ਟੈਕਸਟਾਈਲ ਮੰਤਰਾਲਾ
ਸਰਕਾਰ, ਉਦਯੋਗ ਤੇ ਹੋਰ ਵਿਭਿੰਨ ਸਬੰਧਤ ਧਿਰਾਂ ਦੀਆਂ ਇੱਕਜੁਟ ਕੋਸ਼ਿਸ਼ਾਂ ਨੇ ਪੀਪੀਈ ਸੰਕਟ ਨੂੰ ਭਾਰਤ ਲਈ ਇੱਕ ਮੌਕੇ ਵਿੱਚ ਤਬਦੀਲ ਕੀਤਾ, ਕੇਂਦਰੀ ਟੈਕਸਟਾਈਲ ਮੰਤਰੀ ਨੇ ਕਿਹਾ
60 ਦਿਨਾਂ ਵਿੱਚ, ਭਾਰਤ ਨੇ ਪੀਪੀਈ ਫ਼ੈਬ੍ਰਿਕ ਤੇ ਕੱਪੜਾ ਨਿਰਮਾਤਾਵਾਂ ਦਾ ਦੇਸੀ ਨੈੱਟਵਰਕ ਤਿਆਰ ਕੀਤਾ
5 ਲੱਖ ਸਿੱਧੀਆਂ ਟਿਕਾਊ ਨੌਕਰੀਆਂ ਯਕੀਨੀ ਬਣਾਈਆਂ
Posted On:
11 DEC 2020 6:55PM by PIB Chandigarh
ਕੇਂਦਰੀ ਟੈਕਸਟਾਈਲ ਮੰਤਰੀ, ਸ੍ਰੀ ਸਮ੍ਰਿਤੀ ਜ਼ੁਬੀਨ ਈਰਾਨੀ ਨੇ ਕਿਹਾ ਹੈ ਕਿ ਸਰਕਾਰ, ਉਦਯੋਗ ਤੇ ਵਿਭਿੰਨ ਸਬੰਧਤ ਧਿਰਾਂ ਦੀਆਂ ਇੱਕਜੁਟ ਕੋਸ਼ਿਸ਼ਾਂ ਨੇ ਪੀਪੀਈ ਸੰਕਟ ਨੂੰ ਭਾਰਤ ਲਈ ਇੱਕ ਮੌਕੇ ਵਿੱਚ ਤਬਦੀਲ ਕੀਤਾ। ਅੱਜ ਇੱਥੇ ‘ਆਤਮਨਿਰਭਰ ਭਾਰਤ ਵੱਲ ਇੱਕ ਲਹਿਰ’ ਵਿਸ਼ੇ ਉੱਤੇ ਇੱਕ ਵੈੰਬੀਨਾਰ ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਸਫ਼ਲ ਯਾਤਰਾ ਦੇਸ਼ ਦੇ ਹੋਰ ਨਿਰਮਾਤਾਵਾਂ ਲਈ ਇੱਕ ਪ੍ਰੇਰਣਾ ਬਣ ਗਈ ਹੈ ਤੇ ਹੋਰ ਖੇਤਰਾਂ ਨੂੰ ਸਫ਼ਲਤਾ ਦੀ ਇਸ ਕਹਾਣੀ ਦੀ ਰੀਸ ਕਰ ਕੇ ਅੱਗੇ ਵਧਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ,‘ਪੀਪੀਈ ਨਿਰਮਾਣ ਉੱਤੇ ਜ਼ੋਰ ਭਾਵੇਂ ਸਿਹਤ ਸੰਕਟ ਦੀ ਲੋੜ ਸੀ ਪਰ ਪੀਪੀਈ ਦੀ ਸਫ਼ਲਤਾ ਨੇ ਦੇਸ਼ ਦੇ ਹੋਰ ਉਦਯੋਗਾਂ ਦੇ ਨਿਰਮਾਤਾਵਾਂ ਲਈ ਵੀ ਨਵੇਂ ਦਰ ਖੋਲ੍ਹ ਦਿੱਤੇ ਹਨ।’ ਮੰਤਰੀ ਨੇ ਕਿਹਾ ਕਿ ਸਰਕਾਰ ਅਤੇ ਉਦਯੋਗ ਵਿਚਾਲੇ ਥੋੜ੍ਹਾ ਭਰੋਸਾ ਸੀ, ਜਿਸ ਨੇ ਇਸ ਨੂੰ ਸਫ਼ਲ ਬਣਾਇਆ। ਇੱਕ ਸੀਮਤ ਸਮੇਂ ਵਿੱਚ ਚੁਣੌਤੀ ਦੇ ਟਾਕਰੇ ਲਈ ਉੱਠ ਕੇ ਸਰਕਾਰ ਨੂੰ ਭਰੋਸਾ ਦਿਵਾਉਣ ਦਾ ਸਿਹਰਾ ਉਦਯੋਗ ਸਿਰ ਬੰਨ੍ਹਦਿਆਂ ਉਨ੍ਹਾਂ ਅੱਗੇ ਕਿਹਾ,‘ਉਦਯੋਗ ਵਿੱਚ ਕਿਸੇ ਨੇ ਵੀ ਸਬਸਿਡੀ ਲਈ ਨਹੀਂ ਕਿਹਾ, ਨਾ ਹੀ ਸਰਕਾਰ ਨੇ ਇਸ ਦੀ ਪੇਸ਼ਕਸ਼ ਕੀਤੀ। ਇੱਕ ਹੋਰ ਜਿਹੜੀ ਗੱਲ ’ਤੇ ਮੈਨੂੰ ਮਾਣ ਹੈ, ਉਹ ਇਹ ਹੈ ਕਿ ਲੌਕਡਾਊਨ ਦੀ ਹਾਲਤ ਵਿੱਚ ਅਸੀਂ 5 ਲੱਖ ਸਿੱਧੀਆਂ ਟਿਕਾਊ ਨੌਕਰੀਆਂ ਨੂੰ ਯਕੀਨੀ ਬਣਾਇਆ। ਉਹ ਪੀਪੀਈ ਦਾ ਹਿੱਸਾ ਹੈ ਅਤੇ ਟੈਸਟਿੰਗ ਸਵੈਬ ਕ੍ਰਾਂਤੀ ਉਜਾਗਰ ਨਹੀਂ ਕੀਤੀ ਗਈ ਹੈ।’
ਸ੍ਰੀਮਤੀ ਈਰਾਨੀ ਨੇ ਪੀਪੀਈ ਸੂਟਾਂ ਅਤੇ ਮਾਸਕਾਂ ਦੇ ਨਿਰਮਾਣ ਦੇ ਪੈਮਾਨੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਤੱਕ ਸ਼ੁਰੂਆਤੀ ਦਰ ਵਿੱਚ ਹੀ ਇੰਨਾ ਵਾਧਾ ਹੋ ਗਿਆ ਸੀ ਕਿ ਦੇਸ਼ ਵਿੱਚ 6 ਕਰੋੜ ਤੋਂ ਵੱਧ ਪੀਪੀਈਜ਼ ਤਿਆਰ ਹੋ ਚੁੱਕੇ ਸਨ, ਜਿਨ੍ਹਾਂ ਵਿੱਚੋਂ 2 ਕਰੋੜ ਪੀਪੀਈ ਸੂਟ ਬਰਾਮਦ ਕੀਤੇ ਗਏ ਸਨ। 15 ਕਰੋੜ ਤੋਂ ਵੱਧ ਐੱਨ–95 ਮਾਸਕ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 4 ਕਰੋੜ ਮਾਸਕ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਿਫ਼ਰ ਤੋਂ ਸ਼ੁਰੂ ਕਰਦਿਆਂ, ਅੱਜ ਸਾਡੇ ਕੋਲ ਪੀਪੀਈ ਸੂਟ ਤਿਆਰ ਕਰਨ ਵਾਲੀਆਂ 1,100 ਤੋਂ ਵੱਧ ਕੰਪਨੀਆਂ ਹਨ ਅਤੇ ਦੇਸ਼ ਵਿੱਚ ਹੀ ਐੱਨ–95 ਮਾਸਕਾਂ ਲਈ 200 ਤੋਂ ਵੱਧ ਨਿਰਮਾਤਾ ਹਨ। ਮੰਤਰੀ ਨੇ ਕਿਹਾ,‘ਅਸੀਂ ਕੌਮਾਂਤਰੀ ਮਾਪਦੰਡਾਂ ਵਿੱਚ ਕੋਈ ਕਮੀ ਨਹੀਂ ਲਿਆਂਦੀ। ਅਸੀਂ ਹੀ ਇਕਲੌਤੇ ਅਜਿਹਾ ਉਦਯੋਗ ਹਾਂ, ਜਿਸ ਨੇ ਸਮੁੱਚੇ ਵਿਸ਼ਵ ਦੀ ਆਰਥਿਕਤਾ ਵਿੱਚ ਲੌਕਡਾਊਨ ਦੌਰਾਨ ਵੀ ਜਾਂ ਤਾਂ ਤੁਲਨਾਤਮਕ ਲਾਗਤ ਉੱਤੇ ਜਾਂ ਦਰਾਮਦ ਦੀ ਲਾਗਤ ਦੇ 10% ਉੱਤੇ ਇਹ ਕੀਤਾ। ਅਸੀਂ ਨਾ ਸਿਰਫ਼ ਆਕਾਰ ਦਾ ਪਾਸਾਰ ਕੀਤਾ, ਸਗੋਂ ਅਸੀਂ ਵਿਸ਼ਵ ਵਿੱਚ ਲਾਗਤ ਦੇ ਮਾਮਲੇ ਵਿੱਚ ਵੀ ਸਰਬੋਤਮ ਨਾਲ ਮੁਕਾਬਲਾ ਕੀਤਾ। ਮੈਨੂੰ ਇਸ ਹਕੀਕਤ ਤੋਂ ਖ਼ੁਸ਼ੀ ਹੈ ਕਿ ਉਦਯੋਗ ਤੇ ਸਰਕਾਰ ਇਕੱਠੇ ਹੋਏ।’ ਤਹਿ–ਦਿਲੋਂ ਹਮਾਇਤ ਤੇ ਭਰੋਸੇ ਲਈ ਉਦਯੋਗ ਦੇ ਆਗੂਆਂ ਨੂੰ ਸ਼ੁੱਭ–ਕਾਮਨਾਵਾਂ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਸੁਵਿਧਾਕਾਰ ਵਜੋਂ ਕੰਮ ਕਰੇਗੀ ਅਤੇ ਉਦਯੋਗ ਨੂੰ ਉਸ ਦੇ ਵਿਕਾਸ ਲਈ ਸਹਾਇਕ ਮਾਹੌਲ ਤੇ ਸੁਖਾਵੀਂ ਪ੍ਰਣਾਲੀ ਮੁਹੱਈਆ ਕਰਵਾਉਣਾ ਜਾਰੀ ਰੱਖੇਗੀ।
ਟੈਕਸਟਾਈਲ ਮੰਤਰਾਲੇ ਦੇ ਸਕੱਤਰ ਰਵੀ ਕਪੂਰ ਨੇ ਆਪਣੇ ਸੰਬੋਧਨ ਦੌਰਾਨ ਪੀਪੀਈ ਨਿਰਮਾਣ ਵਿੱਚ ਟੈਕਸਟਾਈਲ ਮੰਤਰਾਲੇ ਦੀ ਸਫ਼ਲਤਾ ਦੀ ਕਹਾਣੀ ਨੂੰ ਦਸਤਾਵੇਜ਼ੀ ਰੂਪ ਦੇਣ ਲਈ ‘ਇੰਸਟੀਚਿਊਟ ਫ਼ਾਰ ਕੰਪੀਟੀਟਿਵਨੈੱਸ’ (ਆਈਐੱਫ਼ਸੀ) ਨੂੰ ਸ਼ੁੱਭ–ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸਫ਼ਰ ਦੀ ਵਰਣਨਯੋਗ ਗੱਲ ਇਹ ਹੈ ਕਿ ਭਾਰਤ ਨੇ ਸਿਰਫ਼ 60 ਦਿਨਾਂ ਵਿੱਚ ਇੱਕ ਉਦਯੋਗ ਖੜ੍ਹਾ ਕਰ ਦਿੱਤਾ, ਜਦੋਂ ਕਿ ਉਸ ਤੋਂ ਪਹਿਲਾਂ ਇਸ ਦੀ ਕੋਈ ਹੋਂਦ ਹੀ ਨਹੀਂ ਸੀ। ਉਨ੍ਹਾਂ ਇਹ ਵੀ ਵਿਸਥਾਰਪੂਰਬਕ ਦੱਸਿਆ ਕਿ ਸਰਕਾਰ ਕਿਵੇਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਉਦਯੋਗ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ,‘ਅਸੀਂ ਜਾਣਬੁੱਝ ਕੇ ਉਦਯੋਗ ਨੂੰ ਉਸ ਦੇ ਰਾਹਤ–ਖੇਤਰ ਤੋਂ ਬਾਹਰ ਧੱਕ ਰਹੇ ਹਾਂ ਅਤੇ ਉਨ੍ਹਾਂ ਨੂੰ ਮਨੁੱਖ ਦੁਆਰਾ ਬਣਾਏ ਫ਼ਾਈਬਰ ਤੇ ਤਕਨੀਕੀ ਟੈਕਸਟਾਈਲ ਵਿੱਚ ਧੱਕ ਰਹੇ ਹਾਂ। ਅਸੀਂ ਵਿਭਿੰਨ ਯੋਜਨਾਵਾਂ ਰਾਹੀਂ ਇੱਕ ਸਮੁੱਚਾ ਈਕੋਸਿਸਟਮ ਸਿਰਜ ਰਹੇ ਹਾਂ ਤੇ ਕੱਚੇ ਮਾਲ ਦੀ ਸਪਲਾਈ ਦੇ ਅੜਿੱਕੇ ਇੱਕ ਬਹੁਤ ਸੁਵਿਧਾਜਨਕ ਨੀਤੀ ਰਾਹੀਂ, ਤਕਨੀਕੀ ਟੈਕਸਟਾਈਲ ਵਿੱਚ ਵਿਸ਼ਵ–ਪੱਧਰ ਦੀ ਪ੍ਰਯੋਗਸ਼ਾਲਾ ਸਥਾਪਤ ਕਰ ਕੇ ਦੂਰ ਕਰ ਰਹੇ ਹਾਂ ਅਤੇ ਇੰਝ ਹੋਰ ਬਹੁਤ ਕਰ ਰਹੇ ਹਾਂ। ਇਸ ਲਈ ਇੱਕ ਸਮੁੱਚਾ ਨਵਾਂ ਟੈਕਸਟਾਈਲ ਈਕੋਸਿਸਟਮ ਲਾਗੂ ਹੋਣ ਲਈ ਸ਼ੁਰੂ ਹੋਣ ਜਾ ਰਿਹਾ ਹੈ। ਜੇ ਸਭ ਕੁਝ ਠੀਕ ਰਿਹਾ, ਤਾਂ ਭਾਰਤ ਦਾ ਟੈਕਸਟਾਈਲ ਉਦਯੋਗ ਇੱਕ ਜਾਂ ਦੋ ਸਾਲਾਂ ਦੇ ਸਮੇਂ ਅੰਦਰ ਇੱਕ ਵੱਡੇ ਪੱਧਰ ਉੱਤੇ ਇੱਕ ਨਵੀਂ ਦਿਸ਼ਾ ਵੱਲ ਵਧਣ ਲੱਗ ਪਵੇਗਾ।’
ਇਸ ਵੈੱਬੀਨਾਰ ਦਾ ਆਯੋਜਨ ‘ਇੰਸਟੀਚਿਊਟ ਫ਼ਾਰ ਕੰਪੀਟੀਟਿਵਨੈੰਸ’ (ਆਈਐੱਫ਼ਸੀ) ਵੱਲੋਂ ਕੀਤਾ ਗਿਆ ਸੀ ਅਤੇ ਇਸ ਵਿੱਚ ਉਦਯੋਗ ਨਾਲ ਸਬੰਧਤ ਧਿਰਾਂ ਅਤੇ ਇਸ ਪਹਿਲਕਦਮੀ ਵਿੱਚ ਸ਼ਾਮਲ ਸੰਸਥਾਨਾਂ ਨੇ ਭਾਗ ਲਿਆ। ਇਸ ਸੈਸ਼ਨ ਦੌਰਾਨ ‘ਇੰਸਟੀਚਿਊਟ ਫ਼ਾਰ ਕੰਪੀਟੀਟਿਵਨੈੱਸ’ ਵੱਲੋਂ ਕੀਤੇ ਗਏ ਇੱਕ ਅਧਿਐਨ ਬਾਰੇ ਵੀ ਵਿਚਾਰ–ਵਟਾਂਦਰਾ ਹੋਇਆ।
