਕੋਵਿਡ-19 ਮਹਾਂਮਾਰੀ ਵਾਂਗ ਸਾਡੇ ਵਿਗਿਆਨਕ ਅਦਾਰਿਆਂ ਵਿੱਚ ਵਾਧੂ ਢਾਂਚੇ ਦੀ ਉਸਾਰੀ ਕਰਨੀ ਜ਼ਰੂਰੀ ਹੈ। ਉਨ੍ਹਾਂ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਵੇਂ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਵਿਗਿਆਨ ਵੱਖਰਾ ਨਹੀਂ ਰਹਿ ਸਕਦਾ ਬਲਕਿ ਉਦਯੋਗ ਅਤੇ ਸਮਾਜ ਨਾਲ ਹੱਥ ਮਿਲਾ ਕੇ ਅੱਗੇ ਵਧਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪਣੀ ਖੋਜ ਨੂੰ ਢੁੱਕਵੀਂ ਅਤੇ ਜਵਾਬਦੇਹ ਬਣਾਉਣ ਲਈ ਸਾਡੇ ਲਈ ਲਗਾਤਾਰ ਗੱਲਬਾਤ, ਚੁਣੌਤੀਆਂ ਅਤੇ ਵਿਰੋਧੀ ਚੁਣੌਤੀਆਂ ਮਹੱਤਵਪੂਰਨ ਹਨ।

ਜੀਨੋਮਿਕ ਦਵਾਈ ਦੇ ਖੇਤਰ ਵਿੱਚ ਆਈਜੀਆਈਬੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਇੱਕ ਛੋਟਾ ਵੀਡੀਓ ਦਿਖਾਇਆ ਗਿਆ। ਆਈਜੀਆਈਬੀ ਵਿਸ਼ੇਸ਼ ਧਿਆਨ ਮਨੁੱਖੀ ਰੋਗਾਂ ਦੇ ਜੀਨੋਮਿਕਸ 'ਤੇ ਦੇ ਰਿਹਾ ਹੈ; ਦਵਾਈ ਦੇ ਵਿਕਾਸ ਲਈ ਭਾਰਤੀ ਜੀਨੋਮ ਦਾ ਇੱਕ ਹਵਾਲਾ ਡਾਟਾਬੇਸ ਬਣਾਉਣ ਲਈ 2009 ਵਿੱਚ ਪਹਿਲੇ ਭਾਰਤੀ ਜੀਨੋਮ ਦੀ ਤਰਤੀਬ ਤੋਂ ਲੈ ਕੇ 1000 ਭਾਰਤੀਆਂ ਦੇ ਜੀਨੋਮ ਨੂੰ ਤਰਤੀਬ ਦਿੱਤੀ ਜਾ ਰਹੀ ਹੈ। ਜੀਨੋਮਿਕਸ ਦੀ ਮੁਹਾਰਤ ਨੇ ਵੀ ਸੰਸਥਾ ਨੂੰ ਵੱਡੀ ਗਿਣਤੀ ਵਿੱਚ ਕੋਵਿਡ -19 ਦੇ ਨਮੂਨਿਆਂ ਨੂੰ ਤੇਜ਼ੀ ਨਾਲ ਕ੍ਰਮਵਾਰ ਕਰਨ ਦੀ ਆਗਿਆ ਦਿੱਤੀ, ਜਦੋਂ ਮਹਾਂਮਾਰੀ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਵਿੱਚ ਦਾਖਲ ਹੋਈ ਸੀ। ਸੀਆਈਐਸਆਈਆਰ-ਆਈਜੀਆਈਬੀ ਨੇ ਸੀਆਈਆਰਐਸਪੀਆਰ-ਕੈਸ 9 ਪ੍ਰਣਾਲੀ ਦੇ ਅਧਾਰ 'ਤੇ ਪੇਪਰ ਅਧਾਰਤ ਆਰਐਨਏ ਡਾਇਗਨੌਸਟਿਕ ਪ੍ਰਣਾਲੀ ਜਿਸ ਨੂੰ ਫੇਲੁਡਾ(FELUDA) ਕਿਹਾ ਜਾਂਦਾ ਹੈ, ਨਾਲ ਕੋਵਿਡ -19 ਵਿਰੁੱਧ ਲੜਾਈ ਦੀ ਅਗਵਾਈ ਕਰ ਰਿਹਾ ਹੈ। ਇਹ ਵਿਕਾਸ ਸਿੱਕਲ ਸੈੱਲ ਅਨੀਮੀਆ ਲਈ ਸੀਆਰਆਈਐਸਪੀਆਰ ਡਾਇਗਨੌਸਟਿਕਸ ਵਿਕਸਿਤ ਕਰਨ ਲਈ ਪਹਿਲਾਂ ਤੋਂ ਚੱਲ ਰਹੀ ਖੋਜ ਦਾ ਨਤੀਜਾ ਸੀ। ਆਈਜੀਆਈਬੀ ਸਿੱਕਲ ਸੈੱਲ ਅਨੀਮੀਆ ਅਤੇ ਥੈਲੇਸੀਮੀਆ ਵਰਗੀਆਂ ਜੈਨੇਟਿਕ ਬਿਮਾਰੀਆਂ ਨੂੰ ਠੀਕ ਕਰਨ ਲਈ ਸਟੈਮ ਸੈੱਲ ਤਕਨਾਲੋਜੀ ਦੀ ਵਰਤੋਂ ਵੀ ਕਰ ਰਿਹਾ ਹੈ, ਜਿਸਦਾ ਦੇਸ਼ ਵਿੱਚ ਵਿਆਪਕ ਪ੍ਰਸਾਰ ਹੈ। ਅੰਤ ਵਿੱਚ, ਸੀਐਸਆਈਆਰ-ਆਈਜੀਆਈਬੀ ਦੀ ਖੋਜ ਨੇ ਇੱਕ ਆਧੁਨਿਕ ਵਿਗਿਆਨਕ ਅਨੁਸ਼ਾਸਨ ਨੂੰ ਜਨਮ ਦਿੱਤਾ ਜਿਸਦਾ ਨਾਮ ਆਯੂਰਜਨੋਮਿਕਸ ਹੈ। ਆਯੁਰਵੈਦਿਕ ਡਾਕਟਰਾਂ ਅਤੇ ਜੀਨੋਮਿਕਸ ਦੇ ਵਿਗਿਆਨੀਆਂ ਨੇ ਸਾਲਾਂ ਤੋਂ ਆਯੁਰਵੈਦ ਵਿੱਚ ਵਰਤੀਆਂ ਜਾਂਦੀਆਂ ਪ੍ਰਕ੍ਰਿਤੀ ਅਧਾਰਤ ਪੱਧਤੀਆਂ ਲਈ ਜੀਨੋਮਿਕ ਸੰਬੰਧਾਂ ਦੀ ਪਛਾਣ ਕਰਨ ਲਈ ਮਿਲ ਕੇ ਕੰਮ ਕੀਤਾ ਹੈ।

https://ci6.googleusercontent.com/proxy/ixXu9sYtjeVOIyzsMTfVRIZUi5MUA-I16VdNRf03_DkUj_2RsXC7b5-HHFNYvGxeZ_mzami4hrWNYcy9jepeB8gC444GeSnlOkToMCIv26PyS4FIMOsB9Ba3HQ=s0-d-e1-ft#https://static.pib.gov.in/WriteReadData/userfiles/image/image0049EKW.jpg

