ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਵਰਨਜਯੰਤੀ ਫੈਲੋ ਮੈਟਲ ਸੀਓ2 ਬੈਟਰੀ 'ਤੇ ਕੰਮ ਕਰਨ ਜੋ ਪੇਲੋਡ ਮਾਸ ਅਤੇ ਗ੍ਰਹਿ ਮਿਸ਼ਨਾਂ ਦੀ ਲਾਂਚ ਲਾਗਤ ਨੂੰ ਘੱਟ ਕਰ ਸਕਦੀ ਹੈ
ਆਈਆਈਟੀ ਹੈਦਰਾਬਾਦ ਦੇ ਪ੍ਰੋਫੈਸਰ ਚੰਦਰ ਸ਼ੇਖਰ ਸ਼ਰਮਾ ਨੇ ਹਾਲ ਹੀ ਵਿੱਚ ਪਹਿਲੀ ਵਾਰ ਸਿਮੂਲੇਟਿਡ ਮੰਗਲ ਦੇ ਵਾਤਾਵਰਣ ਵਿੱਚ ਲਿਥੀਅਮ-ਸੀਓ2 ਬੈਟਰੀ ਦੀ ਤਕਨੀਕੀ ਵਿਵਹਾਰਕਤਾ ਦਾ ਪ੍ਰਦਰਸ਼ਨ ਕੀਤਾ, ਟੈਕਨੋਲੋਜੀ ਦੇ ਪੇਟੈਂਟ ਦਾਇਰ ਕੀਤਾ ਗਿਆ
Posted On:
17 DEC 2020 11:18AM by PIB Chandigarh
ਭਾਰਤ ਦਾ ਮੰਗਲ ਮਿਸ਼ਨ ਜਿਸ ਤਰ੍ਹਾਂ ਗ੍ਰਹਿ ਮਿਸ਼ਨ ਜਲਦ ਹੀ ਪੇਲੋਡ ਮਾਸ ਨੂੰ ਘੱਟ ਕਰਨ ਅਤੇ ਊਰਜਾ ਵਾਹਕ ਦੇ ਰੂਪ ਵਿੱਚ ਸੀਓ2 ਦੇ ਨਾਲ ਸਵਦੇਸ਼ੀ ਰੂਪ ਨਾਲ ਵਿਕਸਿਤ ਧਾਤੂ-ਸੀਓ2 ਬੈਟਰੀ ਦੀ ਮੱਦਦ ਨਾਲ ਲਾਂਚ ਕਰਨ ਵਿੱਚ ਸਮਰੱਥ ਹੋ ਸਕਦੇ ਹਨ।
ਚੰਦਰ ਸ਼ੇਖਰ ਸ਼ਰਮਾ, ਕੈਮੀਕਲ ਇੰਜੀਨੀਅਰ ਵਿਭਾਗ, ਆਈਆਈਟੀ ਹੈਦਰਾਬਾਦ ਦੇ ਐਸ਼ੋਸੀਏਟ ਪ੍ਰੋਫੈਸਰ ਅਤੇ ਇਸ ਸਾਲ ਦੇ ਸਵਰਨਜਯੰਤੀ ਫੈਲੋਸ਼ਿਪ ਦੇ ਪ੍ਰਾਪਤਕਰਤਾ, ਜਿਨ੍ਹਾ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਸਥਾਪਿਤ ਕੀਤਾ ਗਿਆ ਹੈ, ਇਹ ਭਾਰਤ ਦੇ ਮੰਗਲ ਮਿਸ਼ਨ ਦੇ ਲਈ ਸੀਓ2 ਦੇ ਊਰਜਾ ਵਾਹਕ ਦੇ ਰੂਪ ਨਾਲ ਧਾਤੂ-ਸੀਓ2 ਬੈਟਰੀ ਦੀ ਵਿਗਿਆਨਕ ਸਮਝ ਅਤੇ ਤਕਨੀਕੀ ਵਿਕਾਸ ਦੇ ਲਈ ਕੰਮ ਕਰਨਗੇ।
ਪ੍ਰੋਫੈਸਰ ਸ਼ਰਮਾ ਨੇ ਹਾਲ ਹੀ ਵਿੱਚ ਪਹਿਲੀ ਵਾਰ ਸਿਮੂਲੇਟਿਡ ਮੰਗਲ ਗ੍ਰਹਿ ਦੇ ਵਾਤਾਵਰਣ ਵਿੱਚ ਲਿਥੀਅਮ ਸੀਓ2 ਬੈਟਰੀ ਦੀ ਤਕਨੀਕੀ ਵਿਵਹਾਰਕਤਾ ਦਾ ਪ੍ਰਦਰਸ਼ਨ ਕੀਤਾ। ਇਹ ਅਧਿਐਨ ਐਲਸੇਵਿਅਰ'ਜ਼ ਮੈਟੀਰੀਅਲ ਲੈਟਰਜ਼ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਸੀ,ਅਤੇ ਇਸ ਦੇ ਲਈ ਇੱਕ ਭਾਰਤੀ ਪੇਟੈਂਟ ਦਾਇਰ ਕੀਤਾ ਗਿਆ ਹੈ।ਸਵਰਨਜਯੰਤੀ ਫੈਲੋਸ਼ਿਪ ਦੇ ਇੱਕ ਭਾਗ ਦੇ ਰੂਪ ਵਿੱਚ, ਉਨ੍ਹਾਂ ਦਾ ਉਦੇਸ਼ ਧਾਤੂ (ਐੱਮ)-ਸੀਓ2 ਬੈਟਰੀ ਤਕਨੀਕ ਦਾ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਵਿਕਸਿਤ ਕਰਨਾ ਅਤੇ ਵਿਸ਼ੇਸ਼ ਰੂਪ ਨਾਲ ਸਤਹਿ ਦੇ ਲੈਂਡਰ ਅਤੇ ਰੋਵਰਸ ਦੇ ਲਈ ਸੀਓ2 ਗੈਸ ਦਾ ਉਪਯੋਗ ਕਰਕੇ ਜਿਹੜੀ ਕਾਫੀ ਮਾਤਰਾ ਵਿੱਚ ਇਸ ਦੇ ਵਾਤਾਵਰਣ ਵਿੱਚ ਉਪਲੱਬਧ ਹੈ,ਮੰਗਲ ਮਿਸ਼ਨ ਵਿੱਚ ਇਸ ਤਕਨੀਕ ਦੀ ਵਿਵਹਾਰਕਤਾ ਦਾ ਪਤਾ ਲਗਾਉਣਾ ਹੈ।ਧਾਤੂ-ਸੀਓ2 ਬੈਟਰੀ ਦਾ ਵਿਕਾਸ ਬਹੁਤ ਜ਼ਿਆਦਾ ਖਾਸ ਊਰਜਾ ਘਣਤਾ ਨੂੰ ਮਾਸ ਅਤੇ ਵੌਲਿਊਮ ਘਟਾਉਣ ਦੇ ਨਾਲ ਪ੍ਰਦਾਨ ਕਰੇਗਾ, ਜਿਸ ਨਾਲ ਪੇਲੋਡ ਮਾਸ ਅਤੇ ਗ੍ਰਹਿ ਮਿਸ਼ਨਾਂ ਦੀ ਲਾਂਚ ਦੀ ਲਾਗਤ ਘਟੇਗੀ।
ਇਸ ਖੋਜ ਦਾ ਇੱਕ ਹੋਰ ਸਮਾਨਅੰਤਰ ਪਹਿਲੂ ਧਾਤੂ-ਸੀਓ2 ਬੈਟਰੀ ਟੈਕਨੋਲੋਜੀ ਦਾ ਵਿਕਾਸ ਕਰਨਾ ਹੈ, ਜੋ ਸੀਓ2 ਦੇ ਨਿਕਾਸ ਦੇ ਜਲਵਾਯੂ ਪ੍ਰਭਾਵਾਂ 'ਤੇ ਲਗਾਮ ਲਗਾਉਣ ਦੇ ਲਈ ਇੱਕ ਆਸ਼ਾਜਨਕ ਸਵੱਛ ਰਣਨੀਤੀ ਦੇ ਰੂਪ ਵਿੱਚ ਹੈ। ਧਾਤੂ-ਸੀਓ2 ਬੈਟਰੀਆਂ ਵਿੱਚ ਵਰਤਮਾਨ ਵਿੱਚ ਉਪਯੋਗ ਕੀਤੀ ਜਾਣ ਵਾਲੀ ਲੀ-ਆਯਨ ਬੈਟਰੀਆਂ ਦੀ ਤੁਲਨਾ ਵਿੱਚ ਕਾਫੀ ਜ਼ਿਆਦਾ ਊਰਜਾ ਘਣਤਾ ਦੀ ਪੇਸ਼ਕਸ਼ ਕਰਨ ਅਤੇ ਸੀਓ2 ਨਿਕਾਸ ਨੂੰ ਠੀਕ ਕਰਨ ਦੇ ਲਈ ਉਪਯੋਗੀ ਹੱਲ ਪ੍ਰਦਾਨ ਕਰਨ ਦਾ ਇੱਕ ਵੱਡੀ ਸਮਰੱਥਾ, ਜੋ ਊਰਜਾ-ਗ੍ਰਹਿਣ ਪਰੰਪਰਿਕ ਸੀਓ2 ਨਿਰਧਾਰਣ ਵਿਧੀਆਂ ਤੋਂ ਬੇਹਤਰ ਹੈ।
{ਵਧੇਰੇ ਜਾਣਕਾਰੀ ਲਈ ਪ੍ਰੋਫੈਸਰ ਚੰਦਰ ਸ਼ੇਖਰ ਸ਼ਰਮਾ ਨਾਲ ਸੰਪਰਕ ਕਰੋ (cssharma@che.iith.ac.in)}
******
ਐੱਨਬੀ/ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)
(Release ID: 1681425)
Visitor Counter : 212