ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਗੋਆ ਦੇ ਪੱਛਮੀ ਘਾਟ ਦੇ ਪਲੇਟੌਸ ਵਿੱਚ ਵਿਗਿਆਨੀਆਂ ਦੁਆਰਾ ਪਛਾਣੀ ਗਈ ਮੁਰੇਨਗਰਾਸ ਦੀ ਇੱਕ ਸ਼ਖਤ ਨੌਵਲ ਪ੍ਰਜਾਤੀ

ਗੋਆ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਪ੍ਰੋ. ਐੱਮ.ਕੇ.ਜਨਾਰਥਰਮ, ਜੋ ਕਿ ਭਾਰਤੀ ਘਾਹ ਸ਼੍ਰੇਣੀ ਵਿੱਚ ਯੋਗਦਾਨ ਲਈ ਜਾਣੇ ਜਾਂਦੇ ਹਨ,ਦੇ ਸਨਮਾਨ ਵਿੱਚ ਨਵੀਂ ਪ੍ਰਜਾਤੀ ਦਾ ਨਾਮ ਇਸਚੇਈਅਮ ਜਾਨਾਰਥਾਨਾਮੀ ਰੱਖਿਆ ਗਿਆ ਹੈ

Posted On: 10 DEC 2020 7:01PM by PIB Chandigarh

 ਵਾਤਾਵਰਣਿਕ ਅਤੇ ਆਰਥਿਕ ਮਹੱਤਤਾ ਲਈ ਚਰਚਿਤ ਭਾਰਤੀ ਮੁਰੇਨਗਰਾਸਜ਼ ਦੀ ਇੱਕ ਨਵੀ ਪ੍ਰਜਾਤੀ ਜਿਵੇਂ ਕਿ ਫੌਡਰ, ਗੋਆ ਦੇ ਵਿਗਿਆਨੀਆ ਦੁਆਰਾ ਪੱਛਮੀ ਘਾਟ ਵਿੱਚ ਵੇਖੀ ਗਈ ਹੈ, ਇਹ ਭਾਰਤ ਦੇ ਚਾਰ ਗਲੋਬਲ ਜੈਵ ਵਿਭਿੰਨਤਾ ਦੇ ਗਰਮ ਸਥਾਨਾਂ ਵਿੱਚੋਂ ਇੱਕ ਹੈ। ਪ੍ਰਜਾਤੀਆਂ ਨੇ ਕਠੋਰ ਸਥਿਤੀਆਂ, ਘੱਟ ਪੌਸ਼ਟਿਕ ਤੱਤਾਂ ਦੀ ਉਪਲੱਬਧਤਾ ਅਤੇ ਹਰ ਮੌਨਸੂਨ ਨੂੰ ਖਿਲਣ ਦੇ ਲੲi ਅਨੁਕੂਲਿਤ ਕੀਤਾ ਹੈ।

ਗਲੋਬਲੀ 85 ਪ੍ਰਜਾਤੀਆਂ ਇਸਚੇਮਮ ਨਾਲ ਜਾਣੀ ਜਾਂਦੀ ਹੈ, ਜਿਨ੍ਹਾਂ ਵਿੱਚੋਂ 61 ਪ੍ਰਜਾਤੀਆਂ ਵਿਸ਼ੇਸ਼ ਰੂਪ ਨਾਲ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ। ਪੱਛਮੀ ਘਾਟ ਵਿੱਚ ਜੀਨਜ਼ ਦੀ ਉੱਚਤਮ ਇਕਾਗਰਤਾ ਹੈ।

ਅਗਰਕਰ ਸਿਸਰਚ ਇੰਸਟੀਚਿਊਟ (ਏਆਰਆਈ), ਪੁਣੇ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਤਿਆਰੀ ਸੰਸਥਾ, ਪਿਛਲੇ ਕੁਝ ਦਹਾਕਿਆਂ ਤੋਂ ਪਛਮੀ ਘਾਟ ਦੀ ਜੈਵ ਵਿਭਿੰਨਤਾ ਦੀ ਖੋਜ ਕਰ ਰਹੀ ਹੈ।