ਅਲਗੱਪਾ ਯੂਨੀਵਰਸਿਟੀ ਨੇ ਭਾਰਤ ਵਿੱਚ ਵਿਗਿਆਨ ਦੇ ਇਤਿਹਾਸ ਨੂੰ ਉਤਸ਼ਾਹਿਤ ਕਰਨ ਲਈ ਵਰਚੁਅਲ ਪਲੇਟਫਾਰਮ ਰਾਹੀਂ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਉਤਸਵ (ਆਈਆਈਐਸਐਫ) ਦੇ ਬੈਨਰ ਹੇਠ ਭਾਰਤੀ ਵਿਗਿਆਨ ਦਾ ਇਤਿਹਾਸਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਸਮਾਗਮ ਨੌਜਵਾਨਾਂ ਵਿੱਚ ਭਾਰਤੀ ਸੱਭਿਅਤਾ ਅਤੇ ਇਸ ਦੇ ਪ੍ਰਭਾਵ ਬਾਰੇ ਵਿਸ਼ਵ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਸੀ। ਅੰਡਰਗ੍ਰੈਜੁਏਟ ਵਿਦਿਆਰਥੀ, ਪੋਸਟ ਗ੍ਰੈਜੂਏਟ, ਖੋਜ ਵਿਦਵਾਨ ਅਤੇ ਤਾਮਿਲਨਾਡੂ ਦੇ ਸਿਵਗੰਗਾ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ, ਸੰਸਥਾਵਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਸਮੇਤ ਕੁੱਲ 600 ਭਾਗੀਦਾਰ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਪ੍ਰੋ. ਐਨ ਰਾਜੇਂਦਰਨ, ਵਾਈਸ-ਚਾਂਸਲਰ, ਅਲਗੱਪਾ ਯੂਨੀਵਰਸਿਟੀ, ਕਰਾਈਕੁਡੀ ਨੇ ਵਿਗਿਆਨ ਦੇ ਵਿਕਸਤ ਹੋਣ ਬਾਰੇ ਕੁਦਰਤ ਦੇ ਵਿਰੁੱਧ ਸੰਘਰਸ਼ ਵਜੋਂ ਜ਼ਿਕਰ ਕੀਤਾ। ਉਨ੍ਹਾਂ ਚੱਕਰ ਸਹਿੰਤਾ 'ਤੇ ਵੀ ਚਾਨਣਾ ਪਾਇਆ ਜਿਸ ਨੂੰ ਪੁਰਾਤਨ ਸਮੇਂ ਵਿੱਚ ਸ਼ੁਸ਼ਰੁਤ ਦੇ ਨਾਲ 150 ਸਰਜਰੀਆਂ ਲਈ ਵਰਤਿਆ ਜਾਂਦਾ ਸੀ।

ਭਾਰਤੀਅਰ ਯੂਨੀਵਰਸਿਟੀ ਕੋਇੰਬਟੂਰ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਐਸ ਸਿਵ ਸੁਬਰਮਨੀਅਨ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਵਿਗਿਆਨ ਦੀ ਪ੍ਰਕਿਰਤੀ, ਕਿਸਮਾਂ, ਖੇਤਰਾਂ ਅਤੇ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਰਾਹੀਂ ਵਿਗਿਆਨੀਆਂ ਨੇ ਮਹਿਮਾ ਜਾਂ ਪਦਾਰਥਕ ਮਹੱਤਤਾ ਲਈ ਨਹੀਂ, ਬਲਕਿ ਵਿਸ਼ਵ ਲਈ ਕੰਮਾਂ ਪ੍ਰਤੀ ਆਪਣੀ ਉਤਸੁਕਤਾ ਨੂੰ ਪੂਰਾ ਕਰਨ ਲਈ ਪੇਸ਼ ਕੀਤਾ ਹੈ।

ਭਾਰਤ ਗਿਆਨ, ਚੇਨਈ ਦੇ ਚੇਅਰਮੈਨ ਡਾ. ਡੀ ਕੇ ਹਰੀ, ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ, “ਭਾਰਤ ਨੂੰ ਵੈਦਿਕ ਕਾਲ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਦੇ ਵਿਗਿਆਨਕ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਕੋਈ ਵੀ ਦੇਸ਼ ਉਮੀਦ ਦੇਖ ਸਕਦਾ ਹੈ।

https://ci3.googleusercontent.com/proxy/hEeuCfAPxPyhtsqSnLa575wkXRFyucty3xCnrwKk3aR98IT_1fsVN7y-1hFEOIZ9R0RZ7et9jMirKSZS8B9iGXx3ozBjjig3UbdbGX4NXEQZhqfRRlwYyh9XCw=s0-d-e1-ft#https://static.pib.gov.in/WriteReadData/userfiles/image/image00505BR.jpg

