ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

“ਆਤਮ-ਨਿਰਭਰਤਾ ਜਾਂ ਸਵੈ-ਨਿਰਭਰਤਾ ਪੂਰੀ ਤਰ੍ਹਾਂ ਸਭਿਆਚਾਰਕ ਹੈ, ਜਿਸ ਦੇ ਤਿੰਨ ਥੰਮ੍ਹ ਹਨ, ਆਤਮਵਿਸ਼ਵਾਸ, ਆਤਮ- ਸਨਮਾਨ ਅਤੇ ਆਤਮ-ਚਿੰਤਨ ਅਤੇ ਆਈਆਈਐੱਸਐੱਫ ਵਰਗੇ ਉਤਸਵਾਂ ਦੁਆਰਾ ਇਨ੍ਹਾਂ ਸਭਿਆਚਾਰਕ ਪਹਿਲੂਆਂ ਨੂੰ ਬੜੀ ਮਜ਼ਬੂਤੀ ਨਾਲ ਪੇਸ਼ ਕਰਨਾ ਚਾਹੀਦਾ ਹੈ”: ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ

“ਆਈਆਈਐੱਸਐੱਫ ਵਿਗਿਆਨ ਤੇ ਤਕਨਾਲੋਜੀ ਅਤੇ ਇਨੋਵੇਸ਼ਨ ਦੇ ਨਾਲ ਨਾਲ ਮੁੱਢਲੇ ਤੌਰ 'ਤੇ ਨੌਜਵਾਨ ਮਨਾਂ ਨੂੰ ਸ਼ਾਮਲ ਕਰਨ ਵਾਲੇ ਸਾਇੰਟਿਫਿਕ ਟੈਂਪਰ ਦਾ ਸੰਪੂਰਨ ਪ੍ਰਗਟਾਅ ਹੈ: ਪ੍ਰੋ. ਸ਼ਰਮਾ
ਵਿਗਿਆਨਕਾ (VIGYANIKA) ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਇੰਸ ਕਮਿਊਨਿਕੇਟਰ ਰਣਨੀਤੀਆਂ ਅਤੇ ਇਨੋਵੇਸ਼ਨਜ਼ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ: ਐੱਚ ਜੇ ਖਾਨ, ਐੱਨਆਈਐੱਸਸੀਏਆਈਆਰ (NISCAIR)

Posted On: 15 DEC 2020 1:07PM by PIB Chandigarh

 ਸਾਇੰਸ ਐਂਡ ਟੈਕਨੋਲੋਜੀ (ਡੀਐੱਸਟੀ) ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ 6ਵੇਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਦੇ ਇੱਕ ਕਰਟੇਨ ਰੇਜ਼ਰ ਅਤੇ ਆਊਟਰੀਚ ਪ੍ਰੋਗਰਾਮ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 'ਸਵੈ-ਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਵਿਗਿਆਨ' ਵਿਸ਼ੇ 'ਤੇ ਅਧਾਰਿਤ ਹੋਵੇਗਾ ਅਤੇ ਇਹ ਭਾਰਤੀ ਵਿਗਿਆਨ ਦੇ ਇਤਿਹਾਸ, ਦਰਸ਼ਨ ਅਤੇ ਵਿਗਿਆਨ, ਖੇਤੀਬਾੜੀ, ਸਵੱਛ ਹਵਾ, ਊਰਜਾ, ਪਾਣੀ, ਕੂੜਾ ਕਰਕਟ ਅਤੇ ਸੈਨੀਟੇਸ਼ਨ, ਬਾਇਓਡਾਇਵਰਸਿਟੀ ਅਤੇ ਸਾਇੰਸ ਡਿਪਲੋਮੇਸੀ ਵਰਗੇ ਖੇਤਰਾਂ ‘ਤੇ ਕੇਂਦ੍ਰਿਤ ਹੋਵੇਗਾ।

