ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਸਾਨਾਂ ਦੇ ਮਸਲਿਆਂ ਦੇ ਜਲਦੀ ਹੀ ਉਚਿਤ ਸਮਾਧਾਨ ਦੀ ਆਸ ਪ੍ਰਗਟ ਕੀਤੀ

ਸਰਕਾਰ ਅਤੇ ਕਿਸਾਨ ਦੋਵੇਂ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ





ਕਿਸਾਨਾਂ ਦੀ ਪ੍ਰਗਤੀ ਰਾਸ਼ਟਰ ਦੀ ਪ੍ਰਗਤੀ ਹੈ- ਉਪ ਰਾਸ਼ਟਰਪਤੀ





ਕੋਵਿਡ ਕਾਲ ਦੇ ਦੌਰਾਨ ਵੀ ਅਨਾਜ ਉਤਪਾਦਨ ਵਧਾਉਣ ਲਈ ਕਿਸਾਨਾਂ ਦੇ ਪ੍ਰਯਤਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ - ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ





ਉਪ ਰਾਸ਼ਟਰਪਤੀ ਨਾਇਡੂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ





ਉਪ ਰਾਸ਼ਟਰਪਤੀ ਨੇ ‘ਰਯਤੂ ਨੇਸਤਮ’ ਅਤੇ ਮੁੱਪਾਵਰਾਪੂ ਫਾਊਂਡੇਸ਼ਨ (‘Rythu Nestham’ and Muppavarapu Foundation) ਦੁਆਰਾ ਸੰਯੁਕਤ ਰੂਪ ਵਿੱਚ ਆਯੋਜਿਤ ਪੁਰਸਕਾਰ ਪ੍ਰਦਾਨ ਕੀਤੇ





ਉਪ ਰਾਸ਼ਟਰਪਤੀ ਨੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਖੇਤੀਬਾੜੀ ਦੀ ਪ੍ਰਗਤੀ ਵਿੱਚ ਪ੍ਰੋਐਕਟਿਵ ਭਾਗੀਦਾਰ ਬਣਨ ਦਾ ਸੱਦਾ ਦਿੱਤਾ

Posted On: 16 DEC 2020 2:43PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਉਮੀਦ ਜਤਾਈ ਕਿ ਅੰਦੋਲਨਕਾਰੀ ਕਿਸਾਨਾਂ ਦੁਆਰਾ ਉਠਾਏ ਮੁੱਦਿਆਂ ਤੇ ਕੋਈ ਉਚਿਤ ਸਮਾਧਾਨ ਲੱਭ ਲਿਆ ਜਾਵੇਗਾ ਕਿਉਂਕਿ ਸਰਕਾਰ ਅਤੇ ਕਿਸਾਨ ਦੋਵੇਂ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਤਿਆਰ ਹਨ।

 

ਹੈਦਰਾਬਾਦ ਦੇ ਮੁਚਿੰਤਲ ਵਿੱਚ ਸਵਰਣ ਭਾਰਤ ਟਰੱਸਟ ਵਿਖੇ ਰਯਤੂ ਨੇਸਤਮ ਅਤੇ ਮੁੱਪਾਵਰਾਪੂ ਫਾਊਂਡੇਸ਼ਨ (‘Rythu Nestham’ and Muppavarapu Foundation) ਦੁਆਰਾ ਸਾਂਝੇ ਤੌਰ ਤੇ ਆਯੋਜਿਤ ਪੁਰਸਕਾਰ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਅਤੇ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਦੀ ਪ੍ਰਤਿਕਿਰਿਆ ਬਾਰੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇੱਕ ਨਿਸ਼ਚਿਤ ਮੀਟਿੰਗ ਗਰਾਊਂਡ ਦੀ ਸੰਭਾਵਨਾ ਦਿਖਾਈ ਦਿੰਦੀ ਹੈ।

 

ਉਨ੍ਹਾਂ ਦੋਹਾਂ ਧਿਰਾਂ ਤੋਂ ਉਮੀਦ ਕੀਤੀ ਕਿ ਉਹ ਇੱਕ ਦੂਜੇ ਦੀ ਸਥਿਤੀ ਦੀ ਸਮਝ ਦੇ ਅਧਾਰ ਤੇ ਮੀਟਿੰਗ ਪੁਆਇੰਟ ਕ੍ਰਿਸਟਲਾਈਜ਼ ਕਰਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਦੋਹਾਂ ਧਿਰਾਂ ਦਰਮਿਆਨ ਸਫ਼ਲ ਅਤੇ ਸਾਰਥਕ ਸੰਵਾਦ ਹੋਵੇਗਾ।