ਏਆਰਆਈ ਤੋਂ ਡਾ. ਮੰਦਰ ਦਾਤਾਰ ਅਤੇ ਡਾ. ਰਿਤੇਸ਼ ਕੁਮਾਰ ਚੌਧਰੀ ਦੀ ਅਗਵਾਈ ਵਾਲੀ ਇੱਕ ਟੀਮ ਵੱਖ-ਵੱਖ ਕਿਸਮਾਂ ਨੂੰ ਦਰਸਾਉਣ ਅਤੇ ਨਵੀਂ ਪ੍ਰਜਾਤੀਆਂ ਬਾਰੇ ਦੱਸਣ ਲਈ ਪੌਦਿਆਂ ਦੇ ਵੱਖ-ਵੱਖ ਸਮੂਹਾਂ ਅਤੇ ਉਨ੍ਹਾਂ ਦੇ ਵਿਕਾਸ (ਪੌਦੇ ਵਰਗੀਕਰਨ ਅਤੇ ਫਾਈਲੋਜੀ) ਦੇ ਭਾਰਤੀ ਮੁਰੇਨਗਰਾਸ (ਜੀਨਜ਼ ਇਸਚੇਮਮ) ਦੇ ਸੰਬੰਧਾਂ 'ਤੇ ਕੰਮ ਕਰ ਰਹੀ ਹੈ।ਟੀਮ ਨੇ ਗੋਆ ਦੇ ਪੱਛਮੀ ਘਾਟ ਦੇ ਪਲੇਟੌਸ ਤੋਂ ਇਸਚੇਈਅਮ ਜਾਨਾਰਥਾਨਾਮੀ ਨਾਮ ਦੀ ਇੱਕ ਨੌਵਲ ਪ੍ਰਜਾਤੀ ਦੀ ਖੋਜ ਕੀਤੀ ਅਤੇ ਇਸ ਪ੍ਰਜਾਤੀ ਦਾ ਵਰਨਣ ਕਰਨ ਵਾਲਾ ਇੱਕ ਖੋਜ ਪੱਤਰ ਹਲਾ ਹੀ ਵਿੱਚ ਇੱਕ ਫਿਨਲੈਂਡ ਅਧਾਰਿਤ ਜਨਰਲ ਐਨਾਲੇਸ ਬੋਟਾਨੀਸੀ ਫੇਨਿਕੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ।

ਗੋਆ ਦੇ ਪਾਰਦਰਸ਼ੀ ਪ੍ਰਕੋਪਾਂ (ਨਿਵਾਸਾਂ 'ਤੇ ਜਿੱਥੇ ਪ੍ਰਕਿਰਤਿਕ ਰੂਪ ਤੋਂ ਕਾਰਣਾਂ ਨਾਲ ਮਿੱਟੀ ਦੇ ਪੱਧਰ ਦੇ ਉੱਪਰ ਸੁਤੰਤਰ ਰੂਪ ਨਾਲ ਫੈਲਣ ਵਾਲੇ ਫੈਲਾਓ) ਦੇ ਉਨ੍ਹਾਂ ਦੀ ਪੜਤਾਲ ਦੌਰਾਨ,ਏਆਰਆਈ ਟੀਮ ਨੇ ਪ੍ਰਜਾਤੀਆਂ ਦਾ ਇੱਕ ਦਿਲਚਸਪ ਨਮੂਨਾ ਇਕੱਤਰ ਕੀਤਾ।ਸਾਵਧਾਨੀਪੂਰਬਕ ਟਿੱਪਣੀਆਂ ਅਤੇ ਮਹੱਤਵਪੂਰਣ ਰੂਪਾਤਮਕ ਅਧਿਐਨਾਂ ਨੇ ਪ੍ਰਜਾਤੀਆਂ ਨੂੰ ਇੱਕ ਨੌਵਲ ਰੂਪ ਵਿੱਚ ਪਹਿਚਾਣਿਆ।ਇਸ ਪ੍ਰਜਾਤੀ ਦਾ ਨਾਮ ਇਸਚੇਈਅਮ ਜਾਨਾਰਥਾਨਾਮੀ ਗੋਆ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਪ੍ਰੋ. ਐੱਮ.ਕੇ.ਜਨਾਰਥਰਮ, ਜੋ ਕਿ ਭਾਰਤੀ ਘਾਹ ਸ਼੍ਰੇਣੀ ਵਿੱਚ ਯੋਗਦਾਨ ਲਈ ਜਾਣੇ ਜਾਂਦੇ ਹਨ,ਦੇ ਸਨਮਾਨ ਵਿੱਚ ਰੱਖਿਆ ਗਿਆ ਹੈ।