ਤਾਮਿਲਨਾਡੂ ਵਿਭਾ,ਏਰੀਵੀਅਲ ਸੰਗਮ ਦੇ ਖਜ਼ਾਨਚੀ ਸ਼੍ਰੀ ਵੀ ਪਾਰਥਾਸਾਰਥੀ ਨੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ। ਅਲਗੱਪਾ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਐਚ ਗੁਰਮਲੇਸ਼ ਪ੍ਰਭੂ ਨੇ ਵਿਸ਼ੇਸ ਭਾਸ਼ਣ ਦਿੱਤਾ। ਅਲਗੱਪਾ ਯੂਨੀਵਰਸਿਟੀ ਦੇ ਨੋਡਲ ਅਫਸਰ ਪ੍ਰੋ: ਸੰਜੀਵ ਕੁਮਾਰ ਸਿੰਘ ਨੇ ਆਈਆਈਐੱਸਐੱਫ 2020 ਲਈ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਆਈਆਈਐੱਸਐੱਫ 2020 ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੀ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਤ ਕੀਤਾ ਹੈ।

https://ci3.googleusercontent.com/proxy/sAjAs8rH0czAAADkSTlxDRfOknjjvEOzT6O4Vp69zVtrTSAG8G44iMs9F6ediuzatdrNRsGKWJd-fRduKSpgQe0FQGtwyd8u2zWc_3zsMDTHiiJUmDnNNbyQuA=s0-d-e1-ft#https://static.pib.gov.in/WriteReadData/userfiles/image/image006PO0E.jpg

ਸੀਐਸਆਈਆਰ-ਨੈਸ਼ਨਲ ਇਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਸੀਐਸਆਈਆਰ-ਨੀਰੀ) ਅਤੇ ਵਿਗਿਆਨ ਭਾਰਤੀ (VIBHA) ਨੇ 6ਵੇਂ ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ (ਆਈਆਈਐਸਐਫ -2020) ਦੇ ਭਾਗ ਵਜੋਂ 6 ਵਿਗਿਆਨ ਯਾਤਰਾ ਅਤੇ ਜਿਗਿਆਸਾ: ਵਿਦਿਆਰਥੀ-ਵਿਗਿਆਨਕ ਸੰਪਰਕ ਪ੍ਰੋਗਰਾਮ ਨੂੰ ਵਿਗਿਆਨਕ ਸਮਝ ਨੂੰ ਨਿਖਾਰਨ ਲਈ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਆਯੋਜਨ ਕੀਤਾਵਿਗਿਆਨ ਯਾਤਰਾ ਦਾ ਆਯੋਜਨ ਵਰਚੂਅਲ ਮਾਧਿਅਮ ਰਾਹੀਂ ਵਿਗਿਆਨਕ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ, ਸਰਕਾਰੀ ਸਕੂਲ ਆਦਿ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਮੁੱਖ ਤੌਰ 'ਤੇ ਭਾਗ ਲਿਆ।

ਡਾ. ਰਾਕੇਸ਼ ਕੁਮਾਰ, ਡਾਇਰੈਕਟਰ, ਸੀਐਸਆਈਆਰ-ਨੀਰੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕੁਝ ਦਿਲਚਸਪ ਉਦਾਹਰਣਾਂ ਦਾ ਹਵਾਲਾ ਦਿੱਤਾ ਜਿੱਥੇ ਵਿਗਿਆਨ ਨੂੰ ਲੋਕਾਂ ਅਤੇ ਵਾਤਾਵਰਣ ਦੀ ਬਿਹਤਰੀ ਲਈ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ ਜੇ ਉਹ ਨਵੀਨਤਾਕਾਰੀ, ਰਚਨਾਤਮਕ ਹੋਣ, ਅਤੇ ਇੱਕ ਦਾਇਰੇ ਤੋਂ ਬਾਹਰ ਆ ਕੇ ਸੋਚਣ।