 ਡੀਐੱਸਟੀ ਦੀ ਇੱਕ ਖੁਦਮੁਖਤਿਆਰੀ ਸੰਸਥਾ, ਇੰਡੀਅਨ ਇੰਸਟੀਚਿਊਟ ਆਫ ਜੀਓਮੈਗਨੇਟਿਜ਼ਮ (ਆਈਆਈਜੀ), ਨਵੀਂ ਮੁੰਬਈ, ਭਾਰਤ ਸਰਕਾਰ ਅਤੇ ਵਿਜਨਨਾ ਭਾਰਤੀ (VIBHA) ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤੇ ਗਏ ਕਰਟੇਨ ਰੇਜ਼ਰ ਪ੍ਰੋਗਰਾਮ ਮੌਕੇ ਪ੍ਰੋਫੈਸਰ ਸ਼ਰਮਾ ਨੇ ਕਿਹਾ, “ਆਤਮਨਿਰਭਰ ਜਾਂ ਸਵੈ-ਨਿਰਭਰਤਾ ਪੂਰਨ ਤੌਰ ‘ਤੇ ਸਭਿਆਚਾਰਕ ਹੈ, ਇਹ ਆਤਮਵਿਸ਼ਵਾਸ, ਆਤਮਸਨਮਾਨ ਅਤੇ ਆਤਮਚਿੰਤਨ ਦੇ ਤਿੰਨ ਥੰਮ੍ਹਾਂ ਨਾਲ ਬਣੀ ਹੈ ਅਤੇ ਆਈਆਈਐੱਸਐੱਫ ਵਰਗੇ ਉਤਸਵਾਂ ਦੁਆਰਾ ਇਨ੍ਹਾਂ ਸਭਿਆਚਾਰਕ ਪਹਿਲੂਆਂ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ।”

 ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਆਈਆਈਐੱਸਐੱਫ ਦੀ ਸ਼ਾਨਦਾਰ ਯਾਤਰਾ ਨੂੰ ਸਾਂਝਾ ਕੀਤਾ - ਜੋ ਕਿ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੇ ਸਾਲ 2015 ਦੇ ਮੌਲਿਕ ਵਿਚਾਰ ‘ਤੇ ਅਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਆਯੋਜਨ ਡੀਐੱਸਟੀ ਦੁਆਰਾ ਆਈਆਈਟੀ ਦਿੱਲੀ ਵਿਖੇ ਕੀਤਾ ਗਿਆ ਸੀ। ਉਸ ਸਾਲ ਇਸ ਵਿੱਚ 5 ਲੱਖ ਤੋਂ ਵੱਧ ਫੁੱਟਫਾਲ ਦਰਜ ਕੀਤੀ ਗਈ ਅਤੇ ਉਸ ਸਮੇਂ ਤੋਂ ਹੀ ਇਹ ਬਹੁਤ ਤੇਜ਼ੀ ਨਾਲ ਅਗੇ ਵਧ ਰਿਹਾ ਹੈ।

 ਉਨ੍ਹਾਂ ਅੱਗੇ ਕਿਹਾ “ਆਈਆਈਐੱਸਐੱਫ ਸਾਇੰਸ ਅਤੇ ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਨਾਲ ਹੀ ਇਹ ਵਿਗਿਆਨਕ ਟੈਂਪਰ ਦਾ ਇੱਕ ਸੰਪੂਰਨ ਪ੍ਰਗਟਾਅ ਹੈ ਜਿਸ ਵਿੱਚ ਮੁੱਖ ਤੌਰ 'ਤੇ ਨੌਜਵਾਨ ਮਨਾਂ ਤੋਂ ਇਲਾਵਾ ਵਿਦਿਆਰਥੀ, ਇਨੋਵੇਟਰਜ਼, ਕਾਰੀਗਰ, ਕਿਸਾਨ, ਵਿਗਿਆਨੀ, ਟੈਕਨੋਕ੍ਰੇਟ, ਰਾਜਨੀਤੀ ਦੇ ਲੋਕਾਂ ਸਮੇਤ ਬਹੁਤ ਸਾਰੇ ਵਿਆਪਕ ਹਿਤਧਾਰਕ ਸ਼ਾਮਲ ਹਨ। ਇਹ ਦਰਸਾਉਂਦਾ ਹੈ ਵਿਗਿਆਨ ਇਕੱਲਤਾ ਵਿਚ ਕੰਮ ਨਹੀਂ ਕਰਦਾ ਅਤੇ ਗਤੀਸ਼ੀਲ ਵਿਗਿਆਨ ਦੀ ਤਸਵੀਰ ਪੇਸ਼ ਕਰਦਾ ਹੈ।”

ਮੁੰਬਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੁਹਾਸ ਪੇਡਨੇਕਰ ਨੇ ਕਰਟੇਨ ਰੇਜ਼ਰ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ “ਅਸੀਂ ਲਚਕੀਲੇਪਣ, ਅਨੁਕੂਲਤਾ, ਸਹਿ-ਹੋਂਦ ਦੀ ਮਹੱਤਤਾ ਬਾਰੇ ਜਾਣਿਆ ਹੈ, ਅਤੇ ਖ਼ਾਸਕਰ ਮਹਾਮਾਰੀ  ਤੋਂ ਵਿਗਿਆਨ ਦੀ ਸਮਝ ਦੀ ਮਹੱਤਤਾ ਬਾਰੇ ਸਿੱਖਿਆ ਲਈ ਹੈ ਅਤੇ ਆਈਆਈਜੀ ਅਤੇ VIBHA ਦੁਆਰਾ ਆਮ ਲੋਕਾਂ ਨੂੰ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਬਾਰੇ ਜਾਗਰੂਕ ਕਰਨ ਲਈ ਇਹਨਾਂ ਸਿੱਖਿਆਵਾਂ 'ਤੇ ਕੰਮ ਕੀਤਾ ਜਾਵੇਗਾ।

ਆਈਆਈਜੀ ਦੇ ਡਾਇਰੈਕਟਰ ਪ੍ਰੋ. ਡੀ ਐੱਸ ਰਮੇਸ਼ ਨੇ ਕਿਹਾ, “ਸਵੈ-ਨਿਰਭਰ ਭਾਰਤ ਅਤੇ ਗਲੋਬਲ ਕਲਿਆਣ ਲਈ ਵਿਗਿਆਨ ਵਿਸ਼ੇ ਵਾਲਾ ਆਈਆਈਐੱਸਐੱਫ 2020 ਭਾਰਤ ਦੇ ਮੁਸ਼ਕਲਾਂ ‘ਤੇ ਕਾਬੂ ਪਾਉਣ ਦੇ ਮੂਡ ਅਤੇ ਇਸ ਦੀ ਇਕਜੁਟਤਾ ਦੀ ਭਾਵਨਾ ਨੂੰ ਬਹੁਤ ਢੁੱਕਵੇਂ ਢੰਗ ਨਾਲ ਦਰਸਾਉਂਦਾ ਹੈ। ਆਈਆਈਐੱਸਐੱਫ ਵਰਗੇ ਆਯੋਜਨ ਸਾਡੇ ਦੇਸ਼ ਦੇ ਪੁਰਾਤਨ ਅਤੇ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ 'ਤੇ ਸੱਚਮੁੱਚ ਚਾਨਣਾ ਪਾਉਂਦੇ ਹਨ ਅਤੇ ਰਾਸ਼ਟਰੀ ਸਦਾਚਾਰ ਨੂੰ ਪਹਿਲਾਂ ਕਦੇ ਨਾ ਹੋਏ ਢੰਗ ਨਾਲ ਦਰਸਾਉਂਦੇ ਹਨ।"

http://static.pib.gov.in/WriteReadData/userfiles/image/image003O5A7.jpg

 ਇੱਕ ਹੋਰ ਸਮਾਗਮ ਵਿੱਚ, 'ਵਿਗਿਆਨਕਾ' 'ਤੇ ਕੇਂਦ੍ਰਤ ਇੱਕ ਵੈਬੀਨਾਰ, ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ, ਹਰਿਆਣਾ ਕੇਂਦਰੀ ਯੂਨੀਵਰਸਿਟੀ, ਮਹਿੰਦਰਗੜ੍ਹ ਦੁਆਰਾ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ, ਕੌਂਸਲ ਆਫ਼ ਸਾਇੰਸ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ) ਨਾਲ ਸਬੰਧਿਤ ਨੈਸ਼ਨਲ ਸਾਇੰਸ ਕਮਿਊਨੀਕੇਸ਼ਨ ਐਂਡ ਇਨਫਰਮੇਸ਼ਨ ਰਿਸੋਰਸਿਜ਼ (NISCAIR) ਦੇ ਮੁੱਖ ਵਿਗਿਆਨੀ, ਪ੍ਰਸਿੱਧ ਵਿਗਿਆਨ ਜਰਨਲ 'ਸਾਇੰਸ ਰਿਪੋਰਟਰ' ਦੇ ਸੰਪਾਦਕ ਅਤੇ ਪ੍ਰਸਿੱਧ ਵਿਗਿਆਨ ਸੰਚਾਰੀ, ਸ਼੍ਰੀ ਹਸਨ ਜਾਵੇਦ ਖਾਨ ਨੇ ਕਿਹਾ, “ਨੋਵੇਲ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਮੁਕਾਬਲਾ ਕਰਨ ਲਈ ਸਮਾਜਿਕ ਦੂਰੀ ਇੱਕ ਮਹੱਤਵਪੂਰਣ ਸਾਧਨ ਹੈ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਮਹੱਤਵਪੂਰਨ ਪ੍ਰੋਗਰਾਮ ਵਰਚੁਅਲੀ ਆਯੋਜਿਤ ਕੀਤੇ ਜਾ ਰਹੇ ਹਨ।