ਇਸ ਨਵੀਂ ਪ੍ਰਜਾਤੀ ਦਾ ਪਹਿਲਾ ਸੰਗ੍ਰਹਿ 2017 ਮੌਨਸੂਨ ਵਿੱਚ ਬਣਇਆ ਗਿਆ ਸੀ।ਇਸ ਦੇ ਕਰੈਕਟਰਾਂ ਦੀ ਸਥਿਰਤਾ ਦੀ ਪੁਸ਼ਟੀ ਕਰਨ ਦੇ ਲਈ ਪਾਪੂਲੇਸ਼ਨ ਨੂੰ ਅਗਲੇ ਦੋ ਸਾਲਾਂ ਤੱਲ ਨਿਗਰਾਨੀ ਵਿੱਚ ਰੱਖਿਆ ਗਿਆ ਸੀ।ਪ੍ਰਜਾਤੀਆਂ ਦੇ ਮੌਰਫੋਲੋਜੀਕਲ ਅਤੇ ਮੌਲੀਕੂਲਰ ਡੇਟਾ ਦਾ ਇਸਤੇਮਾਲ ਪ੍ਰਜਾਤੀਆਂ ਦੀ ਨਵੀਨਤਾ ਦi ਪੁਸ਼ਟੀ ਕਰਨ ਦੇ ਲਈ ਕੀਤਾ ਗਿਆ ਸੀ।

ਗੋਆ ਦੇ ਭਗਵਾਨ ਮਹਾਵੀਰ ਨੈਸ਼ਨਲ ਪਾਰਕ ਦੇ ਬਾਹਰੀ ਇਲਾਕੇ ਵਿੱਚ ਇਸਚੇਈਅਮ ਜਾਨਾਰਥਾਨਾਮੀ ਘੱਟ ਉੱਚਾਈ ਵਾਲੇ ਪਠਾਰਾਂ 'ਤੇ ਉੱਗਦਾ ਹੈ।ਬਨਸਪਤੀ ਨੂੰ ਚਰਮ ਜਲਵਾਯੂ ਸਥਿਤੀਆਂ ਜਿਸ ਤਰ੍ਹਾ ਕਿ ਡਰਾਇਰ ਵਾਲੇ ਮਹੀਨਿਆਂ ਵਿੱਚ ਨਿਸਤਾਰਾ ਅਤੇ ਘੱਟ ਪੌਸ਼ਕ ਤੱਤ ਉਪਲੱਬਧਤਾ ਦੇ ਨਾਲ ਮਿੱਟੀ ਵਿੱਚ ਉਜਾਗਰ ਕੀਤਾ ਜਾਂਦਾ ਹੈ ।ਹਾਲਾਂਕਿ ਇਨ੍ਹਾਂ ਨੂੰ ਸਮਝਣ ਦੇ ਨਾਲ, ਪ੍ਰਜਾਤੀਆਂ ਨੇ ਕਠੋਰ ਸਥਿਤੀਆਂ ਤੋਂ ਬਚਣ ਅਤੇ ਹਰ ਮੌਨਸੂਨ ਵਿੱਚ ਖਿਲਣ ਦੇ ਲਈ ਅਨੁਕੂਲਿਤ ਕੀਤਾ ਹੈ।

{ ਪਬਲੀਕੇਸ਼ਨ ਲਿੰਕ :https://doi.org/10.5735/085.057.0415

ਵਧੇਰੇ ਜਾਣਕਾਰੀ ਲਈ, ਡਾ. ਮੰਦਰ ਦਾਤਾਰ, (mndatar@aripune.org, 020-25325057) ਸਾਇੰਟਿਸਟ, ਬਾਇਓਡਾਵਰਸਿਟੀ ਅਤੇ ਪੇਲਿਓਬਾਇਲੋਜੀ ਗਰੁੱਪ, ਅਤੇ ਡਾ. ਪੀਕੇ ਢਾਕੇਫਲਕਰ, ਡਾਇਰੈਕਟਰ (ਕਾਰਜਕਾਰੀ), ਏਆਰਆਈ, ਪੁਣੇ (director@aripune.org, 020-25325002) ਨਾਲ ਸੰਪਰਕ ਕੀਤਾ ਜਾ ਸਕਦਾ ਹੈ}

 

*****

ਐੱਨਬੀ/ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)



(Release ID: 1679885) Visitor Counter : 145


Read this release in: English , Urdu , Hindi , Tamil