IFC ਵੱਲੋਂ ਕੀਤੇ ਗਏ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਟੈਕਸਟਾਈਲ ਮੰਤਰਾਲੇ ਨੇ ਭਾਰਤ ਨੂੰ ਉੱਚ–ਮਿਆਰੀ ਪੀਪੀਈ ਕਿਟਸ ਦਾ ਵਿਸ਼ਵ ਵਿੱਚ ਬਰਾਮਦ ਧੁਰੇ ਵਿੱਚ ਤਬਦਲ ਕਰਨ ਲਈ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ। 30 ਜਨਵਰੀ, 2020 ਨੂੰ, ਜਦੋਂ ਕੋਰੋਨਾ–ਵਾਇਰਸ ਦਾ ਪਹਿਲਾ ਕੇਸ ਭਾਰਤ ’ਚ ਰਿਪੋਰਟ ਹੋਇਆ ਸੀ, ਤਦ ਕੋਵਿਡ–19 ਲਈ ਢੁਕਵੇਂ ਤੇ ਪੂਰੇ ਸਰੀਰ ਲਈ ‘ਕਵਰਆੱਲਜ਼’ ਸਮੇਤ ਪੀਪੀਈ ਕਿਟਸ (ISO 16603 ਸਟੈਂਡਰਡ ਅਧੀਨ ਸ਼੍ਰੇਣੀ–3 ਸੁਰੱਖਿਆ ਪੱਧਰ ਵਜੋਂ ਵਰਗੀਕ੍ਰਿਤ) ਦਾ ਨਿਰਮਾਣ ਭਾਰਤ ਵਿੱਚ ਨਹੀਂ ਹੋ ਰਿਹਾ ਸੀ। ਭਾਰਤ ਦੇ ਸਿਹਤ ਖੇਤਰ ਲਈ ਭਾਰਤ ਦੀ ਉੱਚ ਦਰਾਮਦ ਨਿਰਭਰਤਾ ਦੀਆਂ ਗੁੰਝਲਾਂ ਨੂੰ ਮਹਿਸੂਸ ਕਰਦਿਆਂ ਸਰਕਾਰ ਨੇ ਇਸ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਲਈ ‘ਗੋ ਲੋਕਲ’ ਦੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਸ਼੍ਰੇਣੀ–3 ਦੀਆਂ ਪੀਪੀਈਜ਼ ਤੇ ਟੈਸਟਿੰਗ ਸਵੈਬਜ਼ ਦੇ ਨਿਰਮਾਣ ਲਈ ਸਪਲਾਈ–ਲੜੀ ਦੇਸ਼ ਵਿੱਚ ਹੀ ਵਿਕਸਤ ਹੋ ਸਕੇ। ਉਸੇ ਅਨੁਸਾਰ ਟੈਕਸਟਾਈਲ ਮੰਤਰਾਲੇ ਨੂੰ ਫ਼ਰਵਰੀ 2020 ’ਚ ਇਸ ਪਹਿਲਕਦਮੀ ਦੀ ਅਗਵਾਈ ਕਰਨ ਅਤੇ ਐਂਡ ਟੂ ਐਂਡ ਵੈਲਿਯੂ ਲੜੀ ਸਥਾਪਤ ਕਰਨ ਦਾ ਕੰਮ ਦਿੱਤਾ ਗਿਆ ਸੀ। ਯੋਜਨਾਬੰਦੀ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ, ਟੈਕਸਟਾਈਲ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਇੱਕ ਸਾਂਝਾ ਅਧਿਐਨ ਕੀਤਾ, ਜਿਸ ਵਿੱਚ ਭਾਰਤ ਦਾ ਟੈਕਸਟਾਈਲ ਤੇ ਸਿਹਤ–ਸੰਭਾਲ ਉਦਯੋਗ ਦੇ ਮਾਹਿਰ, ਉਦਯੋਗਿਕ ਐਸੋਸੀਏਸ਼ਨਾ ਤੇ ਪ੍ਰਮੁੱਖ ਨਿਰਮਾਣ ਕੰਪਨੀਆਂ ਵੀ ਸ਼ਾਮਲ ਸਨ। ਟੈਕਸਟਾਈਲ ਮੰਤਰਾਲੇ ਨੇ ਮਾਰਚ 2020 ਵਿੱਚ ਪੀਪੀਈ ਕਿਟਸ ਦੇ ਨਿਰਮਾਣ ਲਈ ਦੇਸ਼ ਵਿੱਚ ਐਂਡ ਟੂ ਐਂਡ ਸਮਰੱਥਾ ਨਿਰਮਾਣ ਪਹਿਲਕਦਮੀ ਦੀ ਸੁਰੂਆਤ ਕੀਤੀ ਸੀ।
ਦੇਸ਼ਾਂ ਨੇ ਪੀਪੀਈ ਕਿਟਸ ਦੀ ਆਪਣੀ ਬਰਾਮਦ ਨੂੰ ਸੀਮਤ ਕਰਨਾ ਸ਼ੁਰੂ ਕਰ ਦਿੱਤਾ ਸੀ, ਭਾਰਤ ਨੂੰ ਜੁਲਾਈ 2020 ਤੱਕ ਅਨੁਮਾਨਿਤ 2 ਕਰੋੜ ਤੋਂ ਵੱਧ ਪੀਪੀਈ ਕਿਟਸ ਅਤੇ 4 ਕਰੋੜ ਐੱਨ–95 ਕਲਾਸ ਮਾਸਕਾਂ ਦੀ ਜ਼ਰੂਰਤ ਸੀ। ਸਾਰੀਆਂ ਔਕੜਾਂ ਨੂੰ ਦੂਰ ਕਰਦਿਆਂ, ਭਾਰਤ ਨੇ ਸਿਰਫ਼ 60 ਦਿਨਾਂ ਅੰਦਰ ਪੀਪੀਈ ਫ਼ੈਬ੍ਰਿਕ ਤੇ ਕੱਪੜਾ ਨਿਰਮਾਤਾਵਾਂ ਦਾ ਇੱਕ ਦੇਸੀ ਨੈੱਟਵਰਕ ਵਿਕਸਤ ਕੀਤਾ ਸੀ। ਮਈ ਮਹੀਨੇ ਦੇ ਅੱਧ ਤੱਕ, ਭਾਰਤ ਕੋਲ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ‘ਕਵਰਆੱਲਜ਼’ ਦੇ 4.5 ਲੱਖ ਪੀਸ ਅਤੇ 2.5 ਲੱਖ ਐੱਨ–95 ਮਾਸਕਾਂ ਦੇ ਰੋਜ਼ਾਨਾ ਨਿਰਮਾਣ ਦੀ ਸਮਰੱਥਾ ਆ ਗਈ ਸੀ। ਭਾਰਤ ਨੇ ਪੀਪੀਈਜ਼ ਦੀ ਬਰਾਮਦ ਅਮਰੀਕਾ, ਇੰਗਲੈਂਡ, ਸੈਨੇਗਲ, ਸਲੋਵੇਨੀਆ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਵੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅੱਜ ਐੱਨ–95 ਨਿਰਮਾਣ ਸਮਰੱਥਾ 200 ਨਿਰਮਾਤਾਵਾਂ ਨਾਲ 32 ਲੱਖ ਪ੍ਰਤੀ ਦਿਨ ਉੱਤੇ ਆ ਗਈ ਹੈ।
