ਇਸਪਾਤ ਮੰਤਰਾਲਾ

ਸਟੀਲ ਅਥਾਰਿਟੀ ਆਫ਼ ਇੰਡੀਆ (ਸੇਲ) ਨੂੰ ਗੋਲਡਨ ਪੀਕੋਕ ਵਾਤਾਵਰਣ ਪ੍ਰਬੰਧਨ ਅਵਾਰਡ 2020 ਪ੍ਰਾਪਤ ਹੋਇਆ

प्रविष्टि तिथि: 16 DEC 2020 5:28PM by PIB Chandigarh


 ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਨੂੰ ਇੰਸਟੀਚਿਊਟ ਆਫ਼ ਡਾਇਰੈਕਟਰਜ਼ ਦੁਆਰਾ ਸਟੀਲ ਸੈਕਟਰ ਵਿੱਚ ਸਾਲ 2020 ਲਈ ਵੱਕਾਰੀ ਗੋਲਡਨ ਪੀਕੋਕ ਵਾਤਾਵਰਣ ਪ੍ਰਬੰਧਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

 ਸੇਲ ਦੇ ਚੇਅਰਮੈਨ, ਸ਼੍ਰੀ ਅਨਿਲ ਕੁਮਾਰ ਚੌਧਰੀ ਨੇ, ਸੇਲ ਦੇ ਸਮੂਹਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, “ਲਗਾਤਾਰ ਦੋ ਸਾਲਾਂ ਤੋਂ ਸੇਲ ਇਸ ਪੁਰਸਕਾਰ ਦਾ ਜੇਤੂ ਰਿਹਾ ਹੈ ਅਤੇ ਇਹ ਕੰਪਨੀ ਦੁਆਰਾ ਸਥਿਰ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਾਲ ਸਟੀਲ ਉਤਪਾਦਨ ਲਈ ਕੀਤੇ ਗਏ ਯਤਨਾਂ ਦਾ ਪ੍ਰਮਾਣ ਹੈ। ਇਹ ਅਵਾਰਡ ਸ਼੍ਰੇਣੀ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਿਤ ਪੁਰਸਕਾਰਾਂ ਵਿਚੋਂ ਇੱਕ ਹੈ। ਗਲੋਬਲ ਵਾਰਮਿੰਗ ਅਤੇ ਮੌਸਮ ਵਿੱਚ ਤਬਦੀਲੀ ਲਿਆਉਣ ਲਈ ਜੁੰਮੇਵਾਰ ਵਿਭਿੰਨ ਵਾਤਾਵਰਣਿਕ ਮਸਲਿਆਂ ਨੂੰ ਧਿਆਨ ਵਿੱਚ ਰਖਦਿਆਂ ਇਹ ਅਵਾਰਡ ਕਾਰਪੋਰੇਟਸ ਨੂੰ ਆਪਣੀ ਵਾਤਾਵਰਣ ਪ੍ਰਤੀ ਕਾਰਗੁਜ਼ਾਰੀ ਨੂੰ ਵਧਾਉਣ ਅਤੇ ਬੈਂਚਮਾਰਕ ਕਾਇਮ ਕਰਨ ਲਈ ਸਾਥੀਆਂ ਨਾਲ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰਦਾ ਹੈ।

 ਸੇਲ ਵਲੋਂ, ਵਾਤਾਵਰਣ ਸੰਭਾਲ ਲਈ ਇਸਦੀ ਕਾਰਪੋਰੇਟ ਜ਼ਿੰਮੇਵਾਰੀ ਵਜੋਂ, ਪ੍ਰਦੂਸ਼ਣ ਰੋਕਥਾਮ ਦੀਆਂ ਸੁਵਿਧਾਵਾਂ ਨੂੰ ਅਪਗ੍ਰੇਡ ਕਰਨ, ਵਿਅਕਤੀਗਤ ਇਕਾਈਆਂ ਅਤੇ ਮੁਹਾਣਿਆਂ ਦੇ ਗੰਦੇ ਪਾਣੀ ਦੀ ਟ੍ਰੀਟਮੈਂਟ ਅਤੇ ਰੀਸਰਕੂਲੇਸ਼ਨ, ਪਲਾਂਟ ਅਤੇ ਇਕਾਈਆਂ ਦੇ ਆਲੇ ਦੁਆਲੇ ਦੇ ਹਰੇ ਕਵਰ ਵਿੱਚ ਵਾਧੇ, ਭਿੰਨ-ਭਿੰਨ ਠੋਸ ਕੂੜੇ (ਜਿਵੇਂ ਕਿ ਪ੍ਰੋਸੈੱਸ ਦਾ ਕੂੜਾ ਕਰਕਟ, ਖਤਰਨਾਕ ਕੂੜਾ ਕਰਕਟ, ਕੈਂਟੀਨ / ਟਾਊਨਸ਼ਿਪ ਦਾ ਕੂੜਾ ਕਰਕਟ) ਦੇ ਦਕਸ਼ ਪ੍ਰਬੰਧਨ, ਵਣ ਵਾਧੇ ਦੁਆਰਾ ਕਾਰਬਨ ਘਟਾਉਣ, ਖਣਨ ਵਾਲੇ ਖੇਤਰ ਦੀ ਵਾਤਾਵਰਣ-ਬਹਾਲੀ ਸਮੇਤ ਵਿਭਿੰਨ ਵਾਤਾਵਰਣਿਕ ਉਪਾਵਾਂ ਨੂੰ ਅਪਣਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ। ਨਾਲ ਹੀ, ਵਾਤਾਵਰਣ ਨੂੰ ਬਿਹਤਰ ਢੰਗ ਨਾਲ ਸਵੱਛ ਬਣਾਉਣ, ਨਿਕਾਸ ਅਤੇ ਡਿਸਚਾਰਜਾਂ ਨੂੰ ਘਟਾਉਣ, ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਕੰਪਨੀ ਨੂੰ ਵਾਤਾਵਰਣ ਦੇ ਅਨੁਕੂਲ ਢੰਗ ਨਾਲ ਇਸ ਦੇ ਕੰਮਕਾਜ ਕਰਵਾਉਣ ਵਿੱਚ ਸਹਾਇਤਾ ਕਰਨ ਪ੍ਰਤੀ ਸੇਲ ਦੀਆਂ ਪਹਿਲਾਂ ਅਤੇ ਉੱਤਮ ਅਭਿਆਸਾਂ ਦੇ ਪ੍ਰਭਾਵ ਨੂੰ ਪਹਿਚਾਣਿਆ ਗਿਆ ਹੈ।

 ਇਹ ਪੁਰਸਕਾਰ ਕੱਲ੍ਹ ਹੋਏ ਇੱਕ ਵਰਚੁਅਲ ਅਵਾਰਡ ਪ੍ਰਸਤੁਤੀ ਸਮਾਰੋਹ ਵਿਚ ਸੇਲ ਨੂੰ ਦਿੱਤਾ ਗਿਆ ਸੀ।
*********
 ਵਾਈਕੇਬੀ / ਐੱਸਕੇ


(रिलीज़ आईडी: 1681226) आगंतुक पटल : 168
इस विज्ञप्ति को इन भाषाओं में पढ़ें: English , Urdu , हिन्दी , Manipuri , Tamil