 

ਉਪ ਰਾਸ਼ਟਰਪਤੀ ਨੇ ਦੱਸਿਆ ਕਿ ਖੇਤੀ ਉਤਪਾਦਾਂ ਦੀ ਪਾਬੰਦੀ-ਰਹਿਤ ਮਾਰਕੀਟਿੰਗ, ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਹੈ ਜਿਸ ਨੂੰ ਉਨ੍ਹਾਂ ਨੇ ਖੁਦ ਕਈ ਵਾਰ ਸਪਸ਼ਟ ਕੀਤਾ ਸੀ। ਵੰਨ ਕੰਟਰੀ ਐਂਡ ਵੰਨ ਫੂਡ ਜ਼ੋਨਦੀ ਮੰਗ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ।

 

ਇਹ ਦੇਖਦਿਆਂ ਕਿ ਦੇਸ਼ ਦਾ ਵਿਕਾਸ ਕਿਸਾਨ ਦੀ ਪ੍ਰਗਤੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ, ਸ਼੍ਰੀ ਨਾਇਡੂ ਨੇ ਕਿਸਾਨਾਂ ਦੀਕਰੁਣਾ ਦੀ ਤੁਲਨਾ ਇੱਕ ਮਾਂ ਨਾਲ ਕੀਤੀ ਅਤੇ ਕਿਹਾ ਕਿ ਹਰੇਕ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਕਰੇ।ਉਨ੍ਹਾਂ ਨੇ ਮਹਾਮਾਰੀ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਕਿਸਾਨਾਂ ਦੁਆਰਾ ਰਿਕਾਰਡ ਅਨਾਜ ਪੈਦਾ ਕਰਕੇ ਦੇਸ਼ ਦੀ ਮਹਾਨ ਸੇਵਾ ਕਰਨ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਹਾਮਾਰੀ ਦੌਰਾਨ ਡਾਕਟਰਾਂ, ਸੈਨੀਟੇਸ਼ਨ ਕਰਮਚਾਰੀਆਂ, ਪੁਲਿਸ ਅਤੇ ਮੀਡੀਆ ਕਰਮਚਾਰੀਆਂ ਦੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਸਮਾਧਾਨ ਲਈ ਕੇਂਦਰ ਅਤੇ ਰਾਜ ਸਰਕਾਰਾਂ, ਦੋਹਾਂ ਨੂੰ ਹੀ ਟੀਮ ਇੰਡੀਆਵਜੋਂ ਕੰਮ ਕਰਨਾ ਚਾਹੀਦਾ ਹੈ।। ਉਨ੍ਹਾਂ ਕਿਹਾ ਕਿ ਉਚਿਤ ਕੀਮਤਾਂ ਨੂੰ ਸੁਨਿਸ਼ਚਿਤ ਕਰਨ ਤੋਂ ਇਲਾਵਾ, ਕਿਸਾਨਾਂ ਨੂੰ ਸਮੇਂ ਸਿਰ ਅਤੇ ਕਿਫਾਇਤੀ ਰਿਣ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਹਰ ਪੱਧਰ ਤੇ ਕੋਲਡ ਸਟੋਰੇਜ ਸਹੂਲਤਾਂ ਅਤੇ ਗੋਦਾਮਾਂ ਨੂੰ ਵਧਾਉਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਹੋਰ ਕਿਹਾ ਕਿ ਅਸਲ ਵਿੱਚ, ਹਰ ਤਹਿਸੀਲ ਵਿੱਚ ਕੋਲਡ ਸਟੋਰੇਜ ਦੀ ਸੁਵਿਧਾ ਹੋਣੀ ਚਾਹੀਦੀ ਹੈ।

 