‘ਸਾਊਥ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ’ (SITRA) ਨੇ ਮਾਰਚ–ਅਪ੍ਰੈਲ 2020 ਵਿੱਚ ਮੁਢਲੇ ਗੇੜ ਦੌਰਾਨ ਦੇਸ਼ ਵਿੱਚ ਤਿਆਰ ਪੀਪੀਈ ਕਿਟਸ ਦੇ ਟੈਸਟਿੰਗ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ। ਬਾਅਦ ’ਚ, ਸੱਤ ਹੋਰ ਸਰਕਾਰੀ ਇਕਾਈਆਂ ਪੀਪੀਈ ਬੌਡ ਕਵਰਆੱਲਜ਼ ਦੀ ਪਰਖ ਕਰਨ ਤੇ ਪ੍ਰਮਾਣਿਕਤਾ ਲਈ ਪ੍ਰਵਾਨ ਕੀਤੀਆਂ ਗਈਆਂ ਸਨ। ਇਹ ਪ੍ਰਯੋਗਸ਼ਾਲਾਵਾਂ ਭਾਰਤ ਦੇ ਵਿਭਿੰਨ ਭਾਗਾਂ ਤੋਂ ਰਣਨੀਤਕ ਢੰਗ ਨਾਲ ਚੁਣਿਆਂ ਗਈਆਂ ਸਨ, ਤਾਂ ਜੋ ਦੇਸ਼ ਭਰ ਵਿੱਚ ਪੀਪੀਈ ਕਿਟਸ ਦੀ ਕਾਰਜਕੁਸ਼ਲ ਪਰਖ ਨੂੰ ਯਕੀਨੀ ਬਣਾਹਿਆ ਜਾ ਸਕੇ ਅਤੇ ਪੀਪੀਈ ਕਿਟਸ ਦੇ ਉਤਪਾਦਨ ਤੋਂ ਬਾਅਦ ਦੀ ਪਰਖ, ਕਲੀਅਰੈਂਸ ਤੇ ਡਿਸਪੈਚ ਵਿੱਚ ਸ਼ਾਮਲ ਸਮਾਂ–ਸੀਮਾ ਘਟਾਈ ਜਾ ਸਕੇ।
‘ਇੰਸਟੀਚਿਊਟ ਫ਼ਾਰ ਕੰਪੀਟੀਟਿਵਨੈੱਸ’, ਭਾਰਤ ਹਾਰਵਰਡ ਬਿਜ਼ਨੇਸ ਵਿੱਚ ‘ਇੰਸਟੀਚਿਊਟ ਫ਼ਾਰ ਸਟ੍ਰੈਟਿਜੀ ਐਂਡ ਕੰਪੀਟੀਟਿਵਨੈੱਸ’ ਦੇ ਵਿਸ਼ਵ ਨੈੱਟਵਰਕ ਵਿੱਚ ਭਾਰਤੀ ਗੰਢ ਹੈ। ਇਹ ਸੰਸਥਾਨ ਕੰਪਨੀ ਰਣਨੀਤੀ ਲਈ ਮੁਕਾਬਲੇ ਤੇ ਉਸ ਦੀਆਂ ਗੁੰਝਲਾਂ; ਰਾਸ਼ਟਰਾਂ, ਖੇਤਰਾਂ ਤੇ ਸ਼ਹਿਰਾਂ ਦੀ ਮੁਕਾਬਲੇਯੋਗਤਾ ਦਾ ਅਧਿਐਨ ਕਰਦਾ ਹੈ ਅਤੇ ਇੰਝ ਕਾਰੋਬਾਰੀ ਅਦਾਰਿਆਂ ਅਤੇ ਸ਼ਾਸਨ ਲਈ ਲਈ ਦਿਸ਼ਾ–ਨਿਰਦੇਸ਼ ਤਿਆਰ ਕਰਦਾ ਹੈ; ਅਤੇ ਸਮਾਜਕ–ਆਰਥਿਕ ਸਮੱਸਿਆਵਾਂ ਲਈ ਸਮਾਧਾਨ ਸੁਝਾਉਂਦਾ ਤੇ ਮੁਹੱਈਆ ਕਰਵਾਉਂਦਾ ਹੈ।
****
ਬੀਵਾਇ/ਟੀਐੱਫ਼ਕੇ
(Release ID: 1680140)
Visitor Counter : 113