ਡਾ. (ਸ੍ਰੀਮਤੀ) ਅਤਿਆ ਕੈਪਲੇ, ਵਿਗਿਆਨੀ ਅਤੇ ਮੁਖੀ, ਡਾਇਰੈਕਟਰ ਖੋਜ ਸੈੱਲ, ਸੀਐਸਆਈਆਰ-ਨੀਰੀ ਨੇ ਆਈਆਈਐਸਐਫ -2020 ਵਿੱਚ ਸੀਐਸਆਈਆਰ-ਨੀਰੀ ਦੀ ਭੂਮਿਕਾ ਦੀ ਰੂਪ ਰੇਖਾ ਦਿੱਤੀ। ਉਨ੍ਹਾਂ ਦੱਸਿਆ ਕਿ ਸੀਐਸਆਈਆਰ-ਨੀਰੀ ਦੋ ਪ੍ਰਮੁੱਖ ਸਮਾਗਮਾਂ "ਮਹਿਲਾ ਵਿਗਿਆਨੀ ਅਤੇ ਉੱਦਮੀਆਂ" ਦੇ ਕਨਕਲੇਵ ਅਤੇ ਸਵੱਛਤਾ ਅਤੇ ਕੂੜਾ ਪ੍ਰਬੰਧਨ ਦਾ ਤਾਲਮੇਲ ਕਰੇਗੀ ।

ਪ੍ਰੋਫੈਸਰ ਉਮੇਸ਼ ਪਾਲੀਕੁੰਡਵਰ, ਭੌਤਿਕ ਵਿਗਿਆਨ ਵਿਭਾਗ, ਆਰਟੀਐਮ ਨਾਗਪੁਰ ਯੂਨੀਵਰਸਿਟੀ ਨੇ ਆਈਆਈਐਸਐਫ -2020 ਵਿੱਚ ਵਿਭਾ ਵਿਧਰਭ ਚੈਪਟਰ ਅਤੇ ਰਾਸ਼ਟਰ ਨਿਰਮਾਣ ਬਾਰੇ ਵਿਭਾ ਦੀ ਭੂਮਿਕਾ ਬਾਰੇ ਦੱਸਿਆ। ਡਾ. ਕੇ ਵੀ ਜਾਰਜ, ਵਿਗਿਆਨੀ ਅਤੇ ਮੁਖੀ, ਪ੍ਰਦੂਸ਼ਣ ਕੰਟਰੋਲ ਡਵੀਜ਼ਨ ਦੇ ਨੇ ਸਾਡਾ ਵਾਤਾਵਰਣ ਅਤੇ ਇਸ ਦਾ ਪ੍ਰਦੂਸ਼ਣਵਿਸ਼ੇ 'ਤੇ ਪ੍ਰਸਿੱਧ ਵਿਗਿਆਨਕ ਭਾਸ਼ਣ ਦਿੱਤਾ। ਵਿਦਿਆਰਥੀਆਂ ਨੇ ਸੀਐਸਆਈਆਰ-ਨੀਰੀ ਦੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਗਿਆਨਕ ਸੰਕਲਪ ਨੂੰ ਬਾਰੇ ਜਾਣਿਆ। ਇਸ ਮੌਕੇ ਆਈਆਈਐਸਐਫ ਦੇ ਪ੍ਰਚਾਰ ਸੰਬੰਧੀ ਵੀਡੀਓ ਅਤੇ ਡਾ. ਏ ਪੀ ਜੇ ਅਬਦੁੱਲ ਕਲਾਮ ਦੀ ਪ੍ਰੇਰਣਾਦਾਇਕ ਵੀਡੀਓ ਪ੍ਰਦਰਸ਼ਤ ਕੀਤੀ ਗਈ।

ਆਈਆਈਐੱਸਐੱਫ 2020 ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਵਲੋਂ ਪ੍ਰਿਥਵੀ ਵਿਗਿਆਨ ਮੰਤਰਾਲੇ, ਵਿਗਿਆਨ ਅਤੇ ਟੈਕਨਾਲੋਜੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਬਾਇਓਟੈਕਨਾਲੋਜੀ ਵਿਭਾਗ ਅਤੇ ਵਿਗਿਆਨ ਭਾਰਤੀ (VIBHA) ਦੇ ਸਹਿਯੋਗ ਨਾਲ ਕਰਵਾਇਆ ਗਿਆ।

******

ਐਨਬੀ/ਕੇਜੀਐਸ/(ਇਨਪੁਟਸ: ਸੀਐਸਆਈਆਰ-ਨਿਸਟੈਡਸ)



(Release ID: 1682834) Visitor Counter : 194


Read this release in: English , Urdu , Hindi , Tamil