ਜਲ ਸ਼ਕਤੀ ਮੰਤਰਾਲਾ
“ਜੇਐਸਏ II: ਕੈਚ ਦ ਰੇਨ” (ਮੀਂਹ ਦੇ ਪਾਣੀ ਦੀ ਸੰਭਾਲ) ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
ਨਹਿਰੂ ਯੁਵਾ ਕੇਂਦਰ ਸੰਗਠਨ ਦਸੰਬਰ 2020 ਤੋਂ ਮਾਰਚ 2021 ਤੱਕ ਦੇਸ਼ ਭਰ ਦੇ 623 ਜ਼ਿਲਿਆਂ ਵਿੱਚ "ਕੈਚ ਦ ਰੇਨ” ਜਾਗਰੂਕਤਾ ਅਭਿਆਨ ਚਲਾਏਗਾ
Posted On:
21 DEC 2020 6:45PM by PIB Chandigarh
ਜਲ ਸ਼ਕਤੀ ਮੰਤਰਾਲੇ ਦੇ ਕੌਮੀ ਜਲ ਮਿਸ਼ਨ (ਐਨਡਬਲਿਊਐਮ) ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਹਿਰੂ ਯੁਵਾ ਕੇਂਦਰ ਸੰਗਠਨ (ਐਨਵਾਈਕੇਐਸ) ਦੇ ਸਹਿਯੋਗ ਨਾਲ ਨੇ ਅੱਜ "ਜੇਐਸਏ II: ਕੈਚ ਦ ਰੇਨ" (ਮੀਂਹ ਦੇ ਪਾਣੀ ਦੀ ਸੰਭਾਲ) ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੀ ਸ਼ੁਰੂਆਤ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਯੁਵਾ ਮਾਮਲੇ ਅਤੇ ਖੇਡ ਅਤੇ ਘੱਟ-ਗਿਣਤੀ ਮਾਮਲਿਆਂ ਦੇ ਰਾਜ ਮੰਤਰੀ, ਸ੍ਰੀ ਕਿਰੇਨ ਰਿਜੀਜੂ ਨੇ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਦੀ ਮੌਜੂਦਗੀ ਵਿੱਚ ਸਾਂਝੇ ਤੌਰ 'ਤੇ ਕੀਤੀ। ਇਸ ਲਾਂਚ ਪ੍ਰੋਗਰਾਮ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਐਨਵਾਈਕੇਐਸ ਦੇ ਫੀਲਡ ਕਾਰਕੁਨਾਂ ਸਮੇਤ ਡਿਜੀਟਲ ਪਲੇਟਫਾਰਮ 'ਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ।
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸ਼ੇਖਾਵਤ ਨੇ ਜਲ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਖੇਤੀ ਲਈ ਵਰਤੋਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਦਕਿ ਸ਼੍ਰੀ ਰਿਜੀਜੂ ਨੇ ਇਸ ਇਨਕਲਾਬੀ ਮੁਹਿੰਮ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸ੍ਰੀ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਪਾਣੀ ਦੀ ਸੰਭਾਲ ਦੇ ਮੁੱਦੇ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ ਅਤੇ ਸਮੇਂ ਦੀ ਲੋੜ ਪਾਣੀ ਪ੍ਰਬੰਧਨ ਲਈ ਏਕੀਕ੍ਰਿਤ ਪਹੁੰਚ ਅਪਣਾਉਣ ਦੀ ਹੈ। ਮੰਤਰੀਆਂ ਨੇ ਇਕੱਠੇ ਹੋ ਕੇ "ਕੈਚ ਦ ਰੇਨ” ਮੁਹਿੰਮ (ਮੀਂਹ ਦੇ ਪਾਣੀ ਦੀ ਸੰਭਾਲ) ਨੂੰ ਉਤਸ਼ਾਹਿਤ ਕਰਨ ਵਾਲੇ ਪੋਸਟਰਾਂ ਅਤੇ ਆਈਈਸੀ ਸਮੱਗਰੀ ਦਾ ਵਿਮੋਚਨ ਕੀਤਾ।
ਜੇਐਸਏ -2 ਦੇ ਤਿਆਰੀ ਪੜਾਅ ਦੇ ਤੌਰ 'ਤੇ ਮੰਤਰਾਲੇ ਨੇ ਨਹਿਰੂ ਯੁਵਾ ਕੇਂਦਰ ਸੰਗਠਨ (ਐਨਵਾਈਕੇਐਸ) ਨੂੰ 623 ਜ਼ਿਲ੍ਹਿਆਂ ਨੂੰ ਕਵਰ ਕਰਨ ਲਈ "ਕੈਚ ਦ ਰੇਨ” ਜਾਗਰੂਕਤਾ ਮੁਹਿੰਮ ਲਈ ਸ਼ਾਮਲ ਕੀਤਾ ਹੈ। ਮੁਹਿੰਮ ਦਾ ਜਾਗਰੂਕਤਾ ਪੜਾਅ ਦਸੰਬਰ 2020 ਤੋਂ ਮਾਰਚ 2021 ਤੱਕ ਚੱਲੇਗਾ। ਐਨਵਾਈਕੇਐਸ ਇਸ ਜਾਗਰੂਕਤਾ ਨਿਰਮਾਣ ਅਭਿਆਨ ਨੂੰ ਵੱਖ-ਵੱਖ ਆਈਈਸੀ ਗਤੀਵਿਧੀਆਂ ਰਾਹੀਂ ਚਲਾਏਗੀ, ਜਿਸ ਵਿੱਚ ਸਿੱਖਿਆ ਅਤੇ ਪ੍ਰੇਰਣਾਦਾਇਕ ਪ੍ਰੋਗਰਾਮਾਂ, ਲੋਕ ਜਾਗਰੂਕਤਾ ਮੁਹਿੰਮਾਂ, ਵਾਤਾਵਰਣ ਨਿਰਮਾਣ ਸਮੇਤ ਕੰਧਾਂ 'ਤੇ ਲਿਖਾਵਟ, ਬੈਨਰ ਅਤੇ ਈ-ਪੋਸਟਰ , ਗਿਆਨ ਮੁਕਾਬਲਾ, ਪ੍ਰਦਰਸ਼ਨ ਦੀਆਂ ਗਤੀਵਿਧੀਆਂ ਜਿਵੇਂ ਵਿਸ਼ਾ-ਅਧਾਰਤ ਨੁੱਕੜ ਨਾਟਕ ਅਤੇ ਸਕਿੱਟਾਂ, ਬ੍ਰਾਂਡਿੰਗ ਅਤੇ ਲੋਗੋ ਅਤੇ ਪ੍ਰਿੰਟਿਡ ਆਈਈਸੀ ਸਮੱਗਰੀਆਂ ਆਦਿ ਦੁਆਰਾ ਮੁਹਿੰਮ ਨੂੰ ਪ੍ਰਸਿੱਧ ਬਣਾਉਣਾ ਸ਼ਾਮਿਲ ਹੈ। ਇਸ ਮਿਆਦ ਦੌਰਾਨ, ਐਨਵਾਈਕੇਐੱਸ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ, ਲਾਈਨ ਵਿਭਾਗਾਂ ਅਤੇ ਜਲ ਏਜੰਸੀਆਂ ਨੂੰ ਵੀ ਮਿਲਣਗੀਆਂ ਅਤੇ ਪ੍ਰਧਾਨ, ਸਥਾਨਕ ਪ੍ਰਭਾਵਸ਼ਾਲੀ ਅਤੇ ਵਲੰਟੀਅਰ ਇਸ ਮੁਹਿੰਮ ਦੇ ਅਗਲੇ ਪੜਾਅ ਵਿੱਚ ਜਲ ਬਚਾਅ ਲਈ ਯੋਜਨਾਵਾਂ ਤਿਆਰ ਕਰਨ ਅਤੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਮੀਟਿੰਗਾਂ ਕਰਨਗੀਆਂ।