ਇਹ ਦੱਸਦੇ ਹੋਏ ਕਿ ਭਾਰਤ ਦੇ ਲੋਕਾਂ ਨੇ ਹਮੇਸ਼ਾ ਖੇਤੀਬਾੜੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਾਡੇ ਤਿਉਹਾਰ ਅਤੇ ਸੰਸਕਾਰ ਖੇਤੀ ਨਾਲ ਨਜ਼ਦੀਕ ਤੋਂ ਜੁੜੇ ਹੋਏ ਹਨ।

 

ਐੱਫਏਓ ਰਿਪੋਰਟ, ਜਿਸ ਵਿੱਚ ਆਉਣ ਵਾਲੇ ਸਮੇਂ ਵਿੱਚ ਖੁਰਾਕੀ ਸੰਕਟ ਬਾਰੇ ਚੇਤਾਵਨੀ ਦਿੱਤੀ ਗਈ ਸੀ, ਦਾ ਹਵਾਲਾ ਦਿੰਦੇ ਹੋਏ ਸ਼੍ਰੀ ਵੈਂਕਈਆ ਨਾਇਡੂ ਨੇ ਟਿੱਪਣੀ ਕੀਤੀ ਕਿ ਜੇ ਅਸੀਂ ਆਪਣੇ ਕਿਸਾਨਾਂ ਦਾ ਸਮਰਥਨ ਕਰਦੇ ਹਾਂ, ਤਾਂ ਭਾਰਤ ਨਾ ਕੇਵਲ ਆਪ ਭੋਜਨ ਪੱਖੋਂ ਸੁਰੱਖਿਅਤ ਰਹੇਗਾ, ਬਲਕਿ ਵਿਸ਼ਵ ਨੂੰ ਭੋਜਨ ਦੇਣ ਦੇ ਸਮਰੱਥ ਬਣੇਗਾ।

 

ਸ਼੍ਰੀ ਨਾਇਡੂ ਨੇ ਕੇਂਦਰ ਸਰਕਾਰ ਦੀ ਕਿਸਾਨ ਭਲਾਈ ਲਈ ਕਈ ਯੋਜਨਾਵਾਂ ਲਾਗੂ ਕਰਨ ਦੀ ਵੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸੌਇਲ ਹੈਲਥ ਕਾਰਡ ਸਕੀਮ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ ਇਲੈਕਟ੍ਰੌਨਿਕ ਨੈਸ਼ਨਲ ਐਗਰੀਕਲਚਰ ਮਾਰਕਿਟ (ਈ-ਨਾਮ) ਜਿਹੀਆਂ ਕਈ ਯੋਜਨਾਵਾਂ ਦੇ ਜ਼ਰੀਏ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਪ੍ਰਗਤੀ ਕਰ ਰਹੀ ਹੈ।

 

ਖੇਤੀਬਾੜੀ ਵਿੱਚ ਪ੍ਰਗਤੀ ਹਾਸਲ ਕਰਨ ਲਈ ਉਪ ਰਾਸ਼ਟਰਪਤੀ ਨੇ ਲੋਕਾਂ ਦਾ ਖੇਤੀਬਾੜੀ ਪ੍ਰਤੀ ਨਜ਼ਰੀਆ ਬਦਲਣ ਦੀ ਮੰਗ ਕੀਤੀ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਭਾਗੀਦਾਰ ਬਣਨ।

 

ਰਾਸ਼ਟਰਪਤੀ ਦੁਆਰਾ ਪ੍ਰੋ: ਸਰਵਾਰੈੱਡੀ ਵੈਂਕੁਰੈੱਡੀ ਨੂੰ ਦ ਲਾਈਫ ਅਚੀਵਮੈਂਟ ਐਵਾਰਡ ਅਤੇ ਬ੍ਰਿਗੇਡੀਅਰ ਪੋਗੁਲਾ ਗਣੇਸ਼ਾ ਨੂੰ ਕ੍ਰਿਸ਼ੀ ਰਤਨ ਨਾਲ ਸਨਮਾਨਿਤ ਕੀਤਾ ਗਿਆ। ਕਿਸਾਨਾਂ, ਐਕਸਟੈਂਸ਼ਨ ਅਫਸਰਾਂ, ਵਿਗਿਆਨੀਆਂ, ਖੇਤੀਬਾੜੀ ਪੱਤਰਕਾਰਾਂ ਅਤੇ ਖੇਤੀਬਾੜੀ ਬਾਰੇ ਛੋਟੀਆਂ ਫਿਲਮਾਂ ਦੇ ਪ੍ਰੋਡਿਊਸਰਾਂ ਨੂੰ ਵੀ ਪੁਰਸਕਾਰ ਪ੍ਰਦਾਨ ਕੀਤੇ ਗਏ।