 ਪਿਛਲੇ ਕੁੱਝ ਸਾਲਾਂ ਤੋਂ ਵਿਗਿਆਨ ਦੇ ਖੇਤਰ ਵਿੱਚ ਇੱਕ ਅਸੀਮ ਛਾਪ ਛੱਡ ਰਿਹਾ, ਅੰਤਰਰਾਸ਼ਟਰੀ ਵਿਗਿਆਨ ਸਾਹਿਤ ਉਤਸਵ (ਆਈਆਈਐੱਸਐੱਫ) 'ਵਿਗਿਆਨਿਕਾ' - 2020 ਵੀ, ਮਹਾਮਾਰੀ ਦੇ ਕਾਰਨ 22 ਤੋਂ 24 ਦਸੰਬਰ ਤੱਕ ਵਰਚੁਅਲੀ ਹੀ ਆਯੋਜਿਤ ਕੀਤਾ ਜਾਵੇਗਾ।

 'ਵਿਗਿਆਨਿਕਾ' ਆਈਆਈਐੱਸਐੱਫ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਵਿਗਿਆਨ ਮੇਲੇ ਦਾ ਮੁੱਖ ਉਦੇਸ਼ ਭਾਰਤ ਦੀਆਂ ਵਿਗਿਆਨਕ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਮਾਜ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨਾ ਹੈ। ਸ੍ਰੀ ਖਾਨ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਵਰਚੁਅਲ ਵਿਗਿਆਨ ਤਿਉਹਾਰ ਹੈ ਅਤੇ ਇਸ ਵਿੱਚ ਇੱਕ ਲੱਖ ਤੋਂ ਵੱਧ ਭਾਗੀਦਾਰਾਂ ਦੇ ਆਉਣ ਦੀ ਉਮੀਦ ਹੈ। ਇਸ ਸਾਲ ਮੈਗਾ ਪ੍ਰੋਗਰਾਮ ਸਵੈ-ਨਿਰਭਰ ਭਾਰਤ ਬਣਾਉਣ ਵਿੱਚ ਵਿਗਿਆਨ ਦੀ ਭੂਮਿਕਾ ‘ਤੇ ਕੇਂਦ੍ਰਿਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ, ਉਦਯੋਗਪਤੀਆਂ, ਖੋਜਕਰਤਾਵਾਂ, ਅਧਿਆਪਕਾਂ, ਕਾਰੀਗਰਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਇਨੋਵੇਟਰਜ਼ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਹਿੱਸਾ ਲਿਆ ਜਾਏਗਾ।