ਐਨਸਬਲਿਊਐਮ ਨੇ "ਕੈਚ ਦ ਰੇਨ” ਮੁਹਿੰਮ 'ਮੀਂਹ ਦਾ ਪਾਣੀ ਜਿਥੇ ਵੀ,ਜਦੋਂ ਵੀ ਡਿੱਗਦਾ ਹੈ ਉੱਥੇ ਸੰਭਾਲਿਆ ਜਾਵੇ' ਟੈਗ ਲਾਇਨ ਨਾਲ ਸ਼ੁਰੂ ਕੀਤੀ ਹੈ ਤਾਂ ਜੋ ਦੇਸ਼ ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਇੱਕੋ ਇੱਕ ਜਲ ਸਰੋਤ ਹੈ ਉਥੇ ਚਾਰ / ਪੰਜ ਮਹੀਨਿਆਂ ਦੇ ਮਾਨਸੂਨ ਦੌਰਾਨ ਮੌਸਮ ਦੀ ਸਥਿਤੀ ਅਤੇ ਢੁੱਕਵੇਂ ਰੇਨ ਵਾਟਰ ਹਾਰਵੈਸਟਿੰਗ ਢਾਂਚੇ (ਆਰਡਬਲਿਊਐੱਚਐੱਸ) ਬਣਾ ਕੇ ਬਰਸਾਤ ਦੇ ਪਾਣੀ ਨੂੰ ਬਚਾਇਆ ਜਾ ਸਕੇ। ਇਸ ਮੁਹਿੰਮ ਤਹਿਤ ਪਾਣੀ ਦੀ ਸੰਭਾਲ ਲਈ ਟੋਏ ਪੁੱਟਣੇ, ਛੱਤ ਅਧਾਰਿਤ ਰੇਨ ਵਾਟਰ ਹਾਰਵੈਸਟਿੰਗ ਢਾਂਚੇ ਅਤੇ ਚੈੱਕ ਡੈਮ ਬਣਾਉਣ ਲਈ ਮੁਹਿੰਮ ; ਭੰਡਾਰਨ ਸਮਰੱਥਾ ਵਧਾਉਣ ਲਈ ਟੈਂਕਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਅਤੇ ਡੀ-ਸਿਲਟਿੰਗ; ਚੈਨਲਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਜੋ ਉਨ੍ਹਾਂ ਨੂੰ ਸੇਮ ਦੇ ਖੇਤਰਾਂ ਤੋਂ ਪਾਣੀ ਲਿਆਉਂਦੇ ਹਨ; ਰਵਾਇਤੀ ਪਾਣੀ ਇਕੱਠਾ ਕਰਨ ਵਾਲੇ ਢਾਂਚਿਆਂ ਦੀ ਮੁਰੰਮਤ ਜਿਵੇਂ ਕਿ ਪੌੜੀਆਂ ਵਾਲੇ ਖੂਹ ਅਤੇ ਖਰਾਬ ਬੋਰ ਵੈੱਲਾਂ ਅਤੇ ਪੁਰਾਣੇ ਖੂਹਾਂ ਦੀ ਵਰਤੋਂ ਕਰਕੇ ਪਾਣੀ ਨੂੰ ਜਲ ਭੰਡਾਰਾਂ ਵਿੱਚ ਪਾਉਣਾ ਆਦਿ ਜਿਹੀਆਂ ਗਤੀਵਿਧੀਆਂ ਨੂੰ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਪੂਰਾ ਕੀਤੇ ਜਾਣ ਦਾ ਸੁਝਾਅ ਹੈ। ਐੱਨਵਾਈਕੇਐੱਸ ਨਾਲ ਸਹਿਯੋਗ ਮੁਹਿੰਮ ਨੂੰ ਲਾਗੂ ਕਰਨ ਲਈ ਪ੍ਰਭਾਵਸ਼ਾਲੀ ਚੋਣ ਪ੍ਰਚਾਰ ਅਤੇ ਆਈਈਸੀ ਗਤੀਵਿਧੀਆਂ ਜ਼ਰੀਏ ਹੇਠਲੇ ਪੱਧਰ 'ਤੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।
*****
ਬੀਵਾਈ/ਐਮਜੀ/ਏਐਸ
(Release ID: 1682505)
Visitor Counter : 211