 

ਸ਼੍ਰੀ ਨਾਇਡੂ ਨੇ ਰਯਤੂ ਨੇਸਤਮ ਦੇ ਸੰਸਥਾਪਕ, ਪਦਮ ਸ਼੍ਰੀ ਅਵਾਰਡੀ ਸ਼੍ਰੀ ਯਾਦਲਾਪੱਲੀ ਵੈਂਕਟੇਸ਼ਵਰ ਰਾਓ ਦੀ, ਮਾਸਿਕ ਖੇਤੀਬਾੜੀ ਰਸਾਲਿਆਂ ਰਾਹੀਂ ਕਿਸਾਨ ਭਾਈਚਾਰੇ ਦੀ ਸਹਾਇਤਾ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਮੁੱਪਾਵਰਾਪੂ ਫਾਊਂਡੇਸ਼ਨ ਦੇ ਸੰਸਥਾਪਕ, ਸ਼੍ਰੀ ਹਰਸ਼ਵਰਧਨ ਦੀ ਇਸ ਸਾਲ ਦੀਆਂ ਛੋਟੀਆਂ ਫਿਲਮਾਂ ਦੇ ਮੁਕਾਬਲਿਆਂ ਦੇ ਜੇਤੂਆਂ ਦਾ ਸਮਰਥਨ ਕਰਨ ਲਈ ਅੱਗੇ ਆਉਣ ਲਈ ਵੀ ਸ਼ਲਾਘਾ ਕੀਤੀ।

 

ਇਸ ਤੋਂ ਪਹਿਲਾਂ, ਸਵੇਰੇਸ਼੍ਰੀ ਵੈਂਕਈਆ ਨਾਇਡੂ ਨੇ ਸਵਰਣ ਭਾਰਤ ਟਰੱਸਟ ਵਿਖੇ ਸਿਖਲਾਈ ਲੈ ਰਹੇ ਨੌਜਵਾਨਾਂ ਨਾਲ ਟਰੱਸਟ ਦੇ ਖੁੱਲੇ ਮੈਦਾਨ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸ਼ਨ ਬਣਾਈ ਰੱਖਣ, ਸਿਹਤਮੰਦ ਭੋਜਨ ਖਾਣ ਅਤੇ ਹਮੇਸ਼ਾ ਫਿਟ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ ਹਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਯਮਿਤ ਸਿਖਲਾਈ ਰਾਹੀਂ ਅੱਪਗ੍ਰੇਡ ਕਰਨ ਦੀ ਲੋੜ ਹੈ।

 

ਰਯਤੂ ਨੇਸਤਮ ਦੇ ਸੰਸਥਾਪਕ, ਸ਼੍ਰੀ ਯਦਲਾਪੱਲੀ ਵੈਂਕਟੇਸ਼ਵਰ ਰਾਓ, ਮੁੱਪਾਵਰਾਪੂ ਫਾਉਂਡੇਸ਼ਨ ਦੇ ਸੰਸਥਾਪਕ ਸ਼੍ਰੀ ਮੁੱਪਾਵਰਾਪੂ ਹਰਸ਼ਵਰਧਨ, ਸਵਰਣਭਾਰਤ ਟਰੱਸਟ ਹੈਦਰਾਬਾਦ ਚੈਪਟਰ ਦੇ ਪ੍ਰਧਾਨ ਸ਼੍ਰੀ ਚਿਗੁਰੂਪਤੀ ਕ੍ਰਿਸ਼ਣਾਪ੍ਰਸਾਦ, ਪੁਰਸਕਾਰ ਜੇਤੂਆਂ, ਟ੍ਰੇਨੀਜ਼ ਅਤੇ ਹੋਰਨਾਂ ਨੇ ਇਸ ਆਯੋਜਨ ਵਿੱਚ ਭਾਗ ਲਿਆ।

 

****

 

ਐੱਮਐੱਸ/ਆਰਕੇ/ਡੀਪੀ


(Release ID: 1681215) Visitor Counter : 171