http://static.pib.gov.in/WriteReadData/userfiles/image/image004PLPT.jpg

ਸ੍ਰੀ ਖਾਨ ਨੇ ਕਿਹਾ ਕਿ ‘ਵਿਗਿਆਨਿਕਾ’ ਦੇ ਆਯੋਜਨ ਦਾ ਉਦੇਸ਼ ਸਮਾਜ ਵਿੱਚ ਵਿਗਿਆਨਕ ਜਾਗਰੂਕਤਾ ਦਾ ਵਿਕਾਸ, ਵਿਗਿਆਨਕ ਸਾਹਿਤ ਨੂੰ ਉਤਸ਼ਾਹਿਤ ਕਰਨਾ ਅਤੇ ਵਿਗਿਆਨ ਵਿੱਚ ਨੌਜਵਾਨ ਪੀੜ੍ਹੀ ਦੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ, ਮਾਹਿਰਾਂ ਨਾਲ ਇੰਟਰਵਿਊ, ਵਿਚਾਰ ਵਟਾਂਦਰੇ, ਲੈਕਚਰ, ਸਮੂਹਕ ਵਿਚਾਰ ਵਟਾਂਦਰੇ, ਮੁਕਾਬਲੇ, ਖੋਜ ਪੱਤਰ ਪ੍ਰਸਤੁਤੀ, ਵਿਗਿਆਨ ਨਾਟਕ, ਵਿਗਿਆਨ ਕਵੀ ਸੰਮੇਲਨ, ਪੁਸਤਕ ਮੇਲਾ, ਲੇਖਕਾਂ ਅਤੇ ਵਿਗਿਆਨ ਸੰਚਾਰੀਆਂ ਨਾਲ ਗੱਲਬਾਤ ਅਤੇ ਵਿਗਿਆਨ ਵਰਕਸ਼ਾਪਾਂ ਵੀ ਇਸ ਸਮਾਗਮ ਦਾ ਮਹੱਤਵਪੂਰਨ ਹਿੱਸਾ ਹਨ। ਇਸ ਦੇ ਨਾਲ ਹੀ, ਵਿਗਿਆਨ ਸੰਚਾਰ ਨਾਲ ਸਬੰਧਿਤ ਮੁੱਦਿਆਂ ਅਤੇ ਪ੍ਰਭਾਵੀ ਵਿਗਿਆਨ ਸੰਚਾਰ ਲਈ ਲੋੜੀਂਦੀਆਂ ਇਨੋਵੇਟਿਵ ਰਣਨੀਤੀਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ, ਤਾਂ ਜੋ ਵਿਗਿਆਨ ਅਤੇ ਸਮਾਜ ਵਿੱਚ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕੀਤਾ ਜਾ ਸਕੇ।

 ਇਸ ਮੌਕੇ ਸੰਬੋਧਨ ਕਰਦਿਆਂ ਹਰਿਆਣਾ ਕੇਂਦਰੀ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਡਿਸਿਪਲਨਰੀ ਐਂਡ ਅਪਲਾਈਡ ਸਾਇੰਸਜ਼ ਦੇ ਡੀਨ ਪ੍ਰੋ. ਸਤੀਸ਼ ਕੁਮਾਰ ਨੇ ਕਿਹਾ ਕਿ “ਭਾਰਤ ਵਿੱਚ ਵਿਗਿਆਨ ਨੂੰ ਸਮਾਜਿਕ ਵਿਕਾਸ ਲਈ ਵਿਆਪਕ ਰੂਪ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਪੁਲਾੜ ਵਿਗਿਆਨ ਅਤੇ ਖੇਤੀ ਵਿਗਿਆਨ ਇਸ ਦੀਆਂ ਪ੍ਰਮੁੱਖ ਉਦਾਹਰਣਾਂ ਹਨ। ਲੋਕਾਂ ਦੀ ਜ਼ਿੰਦਗੀ ਵਿਚ ਸੁਧਾਰ, ਭੋਜਨ ਸੁਰੱਖਿਆ ਅਤੇ ਸਿਹਤ ਸੁਰੱਖਿਆ ਵਰਗੇ ਬੁਨਿਆਦੀ ਵਿਸ਼ਿਆਂ ਵਿੱਚ ਵਿਗਿਆਨ ਦਾ ਦਖਲ ਰਿਹਾ ਹੈ।”

 ਵੈਬਿਨਾਰ ਦੇ ਕਨਵੀਨਰ, ਪ੍ਰੋਫੈਸਰ ਦਿਨੇਸ਼ ਗੁਪਤਾ, ਡਾ. ਪਾਇਲ ਚੰਦੇਲ ਅਤੇ ਡਾ. ਪਵਨ ਕੁਮਾਰ ਵੀ ਇਸ ਸਮਾਰੋਹ ਵਿੱਚ ਹਾਜ਼ਰ ਸਨ।

 ਸਾਇੰਸ ਫੈਸਟੀਵਲ ਨਾਲ ਸਬੰਧਤ ਵਿਭਿੰਨ ਗਤੀਵਿਧੀਆਂ ਅਤੇ ਸਹਿਯੋਗੀਆਂ ਦੀ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਆਈਆਈਐੱਸਐੱਫ ਦੀ ਵੈਬਸਾਈਟ www.scienceindiafest.org 'ਤੇ ਉਪਲਬਧ ਹੈ।

 

**********

 

 ਐੱਨਬੀ / ਕੇਜੀਐੱਸ 

(ਡੀਐੱਸਟੀ ਤੋਂ ਇਨਪੁਟਸ, ਸੀਐੱਸਆਈਆਰ- ਐੱਨਆਈਐੱਸਸੀਏਆਈਆਰ)



(Release ID: 1680902) Visitor Counter : 214